< ਹਿਜ਼ਕੀਏਲ 29 >

1 ਦਸਵੇਂ ਸਾਲ ਦੇ ਦਸਵੇਂ ਮਹੀਨੇ ਦੀ ਬਾਰ੍ਹਾਂ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
בַּשָּׁנָה הָעֲשִׂירִית בָּעֲשִׂרִי בִּשְׁנֵים עָשָׂר לַחֹדֶשׁ הָיָה דְבַר־יְהוָה אֵלַי לֵאמֹֽר׃
2 ਹੇ ਮਨੁੱਖ ਦੇ ਪੁੱਤਰ, ਤੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਵਿਰੁੱਧ ਅਤੇ ਉਹ ਦੇ ਅਤੇ ਸਾਰੇ ਮਿਸਰ ਦੇਸ ਦੇ ਵਿਰੁੱਧ ਆਪਣਾ ਮੂੰਹ ਕਰ ਕੇ ਭਵਿੱਖਬਾਣੀ ਕਰ,
בֶּן־אָדָם שִׂים פָּנֶיךָ עַל־פַּרְעֹה מֶלֶךְ מִצְרָיִם וְהִנָּבֵא עָלָיו וְעַל־מִצְרַיִם כֻּלָּֽהּ׃
3 ਬੋਲ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮਿਸਰ ਦੇ ਰਾਜਾ ਫ਼ਿਰਊਨ, ਵੇਖ, ਮੈਂ ਤੇਰੇ ਵਿਰੁੱਧ ਹਾਂ! ਤੂੰ ਵੱਡਾ ਜਲ ਜੰਤੂ ਹੈਂ, ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ।
דַּבֵּר וְאָמַרְתָּ כֹּֽה־אָמַר ׀ אֲדֹנָי יְהוִה הִנְנִי עָלֶיךָ פַּרְעֹה מֶֽלֶךְ־מִצְרַיִם הַתַּנִּים הַגָּדוֹל הָרֹבֵץ בְּתוֹךְ יְאֹרָיו אֲשֶׁר אָמַר לִי יְאֹרִי וַאֲנִי עֲשִׂיתִֽנִי׃
4 ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ, ਨਾਲੇ ਤੈਨੂੰ ਤੇਰਿਆਂ ਦਰਿਆਵਾਂ ਵਿੱਚੋਂ ਬਾਹਰ ਧੂਹ ਕੱਢਾਂਗਾ, ਨਾਲੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਵੀ, ਜਿਹੜੀਆਂ ਤੇਰੀ ਖੱਲ ਉੱਤੇ ਚਿੰਬੜੀਆਂ ਹੋਈਆਂ ਹਨ।
וְנָתַתִּי חחיים חַחִים בִּלְחָיֶיךָ וְהִדְבַּקְתִּי דְגַת־יְאֹרֶיךָ בְּקַשְׂקְשֹׂתֶיךָ וְהַעֲלִיתִיךָ מִתּוֹךְ יְאֹרֶיךָ וְאֵת כָּל־דְּגַת יְאֹרֶיךָ בְּקַשְׂקְשֹׂתֶיךָ תִּדְבָּֽק׃
5 ਮੈਂ ਤੈਨੂੰ ਤੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, ਤੂੰ ਖੁੱਲ੍ਹੇ ਖੇਤ ਵਿੱਚ ਪਿਆ ਰਹੇਂਗਾ, ਤੂੰ ਨਾ ਇੱਕ ਥਾਂ ਕੀਤਾ ਜਾਵੇਂਗਾ ਨਾ ਇਕੱਠਾ ਕੀਤਾ ਜਾਵੇਂਗਾ, ਮੈਂ ਤੈਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।
וּנְטַשְׁתִּיךָ הַמִּדְבָּרָה אוֹתְךָ וְאֵת כָּל־דְּגַת יְאֹרֶיךָ עַל־פְּנֵי הַשָּׂדֶה תִּפּוֹל לֹא תֵאָסֵף וְלֹא תִקָּבֵץ לְחַיַּת הָאָרֶץ וּלְעוֹף הַשָּׁמַיִם נְתַתִּיךָ לְאָכְלָֽה׃
6 ਮਿਸਰ ਦੇ ਸਾਰੇ ਵਾਸੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਇਸ ਲਈ ਕਿ ਉਹ ਇਸਰਾਏਲ ਦੇ ਘਰਾਣੇ ਲਈ ਕੇਵਲ ਕਾਨੇ ਦਾ ਸਹਾਰਾ ਸਨ।
וְיָֽדְעוּ כָּל־יֹשְׁבֵי מִצְרַיִם כִּי אֲנִי יְהוָה יַעַן הֱיוֹתָם מִשְׁעֶנֶת קָנֶה לְבֵית יִשְׂרָאֵֽל׃
7 ਜਦ ਉਹਨਾਂ ਨੇ ਤੈਨੂੰ ਹੱਥ ਵਿੱਚ ਫੜਿਆ ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਸਾਰਿਆਂ ਦੇ ਮੋਢੇ ਫੱਟੜ ਕਰ ਦਿੱਤੇ, ਫੇਰ ਜਦੋਂ ਉਹਨਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੋਟੇ-ਟੋਟੇ ਹੋ ਗਿਆ, ਅਤੇ ਉਹਨਾਂ ਸਾਰਿਆਂ ਦੇ ਲੱਕ ਹਿੱਲ ਗਏ।
בְּתָפְשָׂם בְּךָ בכפך בַכַּף תֵּרוֹץ וּבָקַעְתָּ לָהֶם כָּל־כָּתֵף וּבְהִֽשָּׁעֲנָם עָלֶיךָ תִּשָּׁבֵר וְהַעֲמַדְתָּ לָהֶם כָּל־מָתְנָֽיִם׃
8 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ ਇੱਕ ਤਲਵਾਰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਵਿੱਚੋਂ ਆਦਮੀਆਂ ਅਤੇ ਪਸ਼ੂਆਂ ਨੂੰ ਵੱਢ ਸੁੱਟਾਂਗਾ।
לָכֵן כֹּה אָמַר אֲדֹנָי יְהוִה הִנְנִי מֵבִיא עָלַיִךְ חָרֶב וְהִכְרַתִּי מִמֵּךְ אָדָם וּבְהֵמָֽה׃
9 ਮਿਸਰ ਦੇਸ ਉੱਜੜ ਜਾਵੇਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ।
וְהָיְתָה אֶֽרֶץ־מִצְרַיִם לִשְׁמָמָה וְחָרְבָּה וְיָדְעוּ כִּֽי־אֲנִי יְהוָה יַעַן אָמַר יְאֹר לִי וַאֲנִי עָשִֽׂיתִי׃
10 ੧੦ ਇਸ ਲਈ ਵੇਖ, ਮੈਂ ਤੇਰਾ ਅਤੇ ਤੇਰੀਆਂ ਨਦੀਆਂ ਦਾ ਵਿਰੋਧੀ ਹਾਂ ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ।
לָכֵן הִנְנִי אֵלֶיךָ וְאֶל־יְאֹרֶיךָ וְנָתַתִּי אֶת־אֶרֶץ מִצְרַיִם לְחָרְבוֹת חֹרֶב שְׁמָמָה מִמִּגְדֹּל סְוֵנֵה וְעַד־גְּבוּל כּֽוּשׁ׃
11 ੧੧ ਕਿਸੇ ਮਨੁੱਖ ਦਾ ਪੈਰ ਉਹ ਦੇ ਵਿੱਚ ਦੀ ਨਾ ਲੰਘੇਗਾ, ਨਾ ਕਿਸੇ ਪਸ਼ੂ ਦਾ ਖੁਰ ਉਹ ਦੇ ਵਿੱਚ ਲੰਘੇਗਾ, ਨਾ ਉਹ ਚਾਲ੍ਹੀ ਸਾਲ ਤੱਕ ਅਬਾਦ ਹੋਵੇਗਾ।
לֹא תַעֲבָר־בָּהּ רֶגֶל אָדָם וְרֶגֶל בְּהֵמָה לֹא תַעֲבָר־בָּהּ וְלֹא תֵשֵׁב אַרְבָּעִים שָׁנָֽה׃
12 ੧੨ ਮੈਂ ਉੱਜੜੇ ਦੇਸਾਂ ਵਿੱਚ ਮਿਸਰ ਦੇਸ ਨੂੰ ਉਜਾੜ ਦਿਆਂਗਾ ਅਤੇ ਉੱਜੜੇ ਹੋਏ ਸ਼ਹਿਰਾਂ ਵਿੱਚ ਉਹ ਦੇ ਸ਼ਹਿਰ ਚਾਲ੍ਹੀ ਸਾਲ ਤੱਕ ਉਜਾੜ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ।
וְנָתַתִּי אֶת־אֶרֶץ מִצְרַיִם שְׁמָמָה בְּתוֹךְ ׀ אֲרָצוֹת נְשַׁמּוֹת וְעָרֶיהָ בְּתוֹךְ עָרִים מָֽחֳרָבוֹת תִּֽהְיֶיןָ שְׁמָמָה אַרְבָּעִים שָׁנָה וַהֲפִצֹתִי אֶת־מִצְרַיִם בַּגּוֹיִם וְֽזֵרִיתִים בָּאֲרָצֽוֹת׃
13 ੧੩ ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਚਾਲ੍ਹੀ ਸਾਲ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਲੋਕਾਂ ਵਿੱਚੋਂ ਜਿੱਥੇ ਉਹ ਖਿੱਲਰ ਗਏ ਸਨ, ਫੇਰ ਇਕੱਠਾ ਕਰਾਂਗਾ।
כִּי כֹּה אָמַר אֲדֹנָי יְהוִה מִקֵּץ אַרְבָּעִים שָׁנָה אֲקַבֵּץ אֶת־מִצְרַיִם מִן־הָעַמִּים אֲשֶׁר־נָפֹצוּ שָֽׁמָּה׃
14 ੧੪ ਮੈਂ ਮਿਸਰ ਦੇ ਦੇਸ ਨਿਕਾਲੇ ਵਾਲਿਆਂ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਵਿੱਚ ਅਰਥਾਤ ਪਥਰੋਸ ਦੇ ਦੇਸ ਵਿੱਚ ਮੋੜ ਲਿਆਵਾਂਗਾ ਅਤੇ ਉੱਥੇ ਉਹਨਾਂ ਦਾ ਨਿੱਕਾ ਜਿਹਾ ਰਾਜ ਬਣੇਗਾ
וְשַׁבְתִּי אֶת־שְׁבוּת מִצְרַיִם וַהֲשִׁבֹתִי אֹתָם אֶרֶץ פַּתְרוֹס עַל־אֶרֶץ מְכֽוּרָתָם וְהָיוּ שָׁם מַמְלָכָה שְׁפָלָֽה׃
15 ੧੫ ਇਹ ਰਾਜਾਂ ਵਿੱਚੋਂ ਨਿੱਕਾ ਜਿਹਾ ਹੋਵੇਗਾ ਅਤੇ ਫੇਰ ਕੌਮਾਂ ਉੱਤੇ ਆਪਣੇ ਆਪ ਨੂੰ ਉੱਚਾ ਨਾ ਕਰ ਸਕੇਗਾ, ਕਿਉਂ ਜੋ ਮੈਂ ਉਹਨਾਂ ਨੂੰ ਨੀਵਾਂ ਕਰਾਂਗਾ, ਤਾਂ ਜੋ ਫੇਰ ਕੌਮਾਂ ਉੱਪਰ ਹਕੂਮਤ ਨਾ ਕਰਨ
מִן־הַמַּמְלָכוֹת תִּהְיֶה שְׁפָלָה וְלֹֽא־תִתְנַשֵּׂא עוֹד עַל־הַגּוֹיִם וְהִמְעַטְתִּים לְבִלְתִּי רְדוֹת בַּגּוֹיִֽם׃
16 ੧੬ ਅਤੇ ਉਹ ਅੱਗੇ ਲਈ ਇਸਰਾਏਲ ਦੇ ਘਰਾਣੇ ਦਾ ਭਰੋਸਾ ਨਹੀਂ ਹੋਵੇਗਾ। ਜਦੋਂ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ!
וְלֹא יִֽהְיֶה־עוֹד לְבֵית יִשְׂרָאֵל לְמִבְטָח מַזְכִּיר עָוֺן בִּפְנוֹתָם אַחֲרֵיהֶם וְיָדְעוּ כִּי אֲנִי אֲדֹנָי יְהוִֽה׃
17 ੧੭ ਸਤਾਈਵੇਂ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਵਾਕ ਮੇਰੇ ਕੋਲ ਆਇਆ ਤੇ ਆਖਿਆ ਕਿ
וַיְהִי בְּעֶשְׂרִים וָשֶׁבַע שָׁנָה בָּֽרִאשׁוֹן בְּאֶחָד לַחֹדֶשׁ הָיָה דְבַר־יְהוָה אֵלַי לֵאמֹֽר׃
18 ੧੮ ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਹਨਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ, ਸੂਰ ਤੋਂ ਕੁਝ ਫਲ ਪ੍ਰਾਪਤ ਕੀਤਾ।
בֶּן־אָדָם נְבוּכַדְרֶאצַּר מֶֽלֶךְ־בָּבֶל הֶעֱבִיד אֶת־חֵילוֹ עֲבֹדָה גְדֹלָה אֶל־צֹר כָּל־רֹאשׁ מֻקְרָח וְכָל־כָּתֵף מְרוּטָה וְשָׂכָר לֹא־הָיָה לוֹ וּלְחֵילוֹ מִצֹּר עַל־הָעֲבֹדָה אֲשֶׁר־עָבַד עָלֶֽיהָ׃
19 ੧੯ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ।
לָכֵן כֹּה אָמַר אֲדֹנָי יְהוִה הִנְנִי נֹתֵן לִנְבוּכַדְרֶאצַּר מֶֽלֶךְ־בָּבֶל אֶת־אֶרֶץ מִצְרָיִם וְנָשָׂא הֲמֹנָהּ וְשָׁלַל שְׁלָלָהּ וּבָזַז בִּזָּהּ וְהָיְתָה שָׂכָר לְחֵילֽוֹ׃
20 ੨੦ ਮੈਂ ਮਿਸਰ ਦਾ ਦੇਸ ਉਸ ਸੇਵਾ ਦੇ ਬਦਲੇ ਜੋ ਉਸ ਕੀਤੀ ਉਹ ਨੂੰ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।
פְּעֻלָּתוֹ אֲשֶׁר־עָבַד בָּהּ נָתַתִּי לוֹ אֶת־אֶרֶץ מִצְרָיִם אֲשֶׁר עָשׂוּ לִי נְאֻם אֲדֹנָי יְהוִֽה׃
21 ੨੧ ਮੈਂ ਉਸ ਵੇਲੇ ਇਸਰਾਏਲ ਦੇ ਘਰਾਣੇ ਦਾ ਸਿੰਗ ਉਗਾਵਾਂਗਾ ਅਤੇ ਉਹਨਾਂ ਦੇ ਵਿੱਚ ਤੇਰਾ ਮੂੰਹ ਖੋਲ੍ਹਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
בַּיּוֹם הַהוּא אַצְמִיחַ קֶרֶן לְבֵית יִשְׂרָאֵל וּלְךָ אֶתֵּן פִּתְחֽוֹן־פֶּה בְּתוֹכָם וְיָדְעוּ כִּי־אֲנִי יְהוָֽה׃

< ਹਿਜ਼ਕੀਏਲ 29 >