< ਰਸੂਲਾਂ ਦੇ ਕਰਤੱਬ 3 >

1 ਪਤਰਸ ਅਤੇ ਯੂਹੰਨਾ ਤੀਜੇ ਪਹਿਰ ਪ੍ਰਾਰਥਨਾ ਕਰਨ ਦੇ ਲਈ ਹੈਕਲ ਨੂੰ ਜਾ ਰਹੇ ਸਨ।
తృతీయయామవేలాయాం సత్యాం ప్రార్థనాయాః సమయే పితరయోహనౌ సమ్భూయ మన్దిరం గచ్ఛతః|
2 ਅਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਈ ਆ ਰਹੇ ਸਨ, ਜਿਸ ਨੂੰ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਜਿਹੜਾ ਸੋਹਣਾ ਅਖਵਾਉਂਦਾ ਹੈਂ, ਬਿਠਾ ਦਿੰਦੇ ਸਨ, ਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ।
తస్మిన్నేవ సమయే మన్దిరప్రవేశకానాం సమీపే భిక్షారణార్థం యం జన్మఖఞ్జమానుషం లోకా మన్దిరస్య సున్దరనామ్ని ద్వారే ప్రతిదినమ్ అస్థాపయన్ తం వహన్తస్తద్వారం ఆనయన్|
3 ਜਦੋਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਤੋਂ ਭੀਖ ਮੰਗੀ।
తదా పితరయోహనౌ మన్తిరం ప్రవేష్టుమ్ ఉద్యతౌ విలోక్య స ఖఞ్జస్తౌ కిఞ్చిద్ భిక్షితవాన్|
4 ਪਤਰਸ ਅਤੇ ਯੂਹੰਨਾ ਨੇ ਉਹ ਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੇ ਵੱਲ ਵੇਖ
తస్మాద్ యోహనా సహితః పితరస్తమ్ అనన్యదృష్ట్యా నిరీక్ష్య ప్రోక్తవాన్ ఆవాం ప్రతి దృష్టిం కురు|
5 ਤਾਂ ਉਹ ਨੇ ਉਨ੍ਹਾਂ ਕੋਲੋਂ ਕੁਝ ਮਿਲਣ ਦੀ ਆਸ ਕਰਕੇ ਉਨ੍ਹਾਂ ਵੱਲ ਵੇਖਿਆ।
తతః స కిఞ్చిత్ ప్రాప్త్యాశయా తౌ ప్రతి దృష్టిం కృతవాన్|
6 ਪਰ ਪਤਰਸ ਨੇ ਆਖਿਆ, ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ!
తదా పితరో గదితవాన్ మమ నికటే స్వర్ణరూప్యాది కిమపి నాస్తి కిన్తు యదాస్తే తద్ దదామి నాసరతీయస్య యీశుఖ్రీష్టస్య నామ్నా త్వముత్థాయ గమనాగమనే కురు|
7 ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ੍ਹ ਕੇ ਉਹ ਨੂੰ ਉੱਠਾਇਆ। ਓਸੇ ਵੇਲੇ ਉਹ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ।
తతః పరం స తస్య దక్షిణకరం ధృత్వా తమ్ ఉదతోలయత్; తేన తత్క్షణాత్ తస్య జనస్య పాదగుల్ఫయోః సబలత్వాత్ స ఉల్లమ్ఫ్య ప్రోత్థాయ గమనాగమనే ఽకరోత్|
8 ਅਤੇ ਉਹ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗਾ, ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ, ਉਨ੍ਹਾਂ ਨਾਲ ਹੈਕਲ ਵਿੱਚ ਗਿਆ।
తతో గమనాగమనే కుర్వ్వన్ ఉల్లమ్ఫన్ ఈశ్వరం ధన్యం వదన్ తాభ్యాం సార్ద్ధం మన్దిరం ప్రావిశత్|
9 ਸਭਨਾਂ ਲੋਕਾਂ ਨੇ ਉਹ ਨੂੰ ਤੁਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਵੇਖਿਆ।
తతః సర్వ్వే లోకాస్తం గమనాగమనే కుర్వ్వన్తమ్ ఈశ్వరం ధన్యం వదన్తఞ్చ విలోక్య
10 ੧੦ ਅਤੇ ਉਸ ਨੂੰ ਪਛਾਣ ਲਿਆ ਕਿ ਇਹ ਉਹੀ ਹੈ ਜਿਹੜਾ ਹੈਕਲ ਦੇ ਸੋਹਣੇ ਦਰਵਾਜ਼ੇ ਤੇ ਭੀਖ ਮੰਗਣ ਲਈ ਬੈਠਦਾ ਹੁੰਦਾ ਸੀ, ਅਤੇ ਜੋ ਉਹ ਦੇ ਨਾਲ ਵਾਪਰਿਆ, ਉਹ ਬਹੁਤ ਹੈਰਾਨ ਤੇ ਅਚਰਜ਼ ਹੋਏ।
మన్దిరస్య సున్దరే ద్వారే య ఉపవిశ్య భిక్షితవాన్ సఏవాయమ్ ఇతి జ్ఞాత్వా తం ప్రతి తయా ఘటనయా చమత్కృతా విస్మయాపన్నాశ్చాభవన్|
11 ੧੧ ਜਿਸ ਵੇਲੇ ਉਹ ਪਤਰਸ ਅਤੇ ਯੂਹੰਨਾ ਦੇ ਨਾਲ ਸੀ, ਸਾਰੇ ਲੋਕ ਬਹੁਤ ਹੈਰਾਨ ਹੋਏ, ਉਸ ਦਲਾਨ ਵਿੱਚ ਦੌੜੇ ਆਏ, ਜਿਹੜਾ ਸੁਲੇਮਾਨ ਦਾ ਸੀ, ।
యః ఖఞ్జః స్వస్థోభవత్ తేన పితరయోహనోః కరయోర్ధ్టతయోః సతోః సర్వ్వే లోకా సన్నిధిమ్ ఆగచ్ఛన్|
12 ੧੨ ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, ਹੇ ਇਸਰਾਏਲੀਓ ਮਨੁੱਖ ਬਾਰੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਅਤੇ ਸਾਡੇ ਵੱਲ ਇਸ ਤਰ੍ਹਾਂ ਕਿਉਂ ਵੇਖਦੇ ਹੋ, ਕਿ ਜਿਵੇਂ ਅਸੀਂ ਆਪਣੀ ਸ਼ਕਤੀ ਜਾਂ ਭਗਤੀ ਨਾਲ ਇਸ ਨੂੰ ਤੁਰਨ ਦੀ ਸਮਰੱਥਾ ਦਿੱਤੀ ਹੋਵੇ?
తద్ దృష్ట్వా పితరస్తేభ్యోఽకథయత్, హే ఇస్రాయేలీయలోకా యూయం కుతో ఽనేనాశ్చర్య్యం మన్యధ్వే? ఆవాం నిజశక్త్యా యద్వా నిజపుణ్యేన ఖఞ్జమనుష్యమేనం గమితవన్తావితి చిన్తయిత్వా ఆవాం ప్రతి కుతోఽనన్యదృష్టిం కురుథ?
13 ੧੩ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ, ਜਿਸ ਨੂੰ ਤੁਸੀਂ ਫੜਵਾ ਦਿੱਤਾ ਅਤੇ ਪਿਲਾਤੁਸ ਦੇ ਸਾਹਮਣੇ ਯਿਸੂ ਤੋਂ ਇਨਕਾਰ ਕੀਤਾ ਜਦੋਂ ਉਸ ਨੇ ਉਹ ਨੂੰ ਛੱਡ ਦੇਣ ਦਾ ਵਿਚਾਰ ਕੀਤਾ ਸੀ।
యం యీశుం యూయం పరకరేషు సమార్పయత తతో యం పీలాతో మోచయితుమ్ ఏచ్ఛత్ తథాపి యూయం తస్య సాక్షాన్ నాఙ్గీకృతవన్త ఇబ్రాహీమ ఇస్హాకో యాకూబశ్చేశ్వరోఽర్థాద్ అస్మాకం పూర్వ్వపురుషాణామ్ ఈశ్వరః స్వపుత్రస్య తస్య యీశో ర్మహిమానం ప్రాకాశయత్|
14 ੧੪ ਪਰ ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਇਹ ਮੰਗ ਕੀਤੀ ਕਿ ਤੁਹਾਡੇ ਲਈ ਖੂਨੀ ਛੱਡਿਆ ਜਾਵੇ।
కిన్తు యూయం తం పవిత్రం ధార్మ్మికం పుమాంసం నాఙ్గీకృత్య హత్యాకారిణమేకం స్వేభ్యో దాతుమ్ అయాచధ్వం|
15 ੧੫ ਅਤੇ ਜੀਵਨ ਦੇਣ ਵਾਲੇ ਨੂੰ ਮਾਰ ਸੁੱਟਿਆ, ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।
పశ్చాత్ తం జీవనస్యాధిపతిమ్ అహత కిన్త్వీశ్వరః శ్మశానాత్ తమ్ ఉదస్థాపయత తత్ర వయం సాక్షిణ ఆస్మహే|
16 ੧੬ ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ। ਹਾਂ, ਉਸੇ ਵਿਸ਼ਵਾਸ ਨੇ ਜਿਹੜੀ ਉਹ ਦੇ ਰਾਹੀਂ ਹੈ, ਇਹ ਪੂਰੀ ਚੰਗਿਆਈ ਤੁਹਾਡੇ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ।
ఇమం యం మానుషం యూయం పశ్యథ పరిచినుథ చ స తస్య నామ్ని విశ్వాసకరణాత్ చలనశక్తిం లబ్ధవాన్ తస్మిన్ తస్య యో విశ్వాసః స తం యుష్మాకం సర్వ్వేషాం సాక్షాత్ సమ్పూర్ణరూపేణ స్వస్థమ్ అకార్షీత్|
17 ੧੭ ਅਤੇ ਹੁਣ ਹੇ ਭਰਾਵੋ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ।
హే భ్రాతరో యూయం యుష్మాకమ్ అధిపతయశ్చ అజ్ఞాత్వా కర్మ్మాణ్యేతాని కృతవన్త ఇదానీం మమైష బోధో జాయతే|
18 ੧੮ ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ੁਰ ਨੇ ਸਭਨਾਂ ਨਬੀਆਂ ਦੀ ਜ਼ੁਬਾਨੀ ਪਹਿਲਾਂ ਹੀ ਖ਼ਬਰ ਦਿੱਤੀ ਸੀ, ਕਿ ਮੇਰਾ ਮਸੀਹ ਦੁੱਖ ਉੱਠਾਵੇਗਾ, ਇਸ ਕਰਕੇ ਉਸ ਨੇ ਇਸ ਨੂੰ ਪੂਰਾ ਕੀਤਾ।
కిన్త్వీశ్వరః ఖ్రీష్టస్య దుఃఖభోగే భవిష్యద్వాదినాం ముఖేభ్యో యాం యాం కథాం పూర్వ్వమకథయత్ తాః కథా ఇత్థం సిద్ధా అకరోత్|
19 ੧੯ ਇਸ ਲਈ ਤੋਬਾ ਕਰੋ ਅਤੇ ਮੁੜੋ, ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ।
అతః స్వేషాం పాపమోచనార్థం ఖేదం కృత్వా మనాంసి పరివర్త్తయధ్వం, తస్మాద్ ఈశ్వరాత్ సాన్త్వనాప్రాప్తేః సమయ ఉపస్థాస్యతి;
20 ੨੦ ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਯਿਸੂ ਨੂੰ ਭੇਜ ਦੇਵੇ।
పునశ్చ పూర్వ్వకాలమ్ ఆరభ్య ప్రచారితో యో యీశుఖ్రీష్టస్తమ్ ఈశ్వరో యుష్మాన్ ప్రతి ప్రేషయిష్యతి|
21 ੨੧ ਜ਼ਰੂਰ ਹੈ, ਜੋ ਉਹ ਸਵਰਗ ਵਿੱਚ ਰਹੇ, ਜਦੋਂ ਤੱਕ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾਂ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ੁਬਾਨੀ ਸ਼ੁਰੂ ਤੋਂ ਹੀ ਆਖਿਆ ਸੀ। (aiōn g165)
కిన్తు జగతః సృష్టిమారభ్య ఈశ్వరో నిజపవిత్రభవిష్యద్వాదిగణోన యథా కథితవాన్ తదనుసారేణ సర్వ్వేషాం కార్య్యాణాం సిద్ధిపర్య్యన్తం తేన స్వర్గే వాసః కర్త్తవ్యః| (aiōn g165)
22 ੨੨ ਮੂਸਾ ਨੇ ਤਾਂ ਆਖਿਆ, ਪ੍ਰਭੂ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ। ਜੋ ਕੁਝ ਉਹ ਤੁਹਾਨੂੰ ਆਖੇ, ਤੁਸੀਂ ਉਸ ਦੀ ਸੁਣਿਓ।
యుష్మాకం ప్రభుః పరమేశ్వరో యుష్మాకం భ్రాతృగణమధ్యాత్ మత్సదృశం భవిష్యద్వక్తారమ్ ఉత్పాదయిష్యతి, తతః స యత్ కిఞ్చిత్ కథయిష్యతి తత్ర యూయం మనాంసి నిధద్ధ్వం|
23 ੨੩ ਅਤੇ ਅਜਿਹਾ ਹੋਵੇਗਾ ਕਿ ਹਰੇਕ ਮਨੁੱਖ ਜੋ ਉਸ ਨਬੀ ਦੀ ਨਾ ਸੁਣੇ, ਲੋਕਾਂ ਵਿੱਚੋਂ ਨਾਸ ਕੀਤਾ ਜਾਵੇ।
కిన్తు యః కశ్చిత్ ప్రాణీ తస్య భవిష్యద్వాదినః కథాం న గ్రహీష్యతి స నిజలోకానాం మధ్యాద్ ఉచ్ఛేత్స్యతే," ఇమాం కథామ్ అస్మాకం పూర్వ్వపురుషేభ్యః కేవలో మూసాః కథయామాస ఇతి నహి,
24 ੨੪ ਅਤੇ ਸਾਰੇ ਨਬੀਆਂ ਨੇ ਸਮੂਏਲ ਤੋਂ ਅਤੇ ਉਨ੍ਹਾਂ ਤੋਂ ਜਿਹੜੇ ਉਹ ਦੇ ਮਗਰੋਂ ਹੋਏ, ਜਿੰਨਿਆਂ ਨੇ ਬਚਨ ਕੀਤਾ, ਉਨ੍ਹਾਂ ਨੇ ਵੀ ਇਨ੍ਹਾਂ ਹੀ ਦਿਨਾਂ ਦੀ ਖ਼ਬਰ ਦਿੱਤੀ।
శిమూయేల్భవిష్యద్వాదినమ్ ఆరభ్య యావన్తో భవిష్యద్వాక్యమ్ అకథయన్ తే సర్వ్వఏవ సమయస్యైతస్య కథామ్ అకథయన్|
25 ੨੫ ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸ ਨੂੰ ਪਰਮੇਸ਼ੁਰ ਨੇ ਤੁਹਾਡੇ ਬਾਪ ਦਾਦਿਆਂ ਨਾਲ ਕੀਤਾ ਸੀ, ਜਦੋਂ ਅਬਰਾਹਾਮ ਨੂੰ ਆਖਿਆ ਕਿ, ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ।
యూయమపి తేషాం భవిష్యద్వాదినాం సన్తానాః, "తవ వంశోద్భవపుంసా సర్వ్వదేశీయా లోకా ఆశిషం ప్రాప్తా భవిష్యన్తి", ఇబ్రాహీమే కథామేతాం కథయిత్వా ఈశ్వరోస్మాకం పూర్వ్వపురుషైః సార్ద్ధం యం నియమం స్థిరీకృతవాన్ తస్య నియమస్యాధికారిణోపి యూయం భవథ|
26 ੨੬ ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜ੍ਹਾ ਕਰਕੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹ ਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ।
అత ఈశ్వరో నిజపుత్రం యీశుమ్ ఉత్థాప్య యుష్మాకం సర్వ్వేషాం స్వస్వపాపాత్ పరావర్త్త్య యుష్మభ్యమ్ ఆశిషం దాతుం ప్రథమతస్తం యుష్మాకం నికటం ప్రేషితవాన్|

< ਰਸੂਲਾਂ ਦੇ ਕਰਤੱਬ 3 >