< ਕੂਚ 37 >

1 ਬਸਲਏਲ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਜਿਸ ਦੀ ਲੰਬਾਈ ਢਾਈ ਹੱਥ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਸੀ।
Bê-sa-lê đóng một cái Hòm bằng gỗ keo dài 1,15 mét, rộng 0,69 mét, cao 0,69 mét.
2 ਅਤੇ ਉਸ ਨੇ ਉਸ ਨੂੰ ਅੰਦਰੋਂ ਬਾਹਰੋਂ ਕੁੰਦਨ ਸੋਨੇ ਨਾਲ ਮੜ੍ਹਿਆ ਅਤੇ ਉਸ ਦੇ ਉੱਤੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈ
Ông lấy vàng ròng bọc bên ngoài, lót bên trong và viền chung quanh.
3 ਅਤੇ ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਸ ਦੀਆਂ ਚੌਹਾਂ ਨੁੱਕਰਾਂ ਉੱਤੇ ਬਣਾਏ ਅਰਥਾਤ ਦੋ ਕੜੇ ਇੱਕ ਪਾਸੇ ਅਤੇ ਦੋ ਕੜੇ ਦੂਜੇ ਪਾਸੇ।
Ông làm bốn cái khoen bằng vàng gắn vào bốn góc Hòm, mỗi bên hai cái.
4 ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹਿਆ।
Ông cũng làm đòn khiên bằng cây keo bọc vàng,
5 ਉਸ ਨੇ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ।
và xỏ đòn vào các khoen ở hai bên để khiêng Hòm đi.
6 ਅਤੇ ਉਸ ਨੇ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਇਆ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਸੀ।
Bê-sa-lê cũng làm nắp chuộc tội bằng vàng ròng, dài 1,15 mét, rộng 0,69 mét.
7 ਅਤੇ ਉਸ ਨੇ ਸੋਨੇ ਦੇ ਦੋ ਕਰੂਬੀ ਬਣਾਏ। ਉਸ ਨੇ ਉਨ੍ਹਾਂ ਨੂੰ ਘੜ੍ਹ ਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੇ ਬਣਾਇਆ।
Ông làm hai chê-ru-bim bằng vàng dát dính liền với nắp chuộc tội.
8 ਇੱਕ ਕਰੂਬੀ ਇੱਕ ਸਿਰੇ ਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੇ। ਉਸ ਨੇ ਕਰੂਬੀ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਪਾਸਿਆਂ ਉੱਤੇ ਉਸੇ ਤੋਂ ਬਣਾਏ
Ông làm mỗi chê-ru-bim đứng trên một đầu nắp, tất cả đều bằng vàng.
9 ਅਤੇ ਉਹ ਕਰੂਬੀ ਆਪਣੇ ਖੰਭ ਉਤਾਹਾਂ ਨੂੰ ਖਿਲਾਰੇ ਹੋਏ ਸਨ ਅਤੇ ਉਨ੍ਹਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ ਅਤੇ ਉਨ੍ਹਾਂ ਦੇ ਮੂੰਹ ਆਹਮੋ-ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ।
Hai chê-ru-bim đứng đối diện nhau, xòe cánh che trên Nắp Chuộc Tội, mặt nhìn xuống nắp.
10 ੧੦ ਉਸ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਮੇਜ਼ ਬਣਾਇਆ। ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਸੀ।
Bê-sa-lê lại đóng một cái bàn bằng gỗ keo, dài 0,92 mét, rộng 0,46 mét, cao 0,69 mét,
11 ੧੧ ਅਤੇ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹਿਆ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈ।
rồi lấy vàng ròng bọc bàn và viền chung quanh.
12 ੧੨ ਉਸ ਨੇ ਉਹ ਦੇ ਲਈ ਇੱਕ ਚੱਪਾ ਭਰ ਕਿਨਾਰੀ ਚੁਫ਼ੇਰੇ ਬਣਾਈ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫ਼ੇਰੇ ਬਣਾਈ।
Ông đóng khung chung quanh mặt bàn, bề rộng của khung bằng một bàn tay, rồi viền vàng chung quanh khung.
13 ੧੩ ਉਸ ਨੇ ਉਹ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਬਣਾਏ ਅਤੇ ਉਸ ਨੇ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਚੌਹਾਂ ਪਾਵਿਆਂ ਉੱਤੇ ਸਨ ਪਾ ਦਿੱਤਾ।
Ông làm bốn cái khoen bằng vàng gắn vào bốn góc, chỗ có bốn chân bàn.
14 ੧੪ ਕਿਨਾਰੀ ਦੇ ਕੋਲ ਹੀ ਕੜੇ ਸਨ ਅਤੇ ਉਹ ਮੇਜ਼ ਦੇ ਚੁੱਕਣ ਨੂੰ ਚੋਬਾਂ ਪਾਉਣ ਲਈ ਸਨ।
Cái khoen đó gắn gần khung của mặt bàn để xỏ đòn khiêng.
15 ੧੫ ਅਤੇ ਉਸ ਨੇ ਚੋਬਾਂ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਤਾਂ ਜੋ ਮੇਜ਼ ਚੁੱਕੀ ਜਾਵੇ।
Đòn khiêng làm bằng gỗ keo bọc vàng.
16 ੧੬ ਉਸ ਨੇ ਮੇਜ਼ ਦੇ ਉੱਪਰਲੇ ਭਾਂਡੇ ਕੁੰਦਨ ਸੋਨੇ ਦੇ ਬਣਾਏ ਅਰਥਾਤ ਉਸ ਦੀਆਂ ਥਾਲੀਆਂ, ਚਮਚੇ, ਗੜਵੇ ਅਤੇ ਡੋਲ੍ਹਣ ਦੇ ਕਟੋਰੇ।
Ông cũng lấy vàng ròng làm các dụng cụ để trên bàn: Đĩa, muỗng, bát, và bình.
17 ੧੭ ਉਸ ਨੇ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਇਆ ਅਤੇ ਉਹ ਸ਼ਮਾਦਾਨ ਘੜ੍ਹ ਕੇ ਬਣਾਇਆ। ਉਸ ਦਾ ਪਾਏਦਾਨ ਅਤੇ ਡੰਡਾ ਅਤੇ ਕਟੋਰੇ ਅਤੇ ਗੋਲੇ ਅਤੇ ਫੁੱਲ ਉਸ ਵਿੱਚੋਂ ਹੀ ਸਨ
Bê-sa-lê làm một chân đèn bằng vàng ròng dát, từ chân cho đến thân, đài, bầu, và hoa của đèn đều dính liền nhau.
18 ੧੮ ਅਤੇ ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਦੀਆਂ ਸਨ। ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ।
Từ thân mọc ra sáu cành, mỗi bên ba cành.
19 ੧੯ ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਤੇ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਤੇ ਫੁੱਲ ਸਨ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਸਨ।
Mỗi cành có ba cái hoa hình hạnh nhân.
20 ੨੦ ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ ਸਨ।
Thân của chân đèn có bốn hoa hình hạnh nhân.
21 ੨੧ ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਉਸ ਤੋਂ ਫੇਰ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਇਸ ਤਰ੍ਹਾਂ ਉਨ੍ਹਾਂ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਉਸ ਤੋਂ ਨਿੱਕਲਦੀਆਂ ਸਨ।
Cứ mỗi hai cành mọc ra từ thân, ông làm một cái đài bên dưới.
22 ੨੨ ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸੇ ਤੋਂ ਸਨ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁੱਕੜੇ ਤੋਂ ਸੀ।
Đài và cành được làm dính liền nhau bằng vàng dát nguyên miếng.
23 ੨੩ ਉਸ ਦੇ ਉਸ ਨੇ ਸੱਤ ਦੀਵੇ ਬਣਾਏ ਅਤੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਸਨ
Ông cũng làm bảy cái đèn, kéo cắt tim đèn, và đĩa đựng tàn bằng vàng ròng.
24 ੨੪ ਅਤੇ ਉਸ ਨੇ ਇੱਕ ਮਣ ਦੇ ਲੱਗਭੱਗ ਕੁੰਦਨ ਸੋਨੇ ਤੋਂ ਇਹ ਸਾਰੇ ਭਾਂਡੇ ਬਣਾਏ।
Ông dùng hết 34 ký vàng ròng để làm chân đèn và đồ phụ tùng.
25 ੨੫ ਉਸ ਨੇ ਸ਼ਿੱਟੀਮ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇਦੀ ਬਣਾਈ। ਉਸ ਦੀ ਲੰਬਾਈ ਇੱਕ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਹ ਚੌਰਸ ਸੀ ਅਤੇ ਦੋ ਹੱਥ ਉਸ ਦੀ ਉਚਾਈ ਸੀ ਅਤੇ ਉਸ ਦੇ ਸਿੰਙ ਉਸੇ ਤੋਂ ਸਨ।
Ông đóng một bàn thờ xông hương bằng gỗ keo. Bàn thờ hình vuông, mỗi bề 0,46 mét, cao 0,92 mét. Các sừng của bàn thờ được gắn liền với bàn thờ.
26 ੨੬ ਉਸ ਨੇ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹਿਆ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫ਼ੇਰੇ ਦੇ ਪਾਸੇ ਅਤੇ ਉਸ ਦੇ ਸਿੰਙ। ਉਸ ਨੇ ਉਹ ਦੇ ਚੁਫ਼ੇਰੇ ਇੱਕ ਸੋਨੇ ਦੀ ਬਨੇਰੀ ਬਣਾਈ
Ông lấy vàng ròng lót mặt bàn, bọc cạnh bàn, các sừng của bàn thờ, và viền chung quanh bàn.
27 ੨੭ ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਪੱਲਿਆਂ ਉੱਤੇ ਅਤੇ ਉਸ ਦੀ ਦੋਹੀਂ ਪਾਸੀਂ ਬਣਾਏ। ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ।
Ông làm hai khoen vàng, gắn bên dưới đường viền của bàn, mỗi bên một cái, dùng xỏ đòn khiêng.
28 ੨੮ ਉਸ ਨੇ ਚੋਬਾਂ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ।
Đòn khiêng được làm bằng gỗ keo bọc vàng.
29 ੨੯ ਉਸ ਨੇ ਮਸਹ ਕਰਨ ਦਾ ਪਵਿੱਤਰ ਤੇਲ ਅਤੇ ਨਿਰੋਲ ਸੁਗੰਧੀ ਧੂਪ ਨੂੰ ਗਾਂਧੀ ਦੀ ਕਾਰੀਗਰੀ ਦੇ ਅਨੁਸਾਰ ਬਣਾਇਆ।
Ông cũng chế dầu xức thánh và hương thơm thuần túy theo đúng phương pháp hòa hợp hương liệu.

< ਕੂਚ 37 >