< ਜ਼ਕਰਯਾਹ 4 >

1 ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ।
И обратися Ангел глаголяй во мне и возведе мя, якоже егда востанет человек от сна своего,
2 ਉਸ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ? ਮੈਂ ਕਿਹਾ, ਮੈਂ ਦੇਖਿਆ ਤਾਂ ਵੇਖੋ, ਇੱਕ ਸ਼ਮਾਦਾਨ ਸੰਪੂਰਣ ਸੋਨੇ ਦਾ ਸੀ, ਉਹ ਦੇ ਸਿਰ ਉੱਤੇ ਇੱਕ ਕਟੋਰਾ ਸੀ, ਉਸ ਉੱਤੇ ਸੱਤ ਦੀਵੇ ਸਨ ਅਤੇ ਉਹਨਾਂ ਦੀਵਿਆਂ ਲਈ ਸੱਤ-ਸੱਤ ਨਾਲੀਆਂ ਸਨ, ਜਿਹੜੀਆਂ ਉਸ ਦੇ ਸਿਰ ਉੱਤੇ ਸਨ।
и рече ко мне: что ты видиши? И рех: видех, и се, свещник злат весь, и светилце верху его, и седмь светилник верху его, и седмь чашиц светилником верхним его,
3 ਉਸ ਦੇ ਕੋਲ ਜ਼ੈਤੂਨ ਦੇ ਦੋ ਦਰੱਖਤ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਸਨ।
и две маслины верху его, едина одесную светилца его и едина ошуюю.
4 ਫੇਰ ਮੈਂ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕਿ ਹੇ ਮਾਲਕ, ਇਹ ਕੀ ਹਨ?
И вопросих и рех ко Ангелу глаголющему во мне глаголя: что суть сия, господи?
5 ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਨਹੀਂ, ਮੇਰੇ ਪ੍ਰਭੂ।
И отвеща Ангел глаголяй во мне и рече ко мне глаголя: не разумееши ли, что суть сия? И рех: ни, господи.
6 ਉਸ ਫੇਰ ਮੈਨੂੰ ਕਿਹਾ ਕਿ ਇਹ ਜ਼ਰੂੱਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ।
И отвеща и рече ко мне глаголя: сие слово Господне к Зоровавелю глаголя: не в силе велицей, ни в крепости, но в Дусе Моем, глаголет Господь Вседержитель.
7 ਹੇ ਵੱਡੇ ਪਰਬਤ, ਤੂੰ ਕੀ ਹੈਂ? ਤੂੰ ਜ਼ਰੂੱਬਾਬਲ ਦੇ ਅੱਗੇ ਮੈਦਾਨ ਹੋ ਜਾਵੇਂਗਾ ਅਤੇ ਉਹ ਚੋਟੀ ਦਾ ਪੱਥਰ ਪੁਕਾਰਦੇ ਹੋਏ ਬਾਹਰ ਲੈ ਆਵੇਗਾ ਕਿ ਇਹ ਦੇ ਲਈ ਕਿਰਪਾ ਹੋਵੇ, ਕਿਰਪਾ!
Что ты еси, горо великая, пред лицем Зоровавеля, еже исправити? И изнесу камень наследия, равенство благодати, благодать его.
8 ਤਾਂ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ
И бысть слово Господне ко мне глаголя:
9 ਜ਼ਰੂੱਬਾਬਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਅਤੇ ਉਸੇ ਦੇ ਹੱਥ ਇਸ ਨੂੰ ਪੂਰਾ ਵੀ ਕਰਨਗੇ, ਤਦ ਤੂੰ ਜਾਣੇਗਾ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
руце Зоровавелевы основаша храм сей и руце его совершат его: и уразумееши, яко Господь Вседержитель посла Мя к вам:
10 ੧੦ ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੂੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਹੋਵਾਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ।
зане кто укорил тя есть во дни малы? И возрадуются, и увидят камень, иже от чистаго олова, в руку Зоровавеля: седмь сия очеса Господня суть, призирающая на всю землю.
11 ੧੧ ਤਦ ਮੈਂ ਉਸ ਨੂੰ ਕਿਹਾ ਕਿ ਇਹ ਦੋ ਜ਼ੈਤੂਨ ਦੇ ਦਰੱਖਤ ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ?
И отвещах и рех к нему: что суть две маслины сия, яже одесную свещника и ошуюю?
12 ੧੨ ਫੇਰ ਦੂਜੀ ਵਾਰ ਮੈਂ ਉਸ ਨੂੰ ਕਿਹਾ ਕਿ ਜ਼ੈਤੂਨ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਹੈ?
И вопросих вторицею и рех к нему: что суть две ветви масличны, яже в руку двух усекалниц златых возливающих и возношающих чашицы златыя?
13 ੧੩ ਉਸ ਮੈਨੂੰ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਹੇ ਮੇਰੇ ਪ੍ਰਭੂ, ਨਹੀਂ
И рече ко мне глаголя: не веси ли, что суть сия? И рех: ни, господи.
14 ੧੪ ਉਸ ਕਿਹਾ, ਇਹ ਤੇਲ ਨਾਲ ਮਸਹ ਹੋਏ ਦੋ ਪੁਰਖ ਹਨ, ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ ਹਨ।
И рече: сии два сынове тучности, яже предстоят Господеви всея земли.

< ਜ਼ਕਰਯਾਹ 4 >