< Amos 3 >

1 Počujte, sinovi Izraelovi, ovu riječ koju Jahve zbori protiv vas, protiv svakoga roda što ga izvedoh iz zemlje egipatske:
ਹੇ ਇਸਰਾਏਲੀਓ, ਇਹ ਬਚਨ ਸੁਣੋ ਜਿਹੜਾ ਯਹੋਵਾਹ ਨੇ ਤੁਹਾਡੇ ਵਿਰੁੱਧ ਅਰਥਾਤ ਉਸ ਸਾਰੇ ਘਰਾਣੇ ਦੇ ਵਿਰੁੱਧ ਬੋਲਿਆ ਹੈ ਜਿਸ ਨੂੰ ਮੈਂ ਮਿਸਰ ਦੇਸ਼ ਤੋਂ ਕੱਢ ਲਿਆਇਆ,
2 “Među svim plemenima zemaljskim samo vas poznah, zato ću vas kazniti za sve grijehe vaše.”
“ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਮੈਂ ਸਿਰਫ਼ ਤੁਹਾਨੂੰ ਹੀ ਚੁਣਿਆ ਹੈ, ਇਸ ਲਈ ਮੈਂ ਤੁਹਾਡੇ ਸਾਰੇ ਅਪਰਾਧਾਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ!”
3 Idu li dvojica zajedno da se ne dogovore?
“ਭਲਾ, ਦੋ ਮਨੁੱਖ ਇਕੱਠੇ ਚੱਲ ਸਕਦੇ ਹਨ, ਜੇ ਉਹ ਸਹਿਮਤ ਨਾ ਹੋਣ?
4 Riče li lav u šumi ako plijena nema? Reži li lavić u brlogu ako ništa ne ulovi?
ਕੀ ਬੱਬਰ ਸ਼ੇਰ ਬਿਨ੍ਹਾਂ ਕੋਈ ਸ਼ਿਕਾਰ ਮਿਲੇ ਜੰਗਲ ਵਿੱਚ ਗੱਜੇਗਾ? ਕੀ ਜੁਆਨ ਸ਼ੇਰ ਬਿਨ੍ਹਾਂ ਕੁਝ ਫੜ੍ਹੇ ਆਪਣੀ ਗੁਫ਼ਾ ਵਿੱਚੋਂ ਅਵਾਜ਼ ਕੱਢੇਗਾ?
5 Pada l' ptica na zemlju ako na njoj zamke nema? Diže li se mreža sa zemlje ako se ništa ne uhvati?
ਭਲਾ, ਪੰਛੀ ਧਰਤੀ ਉੱਤੇ ਬਿਨ੍ਹਾਂ ਜਾਲ਼ ਵਿਛਾਏ ਉਸ ਵਿੱਚ ਫਸੇਗਾ? ਕੀ ਬਿਨ੍ਹਾਂ ਕੁਝ ਫੜ੍ਹੇ ਜਾਲ਼ ਧਰਤੀ ਉੱਤੋਂ ਉੱਛਲੇਗਾ?
6 Trubi li truba po gradu da se narod ne uzbuni? Hoće li kob pogoditi grad ako je Jahve ne pošalje?
ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ ਅਤੇ ਲੋਕ ਨਾ ਡਰਨ? ਭਲਾ, ਜੇ ਯਹੋਵਾਹ ਨਾ ਭੇਜੇ ਤਾਂ ਕੀ ਕੋਈ ਬਿਪਤਾ ਕਿਸੇ ਸ਼ਹਿਰ ਉੱਤੇ ਆਵੇਗੀ?
7 Ništa ne čini Jahve Gospod a da osnove svoje ne otkrije slugama svojim prorocima.
ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ।
8 Lav riče: tko da se ne prestravi? Gospod Jahve govori: tko da ne prorokuje?
ਬੱਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ? ਪ੍ਰਭੂ ਯਹੋਵਾਹ ਬੋਲਿਆ, ਕੌਣ ਭਵਿੱਖਬਾਣੀ ਨਾ ਕਰੇਗਾ?”
9 Proglasite ovo po dvorcima asirskim i po dvorcima u zemlji egipatskoj; recite: “Skupite se na planini Samarije, pogledajte velik nered u njoj i tlačenje posred nje.”
ਅਸ਼ਦੋਦ ਦੇ ਗੜ੍ਹਾਂ ਨੂੰ ਅਤੇ ਮਿਸਰ ਦੇਸ਼ ਦੇ ਸ਼ਾਹੀ ਮਹਿਲਾਂ ਨੂੰ ਪ੍ਰਚਾਰ ਕਰਕੇ ਆਖੋ, “ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਸ ਵਿੱਚ ਕਿੰਨਾਂ ਰੌਲ਼ਾ ਹੈ ਅਤੇ ਉਸ ਦੇ ਵਿਚਕਾਰ ਕਿੰਨਾਂ ਜ਼ੁਲਮ ਹੈ!”
10 Jer ne znaju činiti pravo - riječ je Jahvina - u dvorcima gomilaju nasilje i tlačenje.
੧੦ਯਹੋਵਾਹ ਦਾ ਬਚਨ ਹੈ, “ਜਿਹੜੇ ਆਪਣੇ ਗੜ੍ਹਾਂ ਵਿੱਚ ਹਨੇਰ ਅਤੇ ਲੁੱਟ ਦਾ ਮਾਲ ਜਮ੍ਹਾਂ ਕਰਦੇ ਹਨ, ਉਹ ਨੇਕੀ ਕਰਨਾ ਨਹੀਂ ਜਾਣਦੇ।”
11 Stog ovako govori Jahve Gospod: “Neprijatelj će opkoliti zemlju, utvrde će tvoje razvaliti, tvoje dvorce oplijeniti.”
੧੧ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਇੱਕ ਵਿਰੋਧੀ ਦੇਸ਼ ਨੂੰ ਘੇਰ ਲਵੇਗਾ ਅਤੇ ਤੇਰੀ ਸ਼ਕਤੀ ਤੇਰੇ ਤੋਂ ਖੋਹ ਲਵੇਗਾ ਅਤੇ ਤੇਰੇ ਗੜ੍ਹ ਲੁੱਟੇ ਜਾਣਗੇ।”
12 Ovako govori Jahve: “Kao kad pastir istrgne dvije golijeni ili komadić uha iz lavljih ralja, tako će se istrgnuti sinovi Izraelovi koji sjede u Samariji na rubu počivaljke i na divanima.”
੧੨ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ।”
13 Čujte i posvjedočite protiv doma Jakovljeva - riječ je Jahve Gospoda, Boga nad Vojskama:
੧੩ਸੈਨਾਂ ਦੇ ਪਰਮੇਸ਼ੁਰ, ਪ੍ਰਭੂ ਯਹੋਵਾਹ ਦਾ ਵਾਕ ਹੈ, “ਸੁਣੋ ਅਤੇ ਯਾਕੂਬ ਦੇ ਘਰਾਣੇ ਦੇ ਵਿਰੁੱਧ ਇਹ ਗਵਾਹੀ ਦਿਓ,
14 “Onoga dana kad kaznim Izraela za zločine, kaznit ću i žrtvenike betelske; žrtvenički će se rozi odlomiti i na tlo popadati.
੧੪ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਉਸੇ ਦਿਨ ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਵੀ ਨਾਸ ਕਰਾਂਗਾ ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਉਹ ਧਰਤੀ ਉੱਤੇ ਡਿੱਗ ਪੈਣਗੇ।
15 Razorit ću zimsku kuću i ljetnu kuću, propast će kuće bjelokosne. Mnogih će kuća nestati” - riječ je Jahvina.
੧੫ਮੈਂ ਸਰਦੀ ਦੇ ਮਹਿਲਾਂ ਅਤੇ ਗਰਮੀ ਦੇ ਮਹਿਲਾਂ ਨੂੰ ਢਾਹ ਦਿਆਂਗਾ, ਹਾਥੀ ਦੰਦ ਨਾਲ ਬਣਾਏ ਹੋਏ ਮਹਿਲ ਵੀ ਬਰਬਾਦ ਹੋ ਜਾਣਗੇ ਅਤੇ ਵੱਡੇ-ਵੱਡੇ ਭਵਨ ਵੀ ਨਾਸ ਹੋਣਗੇ!” ਪ੍ਰਭੂ ਯਹੋਵਾਹ ਦਾ ਵਾਕ ਹੈ।

< Amos 3 >