< ਬਿਵਸਥਾ ਸਾਰ 3 >

1 ਫੇਰ ਅਸੀਂ ਮੁੜ ਕੇ ਬਾਸ਼ਾਨ ਦੇ ਰਾਹ ਤੋਂ ਉੱਪਰ ਚੱਲੇ ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਦੇ ਨਾਲ ਸਾਡਾ ਸਾਹਮਣਾ ਕਰਨ ਨੂੰ ਨਿੱਕਲਿਆ ਤਾਂ ਜੋ ਅਦਰਈ ਵਿੱਚ ਸਾਡੇ ਨਾਲ ਯੁੱਧ ਕਰੇ।
Потом обративши се идосмо к Васану. И изиђе пред нас Ог, цар васански и сав народ његов на бој у Едрајин.
2 ਯਹੋਵਾਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ, ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰੀਂ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ, ਜੋ ਹਸ਼ਬੋਨ ਵਿੱਚ ਵੱਸਦਾ ਸੀ।”
И Господ ми рече: Не бој га се, јер га дадох у твоје руке са свим народом његовим и са земљом његовом, да учиниш с њим онако како си учинио са Сионом царем аморејским, који сеђаше у Есевону.
3 ਇਸ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਸ ਨੂੰ ਅਜਿਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ।
Тако нам даде Господ Бог наш у руке и Ога, цара васанског са свим народом његовим, и разбисмо га и не остависмо му ниједног живог.
4 ਉਸੇ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਅਜਿਹਾ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸੀਂ ਉਨ੍ਹਾਂ ਤੋਂ ਨਾ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ।
И узесмо тада све градове његове; не би ниједног града ког не узесмо, шездесет градова, сав крај арговски, царство Ога у Васану.
5 ਇਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਉਹਨਾਂ ਦੀਆਂ ਸ਼ਹਿਰਪਨਾਹਾਂ ਉੱਚੀਆਂ ਅਤੇ ਉਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਇਹਨਾਂ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪਿੰਡ ਸਨ, ਜਿਨ੍ਹਾਂ ਦੀ ਸ਼ਹਿਰ ਪਨਾਹ ਨਹੀਂ ਸੀ।
Сви ти градови беху утврђени зидом високим, вратима и преворницама, осим других места без зидова врло много.
6 ਅਸੀਂ ਉਹਨਾਂ ਦਾ ਨਾਸ ਕਰ ਦਿੱਤਾ, ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ ਸੀ। ਅਸੀਂ ਸਾਰੇ ਵੱਸੇ ਹੋਏ ਸ਼ਹਿਰਾਂ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ ਕਰ ਦਿੱਤਾ।
И раскопасмо их као што учинисмо Сиону, цару есевонском, побивши по свим местима и људе и жене и децу.
7 ਪਰ ਸਾਰੇ ਪਸ਼ੂ ਅਤੇ ਸ਼ਹਿਰਾਂ ਦੀ ਲੁੱਟ ਦਾ ਮਾਲ ਅਸੀਂ ਆਪਣੇ ਲਈ ਲੁੱਟ ਲਿਆ
А сву стоку и плен по градовима запленисмо за се.
8 ਅਤੇ ਉਸ ਸਮੇਂ ਅਸੀਂ ਯਰਦਨ ਤੋਂ ਪਾਰ ਦੇ ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਉਸ ਦੇਸ਼ ਨੂੰ ਅਰਨੋਨ ਦੇ ਨਾਲੇ ਤੋਂ ਲੈ ਕੇ ਹਰਮੋਨ ਦੇ ਪਰਬਤ ਤੱਕ ਲੈ ਲਿਆ
Тако узесмо онда земљу из руку двојице царева аморејских, која је с ове стране Јордана од потока Арнона до горе Ермона,
9 (ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਸ ਨੂੰ ਸਨੀਰ ਆਖਦੇ ਹਨ)
(Сидонци зову Ермон Сирион, а Амореји га зову Сенир, )
10 ੧੦ ਉਸ ਮੈਦਾਨੀ ਇਲਾਕੇ ਦੇ ਸਾਰੇ ਸ਼ਹਿਰ, ਸਾਰਾ ਗਿਲਆਦ, ਸਾਰਾ ਬਾਸ਼ਾਨ, ਸਲਕਾਹ ਅਤੇ ਅਦਰਈ ਤੱਕ ਦੇ ਸਾਰੇ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ, ਅਸੀਂ ਲੈ ਲਏ
Сва места у равни и сав Галад и сав Васан до Салхе и Едрајина, градове царства Ога у Васану.
11 ੧੧ ਸਿਰਫ਼ ਬਾਸ਼ਾਨ ਦਾ ਰਾਜਾ ਓਗ ਹੀ ਰਫ਼ਾਈਆਂ ਦੇ ਬਚੇ ਹੋਇਆਂ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਜੋ ਲੋਹੇ ਦਾ ਸੀ, ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ? ਮਨੁੱਖ ਦੇ ਹੱਥ ਅਨੁਸਾਰ ਉਸ ਦੀ ਲੰਬਾਈ ਨੌਂ ਹੱਥ ਅਤੇ ਚੌੜਾਈ ਚਾਰ ਹੱਥ ਸੀ।
Јер само Ог цар васански беше остао од дивова. Гле, одар његов, одар гвозден, није ли у Рави синова Амонових? Девет је лаката дуг, а широк четири лакта, лакта човечија.
12 ੧੨ ਜਿਹੜੇ ਦੇਸ਼ ਅਸੀਂ ਉਸ ਸਮੇਂ ਆਪਣੇ ਅਧਿਕਾਰ ਵਿੱਚ ਲੈ ਲਏ ਉਹ ਇਹ ਹਨ, ਅਰਥਾਤ ਅਰੋਏਰ ਸ਼ਹਿਰ ਤੋਂ ਲੈ ਕੇ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਸ਼ਹਿਰਾਂ ਦੇ ਨਾਲ ਗਿਲਆਦ ਦੇ ਪਹਾੜੀ ਦੇਸ਼ ਦਾ ਅੱਧਾ ਹਿੱਸਾ, ਜਿਹੜਾ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ
Тако наследисмо ту земљу онда; од Ароира, који је на потоку Арнону, и половину горе Галада с градовима њеним дадох синовима Рувимовим и Гадовим.
13 ੧੩ ਅਤੇ ਗਿਲਆਦ ਦਾ ਬਚਿਆ ਹੋਇਆ ਹਿੱਸਾ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ, ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਮੇਤ ਅਰਗੋਬ ਦਾ ਸਾਰਾ ਇਲਾਕਾ। (ਬਾਸ਼ਾਨ ਤਾਂ ਰਫ਼ਾਈਆਂ ਦਾ ਦੇਸ਼ ਅਖਵਾਉਂਦਾ ਹੈ)
И остатак Галада и сав Васан, царство Огово, дадох половини племена Манасијиног; сав крај арговски по свему Васану зваше се земља дивовска.
14 ੧੪ ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਸ਼ੂਰੀਆਂ ਅਤੇ ਮਆਕਾਥੀਆਂ ਦੀਆਂ ਹੱਦਾਂ ਤੱਕ ਲੈ ਲਿਆ ਅਤੇ ਉਨ੍ਹਾਂ ਦਾ ਨਾਮ ਅਰਥਾਤ ਬਾਸ਼ਾਨ ਦੇ ਨਗਰਾਂ ਦਾ ਨਾਮ ਆਪਣੇ ਨਾਮ ਉੱਤੇ ਹੱਵੋਥ-ਯਾਈਰ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ।
Јаир син Манасијин узе сав крај арговски до међе гесурске и махатске; и прозва Васанску својим именом: села Јаирова до данашњег дана.
15 ੧੫ ਗਿਲਆਦ ਮੈਂ ਮਾਕੀਰ ਨੂੰ ਦੇ ਦਿੱਤਾ
А Махиру дадох Галад.
16 ੧੬ ਅਤੇ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਲੈ ਕੇ ਅਰਨੋਨ ਦੇ ਨਾਲੇ ਤੱਕ ਦਾ ਦੇਸ਼ ਦੇ ਦਿੱਤਾ, ਅਰਥਾਤ ਨਾਲੇ ਦੇ ਵਿਚਕਾਰ ਤੋਂ ਉਸ ਦੇ ਕੰਢਿਆਂ ਤੱਕ ਅਤੇ ਯਬੋਕ ਦੀ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
А Рувимовом племену и Гадовом племену дадох од Галада до потока Арнона, како захвата поток с међама, па до потока Јавока, где је међа синова Амонових.
17 ੧੭ ਅਤੇ ਕਿੰਨਰਥ ਤੋਂ ਲੈ ਕੇ ਪਿਸਗਾਹ ਦੀ ਢਾਲ਼ ਦੇ ਅਰਾਬਾਹ ਸਮੁੰਦਰ ਤੱਕ, ਜੋ ਖਾਰਾ ਸਮੁੰਦਰ ਵੀ ਅਖਵਾਉਂਦਾ ਹੈ, ਅਰਾਬਾਹ ਅਤੇ ਯਰਦਨ ਦੇ ਪੂਰਬ ਵੱਲ ਦਾ ਸਾਰਾ ਦੇਸ਼ ਵੀ ਮੈਂ ਉਨ੍ਹਾਂ ਨੂੰ ਦੇ ਦਿੱਤਾ।
И поље и Јордан с међама од Хинерота до мора уз поље, до мора сланог, испод Фазге према истоку.
18 ੧੮ ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਅਤੇ ਆਖਿਆ, “ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਹ ਦੇਸ਼ ਤੁਹਾਡੀ ਵਿਰਾਸਤ ਕਰਕੇ ਦੇ ਦਿੱਤਾ ਹੈ। ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ-ਅੱਗੇ ਪਾਰ ਲੰਘੋ
И заповедих вам онда и рекох: Господ Бог ваш дао вам је ову земљу у наследство; наоружани хајдете пред браћом својом, синовима Израиљевим, ко је год за војску.
19 ੧੯ ਪਰ ਤੁਹਾਡੀਆਂ ਇਸਤਰੀਆਂ, ਬੱਚੇ ਅਤੇ ਤੁਹਾਡੇ ਵੱਗ, ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਗ ਵੱਡੇ-ਵੱਡੇ ਹਨ, ਉਹ ਸਾਰੇ ਤੁਹਾਡੇ ਸ਼ਹਿਰਾਂ ਵਿੱਚ ਰਹਿ ਜਾਣ, ਜਿਹੜੇ ਮੈਂ ਤੁਹਾਨੂੰ ਦਿੱਤੇ ਹਨ।
А жене ваше и деца ваша и стока ваша (знам да имате много стоке) нека остану у градовима вашим, које вам дадох,
20 ੨੦ ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ, ਫੇਰ ਤੁਸੀਂ ਵੀ ਆਪਣੇ-ਆਪਣੇ ਅਧਿਕਾਰ ਦੀ ਭੂਮੀ ਨੂੰ ਮੁੜ ਜਾਇਓ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।”
Докле не смири Господ и браћу вашу као вас, да и они наследе земљу, коју ће им Господ Бог ваш дати с оне стране Јордана; онда се вратите сваки на своје наследство, које вам дадох.
21 ੨੧ ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਅਤੇ ਆਖਿਆ, “ਤੇਰੀਆਂ ਅੱਖਾਂ ਨੇ ਉਹ ਸਭ ਕੁਝ ਵੇਖਿਆ ਹੈ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ, ਅਜਿਹਾ ਹੀ ਯਹੋਵਾਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ।
А Исусу онда заповедих говорећи: Очи твоје виде све што је учинио Господ Бог ваш са она два цара; онако ће Господ учинити са свим царствима у која дођеш.
22 ੨੨ ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪ ਹੀ ਤੁਹਾਡੇ ਲਈ ਲੜਦਾ ਹੈ।”
Немојте их се бојати, јер ће се Господ Бог ваш бити за вас.
23 ੨੩ ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਕਰ ਕੇ ਬੇਨਤੀ ਕੀਤੀ,
И молих се Господу онда говорећи:
24 ੨੪ “ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ?
Господе Боже! Ти си почео показивати слузи свом величину своју и крепку руку своју, јер који је Бог на небу или на земљи који би творио дела каква су Твоја и у кога би била сила каква је Твоја?
25 ੨੫ ਕਿਰਪਾ ਕਰਕੇ ਮੈਨੂੰ ਪਾਰ ਲੰਘਣ ਦੇ ਤਾਂ ਜੋ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ਼ ਨੂੰ ਅਤੇ ਲਬਾਨੋਨ ਨੂੰ ਵੇਖ ਸਕਾਂ।”
Дај ми да пређем и видим земљу добру која је преко Јордана и гору добру, Ливан.
26 ੨੬ ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, “ਬਸ ਕਰ! ਫੇਰ ਕਦੀ ਮੇਰੇ ਨਾਲ ਇਹ ਗੱਲ ਨਾ ਛੇੜੀਂ!
Али Господ беше гневан на ме с вас, и не услиши ме, него ми рече: Доста; не говори ми више за то.
27 ੨੭ ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਚੁੱਕ ਅਤੇ ਆਪਣੀਆਂ ਅੱਖਾਂ ਨਾਲ ਉਹ ਦੇਸ਼ ਵੇਖ ਲੈ ਕਿਉਂ ਜੋ ਤੂੰ ਇਸ ਯਰਦਨ ਦੇ ਪਾਰ ਨਾ ਲੰਘੇਂਗਾ।
Попни се на врх ове горе, и подигавши очи своје на запад и на север и на југ и на исток, види очима својим, јер нећеш прећи преко Јордана.
28 ੨੮ ਪਰ ਯਹੋਸ਼ੁਆ ਨੂੰ ਹੁਕਮ ਦੇ, ਉਸ ਦਾ ਹੌਂਸਲਾ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂ ਜੋ ਉਹ ਇਸ ਪਰਜਾ ਦੇ ਅੱਗੇ-ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਦੇਸ਼ ਜਿਹੜਾ ਤੂੰ ਵੇਖੇਂਗਾ, ਉਨ੍ਹਾਂ ਦੀ ਵਿਰਾਸਤ ਹੋਣ ਲਈ ਦੁਆਵੇਗਾ।”
Него подај заповести Исусу, и утврди га и укрепи га; јер ће он прећи пред народом тим, и он ће им разделити у наследство земљу коју видиш.
29 ੨੯ ਤਦ ਅਸੀਂ ਬੈਤ ਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਠਹਿਰ ਗਏ।
И остасмо у овој долини према Вет-Фегору.

< ਬਿਵਸਥਾ ਸਾਰ 3 >