< ਯਾਕੂਬ 4 >

1 ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਕਿੱਥੋਂ ਆ ਗਏ? ਕੀ ਉਨ੍ਹਾਂ ਭੋਗ ਬਿਲਾਸਾਂ ਤੋਂ ਨਹੀਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ?
From where are wars and fightings among you? Is it not from here: from your pleasures warring in your body-parts?
2 ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਨੂੰ ਇਸ ਲਈ ਨਹੀਂ ਮਿਲਦਾ, ਜੋ ਮੰਗਦੇ ਨਹੀਂ।
Ye desire and do not have, so ye murder. And ye envy and cannot obtain, so ye fight and make war. Ye do not have, because ye do not ask.
3 ਤੁਸੀਂ ਮੰਗਦੇ ਹੋ ਪਰ ਮਿਲਦਾ ਨਹੀਂ ਕਿਉਂ ਜੋ ਬੁਰੀ ਨੀਤ ਨਾਲ ਮੰਗਦੇ ਹੋ ਤਾਂ ਜੋ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ।
Ye ask, and do not receive, because ye ask wrongly, so that ye may spend on your pleasures.
4 ਹੇ ਹਰਾਮਕਾਰੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।
Ye adulterers and adulteresses, know ye not that the friendship of the world is hatred of God? Whoever therefore wants to be a friend of the world becomes an enemy of God.
5 ਕੀ ਤੁਸੀਂ ਇਹ ਸਮਝਦੇ ਹੋ, ਜੋ ਪਵਿੱਤਰ-ਸ਼ਾਸਤਰ ਵਿਅਰਥ ਕਹਿੰਦਾ ਹੈ? ਕਿ ਜਿਸ ਆਤਮਾ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਕੀ ਉਹ ਅਜਿਹੀ ਲਾਲਸਾ ਕਰਦਾ ਹੈ, ਜਿਸ ਦਾ ਫਲ ਈਰਖਾ ਹੋਵੇ?
Or think ye that the scripture says vainly, The Spirit that he caused to dwell in us yearns with jealousy?
6 ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ, ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।
But he gives greater grace. Therefore it says, God is opposed to the arrogant, but gives grace to the lowly.
7 ਇਸ ਲਈ ਤੁਸੀਂ ਪਰਮੇਸ਼ੁਰ ਦੇ ਅਧੀਨ ਹੋ ਜਾਓ। ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।
Be subordinate therefore to God, but resist the devil and he will flee from you.
8 ਪਰਮੇਸ਼ੁਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।
Approach God and he will approach you. Cleanse the hands, ye sinners, and purify the hearts, ye double-minded.
9 ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਵਿੱਚ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ ਬਦਲ ਜਾਵੇ।
Be ye sorrowful, and mourn, and weep. Let your laughter be turned into mourning, and your joy into a downcast look.
10 ੧੦ ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ।
Be ye made lower in the sight of the Lord, and he will lift you up.
11 ੧੧ ਹੇ ਭਰਾਵੋ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ, ਜੋ ਕੋਈ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਰਾ ਉੱਤੇ ਦੋਸ਼ ਲਾਉਂਦਾ ਹੈ ਸੋ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਅਮਲ ਕਰਨ ਵਾਲਾ ਨਹੀਂ ਸਗੋਂ ਦੋਸ਼ ਲਾਉਣ ਵਾਲਾ ਹੋਇਆ ।
Speak not against each other, brothers. He who speaks against a brother and judges his brother, speaks against law and judges law. But if thou judge law, thou are not a doer of law, but a judge.
12 ੧੨ ਬਿਵਸਥਾ ਦੇਣ ਵਾਲਾ ਅਤੇ ਨਿਆਈਂ ਤਾਂ ਇੱਕੋ ਹੀ ਹੈ ਜਿਸ ਕੋਲ ਨਾਸ ਕਰਨ ਅਤੇ ਬਚਾਉਣ ਦਾ ਅਧਿਕਾਰ ਹੈ। ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?।
There is one lawgiver who is able to save and to destroy, but thou, who are thou who judge the other man?
13 ੧੩ ਤੁਸੀਂ ਜੋ ਇਹ ਕਹਿੰਦੇ ਹੋ ਕਿ ਅਸੀਂ ਅੱਜ ਜਾਂ ਕੱਲ ਅਸੀਂ ਕਿਸੇ ਹੋਰ ਨਗਰ ਨੂੰ ਜਾਂਵਾਂਗੇ ਅਤੇ ਉੱਥੇ ਇੱਕ ਸਾਲ ਬਿਤਾਵਾਂਗੇ ਅਤੇ ਵਪਾਰ ਕਰਕੇ ਕੁਝ ਲਾਭ ਕਮਾਵਾਂਗੇ।
Go now, men who say, Today and tomorrow we will go into this city, and will operate one year there, and will engage in trade and will get gain-
14 ੧੪ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ ਕੀ ਹੋਵੇਗਾ! ਤੁਹਾਡਾ ਜੀਵਨ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੀ ਹੋ ਜਿਹੜੀ ਥੋੜ੍ਹਾ ਜਿਹਾ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।
men who know not of the morrow. For what is your life? For it will be a vapor that appears for a little while, and then also vanishes away-
15 ੧੫ ਸਗੋਂ ਤੁਹਾਨੂੰ ਇਹ ਆਖਣਾ ਚਾਹੀਦਾ ਸੀ ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।
in place of your saying, If the Lord should will, then we will live and do this or that.
16 ੧੬ ਪਰ ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਘਮੰਡ ਕਰਦੇ ਹੋ। ਇਹੋ ਜਿਹਾ ਘਮੰਡ ਸਾਰਾ ਹੀ ਬੁਰਾ ਹੁੰਦਾ ਹੈ।
But now ye boast in your arrogance. All such boasting is evil.
17 ੧੭ ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
He therefore who knows to do good, and is not doing it, to him it is sin.

< ਯਾਕੂਬ 4 >