< Hebræos 3 >

1 Unde fratres sancti, vocationis caelestis participes, considerate Apostolum, et pontificem confessionis nostrae Iesum:
ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਸਾਂਝੀ ਹੋਵੋ, ਤੁਸੀਂ ਯਿਸੂ ਵੱਲ ਧਿਆਨ ਕਰੋ ਜਿਸ ਨੂੰ ਅਸੀਂ ਰਸੂਲ ਅਤੇ ਪ੍ਰਧਾਨ ਜਾਜਕ ਮੰਨਦੇ ਹਾਂ।
2 qui fidelis est ei, qui praefecit illum sicut et Moyses in omni domo eius.
ਜਿਹੜਾ ਆਪਣੇ ਨਿਯੁਕਤ ਕਰਨ ਵਾਲਿਆਂ ਦੇ ਹੱਕ ਵਿੱਚ ਵਫ਼ਾਦਾਰ ਸੀ, ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ।
3 Amplioris enim gloriae iste prae Moyse dignus est habitus, quanto ampliorem honorem habet domus, qui fabricavit illam.
ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ।
4 Omnis namque domus fabricatur ab aliquo: qui autem omnia creavit, Deus est.
ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਉਹ ਪਰਮੇਸ਼ੁਰ ਹੈ।
5 Et Moyses quidem fidelis erat in tota domo eius tamquam famulus, in testimonium eorum, quae dicenda erant:
ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਤਰ੍ਹਾਂ ਵਫ਼ਾਦਾਰ ਸੀ ਤਾਂ ਕਿ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।
6 Christus vero tamquam filius in domo sua: quae domus sumus nos, si fiduciam, et gloriam spei usque ad finem, firmam retineamus.
ਪਰ ਮਸੀਹ ਪੁੱਤਰ ਦੀ ਤਰ੍ਹਾਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਲੇਰੀ ਅਤੇ ਅਭਮਾਨ ਅੰਤ ਤੱਕ ਫੜ੍ਹੀ ਰੱਖੀਏ।
7 Quapropter sicut dicit Spiritus sanctus: Hodie si vocem eius audieritis,
ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ,
8 nolite obdurare corda vestra, sicut in exacerbatione secundum diem tentationis in deserto,
ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ ਉਜਾੜ ਵਿੱਚ,
9 ubi tentaverunt me patres vestri: probaverunt, et viderunt opera mea
ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਪਰਤਾਇਆ, ਅਤੇ ਚਾਲ੍ਹੀ ਸਾਲਾਂ ਤੱਕ ਮੇਰੇ ਕੰਮ ਵੇਖੇ।
10 quadraginta annis: Propter quod infensus fui generationi huic, et dixi: Semper errant corde. Ipsi autem non cognoverunt vias meas,
੧੦ਇਸ ਕਾਰਨ ਮੈਂ ਉਸ ਪੀੜ੍ਹੀ ਤੋਂ ਖਫ਼ਾ ਰਿਹਾ, ਅਤੇ ਆਖਿਆ ਕਿ ਉਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਉਹਨਾਂ ਮੇਰੇ ਰਾਹਾਂ ਨੂੰ ਨਹੀਂ ਜਾਣਿਆ,
11 quibus iuravi in ira mea: Si introibunt in requiem meam.
੧੧ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!।
12 Videte fratres, ne forte sit in aliquo vestrum cor malum incredulitatis, discedendi a Deo vivo:
੧੨ਹੇ ਭਰਾਵੋ, ਵੇਖਣਾ ਕਿ ਜਿਉਂਦੇ ਪਰਮੇਸ਼ੁਰ ਤੋਂ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਅਤੇ ਅਵਿਸ਼ਵਾਸੀ ਨਾ ਹੋ ਜਾਵੇ।
13 sed adhortamini vosmetipsos per singulos dies, donec Hodie cognominatur, ut non obduretur quis ex vobis fallacia peccati.
੧੩ਸਗੋਂ ਜਿੰਨਾਂ ਚਿਰ ਅੱਜ ਦਾ ਦਿਨ ਕਿਹਾ ਜਾਂਦਾ ਹੈ ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।
14 Participes enim Christi effecti sumus: si tamen initium substantiae eius usque ad finem firmum retineamus.
੧੪ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜ੍ਹੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ,
15 Dum dicitur: Hodie si vocem eius audieritis, nolite obdurare corda vestra, quemadmodum in illa exacerbatione.
੧੫ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ।
16 Quidam enim audientes exacerbaverunt: sed non universi qui profecti sunt ex Aegypto per Moysen.
੧੬ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗ਼ਾਵਤ ਕੀਤੀ? ਭਲਾ, ਉਨ੍ਹਾਂ ਸਾਰਿਆਂ ਨੇ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿੱਕਲ ਆਏ ਸਨ?
17 Quibus autem infensus est quadraginta annis? Nonne illis, qui peccaverunt, quorum cadavera prostrata sunt in deserto?
੧੭ਅਤੇ ਉਹ ਕਿਨ੍ਹਾਂ ਨਾਲ ਚਾਲ੍ਹੀ ਸਾਲ ਗੁੱਸੇ ਰਿਹਾ? ਭਲਾ, ਉਨ੍ਹਾਂ ਨਾਲ ਨਹੀਂ, ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਪਈਆਂ ਰਹੀਆਂ?
18 Quibus autem iuravit non introire in requiem ipsius, nisi illis, qui increduli fuerunt?
੧੮ਅਤੇ ਕਿਨ੍ਹਾਂ ਨੂੰ ਉਸ ਨੇ ਸਹੁੰ ਖਾ ਕੇ ਆਖਿਆ ਭਈ ਉਹ ਮੇਰੇ ਅਰਾਮ ਵਿੱਚ ਨਾ ਵੜਨਗੇ? ਉਨ੍ਹਾਂ ਨੂੰ ਜਿਹੜੇ ਅਣ-ਆਗਿਆਕਾਰ ਸਨ?
19 Et videmus, quia non potuerunt introire in requiem ipsius propter incredulitatem.
੧੯ਅਸੀਂ ਇਹ ਵੇਖਦੇ ਹਾਂ ਜੋ ਉਹ ਅਵਿਸ਼ਵਾਸ ਦੇ ਕਾਰਨ ਉਸ ਵਿੱਚ ਵੜ ਨਾ ਸਕੇ।

< Hebræos 3 >