< ਮੱਤੀ 1 >

1 ਯਿਸੂ ਮਸੀਹ ਦੀ ਵੰਸ਼ਾਵਲੀ, ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ।
ఇబ్రాహీమః సన్తానో దాయూద్ తస్య సన్తానో యీశుఖ్రీష్టస్తస్య పూర్వ్వపురుషవంశశ్రేణీ|
2 ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ।
ఇబ్రాహీమః పుత్ర ఇస్హాక్ తస్య పుత్రో యాకూబ్ తస్య పుత్రో యిహూదాస్తస్య భ్రాతరశ్చ|
3 ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ।
తస్మాద్ యిహూదాతస్తామరో గర్భే పేరస్సేరహౌ జజ్ఞాతే, తస్య పేరసః పుత్రో హిష్రోణ్ తస్య పుత్రో ఽరామ్|
4 ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ।
తస్య పుత్రో ఽమ్మీనాదబ్ తస్య పుత్రో నహశోన్ తస్య పుత్రః సల్మోన్|
5 ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ।
తస్మాద్ రాహబో గర్భే బోయమ్ జజ్ఞే, తస్మాద్ రూతో గర్భే ఓబేద్ జజ్ఞే, తస్య పుత్రో యిశయః|
6 ਯੱਸੀ ਤੋਂ ਦਾਊਦ ਰਾਜਾ ਜੰਮਿਆ ਅਤੇ ਦਾਊਦ ਰਾਜਾ ਤੋਂ ਸੁਲੇਮਾਨ ਊਰੀਯਾਹ ਦੀ ਔਰਤ ਦੀ ਕੁੱਖੋਂ ਜੰਮਿਆ।
తస్య పుత్రో దాయూద్ రాజః తస్మాద్ మృతోరియస్య జాయాయాం సులేమాన్ జజ్ఞే|
7 ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ।
తస్య పుత్రో రిహబియామ్, తస్య పుత్రోఽబియః, తస్య పుత్ర ఆసా: |
8 ਆਸਾ ਤੋਂ ਯਹੋਸ਼ਾਫ਼ਾਤ ਜੰਮਿਆ ਅਤੇ ਯਹੋਸ਼ਾਫ਼ਾਤ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ।
తస్య సుతో యిహోశాఫట్ తస్య సుతో యిహోరామ తస్య సుత ఉషియః|
9 ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ।
తస్య సుతో యోథమ్ తస్య సుత ఆహమ్ తస్య సుతో హిష్కియః|
10 ੧੦ ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ।
తస్య సుతో మినశిః, తస్య సుత ఆమోన్ తస్య సుతో యోశియః|
11 ੧੧ ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਹ ਦੇ ਭਰਾ ਬਾਬੁਲ ਵੱਲ ਜਾਣ ਦੇ ਸਮੇਂ ਜੰਮੇ।
బాబిల్నగరే ప్రవసనాత్ పూర్వ్వం స యోశియో యిఖనియం తస్య భ్రాతృంశ్చ జనయామాస|
12 ੧੨ ਬਾਬੁਲ ਵੱਲ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ।
తతో బాబిలి ప్రవసనకాలే యిఖనియః శల్తీయేలం జనయామాస, తస్య సుతః సిరుబ్బావిల్|
13 ੧੩ ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ।
తస్య సుతో ఽబోహుద్ తస్య సుత ఇలీయాకీమ్ తస్య సుతోఽసోర్|
14 ੧੪ ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ।
అసోరః సుతః సాదోక్ తస్య సుత ఆఖీమ్ తస్య సుత ఇలీహూద్|
15 ੧੫ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ।
తస్య సుత ఇలియాసర్ తస్య సుతో మత్తన్|
16 ੧੬ ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ। ਉਹ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ, ਜਿਹੜਾ ਮਸੀਹ ਅਖਵਾਉਂਦਾ ਹੈ।
తస్య సుతో యాకూబ్ తస్య సుతో యూషఫ్ తస్య జాయా మరియమ్; తస్య గర్భే యీశురజని, తమేవ ఖ్రీష్టమ్ (అర్థాద్ అభిషిక్తం) వదన్తి|
17 ੧੭ ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ।
ఇత్థమ్ ఇబ్రాహీమో దాయూదం యావత్ సాకల్యేన చతుర్దశపురుషాః; ఆ దాయూదః కాలాద్ బాబిలి ప్రవసనకాలం యావత్ చతుర్దశపురుషా భవన్తి| బాబిలి ప్రవాసనకాలాత్ ఖ్రీష్టస్య కాలం యావత్ చతుర్దశపురుషా భవన్తి|
18 ੧੮ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ।
యీశుఖ్రీష్టస్య జన్మ కథ్థతే| మరియమ్ నామికా కన్యా యూషఫే వాగ్దత్తాసీత్, తదా తయోః సఙ్గమాత్ ప్రాక్ సా కన్యా పవిత్రేణాత్మనా గర్భవతీ బభూవ|
19 ੧੯ ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ।
తత్ర తస్యాః పతి ర్యూషఫ్ సౌజన్యాత్ తస్యాః కలఙ్గం ప్రకాశయితుమ్ అనిచ్ఛన్ గోపనేనే తాం పారిత్యక్తుం మనశ్చక్రే|
20 ੨੦ ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ।
స తథైవ భావయతి, తదానీం పరమేశ్వరస్య దూతః స్వప్నే తం దర్శనం దత్త్వా వ్యాజహార, హే దాయూదః సన్తాన యూషఫ్ త్వం నిజాం జాయాం మరియమమ్ ఆదాతుం మా భైషీః|
21 ੨੧ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ।
యతస్తస్యా గర్భః పవిత్రాదాత్మనోఽభవత్, సా చ పుత్రం ప్రసవిష్యతే, తదా త్వం తస్య నామ యీశుమ్ (అర్థాత్ త్రాతారం) కరీష్యసే, యస్మాత్ స నిజమనుజాన్ తేషాం కలుషేభ్య ఉద్ధరిష్యతి|
22 ੨੨ ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ,
ఇత్థం సతి, పశ్య గర్భవతీ కన్యా తనయం ప్రసవిష్యతే| ఇమ్మానూయేల్ తదీయఞ్చ నామధేయం భవిష్యతి|| ఇమ్మానూయేల్ అస్మాకం సఙ్గీశ్వరఇత్యర్థః|
23 ੨੩ ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ”।
ఇతి యద్ వచనం పుర్వ్వం భవిష్యద్వక్త్రా ఈశ్వరః కథాయామాస, తత్ తదానీం సిద్ధమభవత్|
24 ੨੪ ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ।
అనన్తరం యూషఫ్ నిద్రాతో జాగరిత ఉత్థాయ పరమేశ్వరీయదూతస్య నిదేశానుసారేణ నిజాం జాయాం జగ్రాహ,
25 ੨੫ ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਸ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ।
కిన్తు యావత్ సా నిజం ప్రథమసుతం అ సుషువే, తావత్ తాం నోపాగచ్ఛత్, తతః సుతస్య నామ యీశుం చక్రే|

< ਮੱਤੀ 1 >