< 2 ਸਮੂਏਲ 15 >

1 ਇਸ ਤੋਂ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ।
А после тога набави себи Авесалом кола и коња и педесет људи, који трчаху пред њим.
2 ਅਬਸ਼ਾਲੋਮ ਸਵੇਰੇ ਉੱਠਦੇ ਸਾਰ ਹੀ ਫਾਟਕ ਦੇ ਰਾਹ ਕੋਲ ਖੜ੍ਹਾ ਜੋ ਜਾਂਦਾ ਸੀ ਅਤੇ ਜਦ ਕੋਈ ਫ਼ਰਿਆਦੀ ਰਾਜਾ ਕੋਲ ਆਉਂਦਾ ਸੀ ਤਾਂ ਅਬਸ਼ਾਲੋਮ ਉਹ ਨੂੰ ਪੁਕਾਰ ਕੇ ਪੁੱਛਦਾ ਸੀ, ਤੂੰ ਕਿਹੜੇ ਸ਼ਹਿਰ ਦਾ ਹੈ? ਜੇਕਰ ਉਹ ਆਖਦਾ, ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚੋਂ ਹੈ।
И устајаше рано Авесалом, и стајаше крај пута код врата; и ко год имаше парницу и иђаше цару на суд, Авесалом га дозиваше к себи и говораше: Из ког си града? А кад би онај одговорио: Слуга је твој из тог и тог племена Израиљевог,
3 ਅਬਸ਼ਾਲੋਮ ਉਹ ਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜਾ ਦੀ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।
Тада би му рекао Авесалом: Видиш, твоја је ствар добра и праведна, али те нема ко саслушати код цара.
4 ਫਿਰ ਅਬਸ਼ਾਲੋਮ ਇਹ ਵੀ ਆਖਦਾ ਹੁੰਦਾ ਸੀ, ਜੇਕਰ ਮੈਨੂੰ ਨਿਆਈਂ ਨਿਯੁਕਤ ਕੀਤਾ ਜਾਂਦਾ ਤਾਂ ਜੋ ਕੋਈ ਫ਼ਰਿਆਦੀ ਮੇਰੇ ਕੋਲ ਆਉਂਦਾ ਤਾਂ ਮੈਂ ਜ਼ਰੂਰ ਹੀ ਉਸ ਦਾ ਨਿਆਂ ਕਰਦਾ!
Још говораше Авесалом: Кад бих ја био постављен да судим у земљи! Да сваки к мени долази који има посла на суду, ја бих му дао правицу.
5 ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।
И кад би му ко приступио да му се поклони, он би пружио руку своју, те би га ухватио и пољубио.
6 ਅਬਸ਼ਾਲੋਮ ਸਾਰੇ ਇਸਰਾਏਲ ਨਾਲ ਜੋ ਰਾਜਾ ਕੋਲ ਫ਼ਰਿਆਦ ਲੈ ਕੇ ਆਉਂਦੇ ਸਨ ਇਸੇ ਤਰ੍ਹਾਂ ਹੀ ਕਰਦਾ ਸੀ। ਇਸ ਤਰ੍ਹਾਂ ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਜਿੱਤ ਲਏ।
Тако чињаше Авесалом са сваким Израиљцем, који долажаше на суд к цару; и Авесалом примамљиваше срца људи Израиљаца.
7 ਚਾਰ ਸਾਲ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਰਾਜਾ ਨੂੰ ਆਖਿਆ, ਮੈਨੂੰ ਇਜ਼ਾਜਤ ਦਿਓ ਕਿ ਮੈਂ ਜਾਂਵਾਂ ਤਾਂ ਕਿ ਜੋ ਸੁੱਖਣਾ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ, ਉਸ ਨੂੰ ਹਬਰੋਨ ਵਿੱਚ ਪੂਰੀ ਕਰਾਂ।
А кад прође четрдесет година, рече Авесалом цару: Да отидем у Хеврон да извршим завет који сам заветовао Господу.
8 ਕਿਉਂ ਜੋ ਤੁਹਾਡਾ ਦਾਸ ਜਦ ਅਰਾਮ ਦੇ ਗਸ਼ੂਰ ਵਿੱਚ ਸੀ ਤਾਂ ਇਹ ਸੁੱਖਣਾ ਸੁੱਖੀ ਸੀ ਕਿ ਜੇਕਰ ਯਹੋਵਾਹ ਮੈਨੂੰ ਸੱਚ-ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
Јер кад сеђах у Гесуру у Сирији, учини завет слуга твој рекавши: Ако ме Господ одведе натраг у Јерусалим, послужићу Господу.
9 ਤਦ ਰਾਜਾ ਨੇ ਉਹ ਨੂੰ ਆਖਿਆ, ਸੁੱਖ ਨਾਲ ਜਾ, ਤਦ ਉਹ ਉੱਠਿਆ ਅਤੇ ਹਬਰੋਨ ਨੂੰ ਤੁਰ ਪਿਆ।
А цар му рече: Иди с миром. И он се подиже и отиде у Хеврон.
10 ੧੦ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਭੇਤੀ ਇਸ ਤਰ੍ਹਾਂ ਅਖਵਾ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਤੁਸੀਂ ਆਖਣਾ, ਅਬਸ਼ਾਲੋਮ ਹਬਰੋਨ ਵਿੱਚ ਰਾਜਾ ਹੈ!
И разасла Авесалом по свим племенима Израиљевим уходе поручивши: Кад чујете трубе да затрубе, реците: Зацари се Авесалом у Хеврону.
11 ੧੧ ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ, ਜੋ ਸੱਦੇ ਗਏ ਸਨ। ਉਹ ਆਪਣੇ ਸਹਿਜ ਸੁਭਾਅ ਤੁਰੇ ਜਾਂਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਸੀ।
А с Авесаломом отиде двеста људи из Јерусалима позваних; али отидоше у простоти својој не знајући ништа.
12 ੧੨ ਅਬਸ਼ਾਲੋਮ ਨੇ ਦਾਊਦ ਦੇ ਮੰਤਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ, ਸੱਦ ਲਿਆ ਅਤੇ ਸਭਾ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਨਾਲ ਜੁੜਦੇ ਜਾਂਦੇ ਸਨ।
А Авесалом посла и по Ахитофела Гилоњанина, саветника Давидовог, да дође из града свог Гилона, кад приношаше жртве. И буна поста јака, и народ се све више стецаше к Авесалому.
13 ੧੩ ਤਦ ਕਿਸੇ ਨੇ ਦਾਊਦ ਨੂੰ ਆ ਕੇ ਦੱਸਿਆ ਕਿ ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਪਿੱਛੇ ਲੱਗੇ ਹੋਏ ਹਨ।
Тада дође гласник к Давиду и рече: Срце Израиљу приста за Авесаломом.
14 ੧੪ ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਅਸੀਂ ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਹੀਂ ਬਚਾਂਗੇ! ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ!
А Давид рече свим слугама својим које беху с њим у Јерусалиму: Устајте, да бежимо; иначе нећемо утећи од Авесалома; брже похитајте, да не похита он и не стигне нас и обори на нас зло, и града не окрене под мач.
15 ੧੫ ਰਾਜਾ ਦੇ ਸੇਵਕਾਂ ਨੇ ਰਾਜਾ ਨੂੰ ਆਖਿਆ, ਵੇਖੋ, ਤੁਹਾਡੇ ਸੇਵਕ ਜੋ ਕੁਝ ਮਹਾਰਾਜ ਰਾਜਾ ਆਖੇ ਉਹੋ ਕਰਨ ਨੂੰ ਤਿਆਰ ਹਨ।
А слуге цареве рекоше цару: Шта је год воља цару господару нашем, ево слуга твојих.
16 ੧੬ ਤਦ ਰਾਜਾ ਨਿੱਕਲਿਆ ਅਤੇ ਉਹ ਦਾ ਸਾਰਾ ਟੱਬਰ ਉਹ ਦੇ ਪਿੱਛੇ ਗਿਆ ਅਤੇ ਰਾਜਾ ਨੇ ਦਸ ਇਸਤਰੀਆਂ ਨੂੰ ਜੋ ਰਖ਼ੈਲਾਂ ਸਨ, ਪਿੱਛੇ ਛੱਡ ਦਿੱਤਾ ਤਾਂ ਜੋ ਓਹ ਘਰ ਦੀ ਰਾਖੀ ਕਰਨ।
И отиде цар пешице и сав дом његов; само десет жена иноча остави цар да му чувају кућу.
17 ੧੭ ਤਦ ਰਾਜਾ ਨਿੱਕਲਿਆ ਅਤੇ ਸਭ ਲੋਕ ਉਹ ਦੇ ਪਿੱਛੇ-ਪਿੱਛੇ ਗਏ ਅਤੇ ਬੈਤ ਮਰਹਾਕ ਵਿੱਚ ਜਾ ਠਹਿਰੇ,
И када отиде цар и сав народ пешице, уставише се на једном месту подалеко.
18 ੧੮ ਅਤੇ ਉਹ ਦੇ ਸਾਰੇ ਸੇਵਕ ਉਹ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ, ਫਲੇਤੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਥ ਤੋਂ ਉਹ ਦੇ ਨਾਲ ਆਏ ਸਨ ਰਾਜਾ ਦੇ ਅੱਗੇ-ਅੱਗੇ ਪਾਰ ਲੰਘ ਗਏ।
А све слуге његове иђаху уза њ, и сви Херетеји и сви Фелетеји; и сви Гетеји, шест стотина људи, који беху дошли пешке из Гата, иђаху пред царем.
19 ੧੯ ਤਦ ਰਾਜਾ ਨੇ ਗਿੱਤੀ ਇੱਤਈ ਨੂੰ ਆਖਿਆ, ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜਾ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈਂ ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਵੀ ਹੈਂ
И рече цар Итају Гетејину: Што и ти идеш с нама? Врати се и остани код цара; јер си странац и опет ћеш отићи у своје место.
20 ੨੦ ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾਂ ਕਿਉਂ ਜੋ ਮੇਰੇ ਲਈ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਜਾਂਵਾਂ? ਸੋ ਤੂੰ ਮੁੜ ਜਾ ਅਤੇ ਆਪਣੇ ਭਰਾਵਾਂ ਨੂੰ ਵੀ ਲੈ ਜਾ ਅਤੇ ਦਯਾ ਅਤੇ ਸਚਿਆਈ ਤੇਰੇ ਨਾਲ ਹੋਵੇ।
Јуче си дошао, па зар данас да те крећем да се потуцаш с нама? Ја ћу ићи куда могу, а ти се врати и одведи натраг браћу своју. Нека милост и вера буде с тобом.
21 ੨੧ ਤਦ ਇੱਤਈ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਜੀਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਰਾਜਾ ਦੀ ਜਿੰਦ ਦੀ ਸਹੁੰ ਜਿੱਥੇ ਕਿਤੇ ਮੇਰਾ ਰਾਜਾ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।
А Итај одговори цару и рече: Тако жив да је Господ и тако да је жив цар господар мој, где буде цар господар мој, било на смрт или на живот, онде ће бити и слуга твој.
22 ੨੨ ਤਦ ਦਾਊਦ ਨੇ ਇੱਤਈ ਨੂੰ ਆਖਿਆ, ਚੱਲ ਪਾਰ ਲੰਘ, ਅਤੇ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ, ਪਾਰ ਲੰਘ ਗਏ।
Тада рече Давид Итају: А ти ходи. И тако пође Итај Гетејин са свим људима својим и свом децом што беху с њим.
23 ੨੩ ਅਤੇ ਸਾਰਾ ਦੇਸ਼ ਭੁੱਬਾਂ ਮਾਰ-ਮਾਰ ਕੇ ਰੋਇਆ ਅਤੇ ਸਭ ਲੋਕ ਪਾਰ ਹੋ ਗਏ ਅਤੇ ਰਾਜਾ ਆਪ ਵੀ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਚੱਲ ਪਏ।
И сва земља плакаше гласно и сав народ прелажаше. И тако цар пређе преко потока Кедрона, и сав народ пређе идући к пустињи.
24 ੨੪ ਵੇਖੋ, ਸਾਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹ ਦੇ ਨਾਲ ਸਨ, ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਯਾਥਾਰ ਨੇ ਭੇਂਟ ਚੜਾਈ ਜਦ ਤੱਕ ਕਿ ਸਾਰੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਆ ਗਏ।
А гле, и Садок беше онде и сви Левити с њим носећи ковчег завета Божијег; и спустише ковчег Божји, а пође и Авијатар, докле сав народ изиђе из града.
25 ੨੫ ਤਦ ਰਾਜੇ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਹ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।
И рече цар Садоку: Носи ковчег Божји натраг у град; ако нађем милост пред Господом, Он ће ме довести натраг, и даће ми да опет видим Њега и дом Његов.
26 ੨੬ ਪਰ ਜੇ ਉਹ ਆਖੇ ਕਿ ਮੈਂ ਹੁਣ ਤੇਰੇ ਤੋਂ ਪ੍ਰਸੰਨ ਨਹੀਂ ਹਾਂ ਤਾਂ ਮੈਂ ਹਾਜ਼ਰ ਹਾਂ! ਜੋ ਕੁਝ ਉਸ ਦੀ ਨਿਗਾਹ ਵਿੱਚ ਚੰਗਾ ਹੈ, ਸੋ ਮੇਰੇ ਨਾਲ ਕਰੇ।
Ако ли овако каже: Ниси ми мио; ево ме, нека учини са мном шта му буде воља.
27 ੨੭ ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ, ਮੁੜ ਜਾਣ।
Још рече цар Садоку свештенику: Ниси ли ти виделац? Врати се у град с миром, и Ахимас син твој и Јонатан син Авијатаров, два сина ваша с вама.
28 ੨੮ ਵੇਖ, ਮੈਂ ਉਸ ਜੰਗਲ ਦੇ ਘਾਟ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ
Видите, ја ћу се забавити у пољу у пустињи докле не дође од вас гласник да ми јави.
29 ੨੯ ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।
И тако Садок и Авијатар однесоше ковчег Божји натраг у Јерусалим, и осташе онде.
30 ੩੦ ਦਾਊਦ ਜ਼ੈਤੂਨ ਦੇ ਪਰਬਤ ਨੂੰ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰਾਹ ਵਿੱਚ ਰੋਂਦਾ ਜਾਂਦਾ ਸੀ, ਉਸਦਾ ਸਿਰ ਢੱਕਿਆ ਹੋਇਆ ਅਤੇ ਉਹ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕ ਲਏ ਅਤੇ ਚੜ੍ਹਦੇ ਹੋਏ ਰਾਹ ਵਿੱਚ ਰੋਂਦੇ ਜਾਂਦੇ ਸਨ।
А Давид иђаше уз гору Маслинску, и идући плакаше, и покривене главе и бос иђаше; тако и сав народ, који беше с њим, сваки покривене главе иђаше, и идући плакаше.
31 ੩੧ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਊਦ ਨੇ ਆਖਿਆ, ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।
Тада јавише Давиду и рекоше му. Ахитофел је међу онима који се побунише с Авесаломом. А Давид рече: Разбиј намеру Ахитофелову, Господе!
32 ੩੨ ਫਿਰ ਜਦ ਦਾਊਦ ਉਸ ਪਰਬਤ ਦੀ ਟੀਸੀ ਉੱਤੇ ਪਹੁੰਚਿਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ ਸੀ ਤਾਂ ਵੇਖੋ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹ ਨੂੰ ਮਿਲਣ ਲਈ ਆਇਆ।
И кад Давид дође наврх горе, где се хтеде поклонити Богу, гле, срете га Хусај Архијанин раздрте хаљине и главе посуте прахом.
33 ੩੩ ਤਦ ਦਾਊਦ ਨੇ ਉਹ ਨੂੰ ਆਖਿਆ, ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ,
И рече му Давид: Ако пођеш са мном бићеш ми на теготу.
34 ੩੪ ਪਰ ਜੇਕਰ ਤੂੰ ਸ਼ਹਿਰ ਵਿੱਚ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਆਖੇ, ਹੇ ਰਾਜਾ, ਮੈਂ ਤੁਹਾਡਾ ਹਾਂ। ਜਿਵੇਂ ਮੈਂ ਤੁਹਾਡੇ ਪਿਤਾ ਦਾ ਸੇਵਕ ਸੀ, ਉਸੇ ਤਰ੍ਹਾਂ ਹੁਣ ਤੁਹਾਡਾ ਸੇਵਕ ਹਾਂ, ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਸਲਾਹ ਨੂੰ ਨਿਸਫਲ ਕਰ ਸਕਦਾ ਹੈਂ।
Али да се вратиш у град и кажеш Авесалому: Бићу твој слуга царе! Био сам дуго слуга твом оцу, а сада ћу тако бити теби слуга; разбићеш ми намеру Ахитофелову.
35 ੩੫ ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਹਨ? ਜੋ ਕੁਝ ਤੂੰ ਰਾਜਾ ਦੇ ਘਰ ਵਿੱਚ ਸੁਣੇਗਾ, ਸੋ ਸਾਦੋਕ ਅਤੇ ਅਬਯਥਾਰ ਜਾਜਕਾਂ ਨੂੰ ਦੱਸ ਦੇਵੀਂ।
И свештеници Садок и Авијатар неће ли бити с тобом? Шта год чујеш из куће цареве, докажи Садоку и Авијатару свештеницима.
36 ੩੬ ਵੇਖੋ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ ਅਰਥਾਤ ਸਾਦੋਕ ਦਾ ਪੁੱਤਰ ਅਹੀਮਅਸ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਯੋਨਾਥਾਨ। ਫਿਰ ਜੋ ਕੁਝ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਘੱਲਣਾ।
Ето, онде су с њима два сина њихова, Ахимас Садоков и Јонатан Авијатаров, по њима ми јављајте шта год дочујете.
37 ੩੭ ਸੋ ਹੂਸ਼ਈ, ਦਾਊਦ ਦਾ ਮਿੱਤਰ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਸ਼ਹਿਰ ਵਿੱਚ ਆ ਪਹੁੰਚਿਆ।
И отиде у град Хусај пријатељ Давидов, и Авесалом дође у Јерусалим.

< 2 ਸਮੂਏਲ 15 >