< 1 ਤਿਮੋਥਿਉਸ 3 >

1 ਇਹ ਬਚਨ ਸੱਚ ਹੈ ਕਿ ਜੇ ਕੋਈ ਨਿਗਾਹਬਾਨ ਦੀ ਪਦਵੀ ਨੂੰ ਚਾਹੁੰਦਾ ਹੈ, ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।
『人もし監督の職を慕はば、これよき業を願ふなり』とは、信ずべき言なり。
2 ਇਸ ਲਈ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ,
それ監督は責むべき所なく、一人の妻の夫にして、自ら制し、愼み、品行 正しく、旅人を懇ろに待し、能く教へ、
3 ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਨਾ ਝਗੜਾਲੂ, ਨਾ ਪੈਸੇ ਦਾ ਲੋਭੀ, ਸਗੋਂ ਸੀਲ ਸੁਭਾਓ ਹੋਵੇ।
酒を嗜まず、人を打たず、寛容にし、爭はず、金を貪らず、
4 ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ, ਆਪਣੇ ਬੱਚਿਆਂ ਨੂੰ ਪੂਰੀ ਗੰਭੀਰਤਾਈ ਨਾਲ ਅਧੀਨ ਰੱਖਣ ਵਾਲਾ ਹੋਵੇ।
善く己が家を理め、謹嚴にして子女を從順ならしむる者たるべし。
5 ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣਦਾ ਹੋਵੇ, ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿਵੇਂ ਕਰੇਗਾ?
(人もし己が家を理むることを知らずば、爭でが神の教會を扱ふことを得ん)
6 ਉਹ ਨਵਾਂ ਚੇਲਾ ਨਾ ਹੋਵੇ, ਕਿ ਕਿਤੇ ਘਮੰਡ ਵਿੱਚ ਆ ਕੇ ਸ਼ੈਤਾਨ ਦੀ ਤਰ੍ਹਾਂ ਸਜ਼ਾ ਪਾਵੇ।
また新に教に入りし者ならざるべし、恐らくは傲慢になりて惡魔と同じ審判を受くるに至らん。
7 ਅਤੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ, ਕਿ ਉਹ ਦੋਸ਼ ਹੇਠ ਨਾ ਜਾਵੇ ਅਤੇ ਸ਼ੈਤਾਨ ਦੀ ਫ਼ਾਹੀ ਵਿੱਚ ਨਾ ਫਸ ਜਾਵੇ।
外の人にも令聞ある者たるべし、然らずば誹謗と惡魔の羂とに陷らん。
8 ਇਸੇ ਤਰ੍ਹਾਂ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਸ਼ਰਾਬ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ।
執事もまた同じく謹嚴にして、言を二つにせず、大酒せず、恥づべき利をとらず、
9 ਪਰ ਵਿਸ਼ਵਾਸ ਦੇ ਭੇਤ ਨੂੰ ਸ਼ੁੱਧ ਵਿਵੇਕ ਨਾਲ ਮੰਨਣ।
潔き良心をもて信仰の奧義を保つものたるべし。
10 ੧੦ ਅਤੇ ਇਹ ਵੀ ਪਹਿਲਾਂ ਪਰਖੇ ਜਾਣ, ਜੇ ਨਿਰਦੋਸ਼ ਨਿੱਕਲਣ ਤਾਂ ਫੇਰ ਸੇਵਕਾਈ ਕਰਨ।
まづ彼らを試みて責むべき所なくば、執事の職に任ずべし。
11 ੧੧ ਇਸੇ ਤਰ੍ਹਾਂ, ਔਰਤਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋਸ਼ ਲਾਉਣ ਵਾਲੀਆਂ, ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ।
女もまた謹嚴にして人を謗らず、自ら制して凡ての事に忠實なる者たるべし。
12 ੧੨ ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ, ਆਪਣਿਆਂ ਬੱਚਿਆਂ ਅਤੇ ਆਪਣੇ ਘਰਾਂ ਦਾ ਚੰਗੀ ਤਰ੍ਹਾਂ ਨਾਲ ਪ੍ਰੰਬੰਧ ਕਰਨ ਵਾਲੇ ਹੋਣ।
執事は一人の妻の夫にして、子女と己が家とを善く理むる者たるべし。
13 ੧੩ ਕਿਉਂਕਿ ਜਿਹਨਾਂ ਨੇ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ, ਉਹ ਆਪਣੇ ਲਈ ਚੰਗੀ ਪਦਵੀ ਅਤੇ ਵੱਡੀ ਦਲੇਰੀ ਉਸ ਵਿਸ਼ਵਾਸ ਵਿੱਚ ਪ੍ਰਾਪਤ ਕਰਦੇ ਹਨ ਜਿਹੜੀ ਮਸੀਹ ਯਿਸੂ ਉੱਤੇ ਹੈ।
善く執事の職をなす者は良き地位を得、かつキリスト・イエスに於ける信仰につきて大なる勇氣を得るなり。
14 ੧੪ ਭਾਵੇਂ ਮੈਨੂੰ ਤੇਰੇ ਕੋਲ ਛੇਤੀ ਆਉਣ ਦੀ ਆਸ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ।
われ速かに汝に往かんことを望めど、今これらの事を書きおくるは、
15 ੧੫ ਪਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਜਿਹੜਾ ਜਿਉਂਦੇ ਪਰਮੇਸ਼ੁਰ ਦੀ ਕਲੀਸਿਯਾ, ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।
若し遲からんとき、人の如何に神の家に行ふべきかを汝に知らしめん爲なり。神の家は活ける神の教會なり、眞理の柱、眞理の基なり。
16 ੧੬ ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤੀ ਗਈ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।
實に大なるかな、敬虔の奧義『キリストは肉にて顯され、靈にて義とせられ、御使たちに見られ、もろもろの國人に宣傳へられ、世に信ぜられ、榮光のうちに上げられ給へり』

< 1 ਤਿਮੋਥਿਉਸ 3 >