< 1 ਇਤਿਹਾਸ 22 >

1 ਤਦ ਦਾਊਦ ਨੇ ਆਖਿਆ, ਇਹ ਹੀ ਯਹੋਵਾਹ ਪਰਮੇਸ਼ੁਰ ਦਾ ਭਵਨ ਅਤੇ ਇਹ ਹੀ ਇਸਰਾਏਲ ਦੇ ਲਈ ਹੋਮ ਦੀ ਜਗਵੇਦੀ ਹੈ!
וַיֹּאמֶר דָּוִיד זֶה הוּא בֵּית יְהוָה הָאֱלֹהִים וְזֶה־מִּזְבֵּחַ לְעֹלָה לְיִשְׂרָאֵֽל׃
2 ਤਦ ਦਾਊਦ ਨੇ ਆਗਿਆ ਦਿੱਤੀ ਕਿ ਉਨ੍ਹਾਂ ਓਪਰਿਆਂ ਨੂੰ ਜਿਹੜੇ ਇਸਰਾਏਲ ਦੇ ਦੇਸ ਵਿੱਚ ਹਨ, ਇਕੱਠਾ ਕਰਨ ਅਤੇ ਉਸ ਨੇ ਪੱਥਰ ਘੜਨ ਵਾਲਿਆਂ ਨੂੰ ਠਹਿਰਾਇਆ, ਤਾਂ ਜੋ ਉਹ ਪਰਮੇਸ਼ੁਰ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨੁੱਕਰੀਆਂ ਇੱਟਾਂ ਘੜਨ
וַיֹּאמֶר דָּוִיד לִכְנוֹס אֶת־הַגֵּרִים אֲשֶׁר בְּאֶרֶץ יִשְׂרָאֵל וַיַּעֲמֵד חֹֽצְבִים לַחְצוֹב אַבְנֵי גָזִית לִבְנוֹת בֵּית הָאֱלֹהִֽים׃
3 ਅਤੇ ਦਾਊਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ
וּבַרְזֶל ׀ לָרֹב לַֽמִּסְמְרִים לְדַלְתוֹת הַשְּׁעָרִים וְלַֽמְחַבְּרוֹת הֵכִין דָּוִיד וּנְחֹשֶׁת לָרֹב אֵין מִשְׁקָֽל׃
4 ਅਤੇ ਦਿਆਰ ਦੀ ਲੱਕੜੀ ਬਹੁਤ ਸਾਰੀ ਇਕੱਠੀ ਕੀਤੀ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਵਸਨੀਕ ਬਹੁਤ ਸਾਰੀ ਦਿਆਰ ਦੀ ਲੱਕੜੀ ਦਾਊਦ ਦੇ ਕੋਲ ਲਿਆਉਂਦੇ ਸਨ।
וַעֲצֵי אֲרָזִים לְאֵין מִסְפָּר כִּֽי הֵבִיאוּ הַצִּֽידֹנִים וְהַצֹּרִים עֲצֵי אֲרָזִים לָרֹב לְדָוִֽיד׃
5 ਅਤੇ ਦਾਊਦ ਨੇ ਆਖਿਆ, “ਮੇਰਾ ਪੁੱਤਰ ਸੁਲੇਮਾਨ ਅਜੇ ਤਾਂ ਨਿਆਣਾ ਅਤੇ ਬਾਲਕ ਹੈ, ਅਤੇ ਜ਼ਰੂਰੀ ਹੈ ਕਿ ਜਿਹੜਾ ਭਵਨ ਯਹੋਵਾਹ ਦੇ ਲਈ ਬਣਾਇਆ ਜਾਵੇਗਾ, ਉਹ ਬਹੁਤ ਹੀ ਸੁੰਦਰ ਹੋਵੇ, ਤਾਂ ਕਿ ਉਹ ਦਾ ਨਾਮ ਅਤੇ ਪ੍ਰਤਾਪ ਸਾਰੇ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ।” ਅਖ਼ੀਰ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਬਹੁਤ ਜਿਆਦਾ ਤਿਆਰੀਆਂ ਕੀਤੀਆਂ।
וַיֹּאמֶר דָּוִיד שְׁלֹמֹה בְנִי נַעַר וָרָךְ וְהַבַּיִת לִבְנוֹת לַיהוָה לְהַגְדִּיל ׀ לְמַעְלָה לְשֵׁם וּלְתִפְאֶרֶת לְכָל־הָאֲרָצוֹת אָכִינָה נָּא לוֹ וַיָּכֶן דָּוִיד לָרֹב לִפְנֵי מוֹתֽוֹ׃
6 ਫਿਰ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ ਅਤੇ ਉਸ ਨੂੰ ਆਗਿਆ ਦਿੱਤੀ, ਕਿ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵੇ।
וַיִּקְרָא לִשְׁלֹמֹה בְנוֹ וַיְצַוֵּהוּ לִבְנוֹת בַּיִת לַיהוָה אֱלֹהֵי יִשְׂרָאֵֽל׃
7 ਦਾਊਦ ਨੇ ਸੁਲੇਮਾਨ ਨੂੰ ਆਖਿਆ, ਮੇਰੇ ਪੁੱਤਰ! ਮੈਂ, ਹਾਂ, ਮੈਂ ਆਪਣੇ ਮਨ ਵਿੱਚ ਇਹ ਕਲਪਨਾ ਕੀਤੀ ਸੀ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵਾਂ।
וַיֹּאמֶר דָּוִיד לִשְׁלֹמֹה בנו בְּנִי אֲנִי הָיָה עִם־לְבָבִי לִבְנוֹת בַּיִת לְשֵׁם יְהוָה אֱלֹהָֽי׃
8 ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਕਿ ਤੂੰ ਤਾਂ ਬਹੁਤ ਜਿਆਦਾ ਲਹੂ ਵਹਾਇਆ ਹੈ, ਅਤੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ, ਕਿਉਂ ਜੋ ਤੂੰ ਧਰਤੀ ਉੱਤੇ ਮੇਰੀ ਨਿਗਾਹ ਵਿੱਚ ਹੱਦੋਂ ਵੱਧ ਲਹੂ ਵਹਾਇਆ ਹੈ।
וַיְהִי עָלַי דְּבַר־יְהוָה לֵאמֹר דָּם לָרֹב שָׁפַכְתָּ וּמִלְחָמוֹת גְּדֹלוֹת עָשִׂיתָ לֹֽא־תִבְנֶה בַיִת לִשְׁמִי כִּי דָּמִים רַבִּים שָׁפַכְתָּ אַרְצָה לְפָנָֽי׃
9 ਵੇਖ, ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸ਼ਾਂਤ ਵਿਅਕਤੀ ਹੋਵੇਗਾ ਅਤੇ ਮੈਂ ਉਸ ਨੂੰ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ, ਕਿਉਂ ਜੋ ਉਹ ਦਾ ਨਾਮ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁੱਖ-ਸਾਂਦ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।
הִנֵּה־בֵן נוֹלָד לָךְ הוּא יִהְיֶה אִישׁ מְנוּחָה וַהֲנִחוֹתִי לוֹ מִכָּל־אוֹיְבָיו מִסָּבִיב כִּי שְׁלֹמֹה יִהְיֶה שְׁמוֹ וְשָׁלוֹם וָשֶׁקֶט אֶתֵּן עַל־יִשְׂרָאֵל בְּיָמָֽיו׃
10 ੧੦ ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਹ ਦਾ ਪਿਤਾ ਹੋਵਾਂਗਾ, ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪਕ ਕਾਲ ਤੱਕ ਸਥਿਰ ਕਰਾਂਗਾ।
הֽוּא־יִבְנֶה בַיִת לִשְׁמִי וְהוּא יִהְיֶה־לִּי לְבֵן וַאֲנִי־לוֹ לְאָב וַהֲכִינוֹתִי כִּסֵּא מַלְכוּתוֹ עַל־יִשְׂרָאֵל עַד־עוֹלָֽם׃
11 ੧੧ ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਅੰਗ-ਸੰਗ ਰਹੇ ਤਾਂ ਜੋ ਤੂੰ ਸਫ਼ਲ ਹੋਵੇਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।
עַתָּה בְנִי יְהִי יְהוָה עִמָּךְ וְהִצְלַחְתָּ וּבָנִיתָ בֵּית יְהוָה אֱלֹהֶיךָ כַּאֲשֶׁר דִּבֶּר עָלֶֽיךָ׃
12 ੧੨ ਯਹੋਵਾਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ ਕਰੇਂ।
אַךְ יִֽתֶּן־לְּךָ יְהוָה שֵׂכֶל וּבִינָה וִֽיצַוְּךָ עַל־יִשְׂרָאֵל וְלִשְׁמוֹר אֶת־תּוֹרַת יְהוָה אֱלֹהֶֽיךָ׃
13 ੧੩ ਤਾਂ ਤੂੰ ਸਫ਼ਲ ਹੋਵੇਂਗਾ, ਜੇ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਡਰ ਨਹੀਂ ਅਤੇ ਨਾ ਘਬਰਾ।
אָז תַּצְלִיחַ אִם־תִּשְׁמוֹר לַעֲשׂוֹת אֶת־הַֽחֻקִּים וְאֶת־הַמִּשְׁפָּטִים אֲשֶׁר צִוָּה יְהוָה אֶת־מֹשֶׁה עַל־יִשְׂרָאֵל חֲזַק וֶאֱמָץ אַל־תִּירָא וְאַל־תֵּחָֽת׃
14 ੧੪ ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ।
וְהִנֵּה בְעָנְיִי הֲכִינוֹתִי לְבֵית־יְהוָה זָהָב כִּכָּרִים מֵֽאָה־אֶלֶף וְכֶסֶף אֶלֶף אֲלָפִים כִּכָּרִים וְלַנְּחֹשֶׁת וְלַבַּרְזֶל אֵין מִשְׁקָל כִּי לָרֹב הָיָה וְעֵצִים וַאֲבָנִים הֲכִינוֹתִי וַעֲלֵיהֶם תּוֹסִֽיף׃
15 ੧੫ ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘੜਨ ਵਾਲੇ, ਪੱਥਰ ਤੋੜਨ ਵਾਲੇ ਅਤੇ ਤਰਖਾਣ, ਸਭ ਤਰ੍ਹਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ।
וְעִמְּךָ לָרֹב עֹשֵׂי מְלָאכָה חֹצְבִים וְחָרָשֵׁי אֶבֶן וָעֵץ וְכָל־חָכָם בְּכָל־מְלָאכָֽה׃
16 ੧੬ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਹੋਵਾਹ ਤੇਰੇ ਅੰਗ-ਸੰਗ ਹੋਵੇ!।
לַזָּהָב לַכֶּסֶף וְלַנְּחֹשֶׁת וְלַבַּרְזֶל אֵין מִסְפָּר קוּם וַעֲשֵׂה וִיהִי יְהוָה עִמָּֽךְ׃
17 ੧੭ ਅਤੇ ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ ਵੀ ਆਗਿਆ ਦਿੱਤੀ, ਜੋ ਉਹ ਦੇ ਪੁੱਤਰ ਸੁਲੇਮਾਨ ਦੀ ਸਹਾਇਤਾ ਕਰਨ ਅਤੇ ਇਹ ਆਖਿਆ,
וַיְצַו דָּוִיד לְכָל־שָׂרֵי יִשְׂרָאֵל לַעְזֹר לִשְׁלֹמֹה בְנֽוֹ׃
18 ੧੮ “ਕੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਨਹੀਂ ਹੈ? ਕੀ ਉਸ ਨੇ ਹਰ ਪਾਸਿਓਂ ਤੁਹਾਨੂੰ ਸੁੱਖ ਨਹੀਂ ਦਿੱਤਾ ਹੈ? ਕਿਉਂ ਜੋ ਉਸ ਨੇ ਦੇਸ ਦੇ ਵਾਸੀਆਂ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਇਹ ਦੇਸ ਯਹੋਵਾਹ ਦੇ ਅੱਗੇ ਅਤੇ ਉਹ ਦੀ ਪਰਜਾ ਦੇ ਸਾਹਮਣੇ ਅਧੀਨ ਹੋਇਆ ਹੈ।
הֲלֹא יְהוָה אֱלֹֽהֵיכֶם עִמָּכֶם וְהֵנִיחַ לָכֶם מִסָּבִיב כִּי ׀ נָתַן בְּיָדִי אֵת יֹשְׁבֵי הָאָרֶץ וְנִכְבְּשָׁה הָאָרֶץ לִפְנֵי יְהוָה וְלִפְנֵי עַמּֽוֹ׃
19 ੧੯ ਸੋ ਹੁਣ ਤੁਸੀਂ ਆਪਣੇ ਮਨ ਅਤੇ ਤਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਵਿੱਚ ਲੱਗੇ ਰਹੋ ਅਤੇ ਉੱਠ ਕੇ ਖੜੇ ਹੋਵੋ ਅਤੇ ਯਹੋਵਾਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਬਣਾਓ, ਜੋ ਤੁਸੀਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਭਾਂਡਿਆਂ ਨੂੰ ਉਸੇ ਭਵਨ ਦੇ ਵਿੱਚ ਜਿਹੜਾ ਯਹੋਵਾਹ ਦੇ ਨਾਮ ਦੇ ਲਈ ਬਣਾਇਆ ਜਾਵੇਗਾ, ਲੈ ਆਓ।”
עַתָּה תְּנוּ לְבַבְכֶם וְנַפְשְׁכֶם לִדְרוֹשׁ לַיהוָה אֱלֹהֵיכֶם וְקוּמוּ וּבְנוּ אֶת־מִקְדַּשׁ יְהוָה הֽ͏ָאֱלֹהִים לְהָבִיא אֶת־אֲרוֹן בְּרִית־יְהוָה וּכְלֵי קֹדֶשׁ הָֽאֱלֹהִים לַבַּיִת הַנִּבְנֶה לְשֵׁם־יְהוָֽה׃

< 1 ਇਤਿਹਾਸ 22 >