< 1 ਪਤਰਸ 2 >

1 ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ
సర్వ్వాన్ ద్వేషాన్ సర్వ్వాంశ్చ ఛలాన్ కాపట్యానీర్ష్యాః సమస్తగ్లానికథాశ్చ దూరీకృత్య
2 ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ
యుష్మాభిః పరిత్రాణాయ వృద్ధిప్రాప్త్యర్థం నవజాతశిశుభిరివ ప్రకృతం వాగ్దుగ్ధం పిపాస్యతాం|
3 ਕਿਉਂ ਜੋ ਤੁਸੀਂ ਸੁਆਦ ਚੱਖ ਕੇ ਵੇਖਿਆ ਹੈ, ਕਿ ਪ੍ਰਭੂ ਕਿਰਪਾਲੂ ਹੈ ।
యతః ప్రభు ర్మధుర ఏతస్యాస్వాదం యూయం ప్రాప్తవన్తః|
4 ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜ਼ਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ ।
అపరం మానుషైరవజ్ఞాతస్య కిన్త్వీశ్వరేణాభిరుచితస్య బహుమూల్యస్య జీవత్ప్రస్తరస్యేవ తస్య ప్రభోః సన్నిధిమ్ ఆగతా
5 ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ ।
యూయమపి జీవత్ప్రస్తరా ఇవ నిచీయమానా ఆత్మికమన్దిరం ఖ్రీష్టేన యీశునా చేశ్వరతోషకాణామ్ ఆత్మికబలీనాం దానార్థం పవిత్రో యాజకవర్గో భవథ|
6 ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਇਆ ਹੈ ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਬਹੁਮੁੱਲਾ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ।
యతః శాస్త్రే లిఖితమాస్తే, యథా, పశ్య పాషాణ ఏకో ఽస్తి సీయోని స్థాపితో మయా| ముఖ్యకోణస్య యోగ్యః స వృతశ్చాతీవ మూల్యవాన్| యో జనో విశ్వసేత్ తస్మిన్ స లజ్జాం న గమిష్యతి|
7 ਸੋ ਉਹ ਤੁਹਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹੋ ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ, ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ
విశ్వాసినాం యుష్మాకమేవ సమీపే స మూల్యవాన్ భవతి కిన్త్వవిశ్వాసినాం కృతే నిచేతృభిరవజ్ఞాతః స పాషాణః కోణస్య భిత్తిమూలం భూత్వా బాధాజనకః పాషాణః స్ఖలనకారకశ్చ శైలో జాతః|
8 ਅਤੇ, ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ। ਉਹ ਅਣ-ਆਗਿਆਕਾਰੀ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ, ਜਿਹ ਦੇ ਲਈ ਉਹ ਠਹਿਰਾਏ ਵੀ ਗਏ ਸਨ
తే చావిశ్వాసాద్ వాక్యేన స్ఖలన్తి స్ఖలనే చ నియుక్తాః సన్తి|
9 ਪਰ ਤੁਸੀਂ ਪਰਮੇਸ਼ੁਰ ਦਾ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖ਼ਾਸ ਪਰਜਾ ਹੋ ਤਾਂ ਕਿ ਤੁਸੀਂ ਉਹ ਦੇ ਗੁਣਾ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ਼ ਚਾਨਣ ਵਿੱਚ ਸੱਦ ਲਿਆ
కిన్తు యూయం యేనాన్ధకారమధ్యాత్ స్వకీయాశ్చర్య్యదీప్తిమధ్యమ్ ఆహూతాస్తస్య గుణాన్ ప్రకాశయితుమ్ అభిరుచితో వంశో రాజకీయో యాజకవర్గః పవిత్రా జాతిరధికర్త్తవ్యాః ప్రజాశ్చ జాతాః|
10 ੧੦ ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੀ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ। ਤੁਹਾਡੇ ਉੱਤੇ ਕਿਰਪਾ ਨਹੀਂ ਹੋਈ ਸੀ ਪਰ ਹੁਣ ਹੋਈ ਹੈ।
పూర్వ్వం యూయం తస్య ప్రజా నాభవత కిన్త్విదానీమ్ ఈశ్వరస్య ప్రజా ఆధ్వే| పూర్వ్వమ్ అననుకమ్పితా అభవత కిన్త్విదానీమ్ అనుకమ్పితా ఆధ్వే|
11 ੧੧ ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾ ਤੋਂ ਦੂਰ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ ।
హే ప్రియతమాః, యూయం ప్రవాసినో విదేశినశ్చ లోకా ఇవ మనసః ప్రాతికూల్యేన యోధిభ్యః శారీరికసుఖాభిలాషేభ్యో నివర్త్తధ్వమ్ ఇత్యహం వినయే|
12 ੧੨ ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਤਾਂ ਕਿ ਜਿਸ ਗੱਲ ਵਿੱਚ ਉਹ ਤੁਹਾਨੂੰ ਬੁਰਾ ਮੰਨ ਕੇ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰਨ ਜਿਸ ਦਿਨ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਹੋਵੇ ।
దేవపూజకానాం మధ్యే యుష్మాకమ్ ఆచార ఏవమ్ ఉత్తమో భవతు యథా తే యుష్మాన్ దుష్కర్మ్మకారిలోకానివ పున ర్న నిన్దన్తః కృపాదృష్టిదినే స్వచక్షుర్గోచరీయసత్క్రియాభ్య ఈశ్వరస్య ప్రశంసాం కుర్య్యుః|
13 ੧੩ ਤੁਸੀਂ ਪ੍ਰਭੂ ਦੇ ਨਮਿੱਤ ਮਨੁੱਖ ਦੇ ਹਰੇਕ ਪ੍ਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਕਿਉਂਕਿ ਉਹ ਸਭ ਤੋਂ ਵੱਡਾ ਹੈ
తతో హేతో ర్యూయం ప్రభోరనురోధాత్ మానవసృష్టానాం కర్తృత్వపదానాం వశీభవత విశేషతో భూపాలస్య యతః స శ్రేష్ఠః,
14 ੧੪ ਭਾਵੇਂ ਹਾਕਮਾਂ ਦੇ ਕਿਉਂਕਿ ਉਹ ਉਸ ਦੇ ਭੇਜੇ ਹੋਏ ਹਨ ਤਾਂ ਕਿ ਬੁਰੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਸ਼ੋਭਾ ਕਰਨ।
దేశాధ్యక్షాణాఞ్చ యతస్తే దుష్కర్మ్మకారిణాం దణ్డదానార్థం సత్కర్మ్మకారిణాం ప్రశంసార్థఞ్చ తేన ప్రేరితాః|
15 ੧੫ ਕਿਉਂਕਿ ਪਰਮੇਸ਼ੁਰ ਦੀ ਮਰਜ਼ੀ ਹੈ ਕਿ ਤੁਸੀਂ ਚੰਗੇ ਕੰਮ ਕਰਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ ।
ఇత్థం నిర్బ్బోధమానుషాణామ్ అజ్ఞానత్వం యత్ సదాచారిభి ర్యుష్మాభి ర్నిరుత్తరీక్రియతే తద్ ఈశ్వరస్యాభిమతం|
16 ੧੬ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਸਮਝੋ ।
యూయం స్వాధీనా ఇవాచరత తథాపి దుష్టతాయా వేషస్వరూపాం స్వాధీనతాం ధారయన్త ఇవ నహి కిన్త్వీశ్వరస్య దాసా ఇవ|
17 ੧੭ ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪਿਆਰ ਰੱਖੋ, ਪਰਮੇਸ਼ੁਰ ਦਾ ਡਰ ਰੱਖੋ ਅਤੇ ਪਾਤਸ਼ਾਹ ਦਾ ਆਦਰ ਕਰੋ ।
సర్వ్వాన్ సమాద్రియధ్వం భ్రాతృవర్గే ప్రీయధ్వమ్ ఈశ్వరాద్ బిభీత భూపాలం సమ్మన్యధ్వం|
18 ੧੮ ਹੇ ਨੌਕਰੋ, ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ, ਕੇਵਲ ਭਲਿਆਂ ਅਤੇ ਅਸੀਲਾਂ ਦੇ ਹੀ ਨਹੀਂ ਸਗੋਂ ਸਖ਼ਤ ਸੁਭਾਅ ਵਾਲਿਆਂ ਦੇ ਵੀ ।
హే దాసాః యూయం సమ్పూర్ణాదరేణ ప్రభూనాం వశ్యా భవత కేవలం భద్రాణాం దయాలూనాఞ్చ నహి కిన్త్వనృజూనామపి|
19 ੧੯ ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਲਈ ਬੇਇਨਸਾਫ਼ੀ ਝੱਲ ਕੇ ਦੁੱਖ ਸਹਿ ਲਵੇ, ਤਾਂ ਇਹ ਪ੍ਰਵਾਨ ਹੈ ।
యతో ఽన్యాయేన దుఃఖభోగకాల ఈశ్వరచిన్తయా యత్ క్లేశసహనం తదేవ ప్రియం|
20 ੨੦ ਪਰ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ? ਪਰ ਜੇ ਤੁਸੀਂ ਸ਼ੁਭ ਕੰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪ੍ਰਵਾਨ ਹੈ ।
పాపం కృత్వా యుష్మాకం చపేటాఘాతసహనేన కా ప్రశంసా? కిన్తు సదాచారం కృత్వా యుష్మాకం యద్ దుఃఖసహనం తదేవేశ్వరస్య ప్రియం|
21 ੨੧ ਕਿਉਂਕਿ ਤੁਸੀਂ ਇਸੇ ਕਾਰਨ ਸੱਦੇ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ ਇੱਕ ਨਮੂਨਾ ਛੱਡ ਗਿਆ ਕਿ ਤੁਸੀਂ ਉਸ ਦੇ ਕਦਮਾਂ ਉੱਤੇ ਚੱਲੋ ।
తదర్థమేవ యూయమ్ ఆహూతా యతః ఖ్రీష్టోఽపి యుష్మన్నిమిత్తం దుఃఖం భుక్త్వా యూయం యత్ తస్య పదచిహ్నై ర్వ్రజేత తదర్థం దృష్టాన్తమేకం దర్శితవాన్|
22 ੨੨ ਉਸ ਨੇ ਕੋਈ ਪਾਪ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ ।
స కిమపి పాపం న కృతవాన్ తస్య వదనే కాపి ఛలస్య కథా నాసీత్|
23 ੨੩ ਉਹ ਗਾਲਾਂ ਸੁਣ ਕੇ ਗਾਲ ਨਹੀਂ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਠੀਕ ਨਿਆਂ ਕਰਦਾ ਹੈ ।
నిన్దితో ఽపి సన్ స ప్రతినిన్దాం న కృతవాన్ దుఃఖం సహమానో ఽపి న భర్త్సితవాన్ కిన్తు యథార్థవిచారయితుః సమీపే స్వం సమర్పితవాన్|
24 ੨੪ ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ ।
వయం యత్ పాపేభ్యో నివృత్య ధర్మ్మార్థం జీవామస్తదర్థం స స్వశరీరేణాస్మాకం పాపాని క్రుశ ఊఢవాన్ తస్య ప్రహారై ర్యూయం స్వస్థా అభవత|
25 ੨੫ ਤੁਸੀਂ ਤਾਂ ਭੇਡਾਂ ਵਾਂਗੂੰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ।
యతః పూర్వ్వం యూయం భ్రమణకారిమేషా ఇవాధ్వం కిన్త్వధునా యుష్మాకమ్ ఆత్మనాం పాలకస్యాధ్యక్షస్య చ సమీపం ప్రత్యావర్త్తితాః|

< 1 ਪਤਰਸ 2 >