< 2 ਸਮੂਏਲ 23 >

1 ਇਹ ਦਾਊਦ ਦੇ ਆਖਰੀ ਬਚਨ ਹਨ। ਦਾਊਦ ਯੱਸੀ ਦੇ ਪੁੱਤਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ, ਜੋ ਉੱਚਾ ਕੀਤਾ ਗਿਆ, ਜੋ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ, ਅਤੇ ਇਸਰਾਏਲ ਵਿੱਚ ਰਸੀਲਾ ਕਵੀਸ਼ਰ ਸੀ।
וְאֵלֶּה דִּבְרֵי דָוִד הָאַֽחֲרֹנִים נְאֻם דָּוִד בֶּן־יִשַׁי וּנְאֻם הַגֶּבֶר הֻקַם עָל מְשִׁיחַ אֱלֹהֵי יַֽעֲקֹב וּנְעִים זְמִרוֹת יִשְׂרָאֵֽל׃
2 ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ।
רוּחַ יְהוָה דִּבֶּר־בִּי וּמִלָּתוֹ עַל־לְשׁוֹנִֽי׃
3 ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, ਇਸਰਾਏਲ ਦੀ ਚੱਟਾਨ ਨੇ ਮੇਰੇ ਨਾਲ ਗੱਲਾਂ ਕੀਤੀਆਂ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੈਅ ਨਾਲ ਰਾਜ ਕਰਦਾ ਹੈ,
אָמַר אֱלֹהֵי יִשְׂרָאֵל לִי דִבֶּר צוּר יִשְׂרָאֵל מוֹשֵׁל בָּאָדָם צַדִּיק מוֹשֵׁל יִרְאַת אֱלֹהִֽים׃
4 ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿੱਚੋਂ ਉੱਗਦਾ ਹੈ।
וּכְאוֹר בֹּקֶר יִזְרַח־שָׁמֶשׁ בֹּקֶר לֹא עָבוֹת מִנֹּגַהּ מִמָּטָר דֶּשֶׁא מֵאָֽרֶץ׃
5 ਭਾਵੇਂ ਮੇਰਾ ਘਰਾਣਾ ਪਰਮੇਸ਼ੁਰ ਦੇ ਅੱਗੇ ਅਜਿਹਾ ਨਹੀਂ, ਫਿਰ ਵੀ ਉਹ ਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰਿਆਂ ਗੱਲਾਂ ਵਿੱਚ ਠੀਕ-ਠਾਕ ਅਤੇ ਪੱਕਾ ਹੈ। ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ। ਭਲਾ, ਉਹ ਉਸ ਨੂੰ ਸਫ਼ਲ ਨਾ ਕਰੇਗਾ?
כִּֽי־לֹא־כֵן בֵּיתִי עִם־אֵל כִּי בְרִית עוֹלָם שָׂם לִי עֲרוּכָה בַכֹּל וּשְׁמֻרָה כִּֽי־כָל־יִשְׁעִי וְכָל־חֵפֶץ כִּֽי־לֹא יַצְמִֽיחַ׃
6 ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਡਿਆਂ ਵਾਂਗੂੰ ਦੂਰ ਸੁੱਟੇ ਜਾਣਗੇ, ਕਿਉਂ ਜੋ ਓਹ ਹੱਥਾਂ ਨਾਲ ਫੜ੍ਹੇ ਨਹੀਂ ਜਾਂਦੇ।
וּבְלִיַּעַל כְּקוֹץ מֻנָד כֻּלָּהַם כִּֽי־לֹא בְיָד יִקָּֽחוּ׃
7 ਪਰ ਜੇ ਮਨੁੱਖ ਉਨ੍ਹਾਂ ਨੂੰ ਛੂਹਣਾ ਚਾਹੇ, ਤਾਂ ਜ਼ਰੂਰੀ ਹੈ ਕਿ ਲੋਹੇ ਜਾਂ ਬਰਛੀ ਦੇ ਫਲ ਨੂੰ ਵਰਤੇ, ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਣਗੇ।
וְאִישׁ יִגַּע בָּהֶם יִמָּלֵא בַרְזֶל וְעֵץ חֲנִית וּבָאֵשׁ שָׂרוֹף יִשָּׂרְפוּ בַּשָּֽׁבֶת׃
8 ਦਾਊਦ ਦੇ ਸੂਰਮਿਆਂ ਦੇ ਨਾਮ ਇਹ ਹਨ ਪਹਿਲਾਂ ਤਾਂ ਤਾਹਕਮੋਨੀ ਯੋਸ਼ੇਬ-ਬੱਸ਼ਬਥ, ਉਹ ਪ੍ਰਧਾਨਾਂ ਵਿੱਚੋਂ ਵੱਡਾ ਸੀ, ਉਹੋ ਹੀ ਅਦੀਨੋ ਜਿਹੜਾ ਅਜਨੀ ਸਦਾਉਂਦਾ ਸੀ। ਉਸੇ ਨੇ ਅੱਠ ਸੌ ਮਨੁੱਖਾਂ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਇੱਕੋ ਵਾਰ ਹੀ ਮਾਰ ਸੁੱਟਿਆ।
אֵלֶּה שְׁמוֹת הַגִּבֹּרִים אֲשֶׁר לְדָוִד יֹשֵׁב בַּשֶּׁבֶת תַּחְכְּמֹנִי ׀ רֹאשׁ הַשָּׁלִשִׁי הוּא עֲדִינוֹ העצנו הָֽעֶצְנִי עַל־שְׁמֹנֶה מֵאוֹת חָלָל בְּפַעַם אחד אֶחָֽת׃
9 ਉਹ ਦੇ ਪਿੱਛੋਂ ਦੋਦੋ ਦਾ ਪੁੱਤਰ, ਅਹੋਹੀ ਦਾ ਪੋਤਰਾ ਅਲਆਜ਼ਾਰ, ਇਹ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਸੀ ਜੋ ਦਾਊਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਨੂੰ ਇਕੱਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ।
ואחרו וְאַחֲרָיו אֶלְעָזָר בֶּן־דדי דֹּדוֹ בֶּן־אֲחֹחִי בִּשְׁלֹשָׁה גברים הַגִּבֹּרִים עִם־דָּוִד בְּחָֽרְפָם בַּפְּלִשְׁתִּים נֶאֶסְפוּ־שָׁם לַמִּלְחָמָה וַֽיַּעֲלוּ אִישׁ יִשְׂרָאֵֽל׃
10 ੧੦ ਸੋ ਉਸ ਨੇ ਉੱਠ ਕੇ ਫ਼ਲਿਸਤੀਆਂ ਨੂੰ ਮਾਰਿਆ ਐਥੋਂ ਤੱਕ ਜੋ ਉਹ ਦਾ ਹੱਥ ਥੱਕ ਗਿਆ ਅਤੇ ਉਹ ਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾਹ ਨੇ ਉਸ ਦਿਨ ਵੱਡੀ ਜਿੱਤ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟਣ ਲਈ ਹੀ ਮੁੜ ਆਏ।
הוּא קָם וַיַּךְ בַּפְּלִשְׁתִּים עַד ׀ כִּֽי־יָגְעָה יָדוֹ וַתִּדְבַּק יָדוֹ אֶל־הַחֶרֶב וַיַּעַשׂ יְהוָה תְּשׁוּעָה גְדוֹלָה בַּיּוֹם הַהוּא וְהָעָם יָשֻׁבוּ אַחֲרָיו אַךְ־לְפַשֵּֽׁט׃
11 ੧੧ ਉਸ ਦੇ ਪਿੱਛੋਂ ਹਰਾਰੀ ਅਗੇ ਦਾ ਪੁੱਤਰ ਸ਼ੰਮਾਹ ਸੀ। ਫ਼ਲਿਸਤੀ ਇੱਕ ਪੈਲੀ ਵਿੱਚ ਜਿੱਥੇ ਮਸਰ ਬੀਜੇ ਹੋਏ ਸਨ ਪੱਠੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ।
וְאַחֲרָיו שַׁמָּא בֶן־אָגֵא הָרָרִי וַיֵּאָסְפוּ פְלִשְׁתִּים לַחַיָּה וַתְּהִי־שָׁם חֶלְקַת הַשָּׂדֶה מְלֵאָה עֲדָשִׁים וְהָעָם נָס מִפְּנֵי פְלִשְׁתִּֽים׃
12 ੧੨ ਉਹ ਉਸ ਪੈਲੀ ਦੇ ਵਿਚਕਾਰ ਖੜ੍ਹਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ ਸੋ ਯਹੋਵਾਹ ਨੇ ਵੱਡੀ ਜਿੱਤ ਲੈ ਦਿੱਤੀ।
וַיִּתְיַצֵּב בְּתוֹךְ־הַֽחֶלְקָה וַיַּצִּילֶהָ וַיַּךְ אֶת־פְּלִשְׁתִּים וַיַּעַשׂ יְהוָה תְּשׁוּעָה גְדוֹלָֽה׃
13 ੧੩ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿੱਕਲ ਗਏ ਅਤੇ ਅਦੁੱਲਾਮ ਦੀ ਗੁਫ਼ਾ ਵਿੱਚ ਵਾਢੀਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫ਼ਲਿਸਤੀਆਂ ਦੀ ਸੈਨਾਂ ਨੇ ਰਫ਼ਾਈਮ ਦੀ ਘਾਟੀ ਵਿੱਚ ਛਾਉਣੀ ਲਾਈ ਹੋਈ ਸੀ।
וַיֵּרְדוּ שלשים שְׁלֹשָׁה מֵהַשְּׁלֹשִׁים רֹאשׁ וַיָּבֹאוּ אֶל־קָצִיר אֶל־דָּוִד אֶל־מְעָרַת עֲדֻלָּם וְחַיַּת פְּלִשְׁתִּים חֹנָה בְּעֵמֶק רְפָאִֽים׃
14 ੧੪ ਤਾਂ ਦਾਊਦ ਉਸ ਵੇਲੇ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਛਾਉਣੀ ਬੈਤਲਹਮ ਵਿੱਚ ਸੀ
וְדָוִד אָז בַּמְּצוּדָה וּמַצַּב פְּלִשְׁתִּים אָז בֵּית לָֽחֶם׃
15 ੧੫ ਅਤੇ ਦਾਊਦ ਨੇ ਤਰਸਦਿਆਂ ਹੋਇਆਂ ਆਖਿਆ, ਕਾਸ਼ ਕਿ ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਇੱਕ ਘੁੱਟ ਪਾਣੀ ਪਿਲਾਵੇ, ਜਿਹੜਾ ਫਾਟਕ ਦੇ ਕੋਲ ਹੈ।
וַיִּתְאַוֶּה דָוִד וַיֹּאמַר מִי יַשְׁקֵנִי מַיִם מִבֹּאר בֵּֽית־לֶחֶם אֲשֶׁר בַּשָּֽׁעַר׃
16 ੧੬ ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ।
וַיִּבְקְעוּ שְׁלֹשֶׁת הַגִּבֹּרִים בְּמַחֲנֵה פְלִשְׁתִּים וַיִּֽשְׁאֲבוּ־מַיִם מִבֹּאר בֵּֽית־לֶחֶם אֲשֶׁר בַּשַּׁעַר וַיִּשְׂאוּ וַיָּבִאוּ אֶל־דָּוִד וְלֹא אָבָה לִשְׁתּוֹתָם וַיַּסֵּךְ אֹתָם לַֽיהוָֽה׃
17 ੧੭ ਅਤੇ ਉਸ ਨੇ ਆਖਿਆ, ਹੇ ਯਹੋਵਾਹ ਅਜਿਹਾ ਕਰਨਾ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਇਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਗਏ! ਸੋ ਉਸ ਨੇ ਉਹ ਨੂੰ ਪੀਣ ਤੋਂ ਇਨਕਾਰ ਕੀਤਾ। ਉਨ੍ਹਾਂ ਤਿੰਨਾਂ ਸੂਰਮਿਆਂ ਨੇ ਇਹ ਕੰਮ ਕੀਤੇ।
וַיֹּאמֶר חָלִילָה לִּי יְהוָה מֵעֲשֹׂתִי זֹאת הֲדַם הָֽאֲנָשִׁים הַהֹלְכִים בְּנַפְשׁוֹתָם וְלֹא אָבָה לִשְׁתּוֹתָם אֵלֶּה עָשׂוּ שְׁלֹשֶׁת הַגִּבֹּרִֽים׃
18 ੧੮ ਅਤੇ ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਉਨ੍ਹਾਂ ਤਿੰਨਾਂ ਵਿੱਚੋਂ ਮੁਖੀਆ ਸੀ। ਉਸ ਨੇ ਤਿੰਨ ਸੌ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਤਿੰਨਾਂ ਵਿੱਚੋਂ ਨਾਮੀ ਬਣਿਆ।
וַאֲבִישַׁי אֲחִי ׀ יוֹאָב בֶּן־צְרוּיָה הוּא רֹאשׁ השלשי הַשְּׁלֹשָׁה וְהוּא עוֹרֵר אֶת־חֲנִיתוֹ עַל־שְׁלֹשׁ מֵאוֹת חָלָל וְלוֹ־שֵׁם בַּשְּׁלֹשָֽׁה׃
19 ੧੯ ਉਹ ਤਾਂ ਤਿੰਨਾਂ ਵਿੱਚੋਂ ਜ਼ਿਆਦਾ ਪਤਵੰਤਾ ਸੀ, ਇਸ ਲਈ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
מִן־הַשְּׁלֹשָׁה הֲכִי נִכְבָּד וַיְהִי לָהֶם לְשָׂר וְעַד־הַשְּׁלֹשָׁה לֹא־בָֽא׃
20 ੨੦ ਯਹੋਯਾਦਾ ਦਾ ਪੁੱਤਰ ਬਨਾਯਾਹ ਕਬਸਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਦੇ ਕੰਮ ਕੀਤੇ ਸਨ ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੀ ਰੁੱਤ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ।
וּבְנָיָהוּ בֶן־יְהוֹיָדָע בֶּן־אִֽישׁ־חי חַיִל רַב־פְּעָלִים מִֽקַּבְצְאֵל הוּא הִכָּה אֵת שְׁנֵי אֲרִאֵל מוֹאָב וְהוּא יָרַד וְהִכָּה אֶֽת־האריה הָאֲרִי בְּתוֹךְ הַבֹּאר בְּיוֹם הַשָּֽׁלֶג׃
21 ੨੧ ਅਤੇ ਉਸ ਨੇ ਇੱਕ ਸੋਹਣੇ ਮਿਸਰੀ ਨੂੰ ਵੱਢ ਸੁੱਟਿਆ। ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਛਾ ਸੀ ਪਰ ਉਹ ਲਾਠੀ ਲੈ ਕੇ ਉਹ ਦੇ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਬਰਛਾ ਖੋਹ ਕੇ ਉਸੇ ਨਾਲ ਉਹ ਨੂੰ ਮਾਰਿਆ।
וְהוּא־הִכָּה אֶת־אִישׁ מִצְרִי אשר אִישׁ מַרְאֶה וּבְיַד הַמִּצְרִי חֲנִית וַיֵּרֶד אֵלָיו בַּשָּׁבֶט וַיִּגְזֹל אֶֽת־הַחֲנִית מִיַּד הַמִּצְרִי וַיַּהַרְגֵהוּ בַּחֲנִיתֽוֹ׃
22 ੨੨ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇਹੋ ਜਿਹੇ ਕੰਮ ਕੀਤੇ ਅਤੇ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ।
אֵלֶּה עָשָׂה בְּנָיָהוּ בֶּן־יְהוֹיָדָע וְלוֹ־שֵׁם בִּשְׁלֹשָׁה הַגִּבֹּרִֽים׃
23 ੨੩ ਉਹ ਉਨ੍ਹਾਂ ਤੀਹਾਂ ਨਾਲੋਂ ਵੱਧ ਪਤਵੰਤਾ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ, ਫੇਰ ਵੀ ਦਾਊਦ ਨੇ ਉਸ ਨੂੰ ਆਪਣੇ ਰਾਖਿਆਂ ਦਾ ਪ੍ਰਧਾਨ ਨਿਯੁਕਤ ਕੀਤਾ।
מִן־הַשְּׁלֹשִׁים נִכְבָּד וְאֶל־הַשְּׁלֹשָׁה לֹא־בָא וַיְשִׂמֵהוּ דָוִד אֶל־מִשְׁמַעְתּֽוֹ׃
24 ੨੪ ਯੋਆਬ ਦਾ ਭਰਾ ਅਸਾਹੇਲ ਉਨ੍ਹਾਂ ਤੀਹਾਂ ਵਿੱਚੋਂ ਸੀ ਨਾਲੇ ਬੈਤਲਹਮੀ ਦੋਦੋ ਦਾ ਪੁੱਤਰ ਅਲਹਨਾਨ,
עֲשָׂה־אֵל אֲחִֽי־יוֹאָב בַּשְּׁלֹשִׁים אֶלְחָנָן בֶּן־דֹּדוֹ בֵּית לָֽחֶם׃
25 ੨੫ ਸ਼ੰਮਾਹ ਹਰੋਦੀ ਅਤੇ ਅਲੀਕਾ ਹਰੋਦੀ
שַׁמָּה הַֽחֲרֹדִי אֱלִיקָא הַחֲרֹדִֽי׃
26 ੨੬ ਹਲਸ ਪਲਟੀ ਅਤੇ ਇੱਕੇਸ਼ ਤਕੋਈ ਦਾ ਪੁੱਤਰ ਈਰਾ
חֶלֶץ הַפַּלְטִי עִירָא בֶן־עִקֵּשׁ הַתְּקוֹעִֽי׃
27 ੨੭ ਅਬੀਅਜ਼ਰ ਅੰਨਥੋਥੀ ਮਬੁੰਨਈ ਹੁਸ਼ਾਥੀ
אֲבִיעֶזֶר הָֽעַנְּתֹתִי מְבֻנַּי הַחֻשָׁתִֽי׃
28 ੨੮ ਸਲਮੋਨ ਅਹੋਹੀ ਤੇ ਮਹਰਈ ਨਟੋਫਾਥੀ,
צַלְמוֹן הָֽאֲחֹחִי מַהְרַי הַנְּטֹפָתִֽי׃
29 ੨੯ ਬਆਨਾਹ ਦਾ ਪੁੱਤਰ ਹੇਲਬ ਇੱਕ ਨਟੋਫਾਥੀ ਤੇ ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।
חֵלֶב בֶּֽן־בַּעֲנָה הַנְּטֹפָתִי אִתַּי בֶּן־רִיבַי מִגִּבְעַת בְּנֵי בִנְיָמִֽן׃
30 ੩੦ ਬਨਾਯਾਹ ਪਿਰਾਥੋਨੀ ਤੇ ਗਾਸ਼ ਦੀਆਂ ਨਦੀਆਂ ਦੇ ਕੋਲ ਦਾ ਹਿੱਦਈ,
בְּנָיָהוּ פִּרְעָתֹנִי הִדַּי מִנַּחֲלֵי גָֽעַשׁ׃
31 ੩੧ ਅਬੀਅਲਬੋਨ ਅਰਬਾਥੀ ਤੇ ਬਹਰੂਮੀ ਅਜ਼ਮਾਵਥ,
אֲבִֽי־עַלְבוֹן הָֽעַרְבָתִי עַזְמָוֶת הַבַּרְחֻמִֽי׃
32 ੩੨ ਅਲਯਹਬਾ ਸ਼ਅਲਬੋਨੀ ਤੇ ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ
אֶלְיַחְבָּא הַשַּׁעַלְבֹנִי בְּנֵי יָשֵׁן יְהוֹנָתָֽן׃
33 ੩੩ ਸ਼ੰਮਾਹ ਹਰਾਰੀ ਤੇ ਸ਼ਾਰਾਰ ਅਰਾਰੀ ਦਾ ਪੁੱਤਰ ਅਹੀਆਮ।
שַׁמָּה הַֽהֲרָרִי אֲחִיאָם בֶּן־שָׁרָר הָארָרִֽי׃
34 ੩੪ ਉਸ ਮਆਕਾਥੀ ਦਾ ਪੋਤਾ ਅਹਸਬਈ ਦਾ ਪੁੱਤਰ ਅਲੀਫ਼ਾਲਟ ਤੇ ਅਹੀਥੋਫ਼ਲ ਗੀਲੋਨੀ ਦਾ ਪੁੱਤਰ ਅਲੀਆਮ,
אֱלִיפֶלֶט בֶּן־אֲחַסְבַּי בֶּן־הַמַּֽעֲכָתִי אֱלִיעָם בֶּן־אֲחִיתֹפֶל הַגִּלֹנִֽי׃
35 ੩੫ ਕਰਮਲੀ ਹਸਰੋ ਤੇ ਪਅਰਈ ਅਰਬੀ,
חצרו חֶצְרַי הַֽכַּרְמְלִי פַּעֲרַי הָאַרְבִּֽי׃
36 ੩੬ ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਤੇ ਬਾਨੀ ਗਾਦੀ।
יִגְאָל בֶּן־נָתָן מִצֹּבָה בָּנִי הַגָּדִֽי׃
37 ੩੭ ਸਲਕ ਅੰਮੋਨੀ ਤੇ ਨਹਰਈ ਬੇਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ।
צֶלֶק הָעַמֹּנִי נַחְרַי הַבְּאֵרֹתִי נשאי נֹשֵׂא כְּלֵי יוֹאָב בֶּן־צְרֻיָֽה׃
38 ੩੮ ਈਰਾ ਯਿਥਰੀ ਅਤੇ ਗਾਰੇਬ ਯਿਥਰੀ।
עִירָא הַיִּתְרִי גָּרֵב הַיִּתְרִֽי׃
39 ੩੯ ਹਿੱਤੀ ਊਰਿੱਯਾਹ - ਸਾਰੇ ਸੈਂਤੀ ਸਨ।
אֽוּרִיָּה הַֽחִתִּי כֹּל שְׁלֹשִׁים וְשִׁבְעָֽה׃

< 2 ਸਮੂਏਲ 23 >