< ਹਿਜ਼ਕੀਏਲ 12 >

1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ
И бысть слово Господне ко мне глаголя:
2 ਹੇ ਮਨੁੱਖ ਦੇ ਪੁੱਤਰ ਤੂੰ ਇੱਕ ਵਿਦਰੋਹੀ ਘਰਾਣੇ ਦੇ ਵਿੱਚ ਰਹਿੰਦਾ ਹੈਂ, ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ।
сыне человечь, посреде неправд их ты живеши, иже очи имут видети, и не видят, и ушы имут, еже слышати, и не слышат, зане дом преогорчеваяй есть.
3 ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਦੇਸ ਨਿਕਾਲੇ ਲਈ ਸਮਾਨ ਬੰਨ੍ਹ ਅਤੇ ਦਿਨ ਨੂੰ ਉਹਨਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ। ਤੂੰ ਉਹਨਾਂ ਦੇ ਸਾਹਮਣੇ ਆਪਣੇ ਸਥਾਨ ਤੋਂ ਦੂਜੇ ਸਥਾਨ ਵੱਲ ਦੇਸ ਨਿਕਾਲੇ ਵਾਂਗੂੰ ਨਿੱਕਲ ਜਾ। ਸ਼ਾਇਦ ਉਹ ਵੇਖਣ, ਪਰ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ।
И ты, сыне человечь, сотвори себе сосуды пленнически, и пленен буди днем пред ними, и преселен буди от места твоего на место другое пред ними, яко да видят, зане дом прогневляяй есть.
4 ਤੂੰ ਦਿਨ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਵੇਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਵਾਂਗੂੰ ਨਿੱਕਲ ਜਾ, ਜੋ ਗੁਲਾਮੀ ਲਈ ਨਿੱਕਲ ਜਾਂਦੇ ਹਨ।
И да изнесеши сосуды твоя, яко сосуд пленнический, днем пред очима их: ты же изыдеши в вечер пред ними, якоже исходит пленник.
5 ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੰਧ ਵਿੱਚ ਰਾਹ ਬਣਾ ਉਸ ਰਾਹ ਨਿੱਕਲ ਜਾ।
Прокопай себе стену, и да изыдеши сквозе ю пред ними.
6 ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ ਅਤੇ ਹਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ। ਤੂੰ ਆਪਣਾ ਚਿਹਰਾ ਢੱਕ ਤਾਂ ਜੋ ਤੂੰ ਦੇਸ ਨੂੰ ਨਾ ਵੇਖ ਸਕੇਂ, ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ।
На раменех взят будеши и покровен изыдеши, лице твое покрыеши, и да не видиши земли, понеже чудо тя дах дому Израилеву.
7 ਇਸ ਲਈ ਜਿਵੇਂ ਮੈਨੂੰ ਹੁਕਮ ਹੋਇਆ ਸੀ, ਮੈਂ ਉਸੇ ਤਰ੍ਹਾਂ ਕੀਤਾ। ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ ਅਤੇ ਸ਼ਾਮ ਵੇਲੇ ਆਪਣੇ ਹੱਥ ਨਾਲ ਕੰਧ ਵਿੱਚ ਰਾਹ ਬਣਾਇਆ, ਤਾਂ ਮੈਂ ਹਨ੍ਹੇਰੇ ਵਿੱਚ ਉਹ ਨੂੰ ਕੱਢਿਆ ਅਤੇ ਉਹਨਾਂ ਦੇ ਵੇਖਦਿਆਂ ਹੋਇਆਂ ਮੋਢੇ ਤੇ ਚੁੱਕ ਲਿਆ।
И сотворих тако все, елико ми заповеда Господь: и сосуды изнесох яко сосуды пленничы днем, и в вечер прокопах себе стену рукою, и отай изыдох, и на рамена взят бых пред ними.
8 ਸਵੇਰ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ,
И бысть слово Господне заутра ко мне глаголя:
9 ਹੇ ਮਨੁੱਖ ਦੇ ਪੁੱਤਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਵਿਦਰੋਹੀ ਘਰਾਣਾ ਹੈ, ਤੇਰੇ ਕੋਲੋਂ ਇਹ ਨਹੀਂ ਪੁੱਛਿਆ ਕਿ ਤੂੰ ਕੀ ਕਰਦਾ ਹੈਂ?
сыне человечь, не реша ли к тебе дом Израилев, дом прогневляяй: что ты твориши?
10 ੧੦ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਵਾਕ ਯਰੂਸ਼ਲਮ ਦੇ ਸ਼ਹਿਜ਼ਾਦੇ ਲਈ ਅਤੇ ਇਸਰਾਏਲ ਦੇ ਸਾਰੇ ਘਰਾਣੇ ਲਈ ਹੈ, ਜੋ ਉਸ ਵਿੱਚ ਰਹਿੰਦੇ ਹਨ।
Рцы к ним: тако глаголет Господь Бог: ко князю и старейшинам Иерусалимлим, и всему дому Израилеву, иже суть среде их,
11 ੧੧ ਉਹਨਾਂ ਨੂੰ ਆਖ ਦੇ ਕਿ ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ। ਜਿਵੇਂ ਮੈਂ ਕੀਤਾ ਹੈ ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ। ਉਹ ਦੇਸ ਨਿਕਾਲਾ ਪਾਉਣਗੇ ਅਤੇ ਗੁਲਾਮੀ ਵਿੱਚ ਜਾਣਗੇ।
рцы, яко аз чудеса творю, якоже сотворих, сице им будет: во преселении и во пленении изыдут.
12 ੧੨ ਸ਼ਹਿਜ਼ਾਦਾ ਜਿਹੜਾ ਤੁਹਾਡੇ ਵਿੱਚ ਹੈ, ਹਨ੍ਹੇਰੇ ਵਿੱਚ ਆਪਣਾ ਸਮਾਨ ਮੋਢੇ ਤੇ ਚੁੱਕ ਕੇ ਨਿੱਕਲ ਜਾਵੇਗਾ। ਉਹ ਕੰਧ ਵਿੱਚ ਰਾਹ ਬਣਾਏਗਾ, ਤਾਂ ਜੋ ਉਸ ਰਾਹ ਨਿੱਕਲ ਜਾਵੇ। ਉਹ ਆਪਣਾ ਚਿਹਰਾ ਢੱਕੇਗਾ, ਕਿਉਂ ਜੋ ਉਹ ਆਪਣੀਆਂ ਅੱਖਾਂ ਨਾਲ ਦੇਸ ਨੂੰ ਨਾ ਵੇਖੇਗਾ।
И князь среде их на рамена взят будет, и отай изыдет сквозе стену, и прокопает, еже ему изыти сквозе ю, лице свое покрыет, да не видимь будет очесы, и сам земли не узрит.
13 ੧੩ ਮੈਂ ਆਪਣਾ ਜਾਲ਼ ਉਸ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਸ ਨੂੰ ਕਸਦੀਆਂ ਦੇ ਦੇਸ ਬਾਬਲ ਵਿੱਚ ਪਹੁੰਚਾ ਦਿਆਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉਹ ਉੱਥੇ ਹੀ ਮਰ ਜਾਵੇਗਾ।
И простру мрежу Мою нань, и ят будет во одержании Моем, и введу его в Вавилон в землю Халдейску, и не узрит ея, и тамо скончается.
14 ੧੪ ਮੈਂ ਉਸ ਦੇ ਆਲੇ-ਦੁਆਲੇ ਦੇ ਸਹਾਇਕਾਂ ਨੂੰ ਅਤੇ ਉਸ ਦੇ ਸਾਰੇ ਜੱਥਿਆਂ ਨੂੰ ਸਾਰੀਆਂ ਦਿਸ਼ਾਵਾਂ ਵੱਲ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਕੱਢ ਕੇ ਉਹਨਾਂ ਦਾ ਪਿੱਛਾ ਕਰਾਂਗਾ।
И вся, иже окрест его, помощники его, и вся заступающыя его разсею по всем ветром, и мечь излию вслед их:
15 ੧੫ ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਭਟਕਾਵਾਂਗਾ ਅਤੇ ਦੇਸਾਂ ਵਿੱਚ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ।
и уведят, яко Аз Господь, егда разсыплю я во языки и разсею я по странам:
16 ੧੬ ਪਰ ਮੈਂ ਉਹਨਾਂ ਵਿੱਚੋਂ ਕਈਆਂ ਨੂੰ ਤਲਵਾਰ, ਕਾਲ ਅਤੇ ਮਰੀ ਤੋਂ ਬਚਾ ਲਵਾਂਗਾ, ਤਾਂ ਜੋ ਉਹ ਕੌਮਾਂ ਦੇ ਵਿੱਚ ਜਿੱਥੇ ਕਿਤੇ ਜਾਣ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਦੱਸਣ, ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ।
и оставлю от них мужы в число от меча и от глада и от смерти, яко да поведят вся беззакония их во языцех, аможе внидут: и уведят, яко Аз Господь.
17 ੧੭ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
И бысть слово Господне ко мне глаголя:
18 ੧੮ ਹੇ ਮਨੁੱਖ ਦੇ ਪੁੱਤਰ, ਤੂੰ ਆਪਣੀ ਰੋਟੀ ਕੰਬਦੇ ਹੋਏ ਖਾ ਅਤੇ ਕੰਬਦੇ ਹੋਏ ਤੇ ਡਰਦੇ ਹੋਏ ਪਾਣੀ ਪੀ!
сыне человечь, хлеб твой с болезнию снеси и воду твою со страданием и скорбию испиеши.
19 ੧੯ ਉਸ ਦੇਸ ਦੇ ਲੋਕਾਂ ਨੂੰ ਤੂੰ ਆਖ ਕਿ ਇਸਰਾਏਲ ਦੀ ਭੂਮੀ ਦੇ ਬਾਰੇ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਬਾਰੇ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਉਹ ਆਪਣੀ ਰੋਟੀ ਫ਼ਿਕਰ ਨਾਲ ਖਾਣਗੇ ਅਤੇ ਆਪਣਾ ਪਾਣੀ ਚਿੰਤਾ ਨਾਲ ਪੀਣਗੇ, ਕਿਉਂ ਜੋ ਉਸ ਦਾ ਦੇਸ ਉਹ ਦੇ ਵਾਸੀਆਂ ਦੇ ਜ਼ੁਲਮ ਦੇ ਕਾਰਨ ਉਹ ਦੀ ਭਰਪੂਰੀ ਤੋਂ ਖਾਲੀ ਕੀਤਾ ਜਾਵੇਗਾ।
И речеши к людем земли: сия глаголет Адонаи Господь живущым в Иерусалиме на земли Израилеве: хлебы своя с недостатком снедят и воду свою с пагубою испиют: яко да погибнет земля со исполнением своим, в нечестии бо вси живущии в ней.
20 ੨੦ ਵੱਸਦੇ ਸ਼ਹਿਰ ਉੱਜੜ ਜਾਣਗੇ, ਦੇਸ ਵਿਰਾਨ ਹੋ ਜਾਵੇਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
И гради их населеннии опустеют, и земля их в погибель будет, и увесте, яко Аз Господь.
21 ੨੧ ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
И бысть слово Господне ко мне глаголя:
22 ੨੨ ਹੇ ਮਨੁੱਖ ਦੇ ਪੁੱਤਰ! ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕਹਾਉਤ ਹੈ, ਕਿ ਸਮਾਂ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈ?
сыне человечь, кая притча сия вам на земли Израилеве, глаголющым: долги дни, погибе всякое видение?
23 ੨੩ ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਮੈਂ ਇਸ ਕਹਾਉਤ ਨੂੰ ਮੁਕਾ ਦਿਆਂਗਾ ਅਤੇ ਫੇਰ ਇਹ ਨੂੰ ਇਸਰਾਏਲ ਵਿੱਚ ਨਾ ਵਰਤਣਗੇ, ਸਗੋਂ ਤੂੰ ਉਹਨਾਂ ਨੂੰ ਆਖ ਕਿ ਸਮਾਂ ਆ ਗਿਆ ਹੈ ਅਤੇ ਹਰੇਕ ਦਰਸ਼ਣ ਦਾ ਸਿੱਟਾ ਨੇੜੇ ਹੈ।
Сего ради рцы к ним: тако глаголет Адонаи Господь: отвращу притчу сию, и потом не рекут притчи тоя дом Израилев, яко речеши к ним: приближишася дние и слово всякаго видения.
24 ੨੪ ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ।
Зане не будет ктому всякое видение ложное, и волхвуяй угодная среде сынов Израилевых.
25 ੨੫ ਕਿਉਂ ਜੋ ਮੈਂ ਯਹੋਵਾਹ ਹਾਂ, ਮੈਂ ਬਚਨ ਕਰਾਂਗਾ ਅਤੇ ਮੇਰਾ ਬਚਨ ਜ਼ਰੂਰ ਪੂਰਾ ਹੋਵੇਗਾ। ਉਸ ਦੇ ਪੂਰਾ ਹੋਣ ਵਿੱਚ ਢਿੱਲ ਨਾ ਹੋਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਹੇ ਵਿਦਰੋਹੀ ਘਰਾਣੇ, ਮੈਂ ਤੁਹਾਡੇ ਸਮੇਂ ਵਿੱਚ ਬਚਨ ਕਰ ਕੇ ਉਹ ਨੂੰ ਜ਼ਰੂਰ ਪੂਰਾ ਕਰਾਂਗਾ।
Яко Аз Господь возглаголю словеса Моя, возглаголю и сотворю и не продолжу ктому: во дни вашя, доме прогневаяй, реку слово и сотворю, глаголет Адонаи Господь.
26 ੨੬ ਯਹੋਵਾਹ ਦਾ ਵਾਕ ਫੇਰ ਮੇਰੇ ਕੋਲ ਆਇਆ ਕਿ
И бысть слово Господне ко мне глаголя:
27 ੨੭ ਹੇ ਮਨੁੱਖ ਦੇ ਪੁੱਤਰ, ਵੇਖ, ਇਸਰਾਏਲ ਦਾ ਘਰਾਣਾ ਆਖਦਾ ਹੈ ਕਿ ਜਿਹੜਾ ਦਰਸ਼ਣ ਉਸ ਵੇਖਿਆ ਹੈ, ਬਹੁਤ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਹ ਭਵਿੱਖਬਾਣੀ ਦੂਰ ਦੇ ਸਮਿਆਂ ਲਈ ਹੈ।
сыне человечь, се, дом Израилев преогорчеваяй глаголюще глаголют: видение, еже сей видит, на дни многи, и на времена долга сей прорицает.
28 ੨੮ ਇਸ ਲਈ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ।
Сего ради рцы к ним: сия глаголет Господь Бог: не продолжатся ктому вся словеса Моя, яже возглаголю: яко возглаголю слово и сотворю, глаголет Адонаи Господь.

< ਹਿਜ਼ਕੀਏਲ 12 >