< 1 ਤਿਮੋਥਿਉਸ 6 >

1 ਜਿਹੜੇ ਦਾਸ ਹਨ, ਉਹ ਆਪਣਿਆਂ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ੁਰ ਦੇ ਨਾਮ ਅਤੇ ਸਿੱਖਿਆ ਦੀ ਨਿੰਦਿਆ ਨਾ ਹੋਵੇ।
యావన్తో లోకా యుగధారిణో దాసాః సన్తి తే స్వస్వస్వామినం పూర్ణసమాదరయోగ్యం మన్యన్తాం నో చేద్ ఈశ్వరస్య నామ్న ఉపదేశస్య చ నిన్దా సమ్భవిష్యతి|
2 ਅਤੇ ਜਿੰਨ੍ਹਾ ਦੇ ਮਾਲਕ ਵਿਸ਼ਵਾਸੀ ਹਨ ਉਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁਛ ਨਾ ਜਾਣਨ ਪਰ ਉਨ੍ਹਾਂ ਦੀ ਹੋਰ ਵੀ ਸੇਵਾ ਕਰਨ, ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ। ਉਹ ਨਿਹਚਾਵਾਨ ਅਤੇ ਪਿਆਰੇ ਹਨ। ਇੰਨ੍ਹਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ।
యేషాఞ్చ స్వామినో విశ్వాసినః భవన్తి తైస్తే భ్రాతృత్వాత్ నావజ్ఞేయాః కిన్తు తే కర్మ్మఫలభోగినో విశ్వాసినః ప్రియాశ్చ భవన్తీతి హేతోః సేవనీయా ఏవ, త్వమ్ ఏతాని శిక్షయ సముపదిశ చ|
3 ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ, ਨਹੀਂ ਮੰਨਦਾ।
యః కశ్చిద్ ఇతరశిక్షాం కరోతి, అస్మాకం ప్రభో ర్యీశుఖ్రీష్టస్య హితవాక్యానీశ్వరభక్తే ర్యోగ్యాం శిక్షాఞ్చ న స్వీకరోతి
4 ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ।
స దర్పధ్మాతః సర్వ్వథా జ్ఞానహీనశ్చ వివాదై ర్వాగ్యుద్ధైశ్చ రోగయుక్తశ్చ భవతి|
5 ਅਤੇ ਬੁਰੇ ਸ਼ੱਕ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ।
తాదృశాద్ భావాద్ ఈర్ష్యావిరోధాపవాదదుష్టాసూయా భ్రష్టమనసాం సత్యజ్ఞానహీనానామ్ ఈశ్వరభక్తిం లాభోపాయమ్ ఇవ మన్యమానానాం లోకానాం వివాదాశ్చ జాయన్తే తాదృశేభ్యో లోకేభ్యస్త్వం పృథక్ తిష్ఠ|
6 ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ।
సంయతేచ్ఛయా యుక్తా యేశ్వరభక్తిః సా మహాలాభోపాయో భవతీతి సత్యం|
7 ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ।
ఏతజ్జగత్ప్రవేశనకాలేఽస్మాభిః కిమపి నానాయి తత్తయజనకాలేఽపి కిమపి నేతుం న శక్ష్యత ఇతి నిశ్చితం|
8 ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।
అతఏవ ఖాద్యాన్యాచ్ఛాదనాని చ ప్రాప్యాస్మాభిః సన్తుష్టై ర్భవితవ్యం|
9 ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫ਼ਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।
యే తు ధనినో భవితుం చేష్టన్తే తే పరీక్షాయామ్ ఉన్మాథే పతన్తి యే చాభిలాషా మానవాన్ వినాశే నరకే చ మజ్జయన్తి తాదృశేష్వజ్ఞానాహితాభిలాషేష్వపి పతన్తి|
10 ੧੦ ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।
యతోఽర్థస్పృహా సర్వ్వేషాం దురితానాం మూలం భవతి తామవలమ్బ్య కేచిద్ విశ్వాసాద్ అభ్రంశన్త నానాక్లేశైశ్చ స్వాన్ అవిధ్యన్|
11 ੧੧ ਪਰ ਤੂੰ ਹੇ ਪਰਮੇਸ਼ੁਰ ਦੇ ਬੰਦੇ, ਇੰਨ੍ਹਾਂ ਗੱਲਾਂ ਤੋਂ ਦੂਰ ਰਹਿ ਅਤੇ ਧਰਮ, ਭਗਤੀ, ਵਿਸ਼ਵਾਸ, ਪਿਆਰ, ਧੀਰਜ ਅਤੇ ਨਰਮਾਈ ਦੇ ਭਾਲ ਵਿੱਚ ਲੱਗਾ ਰਹਿ।
హే ఈశ్వరస్య లోక త్వమ్ ఏతేభ్యః పలాయ్య ధర్మ్మ ఈశ్వరభక్తి ర్విశ్వాసః ప్రేమ సహిష్ణుతా క్షాన్తిశ్చైతాన్యాచర|
12 ੧੨ ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ। (aiōnios g166)
విశ్వాసరూపమ్ ఉత్తమయుద్ధం కురు, అనన్తజీవనమ్ ఆలమ్బస్వ యతస్తదర్థం త్వమ్ ఆహూతో ఽభవః, బహుసాక్షిణాం సమక్షఞ్చోత్తమాం ప్రతిజ్ఞాం స్వీకృతవాన్| (aiōnios g166)
13 ੧੩ ਮੈਂ ਪਰਮੇਸ਼ੁਰ ਨੂੰ, ਜਿਹੜਾ ਸਭਨਾਂ ਨੂੰ ਜੀਵਨ ਬਖਸ਼ਦਾ ਹੈ ਅਤੇ ਮਸੀਹ ਯਿਸੂ ਨੂੰ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਪੱਕਾ ਕਰਾਰ ਕੀਤਾ ਸੀ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ।
అపరం సర్వ్వేషాం జీవయితురీశ్వరస్య సాక్షాద్ యశ్చ ఖ్రీష్టో యీశుః పన్తీయపీలాతస్య సమక్షమ్ ఉత్తమాం ప్రతిజ్ఞాం స్వీకృతవాన్ తస్య సాక్షాద్ అహం త్వామ్ ఇదమ్ ఆజ్ఞాపయామి|
14 ੧੪ ਕਿ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਆਪਣੇ ਫ਼ਰਜ ਨੂੰ ਬੇਦਾਗ ਅਤੇ ਬੇਦੋਸ਼ ਕਰਕੇ ਰੱਖ।
ఈశ్వరేణ స్వసమయే ప్రకాశితవ్యమ్ అస్మాకం ప్రభో ర్యీశుఖ్రీష్టస్యాగమనం యావత్ త్వయా నిష్కలఙ్కత్వేన నిర్ద్దోషత్వేన చ విధీ రక్ష్యతాం|
15 ੧੫ ਜਿਹ ਨੂੰ ਉਹ ਵੇਲੇ ਸਿਰ ਪ੍ਰਗਟ ਕਰੇਗਾ, ਜਿਹੜਾ ਧੰਨ ਅਤੇ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।
స ఈశ్వరః సచ్చిదానన్దః, అద్వితీయసమ్రాట్, రాజ్ఞాం రాజా, ప్రభూనాం ప్రభుః,
16 ੧੬ ਅਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ। ਆਮੀਨ। (aiōnios g166)
అమరతాయా అద్వితీయ ఆకరః, అగమ్యతేజోనివాసీ, మర్త్త్యానాం కేనాపి న దృష్టః కేనాపి న దృశ్యశ్చ| తస్య గౌరవపరాక్రమౌ సదాతనౌ భూయాస్తాం| ఆమేన్| (aiōnios g166)
17 ੧੭ ਜਿਹੜੇ ਇਸ ਸੰਸਾਰ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਕਿ ਹੰਕਾਰ ਨਾ ਕਰਨ ਅਤੇ ਬੇ ਠਿਕਾਣੇ ਧਨ ਉੱਤੇ ਨਹੀਂ, ਪਰ ਪਰਮੇਸ਼ੁਰ ਉੱਤੇ ਆਸ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਭਰਪੂਰੀ ਨਾਲ ਦਿੰਦਾ ਹੈ। (aiōn g165)
ఇహలోకే యే ధనినస్తే చిత్తసమున్నతిం చపలే ధనే విశ్వాసఞ్చ న కుర్వ్వతాం కిన్తు భోగార్థమ్ అస్మభ్యం ప్రచురత్వేన సర్వ్వదాతా (aiōn g165)
18 ੧੮ ਨਾਲੇ ਇਹ ਕਿ ਉਹ ਪਰਉਪਕਾਰੀ ਅਤੇ ਭਲੇ ਕੰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਅਤੇ ਵੰਡਣ ਨੂੰ ਤਿਆਰ ਹੋਣ।
యోఽమర ఈశ్వరస్తస్మిన్ విశ్వసన్తు సదాచారం కుర్వ్వన్తు సత్కర్మ్మధనేన ధనినో సుకలా దాతారశ్చ భవన్తు,
19 ੧੯ ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਧਰਨ ਤਾਂ ਜੋ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।
యథా చ సత్యం జీవనం పాప్నుయుస్తథా పారత్రికామ్ ఉత్తమసమ్పదం సఞ్చిన్వన్త్వేతి త్వయాదిశ్యన్తాం|
20 ੨੦ ਹੇ ਤਿਮੋਥਿਉਸ, ਉਹ ਅਮਾਨਤ ਜੋ ਤੈਨੂੰ ਸੌਂਪੀ ਗਈ ਉਸ ਦੀ ਰਖਵਾਲੀ ਕਰ! ਜਿਹੜਾ ਝੂਠ ਵਿੱਚ ਗਿਆਨ ਅਖਵਾਉਂਦਾ ਹੈ ਉਹ ਦੀ ਗੰਦੀ ਬੁੜ-ਬੁੜ ਅਤੇ ਵਿਰੋਧਤਾਈ ਵੱਲੋਂ ਮੂੰਹ ਮੋੜ ਲੈ।
హే తీమథియ, త్వమ్ ఉపనిధిం గోపయ కాల్పనికవిద్యాయా అపవిత్రం ప్రలాపం విరోధోక్తిఞ్చ త్యజ చ,
21 ੨੧ ਕਈ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ। ਆਮੀਨ।
యతః కతిపయా లోకాస్తాం విద్యామవలమ్బ్య విశ్వాసాద్ భ్రష్టా అభవన| ప్రసాదస్తవ సహాయో భూయాత్| ఆమేన్|

< 1 ਤਿਮੋਥਿਉਸ 6 >