< Judges 12 >

1 And behold, a sedition rose up in Ephraim. Then, while passing by toward the north, they said to Jephthah: “When you were going to fight against the sons of Ammon, why were you unwilling to summon us, so that we might go with you? Therefore, we will burn down your house.”
ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਸਾਪੋਨ ਵੱਲ ਗਏ ਅਤੇ ਯਿਫ਼ਤਾਹ ਨੂੰ ਕਿਹਾ, “ਜਦ ਤੂੰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਤਾਂ ਸਾਨੂੰ ਕਿਉਂ ਨਹੀਂ ਬੁਲਾਇਆ ਤਾਂ ਜੋ ਅਸੀਂ ਵੀ ਤੇਰੇ ਨਾਲ ਜਾਂਦੇ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਫੂਕ ਦਿਆਂਗੇ।”
2 And he answered them: “I and my people were in a great conflict against the sons of Ammon. And I called you, so that you might offer assistance to me. And you were not willing to do so.
ਤਦ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ, ਅਤੇ ਜਦ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਾ ਛੁਡਾਇਆ।
3 And discerning this, I put my life in my own hands, and I crossed to the sons of Ammon, and the Lord delivered them into my hands. What am I guilty of, that you would rise up in battle against me?”
ਜਦ ਮੈਂ ਵੇਖਿਆ ਕਿ ਤੁਹਾਡੇ ਵੱਲੋਂ ਮੇਰਾ ਬਚਾਉ ਨਹੀਂ ਹੁੰਦਾ ਤਾਂ ਮੈਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਪਾਰ ਗਿਆ ਅਤੇ ਅੰਮੋਨੀਆਂ ਦਾ ਸਾਹਮਣਾ ਕੀਤਾ, ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਕਰ ਦਿੱਤਾ, ਫਿਰ ਤੁਸੀਂ ਅੱਜ ਦੇ ਦਿਨ ਮੇਰੇ ਨਾਲ ਲੜਨ ਨੂੰ ਕਿਉਂ ਚੜ੍ਹ ਆਏ ਹੋ?”
4 And so, calling to himself all the men of Gilead, he fought against Ephraim. And the men of Gilead struck down Ephraim, because he had said, “Gilead is a fugitive from Ephraim, and he lives in the midst of Ephraim and Manasseh.”
ਤਦ ਯਿਫ਼ਤਾਹ ਨੇ ਸਾਰੇ ਗਿਲਆਦੀਆਂ ਨੂੰ ਇਕੱਠੇ ਕਰਕੇ ਇਫ਼ਰਾਈਮੀਆਂ ਨਾਲ ਲੜਾਈ ਕੀਤੀ, ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਕਿਉਂ ਜੋ ਉਹ ਕਹਿੰਦੇ ਸਨ, “ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿਚਕਾਰ ਰਹਿੰਦੇ ਹੋ!”
5 And the Gileadites occupied the fords of the Jordan, along which Ephraim was to return. And when anyone from the number of Ephraim had arrived, fleeing, and had said, “I beg that you permit me to pass,” the Gileadites would say to him, “Could you be an Ephraimite?” And if he said, “I am not,”
ਅਤੇ ਗਿਲਆਦੀਆਂ ਨੇ ਯਰਦਨ ਦੇ ਕੰਢਿਆਂ ਉੱਤੇ ਜੋ ਇਫ਼ਰਾਈਮ ਦੇ ਸਾਹਮਣੇ ਸਨ, ਕਬਜ਼ਾ ਕਰ ਲਿਆ ਅਤੇ ਜਦ ਕੋਈ ਇਫ਼ਰਾਈਮੀ ਭਗੌੜਾ ਆ ਕੇ ਕਹਿੰਦਾ, “ਮੈਨੂੰ ਪਾਰ ਲੰਘਣ ਦਿਉ,” ਤਾਂ ਗਿਲਆਦੀ ਉਸ ਨੂੰ ਪੁੱਛਦੇ, “ਕੀ ਤੂੰ ਇਫ਼ਰਾਈਮੀ ਹੈਂ?” ਅਤੇ ਜੇਕਰ ਉਹ ਕਹਿੰਦਾ, “ਨਹੀਂ”
6 they would ask him, then say ‘Shibboleth,’ which is translated as ‘ear of grain.’ But he would answer ‘Sibboleth,’ not being able to express the word for an ear of grain in the same letters. And immediately apprehending him, they would cut his throat, at the same crossing point of the Jordan. And in that time of Ephraim, forty-two thousand fell.
ਤਾਂ ਉਹ ਉਸ ਨੂੰ ਕਹਿੰਦੇ, “ਭਲਾ, ਸ਼ਿੱਬੋਲਥ ਤਾਂ ਬੋਲ” ਅਤੇ ਉਹ ਕਹਿੰਦਾ “ਸਿੱਬੋਲਥ” ਕਿਉਂ ਜੋ ਉਹ ਇਸ ਗੱਲ ਨੂੰ ਠੀਕ ਤਰ੍ਹਾਂ ਨਹੀਂ ਬੋਲ ਸਕਦਾ ਸੀ, ਤਾਂ ਉਹ ਉਸ ਨੂੰ ਫੜ੍ਹ ਕੇ ਯਰਦਨ ਦੇ ਕੰਢਿਆਂ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।
7 And so Jephthah, the Gileadite, judged Israel for six years. And he died, and he was buried in his city in Gilead.
ਯਿਫ਼ਤਾਹ ਨੇ ਛੇ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ। ਇਸ ਤੋਂ ਬਾਅਦ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਨਗਰ ਵਿੱਚ ਦੱਬਿਆ ਗਿਆ।
8 After him, Ibzan of Bethlehem judged Israel.
ਉਸ ਦੇ ਬਾਅਦ ਬੈਤਲਹਮ ਵਾਸੀ ਇਬਸਾਨ ਇਸਰਾਏਲ ਦਾ ਨਿਆਈਂ ਬਣਿਆ।
9 He had thirty sons, and the same number of daughters, whom he sent away to be given to husbands. And he accepted wives for his sons of the same number, bringing them into his house. And he judged Israel for seven years.
ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ, ਅਤੇ ਉਸ ਨੇ ਆਪਣੀਆਂ ਸਾਰੀਆਂ ਧੀਆਂ ਪਰਦੇਸ ਵਿੱਚ ਵਿਆਹ ਦਿੱਤੀਆਂ ਅਤੇ ਆਪਣੇ ਤੀਹ ਪੁੱਤਰਾਂ ਲਈ ਪਰਦੇਸ ਤੋਂ ਤੀਹ ਨੂੰਹਾਂ ਲੈ ਆਇਆ। ਉਹ ਸੱਤ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ।
10 And he died, and he was buried in Bethlehem.
੧੦ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ।
11 After him succeeded Elon, a Zebulunite. And he judged Israel for ten years.
੧੧ਉਸ ਦੇ ਬਾਅਦ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈਂ ਬਣਿਆ ਅਤੇ ਉਹ ਦਸ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕਰਦਾ ਰਿਹਾ।
12 And he died, and he was buried in Zebulun.
੧੨ਫਿਰ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇਸ਼ ਦੇ ਅੱਯਾਲੋਨ ਵਿੱਚ ਦੱਬਿਆ ਗਿਆ।
13 After him, Abdon, the son of Hillel, a Pirathonite, judged Israel.
੧੩ਉਸ ਦੇ ਬਾਅਦ ਹਿੱਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਇਸਰਾਏਲ ਦਾ ਨਿਆਈਂ ਬਣਿਆ।
14 And he had forty sons, and from them thirty grandsons, all riding upon seventy young donkeys. And he judged Israel for eight years.
੧੪ਉਸ ਦੇ ਚਾਲ੍ਹੀ ਪੁੱਤਰ ਅਤੇ ਤੀਹ ਪੋਤਰੇ ਸਨ, ਜਿਹੜੇ ਗਧੀਆਂ ਦੇ ਸੱਤਰ ਬੱਚਿਆਂ ਉੱਤੇ ਸਵਾਰ ਹੁੰਦੇ ਸਨ। ਉਸ ਨੇ ਅੱਠ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।
15 And he died, and he was buried at Pirathon, in the land of Ephraim, on the mountain of Amalek.
੧੫ਤਦ ਹਿੱਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਇਫ਼ਰਾਈਮ ਦੇਸ਼ ਦੇ ਫਿਰਾਤੋਨ ਵਿੱਚ, ਜੋ ਅਮਾਲੇਕ ਦੇ ਪਹਾੜੀ ਦੇਸ਼ ਵਿੱਚ ਹੈ, ਦੱਬਿਆ ਗਿਆ।

< Judges 12 >