< ਜ਼ਬੂਰ 21 >

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ, ਤੇਰੀ ਸਮਰੱਥਾ ਵਿੱਚ ਪਾਤਸ਼ਾਹ ਅਨੰਦ ਹੋਵੇਗਾ, ਅਤੇ ਤੇਰੀ ਫ਼ਤਹ ਵਿੱਚ ਬਹੁਤ ਮਗਨ ਹੋਵੇਗਾ!
לַמְנַצֵּחַ מִזְמוֹר לְדָוִֽד׃ יְֽהוָה בְּעָזְּךָ יִשְׂמַח־מֶלֶךְ וּבִישׁוּעָתְךָ מַה־יגיל יָּגֶל מְאֹֽד׃
2 ਤੂੰ ਉਹ ਦਾ ਮਨੋਰਥ ਪੂਰਾ ਕੀਤਾ ਹੈ, ਅਤੇ ਉਹ ਦੇ ਮੂੰਹ ਦੀ ਬੇਨਤੀ ਨੂੰ ਤੂੰ ਰੋਕਿਆ ਨਹੀਂ। ਸਲਹ।
תַּאֲוַת לִבּוֹ נָתַתָּה לּוֹ וַאֲרֶשֶׁת שְׂפָתָיו בַּל־מָנַעְתָּ סֶּֽלָה׃
3 ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਮਿਲਦਾ ਹੈਂ, ਤੂੰ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ।
כִּֽי־תְקַדְּמֶנּוּ בִּרְכוֹת טוֹב תָּשִׁית לְרֹאשׁוֹ עֲטֶרֶת פָּֽז׃
4 ਉਸ ਨੇ ਤੇਰੇ ਕੋਲੋਂ ਜੀਵਨ ਮੰਗਿਆ ਹੈ ਅਤੇ ਤੂੰ ਉਹ ਨੂੰ ਦੇ ਦਿੱਤਾ, ਸਗੋਂ ਸਦੀਪਕ ਕਾਲ ਤੱਕ ਉਮਰ ਦਾ ਵਾਧਾ ਵੀ।
חַיִּים ׀ שָׁאַל מִמְּךָ נָתַתָּה לּוֹ אֹרֶךְ יָמִים עוֹלָם וָעֶֽד׃
5 ਤੇਰੀ ਮਦਦ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ।
גָּדוֹל כְּבוֹדוֹ בִּישׁוּעָתֶךָ הוֹד וְהָדָר תְּשַׁוֶּה עָלָֽיו׃
6 ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ, ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ ਕਰਦਾ ਹੈਂ,
כִּֽי־תְשִׁיתֵהוּ בְרָכוֹת לָעַד תְּחַדֵּהוּ בְשִׂמְחָה אֶת־פָּנֶֽיךָ׃
7 ਇਸ ਲਈ ਕਿ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਟਾਲੇਗਾ।
כִּֽי־הַמֶּלֶךְ בֹּטֵחַ בַּיהוָה וּבְחֶסֶד עֶלְיוֹן בַּל־יִמּֽוֹט׃
8 ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਲੱਭ ਕੇ ਕੱਢੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।
תִּמְצָא יָדְךָ לְכָל־אֹיְבֶיךָ יְמִֽינְךָ תִּמְצָא שֹׂנְאֶֽיךָ׃
9 ਤੂੰ ਆਪਣੀ ਹਜ਼ੂਰੀ ਦੇ ਵੇਲੇ, ਉਨ੍ਹਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ, ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।
תְּשִׁיתֵמוֹ ׀ כְּתַנּוּר אֵשׁ לְעֵת פָּנֶיךָ יְהוָה בְּאַפּוֹ יְבַלְּעֵם וְֽתֹאכְלֵם אֵֽשׁ׃
10 ੧੦ ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ, ਅਤੇ ਉਨ੍ਹਾਂ ਦੇ ਲੋਕਾਂ ਦੇ ਵਿੱਚੋਂ ਨਾਸ ਕਰੇਂਗਾ,
פִּרְיָמוֹ מֵאֶרֶץ תְּאַבֵּד וְזַרְעָם מִבְּנֵי אָדָֽם׃
11 ੧੧ ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ, ਅਤੇ ਯੋਜਨਾ ਬਣਾਈ ਜਿਸ ਨੂੰ ਉਹ ਪੂਰਾ ਨਾ ਕਰ ਸਕੇ,
כִּי־נָטוּ עָלֶיךָ רָעָה חָֽשְׁבוּ מְזִמָּה בַּל־יוּכָֽלוּ׃
12 ੧੨ ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ, ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਤੀਰ ਚਿੱਲੇ ਚੜਾ ਦੇਵੇਂਗਾ।
כִּי תְּשִׁיתֵמוֹ שֶׁכֶם בְּמֵֽיתָרֶיךָ תְּכוֹנֵן עַל־פְּנֵיהֶֽם׃
13 ੧੩ ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ, ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।
רוּמָה יְהוָה בְּעֻזֶּךָ נָשִׁירָה וּֽנְזַמְּרָה גְּבוּרָתֶֽךָ׃

< ਜ਼ਬੂਰ 21 >