< 1 ਕੁਰਿੰਥੀਆਂ ਨੂੰ 3 >

1 ਹੇ ਭਰਾਵੋ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਿਕ ਲੋਕਾਂ ਨਾਲ ਸਗੋਂ ਜਿਵੇਂ ਸੰਸਾਰੀ ਲੋਕਾਂ ਨਾਲ ਗੱਲ ਕਰੀਦੀ ਹੈ। ਹਾਂ, ਜਿਵੇਂ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ।
І я, браттє, не міг промовляти до вас, яко до духовних, а яко до тїлесних, яко до малолїтків у Христї.
2 ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਵਾਇਆ ਕਿਉਂ ਜੋ ਅਜੇ ਤੁਸੀਂ ਉਹ ਦੇ ਲਾਇਕ ਨਹੀਂ ਹੋਏ ਸਗੋਂ ਹੁਣ ਵੀ ਉਹ ਦੇ ਲਾਇਕ ਨਹੀਂ ਹੋ।
Молоком поїв вас, а не стравою; ще бо не змогли (знести того), та ще й тепер не можете, ще бо ви тїлесні.
3 ਤੁਸੀਂ ਹੁਣ ਤੱਕ ਸਰੀਰਕ ਹੋ ਕਿਉਂਕਿ ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ?
Коли бо між вами зависть та сварня, та незгода, то хиба ж не тілесні ви й хиба не чоловічим робом ходите?
4 ਜਦੋਂ ਇੱਕ ਕਹਿੰਦਾ ਹੈ ਕਿ ਮੈਂ ਪੌਲੁਸ ਦਾ ਹਾਂ ਅਤੇ ਦੂਜਾ, ਮੈਂ ਅੱਪੁਲੋਸ ਦਾ ਹਾਂ ਤਾਂ ਕੀ ਤੁਸੀਂ ਇਨਸਾਨ ਹੀ ਨਹੀਂ?
Коли бо каже хто: Я Павлів; другий же: Я Аполосів; то хиба ж не тілесні ви?
5 ਫੇਰ ਅੱਪੁਲੋਸ ਕੀ ਹੈ ਅਤੇ ਪੌਲੁਸ ਕੀ ਹੈ? ਸਿਰਫ਼ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਵਿਸ਼ਵਾਸ ਕੀਤੀ ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ।
Хто ж Павел і хто Аполос? Та же ж вони тільки слуги, через котрих ви увірували, і як кому дав Господь.
6 ਮੈਂ ਤਾਂ ਬੂਟਾ ਲਾਇਆ ਅਤੇ ਅੱਪੁਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ।
Я посадив, Аполос поливав, Бог ж зростив.
7 ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ।
Тим то ніщо й той, хто садить, і хто поливає, а хто зрощує - Бог.
8 ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ।
Хто ж садить і хто поливає, сї одно, кожний же прийме нагороду свою по своїм труді.
9 ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ ਅਤੇ ਪਰਮੇਸ਼ੁਰ ਦਾ ਭਵਨ ਹੋ।
Бо ми Божі помічники, ви Боже поле, Божа будівля.
10 ੧੦ ਪਰਮੇਸ਼ੁਰ ਦੀ ਕਿਰਪਾ ਅਨੁਸਾਰ ਜੋ ਮੈਨੂੰ ਦਾਨ ਵਿੱਚ ਮਿਲੀ ਹੈ, ਮੈਂ ਸਿਆਣੇ ਰਾਜ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਭਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ।
По благодаті Божій, даній мені, яко мудрий будівничий, положив я основину, инший же будує. Нехай же кожен дпвить ся, як він будує.
11 ੧੧ ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੋ ਦੂਜੀ ਕੋਈ ਨਹੀਂ ਰੱਖ ਸਕਦਾ ਅਤੇ ਇਹ ਯਿਸੂ ਮਸੀਹ ਹੈ।
Иншої бо підвалини ніхто не може положити окрім тієї, що положена, котра єсть Ісус Христос.
12 ੧੨ ਪਰ ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ।
Коли ж хто будує на сій підвалині з золота, срібла, дорогого каменя, дерева, сїна, очерету, -
13 ੧੩ ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਪ੍ਰਗਟ ਕਰ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ।
кожного діло буде явне; день бо (Господень) покаже, тим що в огні відкриєть ся, і яка в кожного робота, огонь випробує.
14 ੧੪ ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਇਨਾਮ ਮਿਲੇਗਾ।
Коди робота встоїть, хто вибудував - прийме нагороду.
15 ੧੫ ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ।
Коли робота згорить, понесе шкоду, сам же спасеть ся, тільки так, як через огонь.
16 ੧੬ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?
Хиба не знаєте, що ви храм Божий, і Дух Божий живе в вас?
17 ੧੭ ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ।
Коли хто зруйнує Божий храм, зруйнує його Бог: бо храм Божий сьвят, котрий єсте ви.
18 ੧੮ ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿੱਚ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਕਿ ਗਿਆਨੀ ਹੋ ਜਾਵੇ। (aiōn g165)
Нехай ніхто себе не обманює. Коли хто між вами здасть ся мудрим у віку сьому, нехай буде дурним, щоб бути премудрим. (aiōn g165)
19 ੧੯ ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਤਾ ਹੈ ਕਿਉਂ ਜੋ ਲਿਖਿਆ ਹੋਇਆ ਹੈ, ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ।
Бо премудрість сьвіта сього - дурощі у Бога, писано бо: Спіймає премудрих в хитрощах їх.
20 ੨੦ ਫੇਰ ਇਹ ਕਿ ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਵਿਅਰਥ ਹਨ।
І знов: Господь знає думки мудрих, що вони марні.
21 ੨੧ ਇਸ ਲਈ ਕੋਈ ਵੀ ਮਨੁੱਖਾਂ ਉੱਤੇ ਘਮੰਡ ਨਾ ਕਰੇ ਕਿਉਂ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ।
Тимже нїхто нехай не хвалить ся в людях; все бо ваше:
22 ੨੨ ਕੀ ਪੌਲੁਸ, ਕੀ ਅੱਪੁਲੋਸ, ਕੀ ਕੇਫ਼ਾਸ, ਕੀ ਦੁਨੀਆਂ, ਕੀ ਜੀਵਨ, ਕੀ ਮੌਤ, ਕੀ ਵਰਤਮਾਨ, ਕੀ ਹੋਣ ਵਾਲੀਆਂ ਵਸਤਾਂ, ਸੱਭੇ ਤੁਹਾਡੀਆਂ ਹਨ!
Чи то Павел, чи Аполос, чи Кифа, чи сьвіт, чи життє, чи смерть, чи теперішнє, чи будуче, - все ваше,
23 ੨੩ ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।
ви ж Христові, а Христос Божий.

< 1 ਕੁਰਿੰਥੀਆਂ ਨੂੰ 3 >