< 1 ਇਤਿਹਾਸ 29 >

1 ਦਾਊਦ ਪਾਤਸ਼ਾਹ ਨੇ ਸਾਰੀ ਸਭਾ ਨੂੰ ਆਖਿਆ, ਮੇਰਾ ਪੁੱਤਰ ਸੁਲੇਮਾਨ ਜੋ ਇਕੱਲਾ ਪਰਮੇਸ਼ੁਰ ਨੇ ਚੁਣ ਲਿਆ ਹੈ, ਉਹ ਬਾਲਕ ਅਤੇ ਮਾਸੂਮ ਹੈ, ਪਰ ਕੰਮ ਬਹੁਤ ਵੱਡਾ ਹੈ ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਦੇ ਲਈ ਹੋਵੇਗਾ।
Потом рече Давид свему збору: Једног Соломуна, сина мог, изабрао је Господ, младо дете, а ово је велик посао; јер неће бити човеку тај дом него Господу Богу.
2 ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ।
Ја колико могох приправих за дом Бога свог злата за ствари златне, сребра за сребрне, бронзе за бронзане, гвожђа за гвоздене, и дрва за дрвене, камења онихова, и камења за укивање, и камења за накит и за вез, и свакојаког драгог камења, и камена мрамора изобила.
3 ਕਿਉਂ ਜੋ ਮੈਂ ਆਪਣਾ ਮਨ ਆਪਣੇ ਪਰਮੇਸ਼ੁਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ੁਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ
И још из љубави к дому Бога свог, шта имам свог злата и сребра, осим свега што сам приправио за дом свети, дајем и то на дом Бога свог:
4 ਅਰਥਾਤ ਤਿੰਨ ਹਜ਼ਾਰ ਕਤਾਰ ਸੋਨਾ ਓਫੀਰੀ ਸੋਨੇ ਤੋਂ, ਅਤੇ ਸੱਤ ਹਜ਼ਾਰ ਕੰਤਾਰ ਖਰੀ ਚਾਂਦੀ ਸਥਾਨ ਦੀਆਂ ਕੰਧਾਂ ਤੇ ਮੜ੍ਹਨ ਲਈ
Три хиљаде таланата злата офирског, и седам хиљада таланата чистог сребра, да се обложе зидови домовима.
5 ਉਹ ਸੋਨਾ ਸੋਨੇ ਦੀਆਂ ਵਸਤਾਂ ਦੇ ਲਈ, ਅਤੇ ਚਾਂਦੀ ਦੀਆਂ ਵਸਤਾਂ ਦੇ ਲਈ, ਅਤੇ ਕਾਰੀਗਰੀਆਂ ਦੇ ਹਰੇਕ ਪ੍ਰਕਾਰ ਦੇ ਕੰਮ ਦੇ ਲਈ ਹੈ। ਅਤੇ ਅਜਿਹਾ ਕਿਹੜਾ ਹੈ ਜੋ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾ ਕੇ ਯਹੋਵਾਹ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ?
Злато за златне ствари, а сребро за сребрне и за свако дело руку уметничких. А би ли јоште ко хтео драговољно шта данас приложити Господу?
6 ਤਦ ਪਿਤਾਵਾਂ ਦੀਆਂ ਕੁਲਾਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਗੋਤਾਂ ਦੇ ਸਰਦਾਰਾਂ ਅਤੇ ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਅਤੇ ਪਾਤਸ਼ਾਹ ਦੇ ਰਾਜ ਕਾਜ ਦੇ ਸਰਦਾਰਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਈਆਂ
Тада драговољно приложише кнезови домова отачких и кнезови племена Израиљевих и хиљадници и стотиници и кнезови над пословима царским.
7 ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੀ ਟਹਿਲ ਸੇਵਾ ਲਈ ਇੱਕ ਸੌ ਅਠਾਸੀ ਟਨ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਲੱਗਭੱਗ ਤਿੰਨ ਸੌ ਪੰਝੱਤਰ ਟਨ ਚਾਂਦੀ ਅਤੇ ਛੇ ਸੌ ਪੰਝੱਤਰ ਟਨ ਪਿੱਤਲ ਅਤੇ ਤਿੰਨ ਹਜ਼ਾਰ ਸੱਤ ਸੌ ਟਨ ਲੋਹਾ ਦਿੱਤਾ
И дадоше за службу у дому Божијем злата, пет хиљада таланата и десет хиљада златица, и сребра десет хиљада таланата, и бронзе осамнаест хиљада таланата, и гвожђа сто хиљада таланата.
8 ਅਤੇ ਜਿਨ੍ਹਾਂ ਦੇ ਕੋਲ ਅਣਮੋਲਕ ਪੱਥਰ ਸਨ, ਉਹਨਾਂ ਨੇ ਉਨ੍ਹਾਂ ਨੂੰ ਯਹੀਏਲ ਗੇਰਸ਼ੋਨੀ ਦੇ ਹੱਥੀਂ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤਾ
И камења у кога год беше сви дадоше у ризницу дома Господњег у руке Јехила од синова Гирсонових.
9 ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।
И радоваше се народ што драговољно прилагаху, јер прилагаху целим срцем Господу; и цар се Давид радоваше веома.
10 ੧੦ ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾਹ ਦਾ ਧੰਨਵਾਦ ਕੀਤਾ ਅਤੇ ਦਾਊਦ ਨੇ ਆਖਿਆ, ਹੇ ਯਹੋਵਾਹ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ੁਰ, ਤੂੰ ਸਦੀਪਕਾਲ ਤੱਕ ਧੰਨ ਹੋ
Потом Давид благослови Господа пред свим збором, и рече Давид: Благословен си Господе Боже Израиља, оца нашег од века до века.
11 ੧੧ ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ।
Твоје је, Господе, величанство и сила и слава и вечност и част, и све што је на небу и на земљи; Твоје је, Господе, царство, и Ти си узвишен, сврх свега Поглавар;
12 ੧੨ ਧਨ, ਮਾਯਾ ਅਤੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੂੰ ਸਾਰਿਆਂ ਦੇ ਸਿਰ ਉੱਤੇ ਰਾਜ ਕਰਦਾ ਹੈਂ, ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਤੇ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਾਰਿਆਂ ਨੂੰ ਬਖ਼ਸ਼ੇਂ
Богатство и слава од Тебе је, и Ти владаш свим, и у Твојој је руци моћ и сила, и у Твојој је руци узвисити и укрепити све.
13 ੧੩ ਹੁਣ ਇਸ ਲਈ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ
Сада дакле, Боже наш, хвалимо Те и славимо име Твоје славно.
14 ੧੪ ਪਰ ਮੈਂ ਕੌਣ ਅਤੇ ਮੇਰੀ ਪਰਜਾ ਕੌਣ, ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ!
Јер ко сам ја и шта је мој народ да бисмо могли оволико принети Теби драговољно? Јер је од Тебе све, и из Твојих руку примивши дасмо Ти.
15 ੧੫ ਅਸੀਂ ਤਾਂ ਆਪਣੇ ਪੁਰਖਿਆਂ ਵਾਂਗੂੰ ਤੇਰੇ ਅੱਗੇ ਓਪਰੇ ਅਤੇ ਰਾਹੀ ਹਾਂ, ਧਰਤੀ ਉੱਤੇ ਸਾਡੇ ਦਿਨ ਛਾਂ ਵਾਂਗੂੰ ਹਨ ਅਤੇ ਕੁਝ ਠਿਕਾਣਾ ਹੈ ਨਹੀਂ।
Јер смо дошљаци пред Тобом и гости као сви оци наши; дани су наши на земљи као сен и нема стајања.
16 ੧੬ ਹੇ ਯਹੋਵਾਹ ਸਾਡੇ ਪਰਮੇਸ਼ੁਰ, ਇਹ ਸਭ ਭੰਡਾਰ ਜਿਹੜਾ ਅਸੀਂ ਇਕੱਠਾ ਕੀਤਾ ਹੈ, ਕਿ ਤੇਰੇ ਪਵਿੱਤਰ ਨਾਮ ਦੇ ਲਈ ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ ਹੈ ਅਤੇ ਸਭ ਤੇਰਾ ਹੀ ਹੈ।
Господе Боже наш, све ово благо што Ти приправисмо за грађење дома имену Твом светом, из Твоје је руке, и све је Твоје.
17 ੧੭ ਹੇ ਮੇਰੇ ਪਰਮੇਸ਼ੁਰ, ਮੈਂ ਇਸ ਗੱਲ ਨੂੰ ਵੀ ਜਾਣਦਾ ਹਾਂ ਕਿ ਤੂੰ ਮਨ ਨੂੰ ਜਾਂਚਦਾ ਹੈਂ ਅਤੇ ਸਚਿਆਈ ਤੈਨੂੰ ਚੰਗੀ ਲੱਗਦੀ ਹੈ, ਅਤੇ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਇਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤੀ ਨਾਲ ਇਹ ਵੀ ਦੇਖਿਆ ਜੋ ਤੇਰੀ ਪਰਜਾ ਜਿਹੜੀ ਇੱਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਲਈ ਦਿੰਦੇ ਹਨ।
Али знам, Боже мој, да Ти испитујеш срца и шта је право хоћеш; ја правим срцем драговољно принесох све ово, и с радошћу видех народ Твој који је овде како Ти драговољно приноси.
18 ੧੮ ਹੇ ਯਹੋਵਾਹ ਸਾਡੇ ਪਿਤਾਵਾਂ ਅਬਰਾਹਾਮ, ਇਸਹਾਕ, ਅਤੇ ਇਸਰਾਏਲ ਦੇ ਪਰਮੇਸ਼ੁਰ ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ੍ਹ ਕਰ, ਅਤੇ ਉਨ੍ਹਾਂ ਦੇ ਮਨਾਂ ਨੂੰ ਆਪਣੇ ਲਈ ਤਿਆਰ ਕਰ!
Господе Боже Аврама, Исака и Израиља, отаца наших, сачувај довека ову вољу и помисао срдачну народа свог, и управљај срце њихово к себи.
19 ੧੯ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਸੱਚਾ ਮਨ ਬਖਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ।
И Соломуну, сину мом подај срце право да би држао заповести Твоје, сведочанства Твоја и уредбе Твоје, и да би отворио све и да би сазидао двор овај за који сам приправио.
20 ੨੦ ਤਦ ਦਾਊਦ ਨੇ ਸਾਰੀ ਸਭਾ ਨੂੰ ਆਗਿਆ ਦਿੱਤੀ ਕਿ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧੰਨ ਆਖੋ! ਤਾਂ ਸਾਰੀ ਸਭਾ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਆਪੋ ਆਪਣੇ ਸਿਰ ਝੁਕਾ ਕੇ ਯਹੋਵਾਹ ਨੂੰ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ
Потом рече Давид свему збору: Благословите сада Господа Бога свог. И сав збор благослови Господа Бога отаца својих, и савивши се поклонише се Господу и цару.
21 ੨੧ ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰ ਨੂੰ ਯਹੋਵਾਹ ਦੇ ਲਈ ਬਲੀਦਾਨਾਂ ਨੂੰ ਬਲੀਦਾਨ ਕੀਤਾ, ਅਤੇ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ, ਅਰਥਾਤ ਇੱਕ ਹਜ਼ਾਰ ਬਲ਼ਦ, ਇੱਕ ਹਜ਼ਾਰ ਛੱਤਰਾ, ਅਤੇ ਇੱਕ ਹਜ਼ਾਰ ਲੇਲਾ, ਉਨ੍ਹਾਂ ਦੇ ਪੀਣ ਦੀਆਂ ਭੇਟਾਂ ਅਤੇ ਬੇਅੰਤ ਬਲੀਆਂ ਸਣੇ ਜੋ ਸਾਰੀ ਇਸਰਾਏਲ ਦੇ ਲਈ ਸਨ
И принесоше Господу жртве, и принесоше Господу жртве паљенице сутрадан: хиљаду волова, хиљаду овнова, хиљаду јагањаца с наливима њиховим, и других жртава много за сав народ.
22 ੨੨ ਅਤੇ ਉਨ੍ਹਾਂ ਨੇ ਉਸੇ ਦਿਨ ਵੱਡੇ ਅਨੰਦ ਨਾਲ ਯਹੋਵਾਹ ਦੇ ਅੱਗੇ ਖਾਧਾ ਪੀਤਾ ਅਤੇ ਉਨ੍ਹਾਂ ਨੇ ਫੇਰ ਦੂਜੀ ਵਾਰੀ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਪਾਤਸ਼ਾਹ ਠਹਿਰਾਇਆ ਅਤੇ ਉਹ ਨੂੰ ਯਹੋਵਾਹ ਦੇ ਲਈ ਪ੍ਰਧਾਨ ਹੋਣ ਲਈ ਮਸਹ ਕੀਤਾ, ਅਤੇ ਸਾਦੋਕ ਨੂੰ ਜਾਜਕ ਹੋਣ ਦੇ ਲਈ
И једоше и пише пред Господом онај дан веселећи се веома. И поставише другом Соломуна, сина Давидовог царем, и помазаше га Господу за вођу а Садока за свештеника.
23 ੨੩ ਅਖ਼ੀਰ, ਸੁਲੇਮਾਨ ਯਹੋਵਾਹ ਦੇ ਸਿੰਘਾਸਣ ਉੱਤੇ ਰਾਜਾ ਹੋ ਕੇ ਆਪਣੇ ਪਿਤਾ ਦਾਊਦ ਦੇ ਥਾਂ ਬਿਰਾਜਮਾਨ ਹੋਇਆ ਅਤੇ ਧਨ ਸੰਪਤੀ ਵਾਲਾ ਹੋਇਆ ਅਤੇ ਸਾਰਾ ਇਸਰਾਏਲ ਉਸ ਦੀ ਆਗਿਆਕਾਰੀ ਕਰਦਾ ਸੀ।
И тако седе Соломун на престо Господњи да царује место Давида оца свог, и беше срећан, и слушаше га сав Израиљ.
24 ੨੪ ਅਤੇ ਸਾਰੇ ਸਰਦਾਰ, ਸੂਰਮੇ, ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸੁਲੇਮਾਨ ਪਾਤਸ਼ਾਹ ਦੇ ਆਗਿਆਕਾਰੀ ਹੋਏ
И сви кнезови и јунаци и сви синови цара Давида дадоше руке да ће бити покорни цару Соломуну.
25 ੨੫ ਅਤੇ ਯਹੋਵਾਹ ਨੇ ਸਾਰੇ ਇਸਰਾਏਲ ਦੇ ਵੇਖਣ ਵਿੱਚ ਸੁਲੇਮਾਨ ਦੀ ਵੱਡੀ ਮਹਿਮਾ ਕੀਤੀ ਅਤੇ ਉਸ ਨੂੰ ਅਜਿਹਾ ਰਾਜ ਦਾ ਤੇਜ ਬਖ਼ਸ਼ ਦਿੱਤਾ, ਜਿਹੋ ਜਿਹਾ ਉਸ ਤੋਂ ਪਹਿਲੋਂ ਇਸਰਾਏਲ ਵਿੱਚ ਕਿਸੇ ਰਾਜੇ ਦਾ ਨਹੀਂ ਹੋਇਆ ਸੀ।
И Господ узвиси веома Соломуна пред свим Израиљем и даде му славу царску какве ниједан цар пре њега није имао у Израиљу.
26 ੨੬ ਦਾਊਦ, ਯੱਸੀ ਦਾ ਪੁੱਤਰ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ
Тако Давид, син Јесејев, царова над свим Израиљем.
27 ੨੭ ਉਹ ਸਮਾਂ ਜਿਸ ਵਿੱਚ ਉਹ ਇਸਰਾਏਲ ਉੱਤੇ ਰਾਜ ਕਰ ਰਿਹਾ ਸੀ ਸੋ ਚਾਲ੍ਹੀ ਸਾਲਾਂ ਦਾ ਸੀ, ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਸੀ ਅਤੇ ਤੇਤੀ ਸਾਲ ਤੱਕ ਯਰੂਸ਼ਲਮ ਵਿੱਚ ਰਾਜ ਕੀਤਾ
А времена за које царова над Израиљем беше четрдесет година: а у Хеврону царова седам година, а у Јерусалиму царова тридесет и три године.
28 ੨੮ ਉਹ ਚੰਗੀ ਲੰਮੀ ਅਵਸਥਾ ਵਿੱਚ ਜੀਉਣ, ਧਨ ਅਤੇ ਪਤ ਨਾਲ ਪੂਰੀ ਤਰ੍ਹਾਂ ਪੂਰਨ ਹੋ ਕੇ ਮਰ ਗਿਆ ਅਤੇ ਉਸ ਦਾ ਪੁੱਤਰ ਸੁਲੇਮਾਨ ਉਸ ਦੇ ਥਾਂ ਪਾਤਸ਼ਾਹ ਹੋਇਆ
И умре у доброј старости, сит живота, богатства и славе; и зацари се Соломун, син његов, на његово место.
29 ੨੯ ਅਤੇ ਦਾਊਦ ਪਾਤਸ਼ਾਹ ਦਾ ਵਿਰਤਾਂਤ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਲਿਖਿਆ ਹੈ
А дела цара Давида прва и последња ено су записана у књизи Самуила видеоца и у књизи Натана пророка и у књизи Гада видеоца,
30 ੩੦ ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ-ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ।
Са свим царовањем његовим и силом његовом и с временима која прођоше преко њега и Израиља и свих царевина земаљских.

< 1 ਇਤਿਹਾਸ 29 >