< 1 ਇਤਿਹਾਸ 7 >

1 ਯਿੱਸਾਕਾਰ ਦੇ ਚਾਰ ਪੁੱਤਰ ਸਨ, ਤੋਲਾ ਤੇ ਫੂਆਹ ਤੇ ਯਾਸ਼ੂਬ ਤੇ ਸ਼ਿਮਰੋਨ 2 ਅਤੇ ਤੋਲਾ ਦੇ ਪੁੱਤਰ ਉੱਜ਼ੀ ਤੇ ਰਫ਼ਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸ਼ਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆਂ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰਬੀਰ ਯੋਧੇ ਸਨ। ਦਾਊਦ ਦੇ ਦਿਨਾਂ ਵਿੱਚ ਉਨ੍ਹਾਂ ਦੀ ਗਿਣਤੀ ਬਾਈ ਹਜ਼ਾਰ ਛੇ ਸੌ ਸੀ 3 ਅਤੇ ਉੱਜ਼ੀ ਦੇ ਪੁੱਤਰ ਯਿਜ਼ਰਹਯਾਹ ਅਤੇ ਯਿਜ਼ਰਹਯਾਹ ਦੇ ਪੁੱਤਰ, ਮੀਕਾਏਲ ਤੇ ਓਬਦਯਾਹ ਤੇ ਯੋਏਲ, ਯਿੱਸ਼ੀਯਾਹ, ਪੰਜ, ਸਾਰੇ ਮੁਖੀਏ 4 ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਯੋਧਿਆਂ ਦੇ ਵੱਡੇ ਜੱਥੇ ਸਨ, ਛੱਤੀ ਹਜ਼ਾਰ ਜੁਆਨ ਕਿਉਂ ਜੋ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਤਨੀਆਂ ਅਤੇ ਪੁੱਤਰ ਸਨ 5 ਅਤੇ ਉਨ੍ਹਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਵਿੱਚ ਗਿਣੇ ਹੋਏ ਸਤਾਸੀ ਹਜ਼ਾਰ ਸਨ। 6 ਬਿਨਯਾਮੀਨ ਦੇ ਪੁੱਤਰ, ਬਲਾ ਤੇ ਬਕਰ ਤੇ ਯਦੀਏਲ, ਤਿੰਨ 7 ਅਤੇ ਬਲਾ ਦੇ ਪੁੱਤਰ, ਅਸਬੋਨ ਤੇ ਉੱਜ਼ੀ ਤੇ ਉੱਜ਼ੀਏਲ ਤੇ ਯਰੀਮੋਥ ਤੇ ਈਰੀ, ਪੰਜ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ, ਬਹੁਤ ਤਕੜੇ ਸੂਰਮੇ ਅਤੇ ਆਪਣੀਆਂ ਕੁਲਪੱਤ੍ਰੀਆਂ ਦੇ ਵਿੱਚ ਉਹ ਬਾਈ ਹਜ਼ਾਰ ਚੌਂਤੀ ਗਿਣੇ ਗਏ ਸਨ। 8 ਬਕਰ ਦੇ ਪੁੱਤਰ ਜ਼ਮੀਰਾਹ ਤੇ ਯੋਆਸ਼ ਤੇ ਅਲੀਅਜ਼ਰ ਤੇ ਅਲਯੋਏਨਈ ਤੇ ਆਮਰੀ ਤੇ ਯਿਰੇਮੋਥ ਤੇ ਅਬਿਯਾਹ ਤੇ ਅਨਾਥੋਥ ਤੇ ਆਲਾਮਥ ਇਹ ਸਾਰੇ ਬਕਰ ਦੇ ਪੁੱਤਰ ਸਨ। 9 ਕੁੱਲ-ਪੱਤਰੀ ਵਿੱਚ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੋ ਸੌ ਸੀ, ਡਾਢੇ ਸੂਰਮੇ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ 10 ੧੦ ਅਤੇ ਯਦੀਏਲ ਦੇ ਪੁੱਤਰ, ਬਿਲਹਾਨ ਅਤੇ ਬਿਲਹਾਨ ਦੇ ਪੁੱਤਰ, ਯਊਸ਼ ਤੇ ਬਿਨਯਾਮੀਨ ਤੇ ਏਹੂਦ ਤੇ ਕਨਾਨਾਹ ਤੇ ਜ਼ੇਥਾਨ ਤੇ ਤਰਸ਼ੀਸ਼ ਤੇ ਅਹੀਸ਼ਾਹਰ 11 ੧੧ ਇਹ ਸਾਰੇ ਯਦੀਏਲ ਦੇ ਪੁੱਤਰ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਅਨੁਸਾਰ ਡਾਢੇ ਸੂਰਮੇ ਸਤਾਰਾਂ ਹਜ਼ਾਰ ਦੋ ਸੌ ਸਨ ਜਿਹੜੇ ਸੈਨਾਂ ਵਿੱਚ ਯੁੱਧ ਕਰਨ ਜੋਗ ਸਨ 12 ੧੨ ਅਤੇ ਸ਼ੁੱਪੀਮ ਤੇ ਹੁੱਪੀਮ ਈਰ ਦੇ ਪੁੱਤਰ, ਹੁਸ਼ੀਮ ਅਹੇਰ ਦੇ ਪੁੱਤਰ। 13 ੧੩ ਨਫ਼ਤਾਲੀ ਦੇ ਪੁੱਤਰ, ਯਹਸੀਏਲ ਤੇ ਗੂਨੀ ਤੇ ਯੇਸਰ ਤੇ ਸ਼ੱਲੂਮ ਬਿਲਹਾਹ ਦੇ ਪੁੱਤਰ। 14 ੧੪ ਮਨੱਸ਼ਹ ਦੇ ਪੁੱਤਰ, ਅਸਰੀਏਲ ਜਿਹ ਨੂੰ ਉਹ ਦੀ ਅਰਾਮੀ ਦਾਸੀ ਨੇ ਜਨਮ ਦਿੱਤਾ, ਉਸ ਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ। 15 ੧੫ ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਇੱਕ ਔਰਤ ਵਿਆਹ ਲਈ ਜਿਹ ਦੀ ਭੈਣ ਦਾ ਨਾਮ ਮਅਕਾਹ ਸੀ। ਦੂਜੇ ਦਾ ਨਾਮ ਸਲਾਫ਼ਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ। 16 ੧੬ ਮਾਕੀਰ ਦੀ ਔਰਤ ਮਅਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਪਰਸ਼ ਰੱਖਿਆ ਅਤੇ ਉਹ ਦੇ ਭਰਾ ਦਾ ਨਾਮ ਸ਼ਰਸ਼ ਸੀ ਅਤੇ ਉਹ ਦੇ ਪੁੱਤਰ ਊਲਾਮ ਤੇ ਰਾਕਮ ਸਨ 17 ੧੭ ਅਤੇ ਊਲਾਮ ਦੇ ਪੁੱਤਰ, ਬਦਾਨ। ਇਹ ਗਿਲਆਦ ਦੇ ਪੁੱਤਰ ਸਨ ਜਿਹੜਾ ਮਾਕੀਰ ਦੇ ਪੁੱਤਰ ਤੇ ਮਨੱਸ਼ਹ ਦਾ ਪੋਤਾ ਸੀ 18 ੧੮ ਅਤੇ ਉਹ ਦੀ ਭੈਣ ਹੰਮੋਲਕੋਥ ਨੇ ਈਸ਼ਹੋਦ ਤੇ ਅਬੀਅਜ਼ਰ ਤੇ ਮਹਲਾਹ ਜਣੇ 19 ੧੯ ਅਤੇ ਸ਼ਮੀਦਾ ਦੇ ਪੁੱਤਰ ਇਹ ਸਨ, ਅਹਯਾਨ ਤੇ ਸ਼ਕਮ ਤੇ ਲਿਕਹੀ ਤੇ ਅਨੀਆਮ। 20 ੨੦ ਇਫ਼ਰਾਈਮ ਦੇ ਪੁੱਤਰ, ਸ਼ੁਥਲਹ ਤੇ ਉਹ ਦਾ ਪੁੱਤਰ ਬਰਦ ਤੇ ਉਹ ਦਾ ਤਹਥ, ਤੇ ਉਹ ਦਾ ਅਲਆਦਾਹ ਤੇ ਉਹ ਦਾ ਪੁੱਤਰ ਤਹਥ 21 ੨੧ ਅਤੇ ਉਹ ਦਾ ਪੁੱਤਰ ਜ਼ਾਬਾਦ ਤੇ ਉਹ ਦਾ ਪੁੱਤਰ ਸ਼ੁਥਲਹ ਤੇ ਅਜ਼ਰ ਤੇ ਅਲਆਦ ਜਿਨ੍ਹਾਂ ਨੂੰ ਗਥ ਦੇ ਮਨੁੱਖਾਂ ਨੇ ਜਿਹੜੇ ਉਸ ਦੇਸ ਵਿੱਚ ਜੰਮੇ ਸਨ ਇਸ ਲਈ ਮਾਰ ਸੁੱਟਿਆ ਕਿ ਉਹ ਉਨ੍ਹਾਂ ਦੇ ਪਸ਼ੂਆਂ ਦੀ ਚੋਰੀ ਕਰਨ ਨੂੰ ਆਏ ਸਨ। 22 ੨੨ ਉਨ੍ਹਾਂ ਦਾ ਪਿਤਾ ਇਫ਼ਰਾਈਮ ਬਹੁਤ ਦਿਨਾਂ ਤੱਕ ਸੋਗ ਕਰਦਾ ਰਿਹਾ, ਉਹ ਦਾ ਭਾਈਚਾਰਾ ਉਸ ਨੂੰ ਤਸੱਲੀ ਦੇਣ ਲਈ ਆਏ 23 ੨੩ ਉਹ ਆਪਣੀ ਔਰਤ ਕੋਲ ਗਿਆ ਅਤੇ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਬਰੀਆਹ ਰੱਖਿਆ ਕਿਉਂ ਜੋ ਉਹ ਦੇ ਘਰ ਵਿੱਚ ਬੁਰਿਆਈ ਆਈ ਸੀ 24 ੨੪ ਅਤੇ ਉਹ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਤੇ ਉੱਪਰਲੇ ਬੈਤ-ਹੋਰੋਨ ਨੂੰ ਅਤੇ ਉੱਜ਼ੇਨ-ਸ਼ਅਰਾਹ ਨੂੰ ਬਣਾਇਆ 25 ੨੫ ਅਤੇ ਉਹ ਦਾ ਪੁੱਤਰ ਰਫਹ ਤੇ ਰਸ਼ਫ਼ ਤੇ ਉਹ ਦਾ ਪੁੱਤਰ ਤਲਹ ਤੇ ਉਹ ਦਾ ਪੁੱਤਰ ਤਹਨ 26 ੨੬ ਉਹ ਦਾ ਪੁੱਤਰ ਲਅਦਾਨ, ਉਹ ਦਾ ਪੁੱਤਰ ਅੰਮੀਹੂਦ, ਉਹ ਦਾ ਪੁੱਤਰ ਅਲੀਸ਼ਾਮਾ, 27 ੨੭ ਉਹ ਦਾ ਪੁੱਤਰ ਨੂਨ, ਉਹ ਦਾ ਪੁੱਤਰ ਯਹੋਸ਼ੁਆ। 28 ੨੮ ਉਨ੍ਹਾਂ ਦੇ ਜਾਇਦਾਦ ਤੇ ਵਸੇਬੇ ਇਹ ਸਨ, ਬੈਤਏਲ ਉਹ ਦੇ ਪਿੰਡਾਂ ਸਣੇ ਅਤੇ ਚੜਦੇ ਪਾਸੇ ਨਅਰਾਨ ਅਤੇ ਲਹਿੰਦੇ ਪਾਸੇ ਗਜ਼ਰ ਉਹ ਦੇ ਪਿੰਡਾਂ ਸਣੇ, ਨਾਲੇ ਸ਼ਕਮ ਉਹ ਦੇ ਪਿੰਡਾਂ ਸਣੇ ਅੱਯਾਹ ਤੱਕ ਉਹ ਦੇ ਪਿੰਡਾਂ ਸਣੇ 29 ੨੯ ਅਤੇ ਮਨੱਸ਼ੀਆਂ ਦੀਆਂ ਹੱਦਾਂ ਕੋਲ ਬੈਤ ਸ਼ਾਨ ਦੇ ਪਿੰਡਾਂ ਸਣੇ, ਤਆਨਾਕ ਉਹ ਦੇ ਪਿੰਡਾਂ ਸਣੇ, ਮਗਿੱਦੋ ਉਹ ਦੇ ਪਿੰਡਾਂ ਸਣੇ, ਦੋਰ ਉਹ ਦੇ ਪਿੰਡਾਂ ਸਣੇ। ਇਹਨਾਂ ਵਿੱਚ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰ ਵੱਸਦੇ ਸਨ। 30 ੩੦ ਆਸ਼ੇਰ ਦੇ ਪੁੱਤਰ, ਯਿਮਨਾਹ ਤੇ ਯਿਸ਼ਵਾਹ ਤੇ ਯਿਸ਼ਵੀ ਤੇ ਬਰੀਆਹ ਤੇ ਉਨ੍ਹਾਂ ਦੀ ਭੈਣ ਸਰਹ 31 ੩੧ ਅਤੇ ਬਰੀਆਹ ਦੇ ਪੁੱਤਰ, ਹੇਬਰ ਤੇ ਮਲਕੀਏਲ ਜਿਹੜਾ ਬਿਰਜ਼ਾਵਿਥ ਦਾ ਪਿਤਾ ਹੈ 32 ੩੨ ਅਤੇ ਹੇਬਰ ਤੋਂ ਯਫਲੇਟ ਤੇ ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਨੇ ਜਨਮ ਲਿਆ 33 ੩੩ ਅਤੇ ਯਫਲੇਟ ਦੇ ਪੁੱਤਰ, ਪਾਸਕ ਤੇ ਬਿਮਹਾਲ ਤੇ ਅਸ਼ਵਥ। ਇਹ ਯਫਲੇਟ ਦੇ ਪੁੱਤਰ ਸਨ 34 ੩੪ ਅਤੇ ਸ਼ਮਰ ਦੇ ਪੁੱਤਰ, ਅਹੀ ਤੇ ਰੋਹਗਾਹ, ਤੇ ਹੁੱਬਾਹ ਤੇ ਅਰਾਮ 35 ੩੫ ਅਤੇ ਉਹ ਦਾ ਭਰਾ ਹੇਲਮ ਦੇ ਪੁੱਤਰ, ਸੋਫਾਹ ਤੇ ਯਿਮਨਾ ਤੇ ਸ਼ੇਲਸ਼ ਤੇ ਆਮਲ 36 ੩੬ ਸੋਫਾਹ ਦੇ ਪੁੱਤਰ, ਸੂਅਹ ਤੇ ਹਰਨਫਰ ਤੇ ਸ਼ੂਆਲ ਤੇ ਬੇਰੀ ਤੇ ਯਿਮਰਾਹ 37 ੩੭ ਬਸਰ ਤੇ ਹੋਦ ਤੇ ਸ਼ੰਮਾ ਤੇ ਸ਼ਿਲਸ਼ਾਹ ਤੇ ਯਿਥਰਾਨ ਤੇ ਬਏਰਾ 38 ੩੮ ਅਤੇ ਯਥਰ ਦੇ ਪੁੱਤਰ, ਯਫ਼ੁੰਨਹ ਤੇ ਪਿਸਪਾ ਤੇ ਅਰਾ 39 ੩੯ ਅਤੇ ਉੱਲਾ ਦੇ ਪੁੱਤਰ, ਆਰਹ ਤੇ ਹੰਨੀਏਲ ਤੇ ਰਿਸਯਾ 40 ੪੦ ਇਹ ਸਾਰੇ ਆਸ਼ੇਰ ਦੇ ਪੁੱਤਰ ਸਨ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਬਹੁਤ ਤਕੜੇ ਸੂਰਮੇ, ਸਰਦਾਰ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾਂ ਦੇ ਯੋਧੇ ਗਿਣੇ ਗਏ ਸੋ ਛੱਬੀ ਹਜ਼ਾਰ ਸਨ।

< 1 ਇਤਿਹਾਸ 7 >