< Josué 16 >

1 Le sort échut aux enfants de Joseph à partir du Jourdain de Jérico, aux eaux de Jérico vers l'orient, le désert montant de Jérico vers la montagne de Béthel.
ਯੂਸੁਫ਼ ਦੀ ਸੰਤਾਨ ਦਾ ਹਿੱਸਾ ਇਸ ਤਰ੍ਹਾਂ ਪਿਆ ਕਿ ਉਹ ਯਰਦਨ ਤੋਂ ਯਰੀਹੋ ਕੋਲ ਅਰਥਾਤ ਯਰੀਹੋ ਦੇ ਪਾਣੀਆਂ ਕੋਲੋਂ ਪੂਰਬ ਵੱਲ ਉਜਾੜ ਦੇ ਵਿੱਚ ਦੀ ਯਰੀਹੋ ਤੋਂ ਬੈਤਏਲ ਦੀ ਪਹਾੜੀ ਤੱਕ ਚੜ੍ਹਦਾ ਹੈ।
2 La frontière sortait de Béthel vers Luz, passait par la frontière des Arkiens à Ataroth,
ਫਿਰ ਬੈਤਏਲ ਤੋਂ ਲੂਜ਼ ਨੂੰ ਗਈ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਾਰੋਥ ਨੂੰ ਗਈ।
3 Et descendait à l'occident vers la frontière des Japhlétiens, jusqu'à la frontière de Beth-Horon la basse et jusqu'à Guézer, et aboutissait à la mer.
ਫਿਰ ਲਹਿੰਦੇ ਵੱਲ ਯਫਲੇਤੀਆਂ ਦੀ ਹੱਦ ਕੋਲੋਂ ਹੇਠਲੇ ਬੈਤ-ਹੋਰੋਨ ਦੀ ਹੱਦ ਅਤੇ ਗਜ਼ਰ ਤੱਕ ਉਤਰੀ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਸੀ।
4 Et les enfants de Joseph, Manassé et Éphraïm reçurent leur héritage.
ਉਸ ਤੋਂ ਬਾਅਦ ਯੂਸੁਫ਼ ਦੀ ਅੰਸ ਨੇ ਅਰਥਾਤ ਮਨੱਸ਼ਹ ਅਤੇ ਇਫ਼ਰਾਈਮ ਨੇ ਆਪਣੀ ਇਹ ਮਿਲਖ਼ ਲੈ ਲਈ।
5 Or, la frontière des enfants d'Éphraïm, selon leurs familles, la frontière de leur héritage était, à l'orient, Ateroth-Addar, jusqu'à Beth-Horon la haute.
ਇਫ਼ਰਾਈਮ ਦੀ ਅੰਸ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ। ਉਹਨਾਂ ਦੀ ਮਿਲਖ਼ ਦੀ ਹੱਦ ਚੜ੍ਹਦੇ ਪਾਸੇ ਅਟਾਰੋਥ ਅੱਦਾਰ ਤੋਂ ਉੱਪਰਲੇ ਬੈਤ-ਹੋਰੋਨ ਤੱਕ ਸੀ।
6 Et la frontière sortait vers l'occident à Micmethath, du côté du nord; puis la frontière tournait à l'orient vers Thaanath-Silo, et la dépassait dans la direction de l'orient jusqu'à Janoach.
ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਥ ਦੇ ਉੱਤਰ ਨੂੰ ਗਈ ਅਤੇ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜੀ ਅਤੇ ਯਾਨੋਹਾਹ ਦੀ ਪੂਰਬ ਵੱਲ ਉਹ ਦੇ ਨਾਲ-ਨਾਲ ਦੀ ਲੰਘੀ।
7 Elle descendait ensuite de Janoach à Ataroth, et à Naaratha, touchait à Jérico, et aboutissait au Jourdain.
ਅਤੇ ਯਾਨੋਹਾਹ ਤੋਂ ਅਟਾਰੋਥ ਅਤੇ ਨਆਰਾਥ ਵੱਲ ਉਤਰੀ ਅਤੇ ਯਰੀਹੋ ਨੂੰ ਪਹੁੰਚ ਕੇ ਯਰਦਨ ਨੂੰ ਗਈ।
8 De Thappuach la frontière allait vers l'occident jusqu'au torrent de Kana, et aboutissait à la mer. Tel fut l'héritage de la tribu des enfants d'Éphraïm, selon leurs familles,
ਅਤੇ ਉਹ ਹੱਦ ਪੱਛਮ ਵੱਲ ਤੱਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ। ਇਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ।
9 Avec les villes qui furent séparées, pour les enfants d'Éphraïm, au milieu de l'héritage des enfants de Manassé, toutes ces villes et leurs villages.
ਇਫ਼ਰਾਈਮ ਦੀ ਅੰਸ ਲਈ ਮਨੱਸ਼ਹ ਦੀ ਅੰਸ ਦੀ ਮਿਲਖ਼ ਵਿੱਚ ਵੱਖੋ-ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ।
10 Toutefois ils ne dépossédèrent point les Cananéens qui habitaient à Guézer; et les Cananéens ont habité au milieu d'Éphraïm jusqu'à ce jour; mais ils ont été rendus tributaires.
੧੦ਅਤੇ ਉਹਨਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਪਰ ਉਹ ਕਨਾਨੀ ਅੱਜ ਦੇ ਦਿਨ ਤੱਕ ਇਫ਼ਰਾਈਮੀਆਂ ਦੇ ਵਿੱਚ ਵੱਸਦੇ ਹਨ ਅਤੇ ਉਹ ਬਿਨ੍ਹਾਂ ਮਜ਼ਦੂਰੀ ਦੇ ਕੰਮ ਕਰਨ ਵਾਲੇ ਗੁਲਾਮ ਸਨ।

< Josué 16 >