< 2 Thessalonians 3 >

1 For the rest, brethren, pray for us, that the word of God may run, and may be glorified, even as among you;
ਅੰਤ ਵਿੱਚ, ਹੇ ਭਰਾਵੋ, ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਉਪਦੇਸ਼ ਤੇਜੀ ਨਾਲ ਫ਼ੈਲੇ ਅਤੇ ਮਹਿਮਾ ਪਾਵੇ ਜਿਵੇਂ ਕਿ ਤੁਹਾਡੇ ਵਿੱਚ ਹੋਇਆ।
2 And that we may be delivered from importunate and evil men; for all men have not faith.
ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦੀ ਕਰਨ ਵਾਲੇ ਲੋਕਾਂ ਤੋਂ ਬਚੇ ਰਹੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ।
3 But God is faithful, who will strengthen and keep you from evil.
ਪਰ ਪ੍ਰਭੂ ਵਫ਼ਾਦਾਰ ਹੈ, ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ ਤੋਂ ਬਚਾਵੇਗਾ।
4 And we have confidence concerning you in the Lord, that the things which we command, you both do, and will do.
ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਆਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਗੇ।
5 And the Lord direct your hearts, in the charity of God, and the patience of Christ.
ਅਤੇ ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ।
6 And we charge you, brethren, in the name of our Lord Jesus Christ, that you withdraw yourselves from every brother walking disorderly, and not according to the tradition which they have received of us.
ਹੇ ਭਰਾਵੋ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਇਹ ਹੁਕਮ ਦਿੰਦੇ ਹਾਂ ਕਿ ਤੁਸੀਂ ਉਸ ਹਰੇਕ ਭਰਾ ਤੋਂ ਦੂਰ ਰਹੋ, ਜਿਹੜਾ ਉਸ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ ਜੋ ਤੁਸੀਂ ਸਾਡੇ ਕੋਲੋਂ ਪਾਈ ਪਰ ਕੁਰਾਹੇ ਚੱਲਦਾ ਹੈ।
7 For yourselves know how you ought to imitate us: for we were not disorderly among you;
ਤੁਸੀਂ ਆਪ ਹੀ ਜਾਣਦੇ ਹੋ ਕਿ ਤੁਹਾਨੂੰ ਵੀ ਕਿਵੇਂ ਸਾਡੀ ਤਰ੍ਹਾਂ ਚੱਲਣਾ ਚਾਹੀਦਾ ਹੈ ਕਿਉਂ ਜੋ ਅਸੀਂ ਆਲਸ ਦੀ ਚਾਲ ਨਾ ਚੱਲੇ।
8 Neither did we eat any man’s bread for nothing, but in labour and in toil we worked night and day, lest we should be chargeable to any of you.
ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾਂ ਉਸ ਦੀ ਕੀਮਤ ਦਿੱਤੀ, ਅਸੀਂ ਸਖ਼ਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਨ ਨਾ ਬਣੀਏ। ਅਸੀਂ ਲੱਗਭਗ ਦਿਨ ਰਾਤ ਕੰਮ ਕਰਦੇ ਰਹੇ।
9 Not as if we had not power: but that we might give ourselves a pattern unto you, to imitate us.
ਸਾਡੇ ਕੋਲ ਅਧਿਕਾਰ ਸੀ ਕਿ ਤੁਹਾਡੇ ਕੋਲੋਂ ਸਹਾਇਤਾ ਲਈਏ, ਪਰ ਅਸੀਂ ਆਪਣੀਆਂ ਲੋੜਾਂ ਲਈ ਕੰਮ ਕੀਤਾ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਬਣ ਸਕੀਏ।
10 For also when we were with you, this we declared to you: that, if any man will not work, neither let him eat.
੧੦ਜਦੋਂ ਅਸੀਂ ਤੁਹਾਡੇ ਕੋਲ ਸੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ, “ਜੇ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਾ ਕਰੇ।”
11 For we have heard there are some among you who walk disorderly, working not at all, but curiously meddling.
੧੧ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁਝ ਲੋਕ ਕੰਮ ਕਰਨ ਤੋਂ ਇੰਨਕਾਰ ਕਰਦੇ ਹਨ। ਉਹ ਕੁਝ ਨਹੀਂ ਕਰਦੇ ਪਰ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ।
12 Now we charge them that are such, and beseech them by the Lord Jesus Christ, that, working with silence, they would eat their own bread.
੧੨ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਗਿਆ ਦਿੰਦੇ ਹਾਂ ਕਿ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ ।
13 But you, brethren, be not weary in well doing.
੧੩ਹੇ ਭਰਾਵੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ।
14 And if any man obey not our word by this epistle, note that man, and do not keep company with him, that he may be ashamed:
੧੪ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ ਕਿ ਤੁਸੀਂ ਉਸ ਵਿਅਕਤੀ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮਿੰਦਾ ਹੋਵੇ।
15 Yet do not esteem him as an enemy, but admonish him as a brother.
੧੫ਉਸ ਨੂੰ ਆਪਣਾ ਵੈਰੀ ਨਾ ਸਮਝੋ ਸਗੋਂ ਉਸ ਨੂੰ ਇੱਕ ਭਰਾ ਦੀ ਤਰ੍ਹਾਂ ਚਿਤਾਵਨੀ ਦਿਉ।
16 Now the Lord of peace himself give you everlasting peace in every place. The Lord be with you all.
੧੬ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ-ਸੰਗ ਰਹੇ।
17 The salutation of Paul with my own hand; which is the sign in every epistle. So I write.
੧੭ਮੈਂ ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ। ਮੇਰੇ ਸਾਰੇ ਪੱਤਰਾਂ ਉੱਤੇ ਇਹ ਖ਼ਾਸ ਨਿਸ਼ਾਨ ਹੈ ਅਤੇ ਇਹ ਦਰਸਾਉਂਦੇ ਹਨ ਕਿ ਉਹ ਮੇਰੇ ਵੱਲੋਂ ਹਨ। ਮੈਂ ਇਸੇ ਤਰ੍ਹਾਂ ਹੀ ਲਿਖਦਾ ਹਾਂ।
18 The grace of our Lord Jesus Christ be with you all. Amen.
੧੮ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

< 2 Thessalonians 3 >