< ਹੋਸ਼ੇਆ 7 >

1 ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ, ਤਾਂ ਇਫ਼ਰਾਈਮ ਦੀ ਬਦੀ ਪਰਗਟ ਹੋ ਗਈ, ਨਾਲੇ ਸਾਮਰਿਯਾ ਦੀ ਬੁਰਿਆਈ ਵੀ, - ਕਿਉਂਕਿ ਉਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ। 2 ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ, ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ, ਉਹ ਮੇਰੇ ਸਨਮੁਖ ਹਨ। 3 ਉਹ ਆਪਣੀਆਂ ਬਦੀਆਂ ਨਾਲ ਰਾਜਾ ਨੂੰ ਅਤੇ ਆਪਣਿਆਂ ਝੂਠਾਂ ਨਾਲ ਹਾਕਮਾਂ ਨੂੰ ਖੁਸ਼ ਕਰਦੇ ਹਨ। 4 ਉਹ ਸਾਰੇ ਦੇ ਸਾਰੇ ਵਿਭਚਾਰੀ ਹਨ, ਉਹ ਉਸ ਤੰਦੂਰ ਵਾਂਗੂੰ ਹਨ ਜੋ ਭਠਿਆਰਾ ਗਰਮ ਕਰਦਾ ਹੈ, ਆਟਾ ਗੁੰਨ੍ਹਣ ਤੋਂ ਖ਼ਮੀਰ ਹੋਣ ਤੱਕ, ਉਹ ਅੱਗ ਭੜਕਾਉਣ ਤੋਂ ਰੁਕਿਆ ਰਹਿੰਦਾ ਹੈ। 5 ਸਾਡੇ ਰਾਜੇ ਦੇ ਤਿਉਹਾਰਾਂ ਦੇ ਦਿਨ ਹਾਕਮ ਮੈਅ ਦੀ ਗਰਮੀ ਨਾਲ ਬਿਮਾਰ ਹੋ ਗਏ, ਉਸ ਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ। 6 ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂੰ ਤਿਆਰ ਕੀਤਾ, ਜਦ ਉਹ ਘਾਤ ਵਿੱਚ ਬਹਿੰਦੇ ਹਨ, ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂੰ ਬਲ ਉੱਠਦਾ ਹੈ। 7 ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂੰ ਤੱਤੇ ਹਨ, ਅਤੇ ਉਹ ਆਪਣੇ ਨਿਆਂਈਆਂ ਨੂੰ ਖਾ ਜਾਂਦੇ ਹਨ, ਉਹਨਾਂ ਦੇ ਸਾਰੇ ਰਾਜੇ ਡਿੱਗ ਪਏ, ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ। 8 ਇਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਇਫ਼ਰਾਈਮ ਇੱਕ ਰੋਟੀ ਹੈ ਜੋ ਉਲਟਾਈ ਨਾ ਗਈ! 9 ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ, ਅਤੇ ਉਹ ਇਹ ਨਹੀਂ ਜਾਣਦਾ। ਉਹ ਦੇ ਧੌਲੇ ਆਉਣ ਲੱਗ ਪਏ ਹਨ, ਅਤੇ ਉਹ ਇਹ ਨਹੀਂ ਜਾਣਦਾ। 10 ੧੦ ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ, ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ, ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹ ਉਸ ਦੇ ਖੋਜੀ ਨਾ ਹੋਏ। 11 ੧੧ ਇਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ, ਉਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ! 12 ੧੨ ਜਦ ਉਹ ਜਾਂਦੇ ਹਨ ਮੈਂ ਆਪਣਾ ਜਾਲ਼ ਉਹਨਾਂ ਦੇ ਉੱਤੇ ਵਿਛਾਵਾਂਗਾ, ਅਕਾਸ਼ ਦੇ ਪੰਛੀ ਵਾਂਗੂੰ ਮੈਂ ਉਹਨਾਂ ਨੂੰ ਹੇਠਾਂ ਲਾਹਵਾਂਗਾ, ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ। 13 ੧੩ ਹਾਏ ਉਹਨਾਂ ਨੂੰ! ਉਹ ਜੋ ਮੇਰੇ ਤੋਂ ਭਟਕ ਗਏ। ਬਰਬਾਦੀ ਉਹਨਾਂ ਲਈ! ਉਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ। 14 ੧੪ ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ। ਉਹ ਅੰਨ ਅਤੇ ਨਵੀਂ ਮੈਅ ਲਈ ਇਕੱਠੇ ਹੋ ਜਾਂਦੇ ਹਨ, ਪਰ ਮੇਰੇ ਤੋਂ ਬਾਗੀ ਰਹਿੰਦੇ ਹਨ। 15 ੧੫ ਮੈਂ ਉਹਨਾਂ ਦੀ ਬਾਂਹ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ। 16 ੧੬ ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਪਰਮੇਸ਼ੁਰ ਵੱਲ ਨਹੀਂ, ਉਹ ਨਕਲੀ ਧਣੁੱਖ ਵਰਗੇ ਹਨ। ਉਹਨਾਂ ਦੇ ਹਾਕਮ ਤਲਵਾਰ ਨਾਲ, ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, - ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ।

< ਹੋਸ਼ੇਆ 7 >