< ਸੁਲੇਮਾਨ ਦਾ ਗੀਤ 7 >

1 ਹੇ ਪਤਵੰਤ ਦੀ ਪੁੱਤਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿੰਨੇ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਾਈ ਕਾਰੀਗਰ ਦੇ ਹੱਥਾਂ ਨਾਲ ਬਣੇ ਹੋਏ ਗਹਿਣਿਆਂ ਦਾ ਕੰਮ ਹੈ। 2 ਤੇਰੀ ਧੁੰਨੀ ਗੋਲ ਕਟੋਰਾ ਹੈ ਜਿਸ ਦੇ ਵਿੱਚ ਮਿਲੀ ਹੋਈ ਮਧ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਘਿਰਿਆ ਹੋਇਆ ਹੈ। 3 ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ। 4 ਤੇਰੀ ਗਰਦਨ ਹਾਥੀ ਦੰਦ ਦੇ ਬੁਰਜ਼ ਵਾਂਗੂੰ ਹੈ, ਤੇਰੀਆਂ ਅੱਖਾਂ ਹਸ਼ਬੋਨ ਦੇ ਸਰੋਵਰ ਹਨ, ਜੋ ਬਥ-ਰੱਬੀਮ ਦੇ ਫਾਟਕ ਉੱਤੇ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ਼ ਵਰਗਾ ਹੈ, ਜਿਸ ਦਾ ਮੁਖ ਦੰਮਿਸ਼ਕ ਵੱਲ ਹੈ। 5 ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਸ਼ੋਭਾਮਾਨ ਹੈ, ਤੇਰੇ ਸਿਰ ਦੇ ਵਾਲ਼ ਬੈਂਗਣੀ ਜਿਹੇ ਹਨ, ਰਾਜਾ ਤੇਰੀਆਂ ਜ਼ੁਲਫ਼ਾਂ ਵਿੱਚ ਬੰਧੂਆ ਹੈ। 6 ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ! 7 ਤੇਰਾ ਕੱਦ ਖਜ਼ੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਗੂੰ ਹਨ। 8 ਮੈਂ ਆਖਿਆ, ਮੈਂ ਇਸ ਖਜ਼ੂਰ ਉੱਤੇ ਚੜ੍ਹਾਂਗਾ, ਮੈਂ ਇਸ ਦੀਆਂ ਟਹਿਣੀਆਂ ਨੂੰ ਫੜ੍ਹਾਂਗਾਂ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗੂੰ ਹੋਣ ਅਤੇ ਤੇਰੇ ਸਾਹ ਦੀ ਸੁਗੰਧ ਸੇਬਾਂ ਵਰਗੀ ਹੋਵੇ। 9 ਤੇਰਾ ਚੂੰਮਣ ਚੰਗੀ ਮਧ ਵਰਗਾ ਹੈ ਜਿਹੜੀ ਸਹਿਜ ਨਾਲ ਬੁੱਲ੍ਹਾਂ ਅਤੇ ਦੰਦਾਂ ਉੱਤੇ ਸਰਕ ਜਾਂਦੀ ਹੈ। 10 ੧੦ ਮੈਂ ਆਪਣੇ ਬਾਲਮ ਦੀ ਹਾਂ ਅਤੇ ਉਹ ਦੀ ਚਾਹ ਮੇਰੇ ਲਈ ਹੈ। 11 ੧੧ ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ। 12 ੧੨ ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਵਿੱਚ ਚੱਲੀਏ, ਤਾਂ ਜੋ ਅਸੀਂ ਵੇਖੀਏ ਕਿ ਵੇਲ ਖਿੜੀ ਹੈ ਜਾਂ ਨਹੀਂ, ਅਤੇ ਉਸ ਦੇ ਫੁੱਲ ਖਿੜੇ ਹਨ ਜਾਂ ਨਹੀਂ, ਅਨਾਰ ਫੁੱਲੇ ਹਨ ਜਾਂ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ। 13 ੧੩ ਦੂਦਾਂ ਫਲ ਸੁਗੰਧ ਦਿੰਦੇ ਹਨ ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।

< ਸੁਲੇਮਾਨ ਦਾ ਗੀਤ 7 >