< 1 ਯੂਹੰਨਾ 5 >

1 ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ, ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਹਰ ਕੋਈ ਜਿਹੜਾ ਜਨਮ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਉਹ ਉਸ ਨੂੰ ਵੀ ਪਿਆਰ ਕਰਦਾ ਹੈ, ਜੋ ਉਸ ਤੋਂ ਜੰਮਿਆ ਹੈ।
Oricine crede că Isus este Hristosul s-a născut din Dumnezeu. Cine iubește pe Tatăl iubește și pe copilul născut din el.
2 ਜਦੋਂ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ।
Prin aceasta cunoaștem că iubim pe copiii lui Dumnezeu, când îl iubim pe Dumnezeu și păzim poruncile lui.
3 ਕਿਉਂ ਜੋ ਪਰਮੇਸ਼ੁਰ ਦਾ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।
Căci aceasta este iubirea față de Dumnezeu: să păzim poruncile lui. Poruncile Lui nu sunt grele.
4 ਕਿਉਂ ਜੋ ਹਰੇਕ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਜਿੱਤ ਪਾਉਂਦਾ ਹੈ ਅਤੇ ਜਿੱਤ ਇਹ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ।
Căci tot ce este născut din Dumnezeu biruiește lumea. Aceasta este victoria care a biruit lumea: credința voastră.
5 ਅਤੇ ਕੌਣ ਹੈ ਉਹ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਪਰ ਉਹ ਜਿਸ ਨੂੰ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ?
Cine este cel care biruiește lumea, dacă nu cel care crede că Isus este Fiul lui Dumnezeu?
6 ਇਹ ਉਹ ਹੈ ਜੋ ਪਾਣੀ ਅਤੇ ਲਹੂ ਦੇ ਰਾਹੀਂ ਆਇਆ ਅਰਥਾਤ ਯਿਸੂ ਮਸੀਹ। ਕੇਵਲ ਪਾਣੀ ਤੋਂ ਨਹੀਂ ਸਗੋਂ ਪਾਣੀ ਅਤੇ ਲਹੂ ਤੋਂ ਆਇਆ।
Acesta este Cel ce a venit prin apă și sânge, Isus Hristos, nu numai cu apă, ci cu apă și cu sânge. Duhul este cel care mărturisește, pentru că Duhul este adevărul.
7 ਅਤੇ ਆਤਮਾ ਉਹ ਹੈ ਜਿਹੜਾ ਗਵਾਹੀ ਦਿੰਦਾ ਹੈ, ਕਿਉਂ ਜੋ ਆਤਮਾ ਸਚਿਆਈ ਹੈ।
Căci trei sunt cei care mărturisesc:
8 ਕਿਉਂ ਜੋ ਤਿੰਨ ਹਨ ਜਿਹੜੇ ਗਵਾਹੀ ਦਿੰਦੇ ਹਨ ਅਰਥਾਤ ਆਤਮਾ, ਪਾਣੀ ਅਤੇ ਲਹੂ, ਇਹ ਤਿੰਨੇ ਸਹਿਮਤ ਹਨ।
Duhul, apa și sângele; și cei trei sunt de acord ca unul singur.
9 ਜਦੋਂ ਅਸੀਂ ਮਨੁੱਖ ਦੀ ਗਵਾਹੀ ਮੰਨ ਲੈਂਦੇ ਹਾਂ ਤਾਂ ਪਰਮੇਸ਼ੁਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ, ਕਿਉਂ ਜੋ ਪਰਮੇਸ਼ੁਰ ਦੀ ਗਵਾਹੀ ਇਹ ਹੈ ਕਿ ਉਹ ਨੇ ਆਪਣੇ ਪੁੱਤਰ ਦੇ ਬਾਰੇ ਗਵਾਹੀ ਦਿੱਤੀ ਹੈ।
Dacă noi primim mărturia oamenilor, mărturia lui Dumnezeu este mai mare, căci aceasta este mărturia lui Dumnezeu, pe care a mărturisit-o despre Fiul său.
10 ੧੦ ਜਿਹੜਾ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਵਿੱਚ ਹੀ ਗਵਾਹੀ ਰੱਖਦਾ ਹੈ। ਜਿਹੜਾ ਪਰਮੇਸ਼ੁਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਉਹ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂ ਜੋ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ ਜਿਹੜੀ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਬਾਰੇ ਦਿੱਤੀ ਹੈ।
Cel care crede în Fiul lui Dumnezeu are mărturia în el însuși. Cel care nu crede în Dumnezeu s-a făcut mincinos, pentru că nu a crezut în mărturia pe care Dumnezeu a dat-o despre Fiul său.
11 ੧੧ ਅਤੇ ਉਹ ਗਵਾਹੀ ਇਹ ਹੈ ਕਿ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਹ ਦੇ ਪੁੱਤਰ ਦੇ ਵਿੱਚ ਹੈ। (aiōnios g166)
Mărturia este aceasta: Dumnezeu ne-a dat viața veșnică, iar această viață este în Fiul său. (aiōnios g166)
12 ੧੨ ਜਿਸ ਦੇ ਕੋਲ ਪੁੱਤਰ ਹੈ, ਉਹ ਦੇ ਕੋਲ ਜੀਵਨ ਹੈ। ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ, ਉਹ ਦੇ ਕੋਲ ਜੀਵਨ ਵੀ ਨਹੀਂ।
Cine Îl are pe Fiul are viața. Cel care nu Îl are pe Fiul lui Dumnezeu nu are viața.
13 ੧੩ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਕਿ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ। (aiōnios g166)
Am scris aceste lucruri pentru voi, care credeți în Numele Fiului lui Dumnezeu, ca să știți că aveți viața veșnică și să credeți în continuare în Numele Fiului lui Dumnezeu. (aiōnios g166)
14 ੧੪ ਅਤੇ ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹ ਦੀ ਮਰਜ਼ੀ ਦੇ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ।
Îndrăzneala pe care o avem față de El este că, dacă cerem ceva după voia Lui, El ne ascultă.
15 ੧੫ ਅਤੇ ਜੇ ਅਸੀਂ ਜਾਣਦੇ ਹਾਂ ਕਿ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ।
Și dacă știm că ne ascultă, orice am cere, știm că avem cererile pe care i le-am adresat.
16 ੧੬ ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੇ ਜੋ ਮੌਤ ਦਾ ਕਾਰਨ ਨਹੀਂ ਹੈ, ਤਾਂ ਉਹ ਮੰਗੇ ਅਤੇ ਪਰਮੇਸ਼ੁਰ ਉਹ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ। ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ। ਉਹ ਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਕਰੇ।
Dacă cineva vede pe fratele său săvârșind un păcat care nu duce la moarte, să ceară și Dumnezeu îi va da viață pentru cei ce nu fac păcate care duc la moarte. Există păcat care duce la moarte. Nu spun că ar trebui să facă o cerere cu privire la aceasta.
17 ੧੭ ਸਾਰਾ ਕੁਧਰਮ ਪਾਪ ਹੈ ਅਤੇ ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਨਹੀਂ।
Orice nelegiuire este păcat și există păcat care nu duce la moarte.
18 ੧੮ ਅਸੀਂ ਜਾਣਦੇ ਹਾਂ ਕਿ ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ, ਸੋ ਪਾਪ ਨਹੀਂ ਕਰਦਾ ਸਗੋਂ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਉਹ ਉਸ ਦੀ ਰਖਵਾਲੀ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ।
Știm că oricine este născut din Dumnezeu nu păcătuiește; dar cel născut din Dumnezeu se păzește pe sine însuși, și cel rău nu se atinge de el.
19 ੧੯ ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।
Știm că noi suntem de la Dumnezeu, iar întreaga lume se află în puterea celui rău.
20 ੨੦ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ। (aiōnios g166)
Știm că Fiul lui Dumnezeu a venit și ne-a dat pricepere, ca să cunoaștem pe cel adevărat; și noi suntem în cel adevărat, în Fiul său Isus Hristos. Acesta este adevăratul Dumnezeu și viața veșnică. (aiōnios g166)
21 ੨੧ ਹੇ ਬੱਚਿਓ, ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।
Copilașilor, feriți-vă de idoli.

< 1 ਯੂਹੰਨਾ 5 >