< ਗਲਾਤਿਯਾ ਨੂੰ 3 >

1 ਹੇ ਮੂਰਖ ਗਲਾਤੀਓ, ਕਿਸ ਨੇ ਤੁਹਾਨੂੰ ਭਰਮਾ ਲਿਆ ਤੁਹਾਡੇ ਤਾਂ ਮੰਨੋ ਜਿਵੇਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚੜਾਇਆ ਗਿਆ?
ⲁ̅ⲱ ⲛⲓⲁⲛⲟⲏⲧⲟⲥ ⳿ⲛⲅⲁⲗⲁⲧⲏⲥ ⲛⲓⲙ ⲡⲉⲧⲁϥⲉⲣⲃⲁⲥⲕⲁⲛⲟⲥ ⳿ⲉⲣⲱⲧⲉⲛ ⲛⲏⲉⲧⲁⲩⲉⲣϣⲟⲣⲡ ⳿ⲛ⳿ⲥϧⲉ Ⲓⲏ̅ⲥ̅ Ⲡⲭ̅ⲥ̅ ⲛⲁϩⲣⲉⲛ ⲛⲟⲩⲃⲁⲗ ⳿ⲉⲁⲩⲁϣϥ.
2 ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਪਵਿੱਤਰ ਆਤਮਾ ਬਿਵਸਥਾ ਦੇ ਕੰਮਾਂ ਤੋਂ ਪ੍ਰਾਪਤ ਹੋਇਆ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ?
ⲃ̅ⲫⲁⲓ ⳿ⲙⲙⲁⲩⲁⲧϥ ⳿ⲉϯⲟⲩⲱϣ ⳿ⲉ⳿ⲉⲙⲓ ⳿ⲉⲣⲟϥ ⳿ⲛⲧⲉⲛ ⲑⲏⲛⲟⲩ ⲉⲧⲁⲣⲉⲧⲉⲛϭⲓ ⳿ⲙⲡⲓⲡ͞ⲛⲁ̅ ⳿ⲉⲃⲟⲗ ϧⲉⲛ ⲛⲓ⳿ϩⲃⲏⲟⲩⲓ ⳿ⲛⲧⲉ ⲡⲓⲛⲟⲙⲟⲥ ϣⲁⲛ ⳿ⲉⲃⲟⲗ ϧⲉⲛ ⳿ⲡⲥⲱⲧⲉⲙ ⳿ⲛⲧⲉ ⳿ⲫⲛⲁϩϯ.
3 ਕਿ ਤੁਸੀਂ ਇਹੋ ਜਿਹੇ ਮੂਰਖ ਹੋ? ਕਿ, ਆਤਮਾ ਤੋਂ ਸ਼ੁਰੂਆਤ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਦੇ ਹੋ?
ⲅ̅ⲡⲁⲓⲣⲏϯ ⳿ⲛⲑⲱⲧⲉⲛ ϩⲁⲛⲁⲧϩⲏⲧ ⳿ⲉⲁⲧⲉⲧⲉⲛⲉⲣϩⲏ ⲧⲥ ϧⲉⲛ ⲡⲓⲡ͞ⲛⲁ̅ ϯⲛⲟⲩ ⲇⲉ ⲁⲣⲉⲧⲉⲛϫⲱⲕ ⳿ⲉⲃⲟⲗ ϧⲉⲛ ⳿ⲧⲥⲁⲣⲝ.
4 ਕੀ ਤੁਸੀਂ ਐਨਿਆਂ ਦੁੱਖਾਂ ਨੂੰ ਐਂਵੇਂ ਹੀ ਝੱਲਿਆ ਕਿ, ਉਹ ਸੱਚ-ਮੁੱਚ ਵਿਅਰਥ ਹੀ ਸੀ? ਕਦੇ ਨਹੀਂ!
ⲇ̅ⲁⲣⲉⲧⲉⲛϣⲉⲡ ⲟⲩⲙⲏϣ ⳿ⲛϧⲓⲥⲓ ϩⲓⲕⲏ ⲓⲥϫⲉ ⲇⲉ ϩⲓⲕⲏ.
5 ਫੇਰ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦਿੰਦਾ ਅਤੇ ਤੁਹਾਡੇ ਵਿੱਚ ਸਮਰੱਥਾ ਦੇ ਕੰਮ ਕਰਦਾ ਹੈ ਸੋ ਬਿਵਸਥਾ ਦੇ ਕੰਮਾਂ ਤੋਂ ਹੈ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ?।
ⲉ̅ⲫⲏ ⲟⲩⲛ ⲉⲧⲥⲁϩⲛⲓ ⳿ⲙⲡⲓⲡ͞ⲛⲁ̅ ⲛⲱⲧⲉⲛ ⲟⲩⲟϩ ⲉⲧⲉⲣϩⲱⲃ ⳿ⲉϩⲁⲛϫⲟⲙ ϧⲉⲛ ⲑⲏⲛⲟⲩ ⲟⲩ⳿ⲉⲃⲟⲗ ϧⲉⲛ ⲛⲓ⳿ϩⲃⲏⲟⲩⲓ ⳿ⲛⲧⲉ ⲡⲓⲛⲟⲙⲟⲥ ⲡⲉ ϣⲁⲛ ⳿ⲉⲃⲟⲗ ϧⲉⲛ ⳿ⲡⲥⲱⲧⲉⲙ ⳿ⲛⲧⲉ ⲡⲓⲛⲁϩϯ.
6 ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣਿਆ ਗਿਆ।
ⲋ̅ⲕⲁⲧⲁ⳿ⲫⲣⲏϯ ⳿ⲛⲁⲃⲣⲁⲁⲙ ⲉⲧⲁϥⲛⲁϩϯ ⳿ⲉⲫϯ ⲁⲩⲟⲡⲥ ⲛⲁϥ ⲉⲩⲙⲉⲑⲙⲏⲓ.
7 ਸੋ ਇਹ ਜਾਣ ਲਓ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਹੀ ਅਬਰਾਹਾਮ ਦੀ ਸੰਤਾਨ ਹਨ।
ⲍ̅ⲧⲉⲧⲉⲛ⳿ⲉⲙⲓ ϩⲁⲣⲁ ϫⲉ ⲛⲓ⳿ⲉⲃⲟⲗ ϧⲉⲛ ⳿ⲫⲛⲁϩϯ ⲛⲁⲓ ⲛⲉ ⲛⲓϣⲏⲣⲓ ⳿ⲛⲧⲉ ⲁⲃⲣⲁⲁⲙ.
8 ਅਤੇ ਪਵਿੱਤਰ ਗ੍ਰੰਥ ਨੇ ਪਹਿਲਾਂ ਹੀ ਇਹ ਵੇਖ ਕੇ, ਕਿ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਪਹਿਲਾਂ ਹੀ ਇਹ ਖੁਸ਼ਖਬਰੀ ਸੁਣਾਈ ਕਿ ਸਭ ਕੌਮਾਂ ਤੇਰੇ ਤੋਂ ਬਰਕਤ ਪਾਉਣਗੀਆਂ ।
ⲏ̅ⲉⲧⲁⲥⲉⲣϣⲟⲣⲡ ⲇⲉ ⳿ⲛⲛⲁⲩ ⳿ⲛϫⲉ ϯ⳿ⲅⲣⲁⲫⲏ ϫⲉ ⳿ⲉⲃⲟⲗ ϧⲉⲛ ⳿ⲫⲛⲁϩϯ ⲉⲣⲉ ⲫϯ ⲛⲁ⳿ⲑⲙⲁⲓⲉ ⲛⲓⲉⲑⲛⲟⲥ ⲁⲥⲉⲣϣⲟⲣⲡ ⳿ⲛϩⲓϣⲉⲛⲛⲟⲩϥⲓ ⳿ⲛⲁⲃⲣⲁⲁⲙ ϫⲉ ⲉⲩ⳿ⲉϣⲱⲡⲓ ⲉⲩ⳿ⲥⲙⲁⲣⲱⲟⲩⲧ ⳿ⲛ⳿ϧⲣⲏⲓ ⳿ⲛϧⲏⲧⲕ ⳿ⲛϫⲉ ⲛⲓⲉⲑⲛⲟⲥ ⲧⲏⲣⲟⲩ.
9 ਸੋ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ ਉਹ ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ।
ⲑ̅ϩⲱⲥⲧⲉ ⲛⲓ⳿ⲉⲃⲟⲗ ϧⲉⲛ ⳿ⲫⲛⲁϩϯ ⲥⲉⲛⲁ⳿ⲥⲙⲟⲩ ⳿ⲉⲣⲱⲟⲩ ⲛⲉⲙ ⲡⲓⲡⲓⲥⲧⲟⲥ ⲁⲃⲣⲁⲁⲙ.
10 ੧੦ ਸੋ ਜਿੰਨੇ ਲੋਕ ਬਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪੀ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ, ਮੰਨ ਕੇ ਪਾਲਣਾ ਨਹੀਂ ਕਰਦਾ।
ⲓ̅ⲟⲩⲟⲛ ⲅⲁⲣ ⲛⲓⲃⲉⲛ ⲉⲧϣⲟⲡ ⳿ⲉⲃⲟⲗ ϧⲉⲛ ⲛⲓ⳿ϩⲃⲏⲟⲩⲓ ⳿ⲛⲧⲉ ⲡⲓⲛⲟⲙⲟⲥ ⲥⲉⲭⲏ ϧⲁ ⳿ⲡⲥⲁϩⲟⲩ⳿ⲓ ⳿ⲥ⳿ⲥϧⲏⲟⲩⲧ ⲅⲁⲣ ϫⲉ ⳿ϥ⳿ⲥϩⲟⲩⲟⲣⲧ ⳿ⲛϫⲉ ⲟⲩⲟⲛ ⲛⲓⲃⲉⲛ ⲉⲧⲉ⳿ⲛ⳿ϥⲛⲁⲟϩⲓ ⲁⲛ ⳿ⲉⲛⲏ ⲧⲏⲣⲟⲩ ⲉⲧ⳿ⲥϧⲏ ⲟⲩⲧ ϩⲓ ⳿ⲡϫⲱⲙ ⳿ⲛⲧⲉ ⲡⲁⲓⲛⲟⲙⲟⲥ ⳿ⲉⲡⲁⲓⲧⲟⲩ.
11 ੧੧ ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਬਿਵਸਥਾ ਦੁਆਰਾ ਕੋਈ ਧਰਮੀ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਵਿਸ਼ਵਾਸ ਦੇ ਕਾਰਨ ਹੀ ਜੀਉਂਦਾ ਰਹੇਗਾ।
ⲓ̅ⲁ̅ϫⲉ ⳿ⲛ⳿ϩⲣⲏⲓ ϧⲉⲛ ⲛⲓ⳿ϩⲃⲏⲟⲩⲓ ⳿ⲛⲧⲉ ⲡⲓⲛⲟⲙⲟⲥ ⳿ⲙⲙⲟⲛ ⳿ϩⲗⲓ ⲛⲁⲙⲁⲓ ϧⲁⲧⲉⲛ ⲫϯ ⳿ϥⲟⲩⲟⲛϩ ⳿ⲉⲃⲟⲗ ϫⲉ ⲡⲓ⳿ⲑⲙⲏⲓ ⲁϥⲛⲁⲱⲛϧ ⳿ⲉⲃⲟⲗ ϧⲉⲛ ⳿ⲫⲛⲁϩϯ.
12 ੧੨ ਅਤੇ ਬਿਵਸਥਾ ਨੂੰ ਵਿਸ਼ਵਾਸ ਨਾਲ ਕੁਝ ਵਾਸਤਾ ਨਹੀਂ ਸਗੋਂ ਜਿਹੜਾ ਉਹਨਾਂ ਹੁਕਮਾਂ ਦੀ ਪਾਲਣਾ ਕਰੇਗਾ ਸੋ ਉਹਨਾਂ ਦੇ ਕਾਰਣ ਜੀਉਂਦਾ ਰਹੇਗਾ।
ⲓ̅ⲃ̅ⲡⲓⲛⲟⲙⲟⲥ ⲇⲉ ⳿ⲛⲟⲩ⳿ⲉⲃⲟⲗ ϧⲉⲛ ⲡⲓⲛⲁϩϯ ⲁⲛ ⲡⲉ ⲁⲗⲗⲁ ⲫⲏⲉⲑⲛⲁⲁⲓⲧⲟⲩ ⲉϥ⳿ⲉⲱⲛϧ ⳿ⲛ⳿ϧⲣⲏⲓ ⳿ⲛϧⲏⲧⲟⲩ.
13 ੧੩ ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ।
ⲓ̅ⲅ̅Ⲡⲭ̅ⲥ̅ ⲁϥϣⲟⲡⲧⲉⲛ ϩⲁ ⳿ⲡⲥⲁϩⲟⲩ⳿ⲓ ⳿ⲛⲧⲉ ⲡⲓⲛⲟⲙⲟⲥ ⳿ⲉⲁϥϣⲱⲡⲓ ⳿ⲛⲟⲩⲥⲁϩⲟⲩ⳿ⲓ ⳿ⲉ⳿ϩⲣⲏⲓ ⳿ⲉϫⲱⲛ ⳿ⲥ⳿ⲥϧⲏⲟⲩⲧ ⲅⲁⲣ ϫⲉ ⳿ϥ⳿ⲥϩⲟⲩⲟⲣⲧ ⳿ⲛϫⲉ ⲟⲩⲟⲛ ⲛⲓⲃⲉⲛ ⲉⲧⲁϣⲓ ⳿ⲉ⳿ⲡϣⲉ.
14 ੧੪ ਇਹ ਇਸ ਲਈ ਹੋਇਆ ਕਿ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਵਾਇਦੇ ਦੇ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰੀਏ।
ⲓ̅ⲇ̅ϩⲓⲛⲁ ⳿ⲛⲧⲉϥϣⲱⲡⲓ ϧⲉⲛ ⲛⲓⲉⲑⲛⲟⲥ ⳿ⲛϫⲉ ⳿ⲡ⳿ⲥⲙⲟⲩ ⳿ⲛⲁⲃⲣⲁⲁⲙ ϧⲉⲛ Ⲡⲭ̅ⲥ̅ Ⲓⲏ̅ⲥ̅ ϩⲓⲛⲁ ⳿ⲛⲧⲉⲛϭⲓ ⳿ⲙⲡⲓⲱϣ ⳿ⲛⲧⲉ ⲡⲓⲡ͞ⲛⲁ̅ ⳿ⲉⲃⲟⲗ ϩⲓⲧⲉⲛ ⳿ⲫⲛⲁϩϯ.
15 ੧੫ ਹੇ ਭਰਾਵੋ, ਮੈਂ ਮਨੁੱਖ ਵਾਂਗੂੰ ਕਹਿੰਦਾ ਹਾਂ, ਭਾਵੇਂ ਮਨੁੱਖ ਦਾ ਇਕਰਾਰਨਾਮਾਂ ਵੀ ਹੋਵੇ ਜਦੋਂ ਉਹ ਪੱਕਾ ਹੋ ਗਿਆ ਤਾਂ ਨਾ ਕੋਈ ਉਸ ਨੂੰ ਟਾਲਦਾ ਹੈ ਅਤੇ ਨਾ ਉਸ ਵਿੱਚ ਕੁਝ ਵਾਧਾ ਕਰਦਾ ਹੈ।
ⲓ̅ⲉ̅ⲛⲁ⳿ⲥⲛⲏⲟⲩ ⲁⲓϫⲱ ⳿ⲙⲙⲟⲥ ⲕⲁⲧⲁ ⲣⲱⲙⲓ ⲟⲙⲱⲥ ⲟⲩⲇⲓ⳿ⲁⲑⲏⲕⲏ ⳿ⲛⲧⲉ ⲟⲩⲣⲱⲙⲓ ⲁⲩϣⲁⲛⲧⲁϫⲣⲟⲥ ⳿ⲙⲡⲁⲣⲉ ⳿ϩⲗⲓ ϣⲟϣϥⲥ ⲟⲩⲇⲉ ⳿ⲙⲡⲁⲩⲟⲩⲁϩⲉⲙ ⲑⲁϣⲥ.
16 ੧੬ ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਵਾਇਦੇ ਦਿੱਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ।
ⲓ̅ⲋ̅ⲉⲧⲁⲩⲱϣ ⲇⲉ ⳿ⲛⲁⲃⲣⲁⲁⲙ ⳿ⲛϩⲁⲛⲉⲡⲁⲅⲅⲉⲗⲓⲟⲛ ⲛⲉⲙ ⲡⲉϥ⳿ϫⲣⲟϫ ⲛⲁϥϫⲱ ⳿ⲙⲙⲟⲥ ⲁⲛ ϫⲉ ⲛⲉⲙ ⲛⲉϥ⳿ϫⲣⲟϫ ϩⲱⲥ ⳿ⲉϫⲉⲛ ⲟⲩⲙⲏϣ ⲁⲗⲗⲁ ϩⲱⲥ ⳿ⲉϫⲉⲛ ⲟⲩⲁⲓ ϫⲉ ⲛⲉⲙ ⲡⲉⲕ⳿ϫⲣⲟϫ ⲉⲧⲉ Ⲡⲭ̅ⲥ̅ ⲡⲉ.
17 ੧੭ ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਬੰਨ੍ਹਿਆ ਸੀ ਸੋ ਬਿਵਸਥਾ ਜਿਹੜੀ ਉਸ ਤੋਂ ਚਾਰ ਸੌ ਤੀਹ ਸਾਲਾਂ ਦੇ ਪਿੱਛੋਂ ਆਈ ਉਸ ਨੇਮ ਨੂੰ ਨਹੀਂ ਟਾਲ ਸਕਦੀ ਕਿ ਉਹ ਬਚਨ ਵਿਅਰਥ ਹੋ ਜਾਵੇ।
ⲓ̅ⲍ̅ⲫⲁⲓ ⲇⲉ ϯϫⲱ ⳿ⲙⲙⲟϥ ϫⲉ ⲟⲩⲇⲓ⳿ⲁⲑⲏ ⲕⲏ ⳿ⲉⲁⲩⲉⲣϣⲟⲣⲡ ⳿ⲛⲧⲁϫⲣⲟⲥ ⳿ⲉⲃⲟⲗ ϩⲓⲧⲉⲛ ⲫϯ ⳿ⲫⲛⲟⲙⲟⲥ ⲉⲧⲁϥϣⲱⲡⲓ ⲙⲉⲛⲉⲛⲥⲁ ⲩ̅ⲗ̅ ⳿ⲛⲣⲟⲙⲡⲓ ⳿ⲛ⳿ϥⲃⲱⲗ ⳿ⲙⲙⲟⲥ ⳿ⲉⲃⲟⲗ ⲁⲛ ⲉⲑⲣⲉϥⲕⲱⲣϥ ⳿ⲙⲡⲓⲱϣ.
18 ੧੮ ਕਿਉਂਕਿ ਜੇ ਵਾਰਿਸ ਬਿਵਸਥਾ ਤੋਂ ਹੁੰਦਾ ਤਾਂ ਫੇਰ ਵਾਇਦੇ ਤੋਂ ਨਹੀਂ, ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦੇ ਦੇ ਰਾਹੀਂ ਦਿੱਤਾ।
ⲓ̅ⲏ̅ⲓⲥϫⲉ ⲅⲁⲣ ⳿ⲉⲃⲟⲗ ϧⲉⲛ ⳿ⲫⲛⲟⲙⲟⲥ ⲧⲉ ϯ⳿ⲕⲗⲏⲣⲟⲛⲟⲙⲓⲁ ⲓⲉ ⲉⲛⲟⲩ⳿ⲉⲃⲟⲗ ϧⲉⲛ ⲟⲩⲱϣ ⲁⲛ ϫⲉ ⲧⲉ ⲉⲧⲁ ⲫϯ ⲇⲉ ⲉⲣ⳿ϩⲙⲟⲧ ⳿ⲛⲁⲃⲣⲁⲁⲙ ⳿ⲉⲃⲟⲗ ϩⲓⲧⲉⲛ ⲟⲩⲱϣ.
19 ੧੯ ਤਾਂ ਫ਼ੇਰ ਬਿਵਸਥਾ ਕੀ ਹੈ? ਉਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਕਿ ਜਿੰਨਾਂ ਚਿਰ ਉਹ ਅੰਸ ਜਿਹ ਨੂੰ ਵਾਇਦਾ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ।
ⲓ̅ⲑ̅ⲟⲩ ϫⲉ ⲡⲉ ⳿ⲫⲛⲟⲙⲟⲥ ⲁⲩⲭⲁϥ ⲉⲑⲃⲉ ⲛⲓⲡⲁⲣⲁⲃⲁⲥⲓⲥ ϣⲁⲧⲉϥ⳿ⲓ ⳿ⲛϫⲉ ⲡⲓ⳿ϫⲣⲟϫ ⲉⲧⲁϥⲱϣ ⲛⲁϥ ⳿ⲉⲁⲩⲑⲁϣϥ ⳿ⲉⲃⲟⲗ ϩⲓⲧⲉⲛ ϩⲁⲛⲁⲅⲅⲉⲗⲟⲥ ϧⲉⲛ ⳿ⲧϫⲓϫ ⳿ⲛⲟⲩⲙⲉⲥⲓⲧⲏⲥ.
20 ੨੦ ਹੁਣ ਵਿਚੋਲਾ ਤਾਂ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ।
ⲕ̅ⲡⲓⲙⲉⲥⲓⲧⲏⲥ ⲇⲉ ⳿ⲙⲫⲁ ⲟⲩⲁⲓ ⲁⲛ ⲡⲉ ⲫϯ ⲇⲉ ⲟⲩⲁⲓ ⲡⲉ.
21 ੨੧ ਫੇਰ ਭਲਾ, ਬਿਵਸਥਾ ਪਰਮੇਸ਼ੁਰ ਦੇ ਵਾਇਦਿਆਂ ਦੇ ਵਿਰੁੱਧ ਹੈ? ਕਦੇ ਨਹੀਂ ਜੇਕਰ ਅਜਿਹੀ ਬਿਵਸਥਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਾਰਮਿਕਤਾ ਸੱਚੀ ਮੁੱਚੀ ਬਿਵਸਥਾ ਤੋਂ ਪ੍ਰਾਪਤ ਹੁੰਦਾ।
ⲕ̅ⲁ̅⳿ⲫⲛⲟⲙⲟⲥ ⲟⲩⲛ ⲁϥϯ ⲟⲩⲃⲉ ⲛⲓⲱϣ ⳿ⲛⲧⲉ ⲫϯ ⳿ⲛⲛⲉⲥϣⲱⲡⲓ ⲉⲛ⳿ⲉⲁⲩϯ ⲛⲟⲙⲟⲥ ⲅⲁⲣ ⲡⲉ ⳿ⲉⲟⲩⲟⲛ ⳿ϣϫⲟⲙ ⳿ⲙⲙⲟϥ ⲉⲧⲁⲛϧⲟ ⲟⲛⲧⲱⲥ ⲛⲉ ϯⲙⲉⲑⲙⲏⲓ ⲟⲩ⳿ⲉⲃⲟⲗ ϧⲉⲛ ⲡⲓⲛⲟⲙⲟⲥ ⲧⲉ.
22 ੨੨ ਪਰ ਬਿਵਸਥਾ ਨੇ ਸਭਨਾਂ ਨੂੰ ਪਾਪ ਦੇ ਅਧੀਨ ਕਰ ਦਿੱਤਾ ਭਈ ਉਹ ਵਾਇਦਾ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।
ⲕ̅ⲃ̅ⲁⲗⲗⲁ ϯ⳿ⲅⲣⲁⲫⲏ ⲁⲥ⳿ϣⲑⲁⲙ ⳿ⲉϩⲱⲃ ⲛⲓⲃⲉⲛ ϧⲉⲛ ⳿ⲫⲛⲟⲃⲓ ϩⲓⲛⲁ ⲡⲓⲱϣ ⳿ⲉⲃⲟⲗ ϩⲓⲧⲉⲛ ⳿ⲫⲛⲁϩϯ ⳿ⲛⲒⲏ̅ⲥ̅ Ⲡⲭ̅ⲥ̅ ⳿ⲛⲥⲉⲧⲏⲓϥ ⳿ⲛⲛⲏⲉⲑⲛⲁϩϯ.
23 ੨੩ ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਵਿਸ਼ਵਾਸ ਦੇ ਲਈ ਜਿਹੜਾ ਪਰਗਟ ਹੋਣ ਵਾਲਾ ਸੀ ਅਸੀਂ ਬਿਵਸਥਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸੀ।
ⲕ̅ⲅ̅ⲉⲙⲡⲁⲧⲉϥ⳿ⲓ ⳿ⲛϫⲉ ⲡⲓⲛⲁϩϯ ⲛⲁⲩⲁⲣⲉϩ ⳿ⲉⲣⲟⲛ ⲡⲉ ϧⲁ ⲡⲓⲛⲟⲙⲟⲥ ⲉⲩⲙⲁϣⲑⲁⲙ ⳿ⲉⲣⲟⲛ ϣⲁ ⲡⲓⲛⲁϩϯ ⲉⲑⲛⲏⲟⲩ ⳿ⲛϭⲱⲣⲡ ⳿ⲉⲃⲟⲗ.
24 ੨੪ ਸੋ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ।
ⲕ̅ⲇ̅ϩⲱⲥⲧⲉ ⲡⲓⲛⲟⲙⲟⲥ ⲁϥⲉⲣϭⲁⲩⲙⲱⲓⲧ ⲛⲁⲛ ⳿ⲉⲠⲭ̅ⲥ̅ ϩⲓⲛⲁ ⳿ⲛⲧⲉⲛⲙⲁⲓ ⳿ⲉⲃⲟⲗ ϧⲉⲛ ⳿ⲫⲛⲁϩϯ.
25 ੨੫ ਪਰ ਹੁਣ ਜਦੋਂ ਵਿਸ਼ਵਾਸ ਆ ਚੁੱਕਿਆ ਤਾਂ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਅਧੀਨ ਨਾ ਰਹੇ।
ⲕ̅ⲉ̅ⲉⲧⲁϥ⳿ⲓ ⲇⲉ ⳿ⲛϫⲉ ⲡⲓⲛⲁϩϯ ⲧⲉⲛⲭⲏ ⲁⲛ ϫⲉ ϧⲁ ⲟⲩϭⲁⲩⲙⲱⲓⲧ.
26 ੨੬ ਕਿਉਂ ਜੋ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਤੁਸੀਂ ਸਭ ਪਰਮੇਸ਼ੁਰ ਦੀ ਸੰਤਾਨ ਹੋ।
ⲕ̅ⲋ̅⳿ⲛⲑⲱⲧⲉⲛ ⲅⲁⲣ ⲧⲏⲣⲟⲩ ⳿ⲛⲑⲱⲧⲉⲛ ϩⲁⲛϣⲏ ⲣⲓ ⳿ⲛⲧⲉ ⲫϯ ⳿ⲉⲃⲟⲗ ϩⲓⲧⲉⲛ ⳿ⲫⲛⲁϩϯ ϧⲉⲛ Ⲡⲭ̅ⲥ̅ Ⲓⲏ̅ⲥ̅.
27 ੨੭ ਕਿਉਂ ਜੋ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾ ਨੇ ਮਸੀਹ ਨੂੰ ਪਹਿਨ ਲਿਆ।
ⲕ̅ⲍ̅⳿ⲛⲑⲱⲧⲉⲛ ⲅⲁⲣ ⲧⲏⲣⲟⲩ ϧⲁ ⲛⲏⲉⲧⲁⲩⲟⲙⲥⲟⲩ ϧⲉⲛ Ⲡⲭ̅ⲥ̅ ⲁⲣⲉⲧⲉⲛϯ ⳿ⲙⲠⲭ̅ⲥ̅ ϩⲓ ⲑⲏⲛⲟⲩ.
28 ੨੮ ਹੁਣ ਨਾ ਕੋਈ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਕਿਉਂ ਜੋ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕੋ ਹੀ ਹੋ।
ⲕ̅ⲏ̅⳿ⲙⲙⲟⲛ ⲓⲟⲩⲇⲁⲓ ⲟⲩⲇⲉ ⲟⲩⲉⲓⲛⲓⲛ ⳿ⲙⲙⲟⲛ ⲃⲱⲕ ⲟⲩⲇⲉ ⲣⲉⲙϩⲉ ⳿ⲙⲙⲟⲛ ϩⲱⲟⲩⲧ ⲟⲩⲇⲉ ⳿ⲥϩⲓⲙⲓ ⳿ⲛⲑⲱⲧⲉⲛ ⲅⲁⲣ ⲧⲏⲣⲟⲩ ⳿ⲛⲑⲱⲧⲉⲛ ⲟⲩⲁⲓ ϧⲉⲛ Ⲡⲭ̅ⲥ̅.
29 ੨੯ ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।
ⲕ̅ⲑ̅ⲓⲥϫⲉ ⳿ⲛⲑⲱⲧⲉⲛ ⲛⲁ Ⲡⲭ̅ⲥ̅ ϩⲁⲣⲁ ⳿ⲛⲑⲱⲧⲉⲛ ⲛⲁ ⳿ⲡ⳿ϫⲣⲟϫ ⳿ⲛⲁⲃⲣⲁⲁⲙ ⲕⲁⲧⲁ ⲡⲓⲱϣ ⳿ⲛⲑⲱⲧⲉⲛ ϩⲁⲛ⳿ⲕⲗⲏⲣⲟⲛⲟⲙⲟⲥ

< ਗਲਾਤਿਯਾ ਨੂੰ 3 >