< ਨਿਆਂਈਆਂ 3 >

1 ਇਸਰਾਏਲੀਆਂ ਵਿੱਚੋਂ ਜਿਹੜੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਨੂੰ ਪਰਖਣ ਲਈ ਯਹੋਵਾਹ ਨੇ ਇਨ੍ਹਾਂ ਕੌਮਾਂ ਨੂੰ ਦੇਸ਼ ਵਿੱਚ ਰਹਿਣ ਦਿੱਤਾ,
וְאֵלֶּה הַגּוֹיִם אֲשֶׁר הִנִּיחַ יְהוָה לְנַסּוֹת בָּם אֶת־יִשְׂרָאֵל אֵת כָּל־אֲשֶׁר לֹֽא־יָדְעוּ אֵת כָּל־מִלְחֲמוֹת כְּנָֽעַן׃
2 ਸਿਰਫ਼ ਇਸ ਲਈ ਤਾਂ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ,
רַק לְמַעַן דַּעַת דֹּרוֹת בְּנֵֽי־יִשְׂרָאֵל לְלַמְּדָם מִלְחָמָה רַק אֲשֶׁר־לְפָנִים לֹא יְדָעֽוּם׃
3 ਅਰਥਾਤ ਫ਼ਲਿਸਤੀਆਂ ਦੇ ਪੰਜ ਅਧਿਕਾਰੀ ਅਤੇ ਸਾਰੇ ਕਨਾਨੀ, ਸੀਦੋਨੀ ਅਤੇ ਹਿੱਵੀ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਆਲ-ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ।
חֲמֵשֶׁת ׀ סַרְנֵי פְלִשְׁתִּים וְכָל־הַֽכְּנַעֲנִי וְהַצִּידֹנִי וְהַחִוִּי יֹשֵׁב הַר הַלְּבָנוֹן מֵהַר בַּעַל חֶרְמוֹן עַד לְבוֹא חֲמָֽת׃
4 ਇਹ ਇਸ ਲਈ ਰਹੇ ਤਾਂ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਈ ਜਾਵੇ ਅਤੇ ਪਤਾ ਲੱਗੇ ਕਿ ਉਹ ਯਹੋਵਾਹ ਦੇ ਹੁਕਮਾਂ ਨੂੰ ਜੋ ਉਸ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਸਨ, ਮੰਨਣਗੇ ਜਾਂ ਨਹੀਂ।
וַֽיִּהְיוּ לְנַסּוֹת בָּם אֶת־יִשְׂרָאֵל לָדַעַת הֲיִשְׁמְעוּ אֶת־מִצְוֺת יְהוָה אֲשֶׁר־צִוָּה אֶת־אֲבוֹתָם בְּיַד־מֹשֶֽׁה׃
5 ਇਸ ਲਈ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵੱਸਦੇ ਸਨ
וּבְנֵי יִשְׂרָאֵל יָשְׁבוּ בְּקֶרֶב הַֽכְּנַעֲנִי הַחִתִּי וְהָֽאֱמֹרִי וְהַפְּרִזִּי וְהַחִוִּי וְהַיְבוּסִֽי׃
6 ਅਤੇ ਉਨ੍ਹਾਂ ਨੇ ਉਹਨਾਂ ਜਾਤੀਆਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ।
וַיִּקְחוּ אֶת־בְּנוֹתֵיהֶם לָהֶם לְנָשִׁים וְאֶת־בְּנוֹתֵיהֶם נָתְנוּ לִבְנֵיהֶם וַיַּעַבְדוּ אֶת־אֱלֹהֵיהֶֽם׃
7 ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸ਼ੇਰਾਹ ਦੇਵੀਆਂ ਦੀ ਪੂਜਾ ਕਰਨ ਲੱਗੇ।
וַיַּעֲשׂוּ בְנֵי־יִשְׂרָאֵל אֶת־הָרַע בְּעֵינֵי יְהוָה וַֽיִּשְׁכְּחוּ אֶת־יְהוָה אֱלֹֽהֵיהֶם וַיַּעַבְדוּ אֶת־הַבְּעָלִים וְאֶת־הָאֲשֵׁרֽוֹת׃
8 ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਕਰ ਦਿੱਤਾ ਅਤੇ ਉਹ ਅੱਠ ਸਾਲ ਤੱਕ ਕੂਸ਼ਨ-ਰਿਸ਼ਾਤੈਮ ਦੇ ਗ਼ੁਲਾਮ ਰਹੇ।
וַיִּֽחַר־אַף יְהוָה בְּיִשְׂרָאֵל וַֽיִּמְכְּרֵם בְּיַד כּוּשַׁן רִשְׁעָתַיִם מֶלֶךְ אֲרַם נַהֲרָיִם וַיַּעַבְדוּ בְנֵֽי־יִשְׂרָאֵל אֶת־כּוּשַׁן רִשְׁעָתַיִם שְׁמֹנֶה שָׁנִֽים׃
9 ਫਿਰ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਥਨੀਏਲ ਨੂੰ ਚੁਣਿਆ ਅਰਥਾਤ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੂੰ ਜਿਸ ਨੇ ਉਨ੍ਹਾਂ ਨੂੰ ਬਚਾਇਆ।
וַיִּזְעֲקוּ בְנֵֽי־יִשְׂרָאֵל אֶל־יְהוָה וַיָּקֶם יְהוָה מוֹשִׁיעַ לִבְנֵי יִשְׂרָאֵל וַיּֽוֹשִׁיעֵם אֵת עָתְנִיאֵל בֶּן־קְנַז אֲחִי כָלֵב הַקָּטֹן מִמֶּֽנּוּ׃
10 ੧੦ ਯਹੋਵਾਹ ਦਾ ਆਤਮਾ ਆਥਨੀਏਲ ਦੇ ਉੱਤੇ ਆਇਆ ਅਤੇ ਉਹ ਇਸਰਾਏਲ ਦਾ ਨਿਆਈਂ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ।
וַתְּהִי עָלָיו רֽוּחַ־יְהוָה וַיִּשְׁפֹּט אֶת־יִשְׂרָאֵל וַיֵּצֵא לַמִּלְחָמָה וַיִּתֵּן יְהוָה בְּיָדוֹ אֶת־כּוּשַׁן רִשְׁעָתַיִם מֶלֶךְ אֲרָם וַתָּעָז יָדוֹ עַל כּוּשַׁן רִשְׁעָתָֽיִם׃
11 ੧੧ ਤਦ ਚਾਲ੍ਹੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਰਹੀ, ਫਿਰ ਕਨਜ਼ ਦਾ ਪੁੱਤਰ ਆਥਨੀਏਲ ਮਰ ਗਿਆ।
וַתִּשְׁקֹט הָאָרֶץ אַרְבָּעִים שָׁנָה וַיָּמָת עָתְנִיאֵל בֶּן־קְנַֽז׃
12 ੧੨ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ, ਅਤੇ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ।
וַיֹּסִפוּ בְּנֵי יִשְׂרָאֵל לַעֲשׂוֹת הָרַע בְּעֵינֵי יְהוָה וַיְחַזֵּק יְהוָה אֶת־עֶגְלוֹן מֶֽלֶךְ־מוֹאָב עַל־יִשְׂרָאֵל עַל כִּֽי־עָשׂוּ אֶת־הָרַע בְּעֵינֵי יְהוָֽה׃
13 ੧੩ ਇਸ ਲਈ ਉਸ ਨੇ ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ ਅਤੇ ਖ਼ਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ
וַיֶּאֱסֹף אֵלָיו אֶת־בְּנֵי עַמּוֹן וַעֲמָלֵק וַיֵּלֶךְ וַיַּךְ אֶת־יִשְׂרָאֵל וַיִּֽירְשׁוּ אֶת־עִיר הַתְּמָרִֽים׃
14 ੧੪ ਤਦ ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜਾ ਅਗਲੋਨ ਦੀ ਸੇਵਾ ਟਹਿਲ ਕਰਦੇ ਰਹੇ।
וַיַּעַבְדוּ בְנֵֽי־יִשְׂרָאֵל אֶת־עֶגְלוֹן מֶֽלֶךְ־מוֹאָב שְׁמוֹנֶה עֶשְׂרֵה שָׁנָֽה׃
15 ੧੫ ਫਿਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਬਿਨਯਾਮੀਨ ਗੋਤ ਦੇ ਗੇਰਾ ਦੇ ਪੁੱਤਰ ਏਹੂਦ ਨੂੰ ਜੋ ਖੱਬਾ ਸੀ, ਚੁਣਿਆ ਅਤੇ ਇਸਰਾਏਲੀਆਂ ਨੇ ਉਸ ਦੇ ਹੱਥ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਭੇਜਿਆ।
וַיִּזְעֲקוּ בְנֵֽי־יִשְׂרָאֵל אֶל־יְהוָה וַיָּקֶם יְהוָה לָהֶם מוֹשִׁיעַ אֶת־אֵהוּד בֶּן־גֵּרָא בֶּן־הַיְמִינִי אִישׁ אִטֵּר יַד־יְמִינוֹ וַיִּשְׁלְחוּ בְנֵי־יִשְׂרָאֵל בְּיָדוֹ מִנְחָה לְעֶגְלוֹן מֶלֶךְ מוֹאָֽב׃
16 ੧੬ ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਵਾਈ ਅਤੇ ਉਸ ਨੂੰ ਆਪਣੇ ਕੱਪੜਿਆਂ ਦੇ ਹੇਠ ਸੱਜੇ ਪੱਟ ਨਾਲ ਬੰਨ੍ਹ ਲਿਆ।
וַיַּעַשׂ לוֹ אֵהוּד חֶרֶב וְלָהּ שְׁנֵי פֵיוֹת גֹּמֶד אָרְכָּהּ וַיַּחְגֹּר אוֹתָהּ מִתַּחַת לְמַדָּיו עַל יֶרֶךְ יְמִינֽוֹ׃
17 ੧੭ ਤਦ ਉਹ ਉਸ ਨਜ਼ਰਾਨੇ ਨੂੰ ਮੋਆਬ ਦੇ ਰਾਜਾ ਕੋਲ ਲਿਆਇਆ। ਅਗਲੋਨ ਇੱਕ ਮੋਟੇ ਢਿੱਡ ਵਾਲਾ ਮਨੁੱਖ ਸੀ।
וַיַּקְרֵב אֶת־הַמִּנְחָה לְעֶגְלוֹן מֶלֶךְ מוֹאָב וְעֶגְלוֹן אִישׁ בָּרִיא מְאֹֽד׃
18 ੧੮ ਅਤੇ ਅਜਿਹਾ ਹੋਇਆ ਜਦ ਏਹੂਦ ਨੇ ਨਜ਼ਰਾਨਾ ਉਸ ਨੂੰ ਦੇ ਦਿੱਤਾ ਤਾਂ ਜਿਹੜੇ ਲੋਕ ਨਜ਼ਰਾਨਾ ਚੁੱਕ ਕੇ ਲਿਆਏ ਸਨ, ਉਨ੍ਹਾਂ ਨੂੰ ਉਸ ਨੇ ਭੇਜ ਦਿੱਤਾ।
וַֽיְהִי כַּאֲשֶׁר כִּלָּה לְהַקְרִיב אֶת־הַמִּנְחָה וַיְשַׁלַּח אֶת־הָעָם נֹשְׂאֵי הַמִּנְחָֽה׃
19 ੧੯ ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ, ਵਾਪਿਸ ਆਇਆ ਅਤੇ ਅਗਲੋਨ ਨੂੰ ਕਿਹਾ, “ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।” ਅਗਲੋਨ ਨੇ ਕਿਹਾ, “ਥੋੜੀ ਦੇਰ ਲਈ ਬਾਹਰ ਜਾਓ।” ਤਦ ਜਿਹੜੇ ਉਸ ਦੇ ਆਲੇ-ਦੁਆਲੇ ਖੜ੍ਹੇ ਸਨ, ਸਭ ਬਾਹਰ ਨਿੱਕਲ ਗਏ।
וְהוּא שָׁב מִן־הַפְּסִילִים אֲשֶׁר אֶת־הַגִּלְגָּל וַיֹּאמֶר דְּבַר־סֵתֶר לִי אֵלֶיךָ הַמֶּלֶךְ וַיֹּאמֶר הָס וַיֵּֽצְאוּ מֵֽעָלָיו כָּל־הָעֹמְדִים עָלָֽיו׃
20 ੨੦ ਤਦ ਏਹੂਦ ਉਸ ਦੇ ਕੋਲ ਆਇਆ, ਉਸ ਵੇਲੇ ਉਹ ਹਵਾਦਾਰ ਚੁਬਾਰੇ ਵਿੱਚ ਜੋ ਸਿਰਫ਼ ਉਸ ਦੇ ਲਈ ਸੀ, ਬੈਠਿਆ ਹੋਇਆ ਸੀ। ਫਿਰ ਏਹੂਦ ਨੇ ਕਿਹਾ, “ਤੁਹਾਡੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ ਹੈ।” ਤਦ ਉਹ ਗੱਦੀ ਉੱਤੋਂ ਉੱਠ ਕੇ ਖੜ੍ਹਾ ਹੋ ਗਿਆ।
וְאֵהוּד ׀ בָּא אֵלָיו וְהֽוּא־יֹשֵׁב בַּעֲלִיַּת הַמְּקֵרָה אֲשֶׁר־לוֹ לְבַדּוֹ וַיֹּאמֶר אֵהוּד דְּבַר־אֱלֹהִים לִי אֵלֶיךָ וַיָּקָם מֵעַל הַכִּסֵּֽא׃
21 ੨੧ ਤਦ ਏਹੂਦ ਨੇ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਸੱਜੇ ਪੱਟ ਉੱਤੋਂ ਤਲਵਾਰ ਫੜ੍ਹ ਕੇ ਉਸ ਦੇ ਢਿੱਡ ਦੇ ਵਿੱਚ ਘੁਸਾ ਦਿੱਤੀ।
וַיִּשְׁלַח אֵהוּד אֶת־יַד שְׂמֹאלוֹ וַיִּקַּח אֶת־הַחֶרֶב מֵעַל יֶרֶךְ יְמִינוֹ וַיִּתְקָעֶהָ בְּבִטְנֽוֹ׃
22 ੨੨ ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉਂ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚੋਂ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ।
וַיָּבֹא גַֽם־הַנִּצָּב אַחַר הַלַּהַב וַיִּסְגֹּר הַחֵלֶב בְּעַד הַלַּהַב כִּי לֹא שָׁלַף הַחֶרֶב מִבִּטְנוֹ וַיֵּצֵא הֽ͏ַפַּרְשְׁדֹֽנָה׃
23 ੨੩ ਤਦ ਏਹੂਦ ਨੇ ਬਾਹਰ ਵਿਹੜੇ ਵਿੱਚ ਆ ਕੇ ਚੁਬਾਰੇ ਦਾ ਦਰਵਾਜ਼ਾ ਆਪਣੇ ਪਿੱਛੇ ਬੰਦ ਕੀਤਾ ਅਤੇ ਤਾਲਾ ਲਗਾ ਦਿੱਤਾ।
וַיֵּצֵא אֵהוּד הַֽמִּסְדְּרוֹנָה וַיִּסְגֹּר דַּלְתוֹת הָעַלִיָּה בַּעֲדוֹ וְנָעָֽל׃
24 ੨੪ ਜਦ ਉਹ ਨਿੱਕਲ ਗਿਆ ਤਾਂ ਅਗਲੋਨ ਦੇ ਸੇਵਕ ਆਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਚੁਬਾਰੇ ਦੇ ਦਰਵਾਜ਼ੇ ਬੰਦ ਸਨ ਤਾਂ ਉਨ੍ਹਾਂ ਨੇ ਕਿਹਾ, “ਉਹ ਹਵਾਦਾਰ ਚੁਬਾਰੇ ਦੀ ਅੰਦਰਲੀ ਕੋਠੜੀ ਵਿੱਚ ਪਖ਼ਾਨੇ ਵਿੱਚ ਬੈਠਾ ਹੋਵੇਗਾ।”
וְהוּא יָצָא וַעֲבָדָיו בָּאוּ וַיִּרְאוּ וְהִנֵּה דַּלְתוֹת הָעֲלִיָּה נְעֻלוֹת וַיֹּאמְרוּ אַךְ מֵסִיךְ הוּא אֶת־רַגְלָיו בַּחֲדַר הַמְּקֵרָֽה׃
25 ੨੫ ਅਤੇ ਉਹ ਬਹੁਤ ਦੇਰ ਤੱਕ ਉਸ ਦੀ ਉਡੀਕ ਕਰਦੇ ਰਹੇ, ਇੱਥੋਂ ਤੱਕ ਕਿ ਉਹ ਸ਼ਰਮਿੰਦੇ ਹੋਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਹ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਨ੍ਹਾਂ ਨੇ ਆਪ ਹੀ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮਰਿਆ ਪਿਆ ਸੀ!
וַיָּחִילוּ עַד־בּוֹשׁ וְהִנֵּה אֵינֶנּוּ פֹתֵחַ דַּלְתוֹת הָֽעֲלִיָּה וַיִּקְחוּ אֶת־הַמַּפְתֵּחַ וַיִּפְתָּחוּ וְהִנֵּה אֲדֹנֵיהֶם נֹפֵל אַרְצָה מֵֽת׃
26 ੨੬ ਉਨ੍ਹਾਂ ਦੇ ਉਡੀਕਣ ਦੇ ਸਮੇਂ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ।
וְאֵהוּד נִמְלַט עַד הִֽתְמַהְמְהָם וְהוּא עָבַר אֶת־הַפְּסִילִים וַיִּמָּלֵט הַשְּׂעִירָֽתָה׃
27 ੨੭ ਫਿਰ ਅਜਿਹਾ ਹੋਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਰਬਤ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਨੇ ਨਾਲ ਪਰਬਤ ਤੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।
וַיְהִי בְּבוֹאוֹ וַיִּתְקַע בַּשּׁוֹפָר בְּהַר אֶפְרָיִם וַיֵּרְדוּ עִמּוֹ בְנֵֽי־יִשְׂרָאֵל מִן־הָהָר וְהוּא לִפְנֵיהֶֽם׃
28 ੨੮ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਪਿੱਛੇ-ਪਿੱਛੇ ਆਓ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ।” ਤਦ ਉਹ ਉਸ ਦੇ ਪਿੱਛੇ ਉੱਤਰੇ ਅਤੇ ਯਰਦਨ ਦੇ ਕਿਨਾਰਿਆਂ ਨੂੰ ਜੋ ਮੋਆਬ ਦੀ ਵੱਲ ਸਨ, ਕਬਜ਼ਾ ਕਰ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ।
וַיֹּאמֶר אֲלֵהֶם רִדְפוּ אַחֲרַי כִּֽי־נָתַן יְהוָה אֶת־אֹיְבֵיכֶם אֶת־מוֹאָב בְּיֶדְכֶם וַיֵּרְדוּ אַחֲרָיו וַֽיִּלְכְּדוּ אֶת־מַעְבְּרוֹת הַיַּרְדֵּן לְמוֹאָב וְלֹֽא־נָתְנוּ אִישׁ לַעֲבֹֽר׃
29 ੨੯ ਉਸ ਸਮੇਂ ਉਨ੍ਹਾਂ ਨੇ ਮੋਆਬ ਦੇ ਲੱਗਭੱਗ ਦਸ ਹਜ਼ਾਰ ਮਨੁੱਖ ਮਾਰ ਦਿੱਤੇ, ਉਹ ਸਾਰੇ ਬਲਵੰਤ ਅਤੇ ਤਕੜੇ ਲੋਕ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ।
וַיַּכּוּ אֶת־מוֹאָב בָּעֵת הַהִיא כַּעֲשֶׂרֶת אֲלָפִים אִישׁ כָּל־שָׁמֵן וְכָל־אִישׁ חָיִל וְלֹא נִמְלַט אִֽישׁ׃
30 ੩੦ ਇਸ ਤਰ੍ਹਾਂ ਉਸ ਦਿਨ ਮੋਆਬ ਇਸਰਾਏਲ ਦੇ ਹੱਥ ਵਿੱਚ ਆ ਗਿਆ ਅਤੇ ਅੱਸੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਬਣੀ ਰਹੀ।
וַתִּכָּנַע מוֹאָב בַּיּוֹם הַהוּא תַּחַת יַד יִשְׂרָאֵל וַתִּשְׁקֹט הָאָרֶץ שְׁמוֹנִים שָׁנָֽה׃
31 ੩੧ ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਰ ਉੱਠਿਆ ਅਤੇ ਉਸ ਨੇ ਫ਼ਲਿਸਤੀਆਂ ਵਿੱਚੋਂ ਛੇ ਸੌ ਮਨੁੱਖਾਂ ਨੂੰ ਬਲ਼ਦ ਦੀ ਆਰ ਨਾਲ ਮਾਰਿਆ, ਇਸ ਤਰ੍ਹਾਂ ਉਸ ਨੇ ਵੀ ਇਸਰਾਏਲ ਨੂੰ ਬਚਾਇਆ।
וְאַחֲרָיו הָיָה שַׁמְגַּר בֶּן־עֲנָת וַיַּךְ אֶת־פְּלִשְׁתִּים שֵֽׁשׁ־מֵאוֹת אִישׁ בְּמַלְמַד הַבָּקָר וַיֹּשַׁע גַּם־הוּא אֶת־יִשְׂרָאֵֽל׃

< ਨਿਆਂਈਆਂ 3 >