< లేవీయకాండము 12 >

1 యెహోవా మోషేతో ఇలా చెప్పాడు.
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2 “నువ్వు ఇశ్రాయేలు ప్రజలకి ఇలా చెప్పు. ఒక స్త్రీ గర్భవతిగా ఉండి ఒక మగ పిల్లాణ్ణి కంటే ఆమె ఏడు రోజులు అశుద్ధంగా ఉంటుంది. తాను బహిష్టు రోజుల్లో ఉన్నట్టే అశుద్ధంగా ఉంటుంది.
ਇਸਰਾਏਲੀਆਂ ਨੂੰ ਆਖ ਜੇਕਰ ਕੋਈ ਇਸਤਰੀ ਗਰਭਵਤੀ ਹੋਵੇ ਅਤੇ ਮੁੰਡੇ ਨੂੰ ਜਨਮ ਦੇਵੇ ਤਾਂ ਉਹ ਸੱਤ ਦਿਨ ਤੱਕ ਅਸ਼ੁੱਧ ਰਹੇ, ਜਿਸ ਤਰ੍ਹਾਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਅਸ਼ੁੱਧ ਹੁੰਦੀ ਹੈ।
3 ఎనిమిదో రోజున ఆ పిల్లాడికి సున్నతి చేయించాలి.
ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ।
4 ఆమె తన రక్తస్రావం నుండి శుద్ధి జరగడానికి ముప్ఫై మూడు రోజులు పడుతుంది. తన రక్తశుద్ధి రోజులు పూర్తయే వరకూ ఆమె పరిశుద్ధమైన దాన్ని దేన్నీ ముట్టుకోకూడదు. పరిశుద్ధ స్థలం లో ప్రవేశింపకూడదు.
ਇਸ ਦੇ ਬਾਅਦ ਉਹ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਤੇਂਤੀ ਦਿਨ ਠਹਿਰੀ ਰਹੇ ਅਤੇ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹੇ ਅਤੇ ਨਾ ਹੀ ਪਵਿੱਤਰ ਸਥਾਨ ਵਿੱਚ ਆਵੇ ਜਦ ਤੱਕ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਾ ਹੋ ਜਾਣ।
5 ఆమె ఒకవేళ ఆడపిల్లని కంటే ఆమె రెండు వారాలు అశుద్ధంగా ఉంటుంది. తాను బహిష్టు రోజుల్లో ఉన్నట్టే అశుద్ధంగా ఉంటుంది. ఆమె రక్తశుద్ధికి అరవై ఆరు రోజులు పడుతుంది.
ਪਰ ਜੇਕਰ ਉਹ ਕੁੜੀ ਨੂੰ ਜਨਮ ਦੇਵੇ ਤਾਂ ਉਹ ਪੰਦਰਾਂ ਦਿਨ ਤੱਕ ਅਸ਼ੁੱਧ ਰਹੇ, ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਅਸ਼ੁੱਧ ਹੁੰਦੀ ਹੈ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ।
6 కొడుకైనా, కూతురైనా వాళ్ళ కోసం ఆమె శుద్ధి రోజులు పూర్తయ్యాక ఆమె ఒక సంవత్సరం వయస్సున్న గొర్రె పిల్లని దహనబలిగా తీసుకురావాలి. అలాగే పాపం కోసం అర్పణగా ఒక గువ్వనుగానీ, ఒక తెల్ల పావురం పిల్లని గానీ తీసుకు రావాలి. వీటిని ప్రత్యక్ష గుడారం ద్వారం దగ్గరికి తెచ్చి యాజకుడికి ఇవ్వాలి.
ਜਦ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਭਾਵੇਂ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਭਾਵੇਂ ਧੀ ਨੂੰ, ਉਹ ਹੋਮ ਬਲੀ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਬਲੀ ਦੀ ਭੇਟ ਲਈ ਕਬੂਤਰ ਦਾ ਬੱਚਾ ਜਾਂ ਘੁੱਗੀ, ਮੰਡਲੀ ਦੇ ਡੇਰੇ ਦੇ ਦਰਵਾਜ਼ੇ ਅੱਗੇ ਜਾਜਕ ਦੇ ਕੋਲ ਲਿਆਵੇ।
7 అప్పుడు అతడు యెహోవా సమక్షంలో వాటిని అర్పించి ఆమె కోసం పరిహారం చేస్తాడు. అప్పుడామె తన రక్తస్రావం విషయంలో ఆమెకు శుద్ధి కలుగుతుంది. ఇది మగపిల్లాణ్ణి గానీ ఆడ పిల్లను గానీ కనినప్పుడు స్త్రీ విషయంలో విధించిన చట్టం.
ਤਦ ਜਾਜਕ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਤਾਂ ਉਹ ਆਪਣੇ ਲਹੂ ਵਗਣ ਤੋਂ ਸ਼ੁੱਧ ਹੋ ਜਾਵੇਗੀ। ਜੋ ਇਸਤਰੀ ਪੁੱਤਰ ਜਾਂ ਧੀ ਨੂੰ ਜਨਮ ਦੇਵੇ ਉਸ ਦੇ ਲਈ ਇਹੋ ਬਿਵਸਥਾ ਹੈ।
8 ఆమెకు ఒకవేళ గొర్రె పిల్లని తీసుకువచ్చే స్తోమత లేకపోతే, ఆమె రెండు తెల్ల గువ్వలనైనా రెండు పావురం పిల్లలనైనా తీసుకు రావాలి. వాటిలో ఒకటి దహనబలిగా, మరొకటి పాపంకోసం బలి అర్పణగా తీసుకు రావాలి. యాజకుడు ఆమె కోసం పరిహారం చేస్తాడు. అప్పుడామె శుద్ధురాలు అవుతుంది.”
ਜੇਕਰ ਉਹ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ ਤਾਂ ਉਹ ਦੋ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ, ਇੱਕ ਤਾਂ ਹੋਮ ਬਲੀ ਦੇ ਭੇਟ ਲਈ ਅਤੇ ਦੂਜਾ ਪਾਪ ਬਲੀ ਦੀ ਭੇਟ ਲਈ ਦੇਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ।

< లేవీయకాండము 12 >