< ਯਹੋਸ਼ੁਆ 12 >

1 ਇਹ ਉਹ ਦੇਸ ਦੇ ਰਾਜੇ ਹਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਰਾ ਮੈਦਾਨ ਚੜ੍ਹਦੇ ਪਾਸੇ ਵੱਲ।
וְאֵלֶּה ׀ מַלְכֵי הָאָרֶץ אֲשֶׁר הִכּוּ בְנֵֽי־יִשְׂרָאֵל וַיִּֽרְשׁוּ אֶת־אַרְצָם בְּעֵבֶר הַיַּרְדֵּן מִזְרְחָה הַשָּׁמֶשׁ מִנַּחַל אַרְנוֹן עַד־הַר חֶרְמוֹן וְכָל־הָעֲרָבָה מִזְרָֽחָה׃
2 ਸੀਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ।
סִיחוֹן מֶלֶךְ הָאֱמֹרִי הַיּוֹשֵׁב בְּחֶשְׁבּוֹן מֹשֵׁל מֵעֲרוֹעֵר אֲשֶׁר עַל־שְׂפַת־נַחַל אַרְנוֹן וְתוֹךְ הַנַּחַל וַחֲצִי הַגִּלְעָד וְעַד יַבֹּק הַנַּחַל גְּבוּל בְּנֵי עַמּֽוֹן׃
3 ਉਹ ਮੈਦਾਨ ਕਿੰਨਰਥ ਦੇ ਸਮੁੰਦਰ ਤੱਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਖਾਰਾ ਸਮੁੰਦਰ ਹੈ, ਪੂਰਬ ਵੱਲ ਬੈਤ ਯਸ਼ਿਮੋਥ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ
וְהָעֲרָבָה עַד־יָם כִּנְרוֹת מִזְרָחָה וְעַד יָם הָעֲרָבָה יָם־הַמֶּלַח מִזְרָחָה דֶּרֶךְ בֵּית הַיְשִׁמוֹת וּמִתֵּימָן תַּחַת אַשְׁדּוֹת הַפִּסְגָּֽה׃
4 ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫ਼ਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਥ ਅਤੇ ਅਦਰਈ ਵਿੱਚ ਵੱਸਦਾ ਸੀ।
וּגְבוּל עוֹג מֶלֶךְ הַבָּשָׁן מִיֶּתֶר הָרְפָאִים הַיּוֹשֵׁב בְּעַשְׁתָּרוֹת וּבְאֶדְרֶֽעִי׃
5 ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹੱਦ ਤੱਕ ਰਾਜ ਕਰਦਾ ਸੀ ਨਾਲੇ ਗਿਲਆਦ ਦਾ ਅੱਧ ਜਿਹੜਾ ਹਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਹੈ।
וּמֹשֵׁל בְּהַר חֶרְמוֹן וּבְסַלְכָה וּבְכָל־הַבָּשָׁן עַד־גְּבוּל הַגְּשׁוּרִי וְהַמַּעֲכָתִי וַחֲצִי הַגִּלְעָד גְּבוּל סִיחוֹן מֶֽלֶךְ־חֶשְׁבּֽוֹן׃
6 ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ।
מֹשֶׁה עֶֽבֶד־יְהוָה וּבְנֵי יִשְׂרָאֵל הִכּוּם וַֽיִּתְּנָהּ מֹשֶׁה עֶֽבֶד־יְהוָה יְרֻשָּׁה לָרֻֽאוּבֵנִי וְלַגָּדִי וְלַחֲצִי שֵׁבֶט הַֽמְנַשֶּֽׁה׃
7 ਇਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬਆਲ ਗਾਦ ਤੋਂ ਜਿਹੜਾ ਲਬਾਨੋਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੱਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ। ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦੀਆਂ ਗੋਤਾਂ ਨੂੰ ਉਹਨਾਂ ਦੇ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ।
וְאֵלֶּה מַלְכֵי הָאָרֶץ אֲשֶׁר הִכָּה יְהוֹשֻׁעַ וּבְנֵי יִשְׂרָאֵל בְּעֵבֶר הַיַּרְדֵּן יָמָּה מִבַּעַל גָּד בְּבִקְעַת הַלְּבָנוֹן וְעַד־הָהָר הֶחָלָק הָעֹלֶה שֵׂעִירָה וַיִּתְּנָהּ יְהוֹשֻׁעַ לְשִׁבְטֵי יִשְׂרָאֵל יְרֻשָּׁה כְּמַחְלְקֹתָֽם׃
8 ਪਰਬਤ ਵਿੱਚ, ਬੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ।
בָּהָר וּבַשְּׁפֵלָה וּבָֽעֲרָבָה וּבָאֲשֵׁדוֹת וּבַמִּדְבָּר וּבַנֶּגֶב הַֽחִתִּי הָֽאֱמֹרִי וְהַֽכְּנַעֲנִי הַפְּרִזִּי הַחִוִּי וְהַיְבוּסִֽי׃
9 ਯਰੀਹੋ ਦਾ ਰਾਜਾ ਇੱਕ, ਅਈ ਦਾ ਜਿਹੜਾ ਬੈਤਏਲ ਕੋਲ ਹੈ ਰਾਜਾ ਇੱਕ,
מֶלֶךְ יְרִיחוֹ אֶחָד מֶלֶךְ הָעַי אֲשֶׁר־מִצַּד בֵּֽית־אֵל אֶחָֽד׃
10 ੧੦ ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ
מֶלֶךְ יְרוּשָׁלִַם אֶחָד מֶלֶךְ חֶבְרוֹן אֶחָֽד׃
11 ੧੧ ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ
מֶלֶךְ יַרְמוּת אֶחָד מֶלֶךְ לָכִישׁ אֶחָֽד׃
12 ੧੨ ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ
מֶלֶךְ עֶגְלוֹן אֶחָד מֶלֶךְ גֶּזֶר אֶחָֽד׃
13 ੧੩ ਦਬੀਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ
מֶלֶךְ דְּבִר אֶחָד מֶלֶךְ גֶּדֶר אֶחָֽד׃
14 ੧੪ ਹਾਰਮਾਹ ਦਾ ਰਾਜਾ ਇੱਕ, ਅਰਾਦ ਦਾ ਰਾਜਾ ਇੱਕ
מֶלֶךְ חָרְמָה אֶחָד מֶלֶךְ עֲרָד אֶחָֽד׃
15 ੧੫ ਲਿਬਨਾਹ ਦਾ ਰਾਜਾ ਇੱਕ, ਅਦੁੱਲਾਮ ਦਾ ਰਾਜਾ ਇੱਕ
מֶלֶךְ לִבְנָה אֶחָד מֶלֶךְ עֲדֻלָּם אֶחָֽד׃
16 ੧੬ ਮੱਕੇਦਾਹ ਦਾ ਰਾਜਾ ਇੱਕ, ਬੈਤਏਲ ਦਾ ਰਾਜਾ ਇੱਕ
מֶלֶךְ מַקֵּדָה אֶחָד מֶלֶךְ בֵּֽית־אֵל אֶחָֽד׃
17 ੧੭ ਤੱਪੂਆਹ ਦਾ ਰਾਜਾ ਇੱਕ, ਹੇਫ਼ਰ ਦਾ ਰਾਜਾ ਇੱਕ
מֶלֶךְ תַּפּוּחַ אֶחָד מֶלֶךְ חֵפֶר אֶחָֽד׃
18 ੧੮ ਅਫੇਕ ਦਾ ਰਾਜਾ ਇੱਕ, ਲੱਸ਼ਾਰੋਨ ਦਾ ਰਾਜਾ ਇੱਕ
מֶלֶךְ אֲפֵק אֶחָד מֶלֶךְ לַשָּׁרוֹן אֶחָֽד׃
19 ੧੯ ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ
מֶלֶךְ מָדוֹן אֶחָד מֶלֶךְ חָצוֹר אֶחָֽד׃
20 ੨੦ ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸ਼ਾਫ਼ ਦਾ ਰਾਜਾ ਇੱਕ
מֶלֶךְ שִׁמְרוֹן מְראוֹן אֶחָד מֶלֶךְ אַכְשָׁף אֶחָֽד׃
21 ੨੧ ਤਆਨਾਕ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ
מֶלֶךְ תַּעְנַךְ אֶחָד מֶלֶךְ מְגִדּוֹ אֶחָֽד׃
22 ੨੨ ਕਾਦੇਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ
מֶלֶךְ קֶדֶשׁ אֶחָד מֶֽלֶךְ־יָקְנֳעָם לַכַּרְמֶל אֶחָֽד׃
23 ੨੩ ਦੋਰ ਦੀ ਉਚਿਆਈ ਵਿੱਚ ਦੋਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ
מֶלֶךְ דּוֹר לְנָפַת דּוֹר אֶחָד מֶֽלֶךְ־גּוֹיִם לְגִלְגָּל אֶחָֽד׃
24 ੨੪ ਤਿਰਸਾਹ ਦਾ ਰਾਜਾ ਇੱਕ। ਸਾਰੇ ਰਾਜੇ ਇਕੱਤੀ ਸਨ।
מֶלֶךְ תִּרְצָה אֶחָד כְּל־מְלָכִים שְׁלֹשִׁים וְאֶחָֽד׃

< ਯਹੋਸ਼ੁਆ 12 >