< 1 ਇਤਿਹਾਸ 12 >

1 ਇਹ ਉਹ ਹਨ ਜਿਹੜੇ ਸਿਕਲਗ ਵਿੱਚ ਦਾਊਦ ਕੋਲ ਉਸ ਸਮੇਂ ਆ ਪਹੁੰਚੇ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁੱਕਦਾ ਫਿਰਦਾ ਸੀ ਅਤੇ ਇਹ ਉਹ ਦੇ ਸੂਰਮਿਆਂ ਵਿੱਚ ਸਨ ਜਿਹੜੇ ਲੜਾਈ ਵਿੱਚ ਉਹ ਦੇ ਸਹਾਇਕ ਸਨ 2 ਉਹ ਤੀਰ-ਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ 3 ਮੁਖੀਆ ਅਹੀਅਜ਼ਰ ਸੀ, ਫੇਰ ਯੋਆਸ਼ ਗਿਬਆਥੀ ਸ਼ਮਾਆਹ ਦੇ ਪੁੱਤਰ ਤੇ ਅਜ਼ਮਾਵਥ ਦੇ ਪੁੱਤਰ ਯਿਜ਼ੀਏਲ ਤੇ ਫਲਟ ਅਤੇ ਬਰਾਕਾਹ ਤੇ ਅੰਨਥੋਥੀ ਯੇਹੂ 4 ਅਤੇ ਗਿਬਓਨੀ ਯਿਸ਼ਮਅਯਾਹ ਜਿਹੜਾ ਤੀਹਾਂ ਵਿੱਚ ਸੂਰਮਾ ਸੀ ਅਤੇ ਤੀਹਾਂ ਉੱਤੇ ਸੀ ਅਤੇ ਯਿਰਮਿਯਾਹ ਤੇ ਯਹਜ਼ੀਏਲ ਤੇ ਯੋਹਾਨਾਨ ਤੇ ਗਦੇਰਾਥੀ ਯੋਜ਼ਾਬਾਦ 5 ਅਲਊਜ਼ਈ ਤੇ ਯਰੀਮੋਥ ਤੇ ਬਅਲਯਾਹ ਤੇ ਸ਼ਮਰਯਾਹ ਤੇ ਸ਼ਫਟਯਾਹ ਹਰੁਫੀ 6 ਅਲਕਾਨਾਹ ਤੇ ਯਿੱਸ਼ੀਯਾਹ ਤੇ ਅਜ਼ਰਏਲ ਤੇ ਯੋਅਜ਼ਰ ਤੇ ਯਾਸ਼ਾਬਆਮ ਕਾਰਹੀ 7 ਅਤੇ ਯੋਏਲਾਹ ਤੇ ਜ਼ਬਦਯਾਹ ਗਦੋਰ ਦੇ ਯਰੋਹਾਮ ਦੇ ਪੁੱਤਰ। 8 ਗਾਦੀਆਂ ਵਿੱਚੋਂ ਕਿੰਨੇ ਕੁ ਮਹਾਂ ਬਲੀ ਸੂਰਮੇ, ਚੰਗੇ ਯੋਧੇ ਜਿਹੜੇ ਢਾਲ਼ ਤੇ ਬਰਛੇ ਦੀ ਵਿੱਦਿਆ ਜਾਣਨ ਵਾਲੇ ਸਨ ਜਿਨ੍ਹਾਂ ਦੇ ਮੂੰਹ ਸ਼ੇਰ ਦੇ ਮੂੰਹ ਵਰਗੇ ਸਨ ਅਤੇ ਪਰਬਤਾਂ ਉੱਤੇ ਹਿਰਨਾਂ ਵਾਂਗੂੰ ਤੇਜ ਦੌੜਦੇ ਸਨ, ਇਹ ਗਾਦੀਆਂ ਤੋਂ ਅਲੱਗ ਹੋ ਕੇ ਉਜਾੜ ਦੇ ਗੜ੍ਹ ਵਿੱਚ ਦਾਊਦ ਦੀ ਵੱਲ ਹੋ ਗਏ 9 ਏਜ਼ਰ ਮੁਖੀਆ, ਓਬਦਯਾਹ ਦੂਜਾ, ਅਲੀਆਬ ਤੀਜਾ 10 ੧੦ ਮਿਸ਼ਮੰਨਾਹ ਚੌਥਾ, ਯਿਰਮਿਯਾਹ ਪੰਜਵਾਂ 11 ੧੧ ਅੱਤਈ ਛੇਵਾਂ, ਅਲੀਏਲ ਸੱਤਵਾਂ 12 ੧੨ ਯੋਹਾਨਾਨ ਅੱਠਵਾਂ, ਅਲਜ਼ਾਬਾਦ ਨੌਵਾਂ 13 ੧੩ ਯਿਰਮਿਯਾਹ ਦਸਵਾਂ, ਮਕਬੰਨਈ ਗਿਆਰਵਾਂ 14 ੧੪ ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ 15 ੧੫ ਇਹ ਉਹ ਹਨ ਜਿਹੜੇ ਪਹਿਲੇ ਮਹੀਨੇ ਵਿੱਚ ਉਸ ਸਮੇਂ ਪਾਰ ਉਤਰੇ ਜਦੋਂ ਯਰਦਨ ਨਦੀ ਸਾਰੇ ਕੰਢਿਆਂ ਤੱਕ ਚੜ੍ਹੀ ਹੋਈ ਸੀ ਅਤੇ ਘਾਟੀਆਂ ਦੇ ਸਭਨਾਂ ਵਸਨੀਕਾਂ ਨੂੰ ਪੂਰਬ ਵੱਲ ਅਤੇ ਪੱਛਮ ਵੱਲ ਭਜਾ ਦਿੱਤਾ। 16 ੧੬ ਬਿਨਯਾਮੀਨ ਅਤੇ ਯਹੂਦਾਹ ਦੀ ਅੰਸ ਵਿੱਚੋਂ ਕਿੰਨੇ ਕੁ ਲੋਕ ਗੜ੍ਹ ਵਿੱਚ ਦਾਊਦ ਕੋਲ ਆਏ। 17 ੧੭ ਦਾਊਦ ਉਨ੍ਹਾਂ ਨੂੰ ਮਿਲਣ ਲਈ ਅੱਗੋਂ ਲੈਣ ਆਇਆ ਅਤੇ ਉਨ੍ਹਾਂ ਨੂੰ ਅੱਗੋਂ ਆਖਿਆ, ਜੇ ਮੇਰੀ ਸਹਾਇਤਾ ਲਈ ਤੁਸੀਂ ਲੋਕ ਸ਼ੁੱਧ ਸੁਭਾਅ ਨਾਲ ਮੇਰੇ ਕੋਲ ਆਏ ਹੋ, ਤਾਂ ਮੇਰਾ ਮਨ ਤੁਹਾਡੇ ਨਾਲ ਮਿਲਿਆ ਰਹੇ, ਪਰ ਜੇ ਮੈਨੂੰ ਮੇਰੇ ਵੈਰੀਆਂ ਦੇ ਹੱਥ ਫੜ੍ਹਾਉਣ ਨੂੰ ਆਏ ਹੋ, ਭਾਵੇਂ ਮੇਰੇ ਹੱਥੋਂ ਕੁਝ ਬੁਰਾ ਨਹੀਂ ਹੋਇਆ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਇਸ ਗੱਲ ਵੱਲ ਧਿਆਨ ਕਰੇ, ਅਤੇ ਤਾੜਨਾ ਕਰੇ 18 ੧੮ ਤਾਂ ਅਮਾਸਈ ਉੱਤੇ ਜਿਹੜਾ ਸੂਬੇਦਾਰਾਂ ਦਾ ਵੱਡਾ ਸੀ ਆਤਮਾ ਦਾ ਪਰਕਾਸ਼ ਹੋਇਆ ਅਤੇ ਉਹ ਬੋਲਿਆ, ਹੇ ਦਾਊਦ ਅਸੀਂ ਤੇਰੇ ਨਾਲ ਹਾਂ, ਅਤੇ ਹੇ ਯੱਸੀ ਦੇ ਪੁੱਤਰ, ਅਸੀਂ ਤੇਰੀ ਵੱਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਤੇਰੇ ਸਹਾਇਕਾਂ ਨੂੰ ਸਲਾਮਤੀ, ਕਿਉਂ ਜੋ ਤੇਰਾ ਪਰਮੇਸ਼ੁਰ ਤੇਰੀ ਸਹਾਇਤਾ ਕਰਦਾ ਹੈ! ਤਦ ਦਾਊਦ ਨੇ ਉਨ੍ਹਾਂ ਨੂੰ ਰੱਖ ਲਿਆ ਅਤੇ ਸੈਨਾਪਤੀ ਨਿਯੁਕਤ ਕੀਤਾ। 19 ੧੯ ਮਨੱਸ਼ਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਆ ਕੇ ਮਿਲ ਗਏ, ਜਦੋਂ ਉਹ ਫ਼ਲਿਸਤੀਆਂ ਦੇ ਨਾਲ ਮਿਲ ਕੇ ਸ਼ਾਊਲ ਦੇ ਨਾਲ ਯੁੱਧ ਕਰਨ ਨੂੰ ਗਿਆ, ਪਰ ਉਹ ਉਹਨਾਂ ਦੀ ਕੁਝ ਸਹਾਇਤਾ ਨਾ ਕਰ ਸਕਿਆ, ਕਿਉਂ ਜੋ ਫ਼ਲਿਸਤੀਆਂ ਦੇ ਸਰਦਾਰਾਂ ਨੇ ਇਹ ਸਲਾਹ ਕਰਕੇ ਉਸ ਨੂੰ ਭੇਜ ਦਿੱਤਾ, ਕਿ ਉਹ ਸਾਡੇ ਸਿਰਾਂ ਨੂੰ ਕੱਟਵਾ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ 20 ੨੦ ਤਾਂ ਸਿਕਲਗ ਨੂੰ ਤੁਰ ਗਿਆ, ਤਾਂ ਮਨੱਸ਼ੀਆਂ ਵਿੱਚੋਂ ਅਦਨਾਹ ਅਤੇ ਯੋਜ਼ਾਬਾਦ, ਅਤੇ ਯਦੀਏਲ, ਅਤੇ ਮੀਕਾਏਲ, ਅਤੇ ਯੋਜ਼ਾਬਾਦ, ਅਤੇ ਅਲੀਹੂ ਅਤੇ ਸਿੱਲਥਈ ਜਿਹੜੇ ਮਨੱਸ਼ੀਆਂ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ, ਉਸ ਦੀ ਵੱਲ ਆ ਕੇ ਮਿਲ ਗਏ 21 ੨੧ ਅਤੇ ਉਨ੍ਹਾਂ ਨੇ ਉਸ ਮੰਡਲੀ ਦੇ ਵਿਰੋਧ ਵਿੱਚ ਦਾਊਦ ਦੀ ਸਹਾਇਤਾ ਕੀਤੀ, ਕਿਉਂ ਜੋ ਉਹ ਸੱਭੇ ਮਹਾਂ ਬਲੀ ਸੂਰਮੇ ਤੇ ਸੈਨਾਂ ਵਿੱਚ ਸਰਦਾਰ ਸਨ 22 ੨੨ ਅਤੇ ਦਿਨੋਂ-ਦਿਨ ਲੋਕ ਦਾਊਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇਥੋਂ ਤੱਕ ਜੋ ਉਹ ਸੈਨਾਂ ਪਰਮੇਸ਼ੁਰ ਦੀ ਸੈਨਾਂ ਵਾਂਗੂੰ ਵੱਡੀ ਬਣ ਗਈ। 23 ੨੩ ਇਹ ਉਨ੍ਹਾਂ ਮੁਖੀਆਂ ਦੀ ਗਿਣਤੀ ਹੈ ਜਿਹੜੇ ਲੜਨ ਲਈ ਸ਼ਸਤਰ ਧਾਰ ਕੇ ਹਬਰੋਨ ਵਿੱਚ ਦਾਊਦ ਨਾਲ ਮਿਲ ਗਏ, ਤਾਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਸ਼ਾਊਲ ਦੇ ਰਾਜ ਨੂੰ ਉਸ ਦੀ ਵੱਲ ਮੋੜ ਲਿਆਉਣ। 24 ੨੪ ਯਹੂਦੀ ਛੇ ਹਜ਼ਾਰ ਅੱਠ ਸੌ ਸਨ, ਜਿਹੜੇ ਢਾਲਾਂ, ਅਤੇ ਬਰਛੇ ਧਾਰ ਕੇ ਯੁੱਧ ਦੇ ਲਈ ਲੱਕ ਬੰਨ੍ਹ ਖਲੋਤੇ ਸਨ 25 ੨੫ ਸ਼ਿਮਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਯੋਧੇ ਸਨ 26 ੨੬ ਲੇਵੀਆਂ ਵਿੱਚੋਂ ਚਾਰ ਹਜ਼ਾਰ ਛੇ ਸੌ ਸਨ। 27 ੨੭ ਯਹੋਯਾਦਾ ਹਾਰੂਨ ਦੇ ਘਰਾਣੇ ਦਾ ਸਰਦਾਰ ਸੀ, ਅਤੇ ਉਸ ਦੇ ਨਾਲ ਤਿੰਨ ਹਜ਼ਾਰ ਸੱਤ ਸੌ ਜੁਆਨ ਸਨ 28 ੨੮ ਅਤੇ ਸਾਦੋਕ ਇੱਕ ਮਹਾਂ ਬਲੀ ਸੂਰਮਾ ਅਤੇ ਉਸ ਦੇ ਵੱਡ-ਵਡੇਰਿਆਂ ਦੀ ਕੁਲ ਦੇ ਬਾਈ ਸਰਦਾਰ ਸਨ 29 ੨੯ ਅਤੇ ਬਿਨਯਾਮੀਨ ਦੇ ਕੁਲ ਵਿੱਚੋਂ ਤਿੰਨ ਹਜ਼ਾਰ ਸਨ, ਸ਼ਾਊਲ ਵੀ ਇਸੇ ਕੁਲ ਵਿੱਚੋਂ ਸੀ, ਇਸ ਲਈ ਅਜੇ ਤੱਕ ਬਹੁਤੇ ਸ਼ਾਊਲ ਦੀ ਕੁਲ ਦੇ ਵਫ਼ਾਦਾਰ ਸਨ 30 ੩੦ ਅਤੇ ਇਫ਼ਰਾਈਮੀਆਂ ਵਿੱਚੋਂ ਵੀਹ ਹਜ਼ਾਰ ਅੱਠ ਸੌ, ਜਿਹੜੇ ਵੱਡੇ ਸੂਰਬੀਰ, ਅਤੇ ਆਪੋ ਆਪਣੇ ਪੁਰਖਿਆਂ ਦੇ ਪਰਿਵਾਰਾਂ ਵਿੱਚ ਪ੍ਰਸਿੱਧ ਸਨ 31 ੩੧ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਠਾਰਾਂ ਹਜ਼ਾਰ ਜਿਹੜੇ ਚੁਣ-ਚੁਣ ਕੇ ਸੱਦੇ ਗਏ, ਤਾਂ ਕਿ ਜਾ ਕੇ ਦਾਊਦ ਨੂੰ ਰਾਜਾ ਬਣਾਉਣ 32 ੩੨ ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਸਮੇਂ ਨੂੰ ਪਹਿਚਾਣਦੇ ਸਨ ਅਤੇ ਜਾਣਦੇ ਸਨ ਕਿ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ 33 ੩੩ ਜ਼ਬੂਲੁਨ ਵਿੱਚੋਂ ਜਿਹੜੇ ਰਣ ਭੂਮੀ ਵਿੱਚ ਜਾਣ ਲਈ ਤਿਆਰ ਅਤੇ ਸੈਨਾਂ ਦੀਆਂ ਪਾਲਾਂ ਬੰਨ੍ਹਣ ਵਾਲੇ ਅਤੇ ਲੜਾਈ ਦੇ ਸ਼ਸ਼ਤਰਾਂ ਵਿੱਚ ਮਾਹਿਰ ਸਨ, ਉਹ ਪੰਜਾਹ ਹਜ਼ਾਰ ਸਨ। ਉਹ ਲੜਾਈ ਦੀਆਂ ਪਾਲਾਂ ਬਣਾਉਣੀਆਂ ਜਾਣਦੇ ਸਨ ਅਤੇ ਦੁਚਿੱਤੇ ਨਹੀਂ ਸਨ 34 ੩੪ ਅਤੇ ਨਫ਼ਤਾਲੀ ਵਿੱਚੋਂ ਇੱਕ ਹਜ਼ਾਰ ਸਰਦਾਰ, ਅਤੇ ਉਨ੍ਹਾਂ ਦੇ ਸਾਥੀ ਸੈਂਤੀ ਹਜ਼ਾਰ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ 35 ੩੫ ਅਤੇ ਦਾਨੀਆਂ ਵਿੱਚੋਂ ਅਠਾਈ ਹਜ਼ਾਰ ਛੇ ਸੌ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ 36 ੩੬ ਆਸ਼ੇਰ ਦੇ ਵਿੱਚੋਂ ਚਾਲ੍ਹੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ ਅਤੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ 37 ੩੭ ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ, ਜਿਹਨਾਂ ਨੇ ਯੁੱਧ ਦੇ ਹਰੇਕ ਪ੍ਰਕਾਰ ਦੇ ਸ਼ਸਤਰ ਧਾਰੇ ਹੋਏ ਸਨ 38 ੩੮ ਇਹ ਸੱਭੇ ਯੋਧੇ ਪੁਰਸ਼ ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਜਾਣਦੇ ਸਨ, ਸ਼ੁੱਧ ਮਨ ਨਾਲ ਹਬਰੋਨ ਵਿੱਚ ਆ ਪਹੁੰਚੇ, ਤਾਂ ਕਿ ਦਾਊਦ ਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਉਣ, ਅਤੇ ਇਸਰਾਏਲ ਦੇ ਸਾਰੇ ਰਹਿੰਦੇ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਣਾਉਣ ਲਈ ਇੱਕ ਮਨ ਹੋ ਗਏ 39 ੩੯ ਅਤੇ ਉਹ ਉੱਥੇ ਦਾਊਦ ਨਾਲ ਤਿੰਨਾਂ ਦਿਨਾਂ ਤੱਕ ਖਾਂਦੇ-ਪੀਂਦੇ ਰਹੇ, ਕਿਉਂ ਜੋ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਲਈ ਤਿਆਰੀ ਕੀਤੀ ਸੀ 40 ੪੦ ਇਸ ਤੋਂ ਇਲਾਵਾ ਉਹ ਜੋ ਉਨ੍ਹਾਂ ਦੇ ਨੇੜੇ ਸਨ ਅਤੇ ਉਹ ਜਿਹੜੇ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਤੱਕ ਵੀ ਵੱਸਦੇ ਸਨ, ਉਹ ਵੀ ਗਧਿਆਂ ਉੱਤੇ, ਊਠਾਂ ਉੱਤੇ, ਖੱਚਰਾਂ ਉੱਤੇ ਅਤੇ ਬਲ਼ਦਾਂ ਉੱਤੇ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੀਆਂ ਪਿੰਨੀਆਂ, ਕਿਸ਼ਮਿਸ਼ ਦੇ ਗੁੱਛੇ, ਦਾਖ਼ਰਸ, ਤੇਲ, ਬਲ਼ਦ ਅਤੇ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।

< 1 ਇਤਿਹਾਸ 12 >