< ਮਰਕੁਸ 12 >

1 ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, ਕਿ ਇੱਕ ਮਨੁੱਖ ਨੇ ਅੰਗੂਰਾਂ ਦਾ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਦਿੱਤੀ ਅਤੇ ਰਸ ਲਈ ਇੱਕ ਹੋਦ ਬਣਾਇਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਆਪ ਪਰਦੇਸ ਚੱਲਿਆ ਗਿਆ।
Yesu katumbua kuayegana kwa mifano. Kakoya mundu apandike nngonda wa mizabibu, kuliteteleya lubego na kuemba likinga la kusudikia mvinyo. kasema mnara na kaupangisha nngonda wa zabibu kwa alemi wa zabibu kaboka kutalu.
2 ਅਤੇ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਮਾਲੀਆਂ ਤੋਂ ਬਾਗ਼ ਦੇ ਫਲ ਵਿੱਚੋਂ ਕੁਝ ਲੈ ਕੇ ਆਵੇ।
Palyo muda uike, amtumike mtumishi kwa alemi ba zabibu kupokya matunda kuoma kumigonda ya zabibu.
3 ਅਤੇ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ ਅਤੇ ਖਾਲੀ ਹੱਥੀਂ ਮੋੜ ਦਿੱਤਾ।
Kaba m'boywa, kabampumunda, na kabam'benga bila ya kumpaya kilebe.
4 ਉਸ ਨੇ ਇੱਕ ਹੋਰ ਨੌਕਰ ਉਨ੍ਹਾਂ ਦੇ ਕੋਲ ਭੇਜਿਆ ਅਤੇ ਉਨ੍ਹਾਂ ਨੇ ਉਹ ਦਾ ਸਿਰ ਭੰਨਿਆ ਅਤੇ ਉਹ ਨੂੰ ਬੇਇੱਜ਼ਤ ਕੀਤਾ।
Kantuma kwabe ntumishi ywenge, kabampumunda kumutwe ni kuntendeya mambo ya oni.
5 ਫੇਰ ਉਸ ਨੇ ਇੱਕ ਹੋਰ ਭੇਜਿਆ ਅਤੇ ਉਨ੍ਹਾਂ ਨੇ ਉਹ ਨੂੰ ਵੀ ਮਾਰ ਸੁੱਟਿਆ ਅਤੇ ਉਸ ਨੇ ਹੋਰ ਬਹੁਤ ਸਾਰੇ ਭੇਜੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਤੇ ਕਈਆਂ ਨੂੰ ਮਾਰ ਦਿੱਤਾ।
Bado kantuma ywenge yeya, ni yono yumo kabambulaga. Na benge kabantenda mahoba kati aga. Kaba ankombwa benge kaaam'bulaga.
6 ਅਜੇ ਉਸ ਦੇ ਕੋਲ ਇੱਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤਰ। ਆਖੀਰ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਇਹ ਕਹਿ ਕੇ ਭੇਜਿਆ ਜੋ ਉਹ ਮੇਰੇ ਪੁੱਤਰ ਦਾ ਮਾਣ ਰੱਖਣਗੇ।
Aigile mundu yumo wa kuntuma mwana mpendwa. Ni ywembe awi wa mwisho kutumwa kwabe. Kakoya “Watamsheshim mwanango.”
7 ਅਤੇ ਉਨ੍ਹਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਿਸ ਇਹੋ ਹੈ। ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ।
Lakini wapangaji kabakoyana bene kwa bene “Yono ndie mrithi. Isaye, tum'bulage ni mrithi wa ba witu.”
8 ਅਤੇ ਉਨ੍ਹਾਂ ਨੇ ਉਹ ਨੂੰ ਫੜ੍ਹ ਕੇ ਮਾਰ ਦਿੱਤਾ ਅਤੇ ਉਹ ਨੂੰ ਬਾਗ਼ੋਂ ਬਾਹਰ ਸੁੱਟਿਆ।
Kaba n'yola, kaba m'bulaga ni kuntaga kunza ya nngonda wa mizabibu.
9 ਸੋ ਬਾਗ਼ ਦਾ ਮਾਲਕ ਹੁਣ ਕੀ ਕਰੇਗਾ? ਉਹ ਆਵੇਗਾ ਅਤੇ ਮਾਲੀਆਂ ਦਾ ਨਾਸ ਕਰੇਗਾ ਅਤੇ ਅੰਗੂਰਾਂ ਦਾ ਬਾਗ਼ ਹੋਰਨਾਂ ਨੂੰ ਸੌਂਪੇਗਾ।
Kwa eyo, atenda kele mwene n'ngonda wa mizabibu? Aisa ni kubaangamiza alemi ba mizabibu na kuapaya benge n'gonda wa zabibu.
10 ੧੦ ਕੀ ਤੁਸੀਂ ਇਹ ਲਿਖਤ ਵੀ ਨਹੀਂ ਪੜ੍ਹੀ? ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
Msomike kwaa andiko elo? Libwe ambalo ajenzi balikani, libi libwe la kumbwega.
11 ੧੧ ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ।
Leno lapii kwa Bwana, na lakukanganya kumminyo gitu.
12 ੧੨ ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਅਤੇ ਉਹ ਉਸ ਨੂੰ ਛੱਡ ਕੇ ਚਲੇ ਗਏ।
Bapai kunkamwa Yesu, lakini baypgwipe kipenga sa bandu, batangike kuba aabakiye mfano wa kilebe soo. Eyo kabanneka kaba boka.
13 ੧੩ ਫੇਰ ਉਨ੍ਹਾਂ ਨੇ ਫ਼ਰੀਸੀਆਂ ਅਤੇ ਹੇਰੋਦੀਆਂ ਵਿੱਚੋਂ ਕਈਆਂ ਨੂੰ ਉਹ ਦੇ ਕੋਲ ਭੇਜਿਆ ਜੋ ਉਹ ਨੂੰ ਉਹ ਦੀਆਂ ਗੱਲਾਂ ਵਿੱਚ ਫਸਾਉਣ।
Kabatuma mafarisayo ni Maherodia ili kuntega kwa mayegeyo.
14 ੧੪ ਸੋ ਉਨ੍ਹਾਂ ਨੇ ਆਣ ਕੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ! ਕੈਸਰ ਨੂੰ “ਕਰ” ਦੇਣਾ ਯੋਗ ਹੈ ਕਿ ਨਹੀਂ? ਅਸੀਂ ਦੇਈਏ ਕਿ ਨਾ ਦੇਈਏ?
Palyo baike, kabankokeya, “Mwalimu, tutangike ukani mayegeyo gegote ni upendelya kwaa bandu. Uyengana ndela ya Nnongo bwiso. Je, inoike kulepa kodi kwa kaisari au la? Je tulepe au tukotoke?”
15 ੧੫ ਪਰ ਉਸ ਨੇ ਉਨ੍ਹਾਂ ਦਾ ਕਪਟ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ? ਇੱਕ ਸਿੱਕਾ ਮੇਰੇ ਕੋਲ ਲਿਆਓ ਤਾਂ ਵੇਖਾਂ।
Yesu kabayangwa uboso wabe nikuakokeya, “Mwalowa kele mwando n'geya? Mbayaye Dinari ni ilole.”
16 ੧੬ ਸੋ ਓਹ ਲਿਆਏ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ? ਉਨ੍ਹਾਂ ਉਸ ਨੂੰ ਆਖਿਆ, ਕੈਸਰ ਦੀ।
Kabaleta yimo kwa Yesu, kabaakokeya ni sura ya nyai ni gano maandishi ga nyai? kabakoya “Ya kaisari.”Kabakokeya
17 ੧੭ ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ, ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ, ਉਹ ਪਰਮੇਸ਼ੁਰ ਨੂੰ ਦਿਓ ਤਾਂ ਉਹ ਉਸ ਤੋਂ ਬਹੁਤ ਹੈਰਾਨ ਹੋਏ।
Yesu kabakokeya, mpayaye kaisari ilebe ya kaisari ni Nnongo ilebe ya Nnongo.”Kabankanganya.
18 ੧੮ ਫੇਰ ਸਦੂਕੀ ਜਿਹੜੇ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ । ਉਸ ਕੋਲ ਆਏ ਅਤੇ ਉਸ ਨੂੰ ਇਹ ਸਵਾਲ ਕੀਤਾ
Kisha Masadukayo, bakoyae ntopo mfufuo, kaban'yendelelya. kabannokiya, kabakoya,
19 ੧੯ ਗੁਰੂ ਜੀ, ਸਾਡੇ ਲਈ ਮੂਸਾ ਨੇ ਲਿਖਿਆ ਹੈ ਕਿ ਜੇ ਕਿਸੇ ਦਾ ਭਰਾ ਮਰ ਜਾਵੇ ਅਤੇ ਉਹ ਦੀ ਪਤਨੀ ਰਹਿ ਜਾਵੇ ਅਤੇ ਕੋਈ ਉਲਾਦ ਨਾ ਛੱਡ ਗਿਆ ਹੋਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਵੰਸ਼ ਉਤਪੰਨ ਕਰੇ।
“Mwalimu Musa atuandikie kuba, mana mundu awile ni kunleka nnwawa kiogo yake, lakini alei kwa nwawa, mundu kantola wa nnwawa wa nlongoe, ni kuipatia bana mwalo wa nlongoe.
20 ੨੦ ਸੱਤ ਭਰਾ ਸਨ ਅਤੇ ਪਹਿਲੇ ਨੇ ਵਿਆਹ ਕਰਾਇਆ ਅਤੇ ਬੇ-ਔਲਾਦ ਹੀ ਮਰ ਗਿਆ।
Kwai ni alongo saba, wakwanza atweti nnwawa kawaa, alei kwa bana,
21 ੨੧ ਤਦ ਦੂਸਰੇ ਭਰਾ ਨੇ ਉਹ ਨੂੰ ਵਿਆਹ ਲਿਆ ਅਤੇ ਉਹ ਵੀ ਬੇ-ਔਲਾਦ ਹੀ ਮਰ ਗਿਆ, ਅਤੇ ਇਸੇ ਤਰ੍ਹਾਂ ਤੀਜੇ ਨੇ ਵੀ ਅਤੇ ਸੱਤੇ ਬੇ-ਔਲਾਦ ਹੀ ਮਰ ਗਏ।
Wa nya ibele kantola ni ywembe kawaa, alei kwaa bana. Na wanyaitatu iyeya.
22 ੨੨ ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ।
Ni wasaba awile bila yakuleka bana. mwisho ywa nnwawa ni ywembe kawaa.
23 ੨੩ ਸੋ ਹੁਣ ਜੀ ਉੱਠਣ ਤੋਂ ਬਾਅਦ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂ ਜੋ ਓਹ ਹੁਣ ਸੱਤਾਂ ਦੀ ਪਤਨੀ ਹੋ ਗਈ ਸੀ?
Wakati wa ufufuo, kabayoka tena. Je, aba nyumbo wa nyai? Balyo alongo saba bote bai nyumbo wabe.
24 ੨੪ ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਕਰ ਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ, ਕਿ ਤੁਸੀਂ ਨਾ ਪਵਿੱਤਰ ਗ੍ਰੰਥਾਂ ਨੂੰ, ਅਤੇ ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ?
Yesu kabakokeya, “Je hii mwalo ntebosolwa, mwalo ntangike kwaa maandiko wa ngupu ya Nnongo?”
25 ੨੫ ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਤਾਂ ਉਹ ਨਾ ਵਿਆਹ ਕਰਦੇ ਹਨ, ਅਤੇ ਨਾ ਵਿਆਹੇ ਜਾਂਦੇ ਹਨ, ਪਰ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ।
Wakati wa kuyoka kubaa kuoma kuwaa, batola kwaa wala kuyingiya malisengele, baba kati malaika wa mbinguni.
26 ੨੬ ਪਰ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਵਿੱਚ ਕੀ ਤੁਸੀਂ ਮੂਸਾ ਦੀ ਪੋਥੀ ਵਿੱਚੋਂ ਝਾੜੀ ਦੀ ਕਥਾ ਨੂੰ ਨਹੀਂ ਪੜ੍ਹਿਆ, ਜੋ ਪਰਮੇਸ਼ੁਰ ਨੇ ਉਹ ਨੂੰ ਕਿਹਾ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ?
Kuhusu kuyoka kuoma bandu bawile, msomike kwaa kitabu sa Musa, muhabari za kichaka, Ya Nnongo akoya ni kunkokeya, Nenga Nnongo wa Abrahimu, ni Nnongo wa Isaka, ni Nnongo wa Yakobo?'
27 ੨੭ ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।
Ywembe Nnongo kwa wa bandu bawile, bali Nnongo wa akoto. Ni kunza kunza mpotile.”
28 ੨੮ ਉਪਦੇਸ਼ਕਾਂ ਵਿੱਚੋਂ ਇੱਕ ਨੇ ਕੋਲ ਆਣ ਕੇ ਉਨ੍ਹਾਂ ਨਾਲ ਦਾ ਸਵਾਲ-ਜ਼ਵਾਬ ਸੁਣਿਆ ਅਤੇ ਇਹ ਸਮਝ ਕੇ ਜੋ ਉਸ ਨੇ ਉਨ੍ਹਾਂ ਨੂੰ ਚੰਗਾ ਜ਼ਵਾਬ ਦਿੱਤਾ ਹੈ ਉਹ ਨੂੰ ਪੁੱਛਿਆ, ਸਭਨਾਂ ਹੁਕਮਾਂ ਵਿੱਚੋਂ ਵੱਡਾ ਹੁਕਮ ਕਿਹੜਾ ਹੈ?
Mwandisi yumo aisi ni kugayowa malongelo ago abweni; Yesu ayangwi bwiso. Kanlokiya “Je ni amri gani iliyo ya muhimu muno kuliko yenge?”
29 ੨੯ ਪ੍ਰਭੂ ਯਿਸੂ ਨੇ ਉਸ ਨੂੰ ਜ਼ਵਾਬ ਦਿੱਤਾ, ਕਿ ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ, ਪ੍ਰਭੂ ਸਾਡਾ ਪਰਮੇਸ਼ੁਰ ਇੱਕੋ ਪ੍ਰਭੂ ਹੈ।
Yesu kayangwa, “ya muhimu yeno, “Yekanya, Israel Nnongo witu, Bwana yumo bai.
30 ੩੦ ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।
Umpende Nnongo wako kwa moyo wako gote, kwa roho yako yote, kwa malango gako gote, ni kwa ngupu yako yote.'
31 ੩੧ ਦੂਜਾ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।
Amri ya nyaibele yeno, “Mpende jirani kati ya uipenda ya uipenda wa mwene.” Ntopo yenge ngolo kupita yeno. `
32 ੩੨ ਤਦ ਉਸ ਉਪਦੇਸ਼ਕ ਨੇ ਉਹ ਨੂੰ ਕਿਹਾ, ਠੀਕ ਗੁਰੂ ਜੀ, ਤੁਸੀਂ ਸੱਚ ਆਖਿਆ ਭਈ ਉਹ ਇੱਕੋ ਹੀ ਹੈ, ਅਤੇ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ।
mwandishi kakoya, “bwiso mwalimu ukoya kweli kuba Nnongo yumo bai na ntopo ywenge zaidi yake.
33 ੩੩ ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮ ਬਲੀਆਂ ਅਤੇ ਬਲੀਦਾਨਾਂ ਨਾਲੋਂ ਵੱਧਕੇ ਹੈ।
Kumpenda ywembe kwa moyo gote, kwa malango gote, ni kwa ngupu zako zote ni kumpenda jirani yako kati mwene, ni muhimu kuliko mapitio ni dhabuhu za kuteketeza.
34 ੩੪ ਜਦੋਂ ਪ੍ਰਭੂ ਯਿਸੂ ਨੇ ਵੇਖਿਆ ਕਿ ਉਹ ਨੇ ਸਮਝ ਨਾਲ ਉੱਤਰ ਦਿੱਤਾ ਤਾਂ ਉਹ ਨੂੰ ਕਿਹਾ, ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ, ਅਤੇ ਉਸ ਤੋਂ ਬਾਅਦ ਕਿਸੇ ਦਾ ਹੌਂਸਲਾ ਨਾ ਪਿਆ ਕਿ ਉਸ ਕੋਲੋਂ ਕੁਝ ਸਵਾਲ ਕਰੇ।
Palyo Yesu abweni apiiye jibu la busara, kaankokeya “Wenga hauko kutalu ni upwalume wa Nnongo” kuoma hapo ntopo hata yumo annokiye Yesu swali lolote.
35 ੩੫ ਫੇਰ ਯਿਸੂ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਇਹ ਕਿਹਾ ਉਪਦੇਸ਼ਕ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?
Ni Yesu kayangwa, wakati apundisha mu hekalu, kakoya, “je, baandishi hukoya kuwa Kristo ni mwana wa Daudi?
36 ੩੬ ਦਾਊਦ ਨੇ ਪਵਿੱਤਰ ਆਤਮਾ ਦੀ ਰਾਹੀਂ ਆਪੇ ਕਿਹਾ ਹੈ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ ।
Daudi mwene muroho mtakatifu, akoiye, “Bwana akoiye kwaa bwana wango, tama kuluboko lwango lwa mmayo, mpaka niatei maadui wako kuba pae ya magolo gako.'
37 ੩੭ ਦਾਊਦ ਤਾਂ ਆਪੇ ਉਹ ਨੂੰ ਪ੍ਰਭੂ ਆਖਦਾ ਹੈ ਫੇਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ? ਅਤੇ ਵੱਡੀ ਭੀੜ ਖੁਸ਼ੀ ਨਾਲ ਉਹ ਦੀ ਸੁਣਦੀ ਸੀ।
Mwene Daudi ankema Kristo,'Bwana' Je, ni mwana wa Daudi buli? Na bandu banyansima bampekanyi kwa Pulaa.
38 ੩੮ ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, ਉਪਦੇਸ਼ਕਾਂ ਤੋਂ ਚੌਕਸ ਰਹੋ ਜਿਹੜੇ ਲੰਮੇ ਬਸਤਰ ਪਹਿਨ ਕੇ ਤੁਰਨਾਂ ਫਿਰਨਾ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ
Mmayegano gake Yesu kakoya, Ntame kutalu ni aandishi bapenda alyanga ni nganzi ndaso ni kusali miano kwenye masoko.
39 ੩੯ ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਉੱਚੀਆਂ ਥਾਵਾਂ ਨੂੰ ਭਾਲਦੇ ਹੋ।
Ni kutama mukiti sa akolo mmasinagogi na musiku kuu mwa pandu pa akolo.
40 ੪੦ ਉਹ ਵਿਧਵਾਵਾਂ ਦੇ ਘਰਾਂ ਨੂੰ ਖਾ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਸਜ਼ਾ ਮਿਲੇਗੀ।
Pia balya mmisengo ya ajane ni kuyopa mayopo malaso ili bandu bababone. Bano bandu bapokya hukumu ngolo.
41 ੪੧ ਉਹ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਦਾਨ ਪਾਤਰ ਵਿੱਚ ਕਿਸ ਤਰ੍ਹਾਂ ਦਾਨ ਪਾਉਂਦੇ ਹਨ ਅਤੇ ਬਥੇਰੇ ਧਨਵਾਨਾਂ ਨੇ ਬਹੁਤ ਕੁਝ ਪਾਇਆ।
Kisha Yesu atami pae pambwega ya lisanduku la sadaka nkati ya eneo la hekalu, ai kalola bandu kabayeya pwela yabe musanduku. Matajiri bingi babei pwela ya nsima.
42 ੪੨ ਅਤੇ ਇੱਕ ਕੰਗਾਲ ਵਿਧਵਾ ਨੇ ਆ ਕੇ ਦੋ ਦਮੜੀਆਂ ਪਾਈਆਂ।
Kisha nnwawa mjane nkeba kayeya ipande ibele thamani ya senti.
43 ੪੩ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜੇ ਦਾਨ ਪਾਤਰ ਵਿੱਚ ਪਾਉਂਦੇ ਹਨ ਉਨ੍ਹਾਂ ਸਭ ਨਾਲੋਂ ਇਸ ਕੰਗਾਲ ਵਿਧਵਾ ਨੇ ਜਿਆਦਾ ਪਾਇਆ।
Kabakema benepunzi bake ni kuakokeya, “Amini nandokubakiya yono mjane ayeyi kiasi kikolo muno ya balyo bote bapiye mulisanduku la sadaka.
44 ੪੪ ਕਿਉਂ ਜੋ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।
Bingi bapiiye kuoma ni ukolo wa kipato sabe. Lakini yonooo nnwawa mjane, kuoma ni ukeba wake ayeyi pwela yote ya utumi mmaisha gake.'

< ਮਰਕੁਸ 12 >