< Psalmien 125 >

1 Veisu korkeimmassa Kuorissa. Jotka Herran päälle uskaltavat, ei he lankee, vaan pysyvät ijankaikkisesti niinkuin Zionin vuori.
ਦਾਊਦ ਦਾ ਯਾਤਰਾ ਦਾ ਗੀਤ ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਦੇ ਪਰਬਤ ਵਰਗੇ ਹਨ, ਜੋ ਕਦੇ ਡੋਲਦਾ ਨਹੀਂ ਸਗੋਂ ਸਦਾ ਲਈ ਅਟੱਲ ਰਹਿੰਦਾ ਹੈ!
2 Jerusalemin ympäri ovat vuoret, ja Herra on kansansa ympärillä, hamasta nyt ja ijankaikkiseen.
ਜਿਵੇਂ ਪਰਬਤ ਯਰੂਸ਼ਲਮ ਦੇ ਆਲੇ-ਦੁਆਲੇ ਹਨ, ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ-ਦੁਆਲੇ ਹੈ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਹੈ।
3 Sillä jumalattomain valtikka ei pidä pysymän vanhurskasten joukon päällä, ettei vanhurskaat ojentaisi käsiänsä vääryyteen.
ਦੁਸ਼ਟਾਂ ਦਾ ਰਾਜ-ਡੰਡ ਧਰਮੀਆਂ ਦੇ ਉੱਤੇ ਬਣਿਆ ਨਾ ਰਹੇਗਾ, ਅਜਿਹਾ ਨਾ ਹੋਵੇ ਕਿ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ।
4 Herra, tee hyvästi hyville ja hurskaille sydämille.
ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ, ਅਤੇ ਸਿੱਧੇ ਮਨ ਵਾਲਿਆਂ ਨਾਲ ਵੀ।
5 Mutta jotka poikkeevat vääriin teihinsä, niitä Herra ajaa pois pahantekiäin kanssa; mutta rauha olkoon Israelille!
ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਨਾਲ ਚਲਾਵੇਗਾ! ਇਸਰਾਏਲ ਉੱਤੇ ਸਲਾਮਤੀ ਹੋਵੇ।

< Psalmien 125 >