< ਜ਼ਬੂਰ 128 >

1 ਯਾਤਰਾ ਦਾ ਗੀਤ ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈਅ ਮੰਨਦਾ ਹੈ, ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ! 2 ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ, ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ। 3 ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ। 4 ਵੇਖੋ, ਉਹ ਮਨੁੱਖ ਮੁਬਾਰਕ ਹੋਵੇਗਾ, ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ। 5 ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ, ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ, 6 ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇਂ! ਇਸਰਾਏਲ ਉੱਤੇ ਸਲਾਮਤੀ ਹੋਵੇ।

< ਜ਼ਬੂਰ 128 >