< ਪ੍ਰੇਰਿਤਾਃ 28 >

1 ਇੱਥੰ ਸਰ੍ੱਵੇਸ਼਼ੁ ਰਕ੍ਸ਼਼ਾਂ ਪ੍ਰਾਪ੍ਤੇਸ਼਼ੁ ਤਤ੍ਰਤ੍ਯੋਪਦ੍ਵੀਪਸ੍ਯ ਨਾਮ ਮਿਲੀਤੇਤਿ ਤੇ ਜ੍ਞਾਤਵਨ੍ਤਃ|
ਜਦੋਂ ਅਸੀਂ ਬਚ ਨਿੱਕਲੇ ਤਾਂ ਅਸੀਂ ਪਤਾ ਕੀਤਾ ਜੋ ਇਸ ਟਾਪੂ ਦਾ ਨਾਮ ਮਾਲਟਾ ਹੈ।
2 ਅਸਭ੍ਯਲੋਕਾ ਯਥੇਸ਼਼੍ਟਮ੍ ਅਨੁਕਮ੍ਪਾਂ ਕ੍ਰੁʼਤ੍ਵਾ ਵਰ੍ੱਤਮਾਨਵ੍ਰੁʼਸ਼਼੍ਟੇਃ ਸ਼ੀਤਾੱਚ ਵਹ੍ਨਿੰ ਪ੍ਰੱਜ੍ਵਾਲ੍ਯਾਸ੍ਮਾਕਮ੍ ਆਤਿਥ੍ਯਮ੍ ਅਕੁਰ੍ੱਵਨ੍|
ਉੱਥੋਂ ਦੇ ਵਾਸੀਆਂ ਨੇ ਸਾਡੇ ਉੱਤੇ ਵਿਸ਼ੇਸ਼ ਦਯਾ ਕੀਤੀ ਕਿ ਉਨ੍ਹਾਂ ਉਸ ਵੇਲੇ ਅੱਗ ਬਾਲ ਕੇ ਸਾਨੂੰ ਸਾਰਿਆਂ ਨੂੰ ਕੋਲ ਬੁਲਾ ਲਿਆ ਕਿਉਂਕਿ ਮੀਂਹ ਦੀ ਝੜੀ ਦੇ ਕਾਰਨ ਠੰਡ ਸੀ!
3 ਕਿਨ੍ਤੁ ਪੌਲ ਇਨ੍ਧਨਾਨਿ ਸੰਗ੍ਰੁʼਹ੍ਯ ਯਦਾ ਤਸ੍ਮਿਨ੍ ਅਗ੍ਰੌ ਨਿਰਕ੍ਸ਼਼ਿਪਤ੍, ਤਦਾ ਵਹ੍ਨੇਃ ਪ੍ਰਤਾਪਾਤ੍ ਏਕਃ ਕ੍ਰੁʼਸ਼਼੍ਣਸਰ੍ਪੋ ਨਿਰ੍ਗਤ੍ਯ ਤਸ੍ਯ ਹਸ੍ਤੇ ਦ੍ਰਸ਼਼੍ਟਵਾਨ੍|
ਅਤੇ ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਇੱਕ ਸੱਪ ਗਰਮੀ ਨਾਲ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ!
4 ਤੇ(ਅ)ਸਭ੍ਯਲੋਕਾਸ੍ਤਸ੍ਯ ਹਸ੍ਤੇ ਸਰ੍ਪਮ੍ ਅਵਲਮ੍ਬਮਾਨੰ ਦ੍ਰੁʼਸ਼਼੍ਟ੍ਵਾ ਪਰਸ੍ਪਰਮ੍ ਉਕ੍ਤਵਨ੍ਤ ਏਸ਼਼ ਜਨੋ(ਅ)ਵਸ਼੍ਯੰ ਨਰਹਾ ਭਵਿਸ਼਼੍ਯਤਿ, ਯਤੋ ਯਦ੍ਯਪਿ ਜਲਧੇ ਰਕ੍ਸ਼਼ਾਂ ਪ੍ਰਾਪ੍ਤਵਾਨ੍ ਤਥਾਪਿ ਪ੍ਰਤਿਫਲਦਾਯਕ ਏਨੰ ਜੀਵਿਤੁੰ ਨ ਦਦਾਤਿ|
ਤਾਂ ਉੱਥੋਂ ਦੇ ਵਾਸੀ, ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ, ਕਿ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰ ਵਿੱਚੋਂ ਬਚ ਗਿਆ ਪਰ ਨਿਆਂ ਇਹ ਨੂੰ ਜਿਉਂਦਾ ਨਹੀਂ ਛੱਡਦਾ!
5 ਕਿਨ੍ਤੁ ਸ ਹਸ੍ਤੰ ਵਿਧੁਨ੍ਵਨ੍ ਤੰ ਸਰ੍ਪਮ੍ ਅਗ੍ਨਿਮਧ੍ਯੇ ਨਿਕ੍ਸ਼਼ਿਪ੍ਯ ਕਾਮਪਿ ਪੀਡਾਂ ਨਾਪ੍ਤਵਾਨ੍|
ਤਦ ਉਹ ਨੇ ਉਸ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ!
6 ਤਤੋ ਵਿਸ਼਼ਜ੍ਵਾਲਯਾ ਏਤਸ੍ਯ ਸ਼ਰੀਰੰ ਸ੍ਫੀਤੰ ਭਵਿਸ਼਼੍ਯਤਿ ਯਦ੍ਵਾ ਹਠਾਦਯੰ ਪ੍ਰਾਣਾਨ੍ ਤ੍ਯਕ੍ਸ਼਼੍ਯਤੀਤਿ ਨਿਸ਼੍ਚਿਤ੍ਯ ਲੋਕਾ ਬਹੁਕ੍ਸ਼਼ਣਾਨਿ ਯਾਵਤ੍ ਤਦ੍ ਦ੍ਰਸ਼਼੍ਟੁੰ ਸ੍ਥਿਤਵਨ੍ਤਃ ਕਿਨ੍ਤੁ ਤਸ੍ਯ ਕਸ੍ਯਾਸ਼੍ਚਿਦ੍ ਵਿਪਦੋ(ਅ)ਘਟਨਾਤ੍ ਤੇ ਤਦ੍ਵਿਪਰੀਤੰ ਵਿਜ੍ਞਾਯ ਭਾਸ਼਼ਿਤਵਨ੍ਤ ਏਸ਼਼ ਕਸ਼੍ਚਿਦ੍ ਦੇਵੋ ਭਵੇਤ੍|
ਪਰ ਉਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇਗਾ ਜਾਂ ਅਚਾਨਕ ਮਰ ਕੇ ਡਿੱਗ ਪਵੇਗਾ ਪਰ ਜਦੋਂ ਉਨ੍ਹਾਂ ਬਹੁਤ ਸਮਾਂ ਉਡੀਕ ਕਰਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਤਾਂ ਉਨ੍ਹਾਂ ਦੇ ਮਨ ਵਿੱਚ ਹੋਰ ਵਿਚਾਰ ਆਇਆ ਅਤੇ ਕਹਿਣ ਲੱਗੇ ਇਹ ਤਾਂ ਕੋਈ ਦੇਵਤਾ ਹੈ!
7 ਪੁਬ੍ਲਿਯਨਾਮਾ ਜਨ ਏਕਸ੍ਤਸ੍ਯੋਪਦ੍ਵੀਪਸ੍ਯਾਧਿਪਤਿਰਾਸੀਤ੍ ਤਤ੍ਰ ਤਸ੍ਯ ਭੂਮ੍ਯਾਦਿ ਚ ਸ੍ਥਿਤੰ| ਸ ਜਨੋ(ਅ)ਸ੍ਮਾਨ੍ ਨਿਜਗ੍ਰੁʼਹੰ ਨੀਤ੍ਵਾ ਸੌਜਨ੍ਯੰ ਪ੍ਰਕਾਸ਼੍ਯ ਦਿਨਤ੍ਰਯੰ ਯਾਵਦ੍ ਅਸ੍ਮਾਕੰ ਆਤਿਥ੍ਯਮ੍ ਅਕਰੋਤ੍|
ਉਸ ਥਾਂ ਦੇ ਨੇੜੇ, ਉਸ ਟਾਪੂ ਦੇ ਅਧਿਕਾਰੀ ਪੁਬਲਿਯੁਸ ਦੀ ਜ਼ਮੀਨ ਸੀ। ਸੋ ਉਹ ਨੇ ਸਾਨੂੰ ਘਰ ਲੈ ਜਾ ਕੇ ਬਹੁਤ ਪਿਆਰ ਨਾਲ ਤਿੰਨਾਂ ਦਿਨਾਂ ਤੱਕ ਸਾਡੀ ਸੇਵਾ ਕੀਤੀ!
8 ਤਦਾ ਤਸ੍ਯ ਪੁਬ੍ਲਿਯਸ੍ਯ ਪਿਤਾ ਜ੍ਵਰਾਤਿਸਾਰੇਣ ਪੀਡ੍ਯਮਾਨਃ ਸਨ੍ ਸ਼ੱਯਾਯਾਮ੍ ਆਸੀਤ੍; ਤਤਃ ਪੌਲਸ੍ਤਸ੍ਯ ਸਮੀਪੰ ਗਤ੍ਵਾ ਪ੍ਰਾਰ੍ਥਨਾਂ ਕ੍ਰੁʼਤ੍ਵਾ ਤਸ੍ਯ ਗਾਤ੍ਰੇ ਹਸ੍ਤੰ ਸਮਰ੍ਪ੍ਯ ਤੰ ਸ੍ਵਸ੍ਥੰ ਕ੍ਰੁʼਤਵਾਨ੍|
ਤਾਂ ਇਸ ਤਰ੍ਹਾਂ ਹੋਇਆ ਜੋ ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਪਿਆ ਸੀ, ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ!
9 ਇੱਥੰ ਭੂਤੇ ਤਦ੍ਵੀਪਨਿਵਾਸਿਨ ਇਤਰੇਪਿ ਰੋਗਿਲੋਕਾ ਆਗਤ੍ਯ ਨਿਰਾਮਯਾ ਅਭਵਨ੍|
ਇਸ ਘਟਨਾ ਤੋਂ ਬਾਅਦ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ!
10 ਤਸ੍ਮਾੱਤੇ(ਅ)ਸ੍ਮਾਕਮ੍ ਅਤੀਵ ਸਤ੍ਕਾਰੰ ਕ੍ਰੁʼਤਵਨ੍ਤਃ, ਵਿਸ਼ੇਸ਼਼ਤਃ ਪ੍ਰਸ੍ਥਾਨਸਮਯੇ ਪ੍ਰਯੋਜਨੀਯਾਨਿ ਨਾਨਦ੍ਰਵ੍ਯਾਣਿ ਦੱਤਵਨ੍ਤਃ|
੧੦ਤਾਂ ਉਨ੍ਹਾਂ ਨੇ ਸਾਡਾ ਬਹੁਤ ਆਦਰ ਕੀਤਾ ਅਤੇ ਜਦੋਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ ।
11 ਇੱਥੰ ਤਤ੍ਰ ਤ੍ਰਿਸ਼਼ੁ ਮਾਸੇਸ਼਼ੁ ਗਤੇਸ਼਼ੁ ਯਸ੍ਯ ਚਿਹ੍ਨੰ ਦਿਯਸ੍ਕੂਰੀ ਤਾਦ੍ਰੁʼਸ਼ ਏਕਃ ਸਿਕਨ੍ਦਰੀਯਨਗਰਸ੍ਯ ਪੋਤਃ ਸ਼ੀਤਕਾਲੰ ਯਾਪਯਨ੍ ਤਸ੍ਮਿਨ੍ ਉਪਦ੍ਵੀਪੇ (ਅ)ਤਿਸ਼਼੍ਠਤ੍ ਤਮੇਵ ਪੋਤੰ ਵਯਮ੍ ਆਰੁਹ੍ਯ ਯਾਤ੍ਰਾਮ੍ ਅਕੁਰ੍ੰਮ|
੧੧ਤਿੰਨਾਂ ਮਹੀਨਿਆਂ ਤੋਂ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਨਾਮ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ!
12 ਤਤਃ ਪ੍ਰਥਮਤਃ ਸੁਰਾਕੂਸਨਗਰਮ੍ ਉਪਸ੍ਥਾਯ ਤਤ੍ਰ ਤ੍ਰੀਣਿ ਦਿਨਾਨਿ ਸ੍ਥਿਤਵਨ੍ਤਃ|
੧੨ਅਤੇ ਸੈਰਾਕੁਸ ਵਿੱਚ ਉਤਰ ਕੇ ਤਿੰਨ ਦਿਨ ਰਹੇ!
13 ਤਸ੍ਮਾਦ੍ ਆਵ੍ਰੁʼਤ੍ਯ ਰੀਗਿਯਨਗਰਮ੍ ਉਪਸ੍ਥਿਤਾਃ ਦਿਨੈਕਸ੍ਮਾਤ੍ ਪਰੰ ਦਕ੍ਸ਼਼ਿਣਵਯੌ ਸਾਨੁਕੂਲ੍ਯੇ ਸਤਿ ਪਰਸ੍ਮਿਨ੍ ਦਿਵਸੇ ਪਤਿਯਲੀਨਗਰਮ੍ ਉਪਾਤਿਸ਼਼੍ਠਾਮ|
੧੩ਫੇਰ ਉੱਥੋਂ ਘੁੰਮ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਤੋਂ ਬਾਅਦ ਜਦੋਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ।
14 ਤਤੋ(ਅ)ਸ੍ਮਾਸੁ ਤਤ੍ਰਤ੍ਯੰ ਭ੍ਰਾਤ੍ਰੁʼਗਣੰ ਪ੍ਰਾਪ੍ਤੇਸ਼਼ੁ ਤੇ ਸ੍ਵੈਃ ਸਾਰ੍ੱਧਮ੍ ਅਸ੍ਮਾਨ੍ ਸਪ੍ਤ ਦਿਨਾਨਿ ਸ੍ਥਾਪਯਿਤੁਮ੍ ਅਯਤਨ੍ਤ, ਇੱਥੰ ਵਯੰ ਰੋਮਾਨਗਰਮ੍ ਪ੍ਰਤ੍ਯਗੱਛਾਮ|
੧੪ਉੱਥੇ ਸਾਨੂੰ ਭਾਈ ਮਿਲੇ ਜਿੰਨਾਂ ਸਾਡੀ ਮਿੰਨਤ ਕੀਤੀ ਕਿ ਇੱਕ ਹਫ਼ਤਾ ਸਾਡੇ ਕੋਲ ਰਹੋ, ਅਤੇ ਇਸੇ ਤਰ੍ਹਾਂ ਅਸੀਂ ਰੋਮ ਨੂੰ ਆਏ!
15 ਤਸ੍ਮਾਤ੍ ਤਤ੍ਰਤ੍ਯਾਃ ਭ੍ਰਾਤਰੋ(ਅ)ਸ੍ਮਾਕਮ੍ ਆਗਮਨਵਾਰ੍ੱਤਾਂ ਸ਼੍ਰੁਤ੍ਵਾ ਆੱਪਿਯਫਰੰ ਤ੍ਰਿਸ਼਼੍ਟਾਵਰ੍ਣੀਞ੍ਚ ਯਾਵਦ੍ ਅਗ੍ਰੇਸਰਾਃ ਸਨ੍ਤੋਸ੍ਮਾਨ੍ ਸਾਕ੍ਸ਼਼ਾਤ੍ ਕਰ੍ੱਤੁਮ੍ ਆਗਮਨ੍; ਤੇਸ਼਼ਾਂ ਦਰ੍ਸ਼ਨਾਤ੍ ਪੌਲ ਈਸ਼੍ਵਰੰ ਧਨ੍ਯੰ ਵਦਨ੍ ਆਸ਼੍ਵਾਸਮ੍ ਆਪ੍ਤਵਾਨ੍|
੧੫ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ ।
16 ਅਸ੍ਮਾਸੁ ਰੋਮਾਨਗਰੰ ਗਤੇਸ਼਼ੁ ਸ਼ਤਸੇਨਾਪਤਿਃ ਸਰ੍ੱਵਾਨ੍ ਬਨ੍ਦੀਨ੍ ਪ੍ਰਧਾਨਸੇਨਾਪਤੇਃ ਸਮੀਪੇ ਸਮਾਰ੍ਪਯਤ੍ ਕਿਨ੍ਤੁ ਪੌਲਾਯ ਸ੍ਵਰਕ੍ਸ਼਼ਕਪਦਾਤਿਨਾ ਸਹ ਪ੍ਰੁʼਥਗ੍ ਵਸ੍ਤੁਮ੍ ਅਨੁਮਤਿੰ ਦੱਤਵਾਨ੍|
੧੬ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ ।
17 ਦਿਨਤ੍ਰਯਾਤ੍ ਪਰੰ ਪੌਲਸ੍ਤੱਦੇਸ਼ਸ੍ਥਾਨ੍ ਪ੍ਰਧਾਨਯਿਹੂਦਿਨ ਆਹੂਤਵਾਨ੍ ਤਤਸ੍ਤੇਸ਼਼ੁ ਸਮੁਪਸ੍ਥਿਤੇਸ਼਼ੁ ਸ ਕਥਿਤਵਾਨ੍, ਹੇ ਭ੍ਰਾਤ੍ਰੁʼਗਣ ਨਿਜਲੋਕਾਨਾਂ ਪੂਰ੍ੱਵਪੁਰੁਸ਼਼ਾਣਾਂ ਵਾ ਰੀਤੇ ਰ੍ਵਿਪਰੀਤੰ ਕਿਞ੍ਚਨ ਕਰ੍ੰਮਾਹੰ ਨਾਕਰਵੰ ਤਥਾਪਿ ਯਿਰੂਸ਼ਾਲਮਨਿਵਾਸਿਨੋ ਲੋਕਾ ਮਾਂ ਬਨ੍ਦਿੰ ਕ੍ਰੁʼਤ੍ਵਾ ਰੋਮਿਲੋਕਾਨਾਂ ਹਸ੍ਤੇਸ਼਼ੁ ਸਮਰ੍ਪਿਤਵਨ੍ਤਃ|
੧੭ਤਾਂ ਇਸ ਤਰ੍ਹਾਂ ਹੋਇਆ ਜੋ ਤਿੰਨਾਂ ਦਿਨਾਂ ਤੋਂ ਬਾਅਦ ਉਹ ਨੇ ਯਹੂਦੀਆਂ ਦੇ ਆਗੂਆਂ ਨੂੰ ਇਕੱਠੇ ਬੁਲਾ ਲਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰੀਤਾਂ ਦੇ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹਵਾਲੇ ਕੀਤਾ ਗਿਆ ਹਾਂ!
18 ਰੋਮਿਲੋਕਾ ਵਿਚਾਰ੍ੱਯ ਮਮ ਪ੍ਰਾਣਹਨਨਾਰ੍ਹੰ ਕਿਮਪਿ ਕਾਰਣੰ ਨ ਪ੍ਰਾਪ੍ਯ ਮਾਂ ਮੋਚਯਿਤੁਮ੍ ਐੱਛਨ੍;
੧੮ਅਤੇ ਉਨ੍ਹਾਂ ਮੇਰੀ ਜਾਂਚ ਕਰ ਕੇ, ਮੈਨੂੰ ਛੱਡ ਦੇਣ ਚਾਹਿਆ ਕਿਉਂਕਿ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ!
19 ਕਿਨ੍ਤੁ ਯਿਹੂਦਿਲੋਕਾਨਾਮ੍ ਆਪੱਤ੍ਯਾ ਮਯਾ ਕੈਸਰਰਾਜਸ੍ਯ ਸਮੀਪੇ ਵਿਚਾਰਸ੍ਯ ਪ੍ਰਾਰ੍ਥਨਾ ਕਰ੍ੱਤਵ੍ਯਾ ਜਾਤਾ ਨੋਚੇਤ੍ ਨਿਜਦੇਸ਼ੀਯਲੋਕਾਨ੍ ਪ੍ਰਤਿ ਮਮ ਕੋਪ੍ਯਭਿਯੋਗੋ ਨਾਸ੍ਤਿ|
੧੯ਪਰ ਜਦੋਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਮਜ਼ਬੂਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ!
20 ਏਤਤ੍ਕਾਰਣਾਦ੍ ਅਹੰ ਯੁਸ਼਼੍ਮਾਨ੍ ਦ੍ਰਸ਼਼੍ਟੁੰ ਸੰਲਪਿਤੁਞ੍ਚਾਹੂਯਮ੍ ਇਸ੍ਰਾਯੇਲ੍ਵਸ਼ੀਯਾਨਾਂ ਪ੍ਰਤ੍ਯਾਸ਼ਾਹੇਤੋਹਮ੍ ਏਤੇਨ ਸ਼ੁਙ੍ਖਲੇਨ ਬੱਧੋ(ਅ)ਭਵਮ੍|
੨੦ਸੋ ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਇਸ ਸੰਗਲ ਨਾਲ ਜਕੜਿਆ ਹੋਇਆ ਹਾਂ!
21 ਤਦਾ ਤੇ ਤਮ੍ ਅਵਾਦਿਸ਼਼ੁਃ, ਯਿਹੂਦੀਯਦੇਸ਼ਾਦ੍ ਵਯੰ ਤ੍ਵਾਮਧਿ ਕਿਮਪਿ ਪਤ੍ਰੰ ਨ ਪ੍ਰਾਪ੍ਤਾ ਯੇ ਭ੍ਰਾਤਰਃ ਸਮਾਯਾਤਾਸ੍ਤੇਸ਼਼ਾਂ ਕੋਪਿ ਤਵ ਕਾਮਪਿ ਵਾਰ੍ੱਤਾਂ ਨਾਵਦਤ੍ ਅਭਦ੍ਰਮਪਿ ਨਾਕਥਯੱਚ|
੨੧ਉਨ੍ਹਾਂ ਉਸ ਨੂੰ ਆਖਿਆ, ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਆਈ, ਨਾ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ!
22 ਤਵ ਮਤੰ ਕਿਮਿਤਿ ਵਯੰ ਤ੍ਵੱਤਃ ਸ਼੍ਰੋਤੁਮਿੱਛਾਮਃ| ਯਦ੍ ਇਦੰ ਨਵੀਨੰ ਮਤਮੁੱਥਿਤੰ ਤਤ੍ ਸਰ੍ੱਵਤ੍ਰ ਸਰ੍ੱਵੇਸ਼਼ਾਂ ਨਿਕਟੇ ਨਿਨ੍ਦਿਤੰ ਜਾਤਮ ਇਤਿ ਵਯੰ ਜਾਨੀਮਃ|
੨੨ਪਰ ਅਸੀਂ ਇਹੋ ਚੰਗਾ ਸਮਝਦੇ ਹਾਂ ਕਿ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ, ਕਿਉਂ ਜੋ ਸਾਨੂੰ ਪਤਾ ਹੈ ਕਿ ਹਰ ਸਥਾਨ ਤੇ ਇਸ ਪੰਥ ਨੂੰ ਬੁਰਾ ਆਖਦੇ ਹਨ ।
23 ਤੈਸ੍ਤਦਰ੍ਥਮ੍ ਏਕਸ੍ਮਿਨ੍ ਦਿਨੇ ਨਿਰੂਪਿਤੇ ਤਸ੍ਮਿਨ੍ ਦਿਨੇ ਬਹਵ ਏਕਤ੍ਰ ਮਿਲਿਤ੍ਵਾ ਪੌਲਸ੍ਯ ਵਾਸਗ੍ਰੁʼਹਮ੍ ਆਗੱਛਨ੍ ਤਸ੍ਮਾਤ੍ ਪੌਲ ਆ ਪ੍ਰਾਤਃਕਾਲਾਤ੍ ਸਨ੍ਧ੍ਯਾਕਾਲੰ ਯਾਵਨ੍ ਮੂਸਾਵ੍ਯਵਸ੍ਥਾਗ੍ਰਨ੍ਥਾਦ੍ ਭਵਿਸ਼਼੍ਯਦ੍ਵਾਦਿਨਾਂ ਗ੍ਰਨ੍ਥੇਭ੍ਯਸ਼੍ਚ ਯੀਸ਼ੋਃ ਕਥਾਮ੍ ਉੱਥਾਪ੍ਯ ਈਸ਼੍ਵਰਸ੍ਯ ਰਾਜ੍ਯੇ ਪ੍ਰਮਾਣੰ ਦਤ੍ਵਾ ਤੇਸ਼਼ਾਂ ਪ੍ਰਵ੍ਰੁʼੱਤਿੰ ਜਨਯਿਤੁੰ ਚੇਸ਼਼੍ਟਿਤਵਾਨ੍|
੨੩ਜਦੋਂ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ, ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਗਵਾਹੀ ਦੇ ਕੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਸਬੂਤ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ!
24 ਕੇਚਿੱਤੁ ਤਸ੍ਯ ਕਥਾਂ ਪ੍ਰਤ੍ਯਾਯਨ੍ ਕੇਚਿੱਤੁ ਨ ਪ੍ਰਤ੍ਯਾਯਨ੍;
੨੪ਤਾਂ ਕਈਆਂ ਨੇ ਉਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਵਿਸ਼ਵਾਸ ਨਾ ਕੀਤਾ!
25 ਏਤਤ੍ਕਾਰਣਾਤ੍ ਤੇਸ਼਼ਾਂ ਪਰਸ੍ਪਰਮ੍ ਅਨੈਕ੍ਯਾਤ੍ ਸਰ੍ੱਵੇ ਚਲਿਤਵਨ੍ਤਃ; ਤਥਾਪਿ ਪੌਲ ਏਤਾਂ ਕਥਾਮੇਕਾਂ ਕਥਿਤਵਾਨ੍ ਪਵਿਤ੍ਰ ਆਤ੍ਮਾ ਯਿਸ਼ਯਿਯਸ੍ਯ ਭਵਿਸ਼਼੍ਯਦ੍ਵਕ੍ਤੁ ਰ੍ਵਦਨਾਦ੍ ਅਸ੍ਮਾਕੰ ਪਿਤ੍ਰੁʼਪੁਰੁਸ਼਼ੇਭ੍ਯ ਏਤਾਂ ਕਥਾਂ ਭਦ੍ਰੰ ਕਥਯਾਮਾਸ, ਯਥਾ,
੨੫ਜਦੋਂ ਉਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਉਹ ਚੱਲੇ ਗਏ ਕਿ ਪਵਿੱਤਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ,
26 "ਉਪਗਤ੍ਯ ਜਨਾਨੇਤਾਨ੍ ਤ੍ਵੰ ਭਾਸ਼਼ਸ੍ਵ ਵਚਸ੍ਤ੍ਵਿਦੰ| ਕਰ੍ਣੈਃ ਸ਼੍ਰੋਸ਼਼੍ਯਥ ਯੂਯੰ ਹਿ ਕਿਨ੍ਤੁ ਯੂਯੰ ਨ ਭੋਤ੍ਸ੍ਯਥ| ਨੇਤ੍ਰੈ ਰ੍ਦ੍ਰਕ੍ਸ਼਼੍ਯਥ ਯੂਯਞ੍ਚ ਜ੍ਞਾਤੁੰ ਯੂਯੰ ਨ ਸ਼ਕ੍ਸ਼਼੍ਯਥ|
੨੬ਇਸ ਪਰਜਾ ਦੇ ਕੋਲ ਜਾ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਅਤੇ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ,
27 ਤੇ ਮਾਨੁਸ਼਼ਾ ਯਥਾ ਨੇਤ੍ਰੈਃ ਪਰਿਪਸ਼੍ਯਨ੍ਤਿ ਨੈਵ ਹਿ| ਕਰ੍ਣੈਃ ਰ੍ਯਥਾ ਨ ਸ਼੍ਰੁʼਣ੍ਵਨ੍ਤਿ ਬੁਧ੍ਯਨ੍ਤੇ ਨ ਚ ਮਾਨਸੈਃ| ਵ੍ਯਾਵਰ੍ੱਤਯਤ੍ਸੁ ਚਿੱਤਾਨਿ ਕਾਲੇ ਕੁਤ੍ਰਾਪਿ ਤੇਸ਼਼ੁ ਵੈ| ਮੱਤਸ੍ਤੇ ਮਨੁਜਾਃ ਸ੍ਵਸ੍ਥਾ ਯਥਾ ਨੈਵ ਭਵਨ੍ਤਿ ਚ| ਤਥਾ ਤੇਸ਼਼ਾਂ ਮਨੁਸ਼਼੍ਯਾਣਾਂ ਸਨ੍ਤਿ ਸ੍ਥੂਲਾ ਹਿ ਬੁੱਧਯਃ| ਬਧਿਰੀਭੂਤਕਰ੍ਣਾਸ਼੍ਚ ਜਾਤਾਸ਼੍ਚ ਮੁਦ੍ਰਿਤਾ ਦ੍ਰੁʼਸ਼ਃ||
੨੭ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਲਈਆਂ ਹਨ, ਕਿਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ।
28 ਅਤ ਈਸ਼੍ਵਰਾਦ੍ ਯਤ੍ ਪਰਿਤ੍ਰਾਣੰ ਤਸ੍ਯ ਵਾਰ੍ੱਤਾ ਭਿੰਨਦੇਸ਼ੀਯਾਨਾਂ ਸਮੀਪੰ ਪ੍ਰੇਸ਼਼ਿਤਾ ਤਏਵ ਤਾਂ ਗ੍ਰਹੀਸ਼਼੍ਯਨ੍ਤੀਤਿ ਯੂਯੰ ਜਾਨੀਤ|
੨੮ਸੋ ਇਹ ਜਾਣੋ ਕਿ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਭੇਜੀ ਗਈ ਹੈ ਅਤੇ ਉਹ ਸੁਣ ਵੀ ਲੈਣਗੀਆਂ ।
29 ਏਤਾਦ੍ਰੁʼਸ਼੍ਯਾਂ ਕਥਾਯਾਂ ਕਥਿਤਾਯਾਂ ਸਤ੍ਯਾਂ ਯਿਹੂਦਿਨਃ ਪਰਸ੍ਪਰੰ ਬਹੁਵਿਚਾਰੰ ਕੁਰ੍ੱਵਨ੍ਤੋ ਗਤਵਨ੍ਤਃ|
੨੯ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਯਹੂਦੀ ਝਗੜਾ ਕਰਦੇ ਹੋਏ ਉੱਥੋਂ ਚਲੇ ਗਏ
30 ਇੱਥੰ ਪੌਲਃ ਸਮ੍ਪੂਰ੍ਣੰ ਵਤ੍ਸਰਦ੍ਵਯੰ ਯਾਵਦ੍ ਭਾਟਕੀਯੇ ਵਾਸਗ੍ਰੁʼਹੇ ਵਸਨ੍ ਯੇ ਲੋਕਾਸ੍ਤਸ੍ਯ ਸੰਨਿਧਿਮ੍ ਆਗੱਛਨ੍ਤਿ ਤਾਨ੍ ਸਰ੍ੱਵਾਨੇਵ ਪਰਿਗ੍ਰੁʼਹ੍ਲਨ੍,
੩੦ਤਾਂ ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦੀ ਸੇਵਾ ਟਹਿਲ ਕਰਦਾ ਰਿਹਾ, ਜੋ ਉਹ ਦੇ ਕੋਲ ਆਉਂਦੇ ਸਨ!
31 ਨਿਰ੍ਵਿਘ੍ਨਮ੍ ਅਤਿਸ਼ਯਨਿਃਕ੍ਸ਼਼ੋਭਮ੍ ਈਸ਼੍ਵਰੀਯਰਾਜਤ੍ਵਸ੍ਯ ਕਥਾਂ ਪ੍ਰਚਾਰਯਨ੍ ਪ੍ਰਭੌ ਯੀਸ਼ੌ ਖ੍ਰੀਸ਼਼੍ਟੇ ਕਥਾਃ ਸਮੁਪਾਦਿਸ਼ਤ੍| ਇਤਿ||
੩੧ਅਤੇ ਬਿਨ੍ਹਾਂ ਰੋਕ-ਟੋਕ ਅੱਤ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ!

< ਪ੍ਰੇਰਿਤਾਃ 28 >