< ਯੂਹੰਨਾ ਦੇ ਪਰਕਾਸ਼ ਦੀ ਪੋਥੀ 14 >

1 ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਲੇਲਾ ਸੀਯੋਨ ਦੇ ਪਹਾੜ ਉੱਤੇ ਖੜ੍ਹਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ।
తతః పరం నిరీక్షమాణేన మయా మేషశావకో దృష్టః స సియోనపర్వ్వతస్యోపర్య్యతిష్ఠత్, అపరం యేషాం భాలేషు తస్య నామ తత్పితుశ్చ నామ లిఖితమాస్తే తాదృశాశ్చతుశ్చత్వారింశత్సహస్రాధికా లక్షలోకాస్తేన సార్ద్ధమ్ ఆసన్|
2 ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ।
అనన్తరం బహుతోయానాం రవ ఇవ గురుతరస్తనితస్య చ రవ ఇవ ఏకో రవః స్వర్గాత్ మయాశ్రావి| మయా శ్రుతః స రవో వీణావాదకానాం వీణావాదనస్య సదృశః|
3 ਅਤੇ ਉਹ ਸਿੰਘਾਸਣ, ਚਾਰ ਪ੍ਰਾਣੀਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ, ਅਤੇ ਉਹਨਾਂ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਬਿਨ੍ਹਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ।
సింహసనస్యాన్తికే ప్రాణిచతుష్టయస్య ప్రాచీనవర్గస్య చాన్తికే ఽపి తే నవీనమేకం గీతమ్ అగాయన్ కిన్తు ధరణీతః పరిక్రీతాన్ తాన్ చతుశ్చత్వారింశత్యహస్రాధికలక్షలోకాన్ వినా నాపరేణ కేనాపి తద్ గీతం శిక్షితుం శక్యతే|
4 ਇਹ ਉਹ ਹਨ ਜਿਹੜੇ ਔਰਤਾਂ ਦੇ ਨਾਲ ਭਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ। ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ-ਮਗਰ ਤੁਰਦੇ ਹਨ। ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।
ఇమే యోషితాం సఙ్గేన న కలఙ్కితా యతస్తే ఽమైథునా మేషశావకో యత్ కిమపి స్థానం గచ్ఛేత్ తత్సర్వ్వస్మిన్ స్థానే తమ్ అనుగచ్ఛన్తి యతస్తే మనుష్యాణాం మధ్యతః ప్రథమఫలానీవేశ్వరస్య మేషశావకస్య చ కృతే పరిక్రీతాః|
5 ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੋਸ਼ ਹਨ।
తేషాం వదనేషు చానృతం కిమపి న విద్యతే యతస్తే నిర్ద్దోషా ఈశ్వరసింహాసనస్యాన్తికే తిష్ఠన్తి|
6 ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ। (aiōnios g166)
అనన్తరమ్ ఆకాశమధ్యేనోడ్డీయమానో ఽపర ఏకో దూతో మయా దృష్టః సో ఽనన్తకాలీయం సుసంవాదం ధారయతి స చ సుసంవాదః సర్వ్వజాతీయాన్ సర్వ్వవంశీయాన్ సర్వ్వభాషావాదినః సర్వ్వదేశీయాంశ్చ పృథివీనివాసినః ప్రతి తేన ఘోషితవ్యః| (aiōnios g166)
7 ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ!
స ఉచ్చైఃస్వరేణేదం గదతి యూయమీశ్వరాద్ బిభీత తస్య స్తవం కురుత చ యతస్తదీయవిచారస్య దణ్డ ఉపాతిష్ఠత్ తస్మాద్ ఆకాశమణ్డలస్య పృథివ్యాః సముద్రస్య తోయప్రస్రవణానాఞ్చ స్రష్టా యుష్మాభిః ప్రణమ్యతాం|
8 ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।
తత్పశ్చాద్ ద్వితీయ ఏకో దూత ఉపస్థాయావదత్ పతితా పతితా సా మహాబాబిల్ యా సర్వ్వజాతీయాన్ స్వకీయం వ్యభిచారరూపం క్రోధమదమ్ అపాయయత్|
9 ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ
తత్పశ్చాద్ తృతీయో దూత ఉపస్థాయోచ్చైరవదత్, యః కశ్చిత తం శశుం తస్య ప్రతిమాఞ్చ ప్రణమతి స్వభాలే స్వకరే వా కలఙ్కం గృహ్లాతి చ
10 ੧੦ ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ।
సో ఽపీశ్వరస్య క్రోధపాత్రే స్థితమ్ అమిశ్రితం మదత్ అర్థత ఈశ్వరస్య క్రోధమదం పాస్యతి పవిత్రదూతానాం మేషశావకస్య చ సాక్షాద్ వహ్నిగన్ధకయో ర్యాతనాం లప్స్యతే చ|
11 ੧੧ ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ। (aiōn g165)
తేషాం యాతనాయా ధూమో ఽనన్తకాలం యావద్ ఉద్గమిష్యతి యే చ పశుం తస్య ప్రతిమాఞ్చ పూజయన్తి తస్య నామ్నో ఽఙ్కం వా గృహ్లన్తి తే దివానిశం కఞ్చన విరామం న ప్రాప్స్యన్తి| (aiōn g165)
12 ੧੨ ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ।
యే మానవా ఈశ్వరస్యాజ్ఞా యీశౌ విశ్వాసఞ్చ పాలయన్తి తేషాం పవిత్రలోకానాం సహిష్ణుతయాత్ర ప్రకాశితవ్యం|
13 ੧੩ ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।
అపరం స్వర్గాత్ మయా సహ సమ్భాషమాణ ఏకో రవో మయాశ్రావి తేనోక్తం త్వం లిఖ, ఇదానీమారభ్య యే ప్రభౌ మ్రియన్తే తే మృతా ధన్యా ఇతి; ఆత్మా భాషతే సత్యం స్వశ్రమేభ్యస్తై ర్విరామః ప్రాప్తవ్యః తేషాం కర్మ్మాణి చ తాన్ అనుగచ్ఛన్తి|
14 ੧੪ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜ੍ਹੀ ਬੈਠਾ ਹੈ।
తదనన్తరం నిరీక్షమాణేన మయా శ్వేతవర్ణ ఏకో మేఘో దృష్టస్తన్మేఘారూఢో జనో మానవపుత్రాకృతిరస్తి తస్య శిరసి సువర్ణకిరీటం కరే చ తీక్ష్ణం దాత్రం తిష్ఠతి|
15 ੧੫ ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ!
తతః పరమ్ అన్య ఏకో దూతో మన్దిరాత్ నిర్గత్యోచ్చైఃస్వరేణ తం మేఘారూఢం సమ్భాష్యావదత్ త్వయా దాత్రం ప్రసార్య్య శస్యచ్ఛేదనం క్రియతాం శస్యచ్ఛేదనస్య సమయ ఉపస్థితో యతో మేదిన్యాః శస్యాని పరిపక్కాని|
16 ੧੬ ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ।
తతస్తేన మేఘారూఢేన పృథివ్యాం దాత్రం ప్రసార్య్య పృథివ్యాః శస్యచ్ఛేదనం కృతం|
17 ੧੭ ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ।
అనన్తరమ్ అపర ఏకో దూతః స్వర్గస్థమన్దిరాత్ నిర్గతః సో ఽపి తీక్ష్ణం దాత్రం ధారయతి|
18 ੧੮ ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੇ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ।
అపరమ్ అన్య ఏకో దూతో వేదితో నిర్గతః స వహ్నేరధిపతిః స ఉచ్చైఃస్వరేణ తం తీక్ష్ణదాత్రధారిణం సమ్భాష్యావదత్ త్వయా స్వం తీక్ష్ణం దాత్రం ప్రసార్య్య మేదిన్యా ద్రాక్షాగుచ్ఛచ్ఛేదనం క్రియతాం యతస్తత్ఫలాని పరిణతాని|
19 ੧੯ ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ।
తతః స దూతః పృథివ్యాం స్వదాత్రం ప్రసార్య్య పృథివ్యా ద్రాక్షాఫలచ్ఛేదనమ్ అకరోత్ తత్ఫలాని చేశ్వరస్య క్రోధస్వరూపస్య మహాకుణ్డస్య మధ్యం నిరక్షిపత్|
20 ੨੦ ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੋ ਮੀਲ ਤੱਕ ਲਹੂ ਵਗਿਆ।
తత్కుణ్డస్థఫలాని చ బహి ర్మర్ద్దితాని తతః కుణ్డమధ్యాత్ నిర్గతం రక్తం క్రోశశతపర్య్యన్తమ్ అశ్వానాం ఖలీనాన్ యావద్ వ్యాప్నోత్|

< ਯੂਹੰਨਾ ਦੇ ਪਰਕਾਸ਼ ਦੀ ਪੋਥੀ 14 >