< Katwa Nono Katwa 13 >
1 Nene nanya ligozi na kagbirin Antakiya, anan liru nin nnu Kutelle nin nanan dursuzu yita ku. Tisa mine wa di Barnaba, Simeon (na iwa yicughe Niger), Lukiyus unitin Karita, Manain (unan liwalin gwanan Hiridus kukune me), nin Shawulu.
੧ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ, ਜਿਵੇਂ ਬਰਨਬਾਸ, ਸ਼ਮਊਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੇ ਦਾ ਇੱਕ ਮਨੁੱਖ, ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ।
2 Kube na ndin zazinu Kutelle nin sun kotu nayi, Uruhu Ulau woro, “Feren ni Barnabas ku nin Shawulu, isu katwa kanga na nna yicila nani bara kanin.”
੨ਜਦੋਂ ਇਹ ਪ੍ਰਭੂ ਦੀ ਬੰਦਗੀ ਕਰਦੇ, ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਅਲੱਗ ਕਰੋ, ਜਿਸ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।
3 Na ligozen mmala ukotu nayi nin lira, i wunno nani likoot inin tarrda nani acara.
੩ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਵਿਦਾ ਕੀਤਾ।
4 Ame Barnabas nin Shawulu suu ubiyayya nin Ruhu Ulau itunna i nyi udu kusarin kilikiya; unuzu kikane idi tunun udu nlong lidan nanya kurawan kubrus.
੪ਉਹ ਪਵਿੱਤਰ ਆਤਮਾ ਦੇ ਭੇਜੇ ਹੋਏ ਸਿਲੂਕਿਯਾ ਨੂੰ ਆਏ ਉੱਥੋਂ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ।
5 Kubi na iwa di nanya kagbir salamis, ibelle uliru Kutelle nanya kutyi nlirag, na Yahudawa, inung tutun yita nan Yohanna Markus nafo unan buunu mine.
੫ਅਤੇ ਉਨ੍ਹਾਂ ਨੇ ਸਲਮੀਸ ਵਿੱਚ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ ਅਤੇ ਯੂਹੰਨਾ ਉਨ੍ਹਾਂ ਦਾ ਸੇਵਕ ਨਾਲ ਸੀ।
6 Kubi na inya udu vat lidan kiyitik nmyen, udu Bafusa, idi se umong unan nizu tikanlang, ku Yahudawa, unan su kinu nin nnu Kutelle, ulenge na lisa me Bar Yesu.
੬ਜਦੋਂ ਉਹ ਉਸ ਸਾਰੇ ਟਾਪੂ ਵਿੱਚ ਫਿਰਦੇ-ਫਿਰਦੇ ਪਾਫ਼ੁਸ ਤੱਕ ਆਏ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਮ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂ ਟੂਣਾ ਕਰਨ ਵਾਲਾ, ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ।
7 Unan nizu tikankane munu liti min mukadas, Sargis, nin Bulus unit ujinjin, unit une wasu manyardang nin Barnabas a Bulus, bara adinin su alanzauliru Kutelle.
੭ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ। ਇਸ ਨੇ ਬਰਨਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਬੁਲਾ ਕੇ ਪਰਮੇਸ਼ੁਰ ਦਾ ਬਚਨ ਸੁਣਨਾ ਚਾਹਿਆ।
8 Ame Alima unan “nizu tikankang” (nanere lisa me di) asu ivira nanghinu, asa likum nworu a kpiliya Sarijiyus ku nanya nyinnu sa uyenu me.
੮ਇਲਮਾਸ ਜਾਦੂ ਟੂਣਾ ਕਰਨ ਵਾਲੇ ਨੇ (ਕਿਉਂ ਜੋ ਉਹ ਦੇ ਨਾਮ ਦਾ ਇਹੋ ਅਰਥ ਹੈ) ਰਾਜਪਾਲ ਦਾ ਵਿਰੋਧ ਕਰਕੇ ਉਸ ਨੂੰ ਵਿਸ਼ਵਾਸ ਤੋਂ ਭਟਕਾਉਣ ਦਾ ਯਤਨ ਕੀਤਾ।
9 Ame Shawulu, ulenge na idin yicu Bulus, awa kullun nin Ruhu Ulau a borioghe iyizi
੯ਪਰ ਸੌਲੁਸ ਨੇ ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹ ਦੀ ਵੱਲ ਧਿਆਨ ਕੀਤਾ
10 anin woro, “Fe gono shaitan, ukulun nin kinu a karusuzo, nin magunta, fe unan nivira nin vat ko iiyeme imon icine, na uba sunu ukpilizu nimon idert in Cikilari ba sa iba sunu?
੧੦ਅਤੇ ਆਖਿਆ ਕਿ ਤੂੰ ਜੋ ਸਭ ਤਰ੍ਹਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਡੇ ਕਰਨੋਂ ਨਹੀਂ ਟਲੇਂਗਾ?
11 Nene yene ucara Cikilari di kitene fe, uba da lawu uduu. na iba yenu uwui ba nin kubi baat.” Dedei luwutun nin nsirti, a cizina kiti, intiri nanut ikifo ghe ucara.
੧੧ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਤੱਕ ਸੂਰਜ ਨੂੰ ਨਾ ਵੇਖੇਂਗਾ! ਅਤੇ ਉਸੇ ਤਰ੍ਹਾਂ ਉਹ ਦੇ ਉੱਤੇ ਧੁੰਦ ਅਤੇ ਹਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।
12 Kubi na ame Sarjisu nyene ile imon na idi, ame yinna, bara awa kifo unuu nin ndursuzu kitene Cikilari.
੧੨ਤਦ ਰਾਜਪਾਲ ਨੇ ਜਦੋਂ ਇਹ ਘਟਨਾ ਵੇਖੀ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਵਿਸ਼ਵਾਸ ਕੀਤਾ।
13 Nene Bulus nan nadondon me, kaffina unuzu Bafus udu Perga nanya Pamfiliya, ame Yohanna suuna nai a kpila Urushelima.
੧੩ਤਦ ਪੌਲੁਸ ਅਤੇ ਉਹ ਦੇ ਸਾਥੀ ਪਾਫ਼ੁਸ ਤੋਂ ਜਹਾਜ਼ ਤੇ ਚੜ੍ਹ ਕੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਅਲੱਗ ਹੋ ਕੇ ਯਰੂਸ਼ਲਮ ਨੂੰ ਵਾਪਸ ਚਲਾ ਗਿਆ।
14 Bulus nan nadondon me, cinna unuzu Bafos udak Antakiya Nbisidiya. Kikane inya udu kutyi nlirag liyiri nassabar idi soo kikane.
੧੪ਪਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਪਹੁੰਚੇ ਅਤੇ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਜਾ ਬੈਠੇ।
15 Kubi na ibelle inyerte nduka, nin na nan nliru nin nnu Kutelle, udia kutyi nlirag too nani nin kadura a woro, “Linuana, andi idinin nkan kadura, kan kpinu nagang kiti nanite kikane, bellen kanin.”
੧੫ਅਤੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਨੂੰ ਪੜ੍ਹਨ ਤੋਂ ਬਾਅਦ ਪ੍ਰਾਰਥਨਾ ਘਰ ਦੇ ਸਰਦਾਰਾਂ ਨੇ ਉਹਨਾਂ ਨੂੰ ਕਹਿ ਕੇ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਤੁਹਾਡੇ ਕੋਲ ਹੋਵੇ ਤਾਂ ਸੁਣਾਓ।
16 Bara Bulus fita ayisina a zillino liti me, a woro, “Annit Israila nin nalenge na idin zazinu Kutelle, lanzan.
੧੬ਤਦ ਪੌਲੁਸ ਖੜ੍ਹਾ ਹੋ ਗਿਆ ਅਤੇ ਹੱਥ ਨਾਲ ਇਸ਼ਾਰਾ ਕਰ ਕੇ ਕਿਹਾ, ਹੇ ਇਸਰਾਏਲੀਓ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਿਓ ਸੁਣੋ।
17 Kutelle nanit ale Israila wa feer acif bite ata nani anit gbardang, kubi na iwa so nmyin masar, nin nacara nakara awa nutun nani kitee.
੧੭ਇਸਰਾਏਲ ਕੌਮ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ, ਇਸ ਕੌਮ ਨੂੰ ਜਦੋਂ ਮਿਸਰ ਦੇਸ ਵਿੱਚ ਪਰਦੇਸੀ ਸੀ ਵਧਾਇਆ ਅਤੇ ਆਪਣੇ ਬਲ ਨਾਲ ਉਨ੍ਹਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ।
18 Udu akus akut anas, ayita nanghinu nanya kusho.
੧੮ਅਤੇ ਲੱਗਭਗ ਚਾਲ੍ਹੀਆਂ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੀ ਸਹਿੰਦਾ ਰਿਹਾ।
19 Kubi na awa mallu nin nipin kuzor, nanyan nmyin kaana, anaa anit bite nmyin mine miso nani ugadu.
੧੯ਅਤੇ ਕਨਾਨ ਦੇਸ ਵਿੱਚ ਸੱਤਾਂ ਕੌਮਾਂ ਦਾ ਨਾਸ ਕਰ ਕੇ ਉਨ੍ਹਾਂ ਦੇ ਦੇਸ ਨੂੰ ਲੱਗਭਗ ਸਾਢੇ ਚਾਰ ਸੌ ਸਾਲਾਂ ਤੱਕ ਉਨ੍ਹਾਂ ਦਾ ਵਿਰਸਾ ਕਰ ਦਿੱਤਾ।
20 Vat nile imone iwasu inin ukatu nakus akalt anas nin nakut ataun, kubi nile imone vat, Kutelle na nani unan wucu kidegen udu Samaila unan nliru nin nnu Kutelle.
੨੦ਉਸ ਤੋਂ ਬਾਅਦ ਉਸ ਨੇ ਸਮੂਏਲ ਨਬੀ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ।
21 Mammal nilele, anite tirino ini nani ugo, Kutelle na nani Saul ku usaun kish, unit unuzu likuran Banyami, bara kubi nakus akut annas.
੨੧ਫਿਰ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਨੂੰ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨੂੰ ਦਿੱਤਾ।
22 Na kutelle nkalaghe nanya nanan tigo, a yauna Dauda ku aso nani ugo, uwaso kitene Dauda kutelle wa woro, 'Nnase Dauda usaun Jesse aso unit nayi nighe; aba su vat nile imon na ndinin su we.'
੨੨ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜ੍ਹਾ ਕੀਤਾ ਕਿ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਸ ਦੇ ਹੱਕ ਵਿੱਚ ਉਹ ਨੇ ਗਵਾਹੀ ਦੇ ਕੇ ਆਖਿਆ ਕਿ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।
23 Unuzu kuwunu nnit ule Kutelle ba da ni nonon Israila ku unan tucu, Yesu nafo na anusu alikawali nsu we.
੨੩ਪਰਮੇਸ਼ੁਰ ਨੇ ਆਪਣੇ ਵਾਇਦੇ ਅਨੁਸਾਰ ਉਸੇ ਦੇ ਵੰਸ਼ ਵਿੱਚੋਂ ਇਸਰਾਏਲ ਦੇ ਲਈ ਇੱਕ ਮੁਕਤੀਦਾਤਾ ਯਿਸੂ ਨੂੰ ਭੇਜਿਆ
24 Uleli imone wa cizin kube, kamin Yesu dak, Yohanna wa cizin ubellun nshimtinnu ndiu kutyin, udu kiti nanit Israila vat.
੨੪ਜਿਸ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਭ ਲੋਕਾਂ ਦੇ ਅੱਗੇ ਤੋਬਾ ਦੇ ਬਪਤਿਸਮੇ ਦਾ ਪਰਚਾਰ ਕੀਤਾ।
25 Na Yohanna wadi malizunu katuwa me, aworo, 'Anung din su meng ghari? Na mere ba, ama lanzan, umong din cinu udak kidung nighe, akwatak nabunu me na meng batin nbunku ba.'
੨੫ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹ ਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ, ਮੈਂ ਜਿਸ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ।
26 Linuana, nono nanya kuwunu Ibrahim, nin nanya mine na idin dortu Kutelle, kiti bitere, kadura nbellen nnan tucu iwa tuu nari mun.
੨੬ਹੇ ਭਾਈਓ, ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ੁਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ।
27 Bara inughe na iwa sosin nanyan Urushelima nan nago mine, na iwa yinin ghe ba, sa iyinin tiwui nanan nliru nnu Kutelle na isa ibelle ko ayeme assabar, ina ni na Kullo ubellu we, kadure nti Yesu unan kul.
੨੭ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਉਹ ਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ ਨਾ ਸਮਝਦੇ ਹੋਏ, ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ।
28 Vat nani na iwase imomon icaut kiti me nworu akuu ba, itirino Bilatus ku nworu amollu ghe.
੨੮ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਜਾਨੋਂ ਮਾਰਿਆ ਜਾਵੇ।
29 Kubi na imala vat nile imon na ina nyertu liti me itoltunghe kitene kutca, inonko ghe nanya kissek.
੨੯ਅਤੇ ਜਦੋਂ ਉਹ ਸਭ ਕੁਝ ਜੋ ਉਹ ਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹ ਨੂੰ ਸਲੀਬ ਉੱਤੋਂ ਉਤਾਰ ਕੇ ਕਬਰ ਵਿੱਚ ਰੱਖਿਆ।
30 Amma Kutelle wa fya ghe nanya na nan kul.
੩੦ਪਰੰਤੂ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
31 Anit gbardang wa yenje ghe nanya nayiri gbardang na lenge na i di ligowe nan ghe na i wa nuzun Galile ne indu Urushelima. Anit alelere iyizi naba me kiti nanite.
੩੧ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ, ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹ ਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹ ਦੇ ਉੱਤੇ ਗਵਾਹੀ ਦੇਣ ਵਾਲੇ ਹਨ।
32 Bara nani ti da minu nin liru unang imbeleng nciu nnuu ulenge na iwa su an kaa bite unin uworsu:
੩੨ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ।
33 Kutelle na ceo nari uciu nlirne, arik nono mine, nworu Kutelle wa fya Yesu ku kisssek.
੩੩ਕਿ ਪਰਮੇਸ਼ੁਰ ਨੇ ਯਿਸੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਅੱਜ ਤੂੰ ਮੇਰੇ ਤੋਂ ਜੰਮਿਆ।
34 Ununu kidegen nworu ana fya ghe nanya na nan kul bara kidowo me wa yene ubiju, amini wa su uliru nenge, 'Mma nifi nkoli milau in nanda milau.'
੩੪ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ ਅਤੇ ਉਹ ਨੇ ਇਸ ਤਰ੍ਹਾਂ ਆਖਿਆ ਹੈ ਜੋ ਮੈਂ ਦਾਊਦ ਦੀਆਂ ਪਵਿੱਤਰ ਅਤੇ ਅਟੱਲ ਬਰਕਤਾਂ ਤੁਹਾਨੂੰ ਦਿਆਂਗਾ।
35 Unnare nati ana kuru abelle nan nya namong avu tutung: 'Na una yinnu unit ulau fe a yene ubiju ba.'
੩੫ਇਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਕਿ ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਨਹੀਂ ਦੇਵੇਂਗਾ।
36 Bara na kimal na Dauda wa su Kutelle katwa kubi kiyi mine gegeme kanin aku. iwa aoroghe nin na cif me, amini wa biju,
੩੬ਦਾਊਦ ਤਾਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਆਪਣੇ ਲੋਕਾਂ ਦੀ ਸੇਵਾ ਕਰਕੇ ਸੌਂ ਗਿਆ, ਅਤੇ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਸੜ ਗਿਆ।
37 amma ame ulenge na Kutelle wa fya Kissek na awa yene ubiju ba.
੩੭ਪਰ ਇਹ ਜਿਸ ਨੂੰ ਪਰਮੇਸ਼ੁਰ ਨੇ ਜਿਉਂਦਾ ਕੀਤਾ, ਨਾ ਸੜਿਆ।
38 Linuana na iyinnin ilele, unuzu nlele ina sun nari unuu nbeleng nkussu nalapi.
੩੮ਸੋ ਹੇ ਭਾਈਓ, ਇਹ ਜਾਣੋ ਕਿ ਉਸੇ ਦੇ ਦੁਆਰਾ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖ਼ਬਰ ਦਿੱਤੀ ਜਾਂਦੀ ਹੈ।
39 Bara ame vat ule na ayinni ma se usurtu nan nye vat ule na ti tisse usurtu mun ba.
੩੯ਅਤੇ ਉਸੇ ਦੇ ਦੁਆਰਾ ਹਰੇਕ ਵਿਸ਼ਵਾਸ ਕਰਨ ਵਾਲਾ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਬਿਵਸਥਾ ਦੁਆਰਾ ਬੇਗੁਨਾਹ ਨਾ ਠਹਿਰ ਸਕੇ।
40 Bara ceon nibinai kiti kirum bara imon ile na a annabawa na belin kitene i wa minu ba.
੪੦ਸੋ ਤੁਸੀਂ ਚੌਕਸ ਰਹੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੋ ਨਬੀਆਂ ਦੁਆਰਾ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ
41 Yeneng, anung anan nanzu nimon nafi fiu kifo minu inana. Bara meng din su katwa nayiri mine, Katwaa kango na ima yinnu mun ba andi ma umong ma belin minu ubeleng kanin.'”
੪੧ਹੇ ਤੁਛ ਜਾਣਨ ਵਾਲਿਓ ਵੇਖੋ, ਅਚਰਜ਼ ਮੰਨੋ ਅਤੇ ਨਸ਼ਟ ਹੋ ਜਾਓ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਦਾ ਹਾਂ, ਅਜਿਹਾ ਕੰਮ ਕਿ ਭਾਵੇਂ ਕੋਈ ਤੁਹਾਨੂੰ ਦੱਸੇ, ਪਰ ਤੁਸੀਂ ਕਦੀ ਉਹ ਨੂੰ ਸੱਚ ਨਾ ਮੰਨੋਗੇ।
42 Na Bulus nin Barnabas nnyaa, anite fo nani acara nworu ikuru ida belu nani uliru urum une Asabar ncin dak.
੪੨ਜਦੋਂ ਉਹ ਬਾਹਰ ਨਿੱਕਲ ਰਹੇ ਸਨ ਤਾਂ ਉਹ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਇਹ ਹੀ ਗੱਲਾਂ ਸਾਨੂੰ ਸੁਣਾਈਆਂ ਜਾਣ।
43 Na uzuru kilari nlire nmala, Ayahudawa gbardang nin namon anan salin dortu Kutelle dofino Bulus ku nin Barnabas, alenge na iwa su nani uliru i woro nani ili ubun nin cin nan nya nbolu Kutelle.
੪੩ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਲੋਕ ਯਹੂਦੀ ਅਤੇ ਯਹੂਦੀ ਮੱਤ ਵਿੱਚੋਂ ਭਗਤ, ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ। ਉਨ੍ਹਾਂ ਨੇ ਉਹਨਾਂ ਨਾਲ ਗੱਲਾਂ ਕਰ ਕੇ ਉਹਨਾਂ ਨੂੰ ਸਮਝਾ ਦਿੱਤਾ ਕਿ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।
44 Assabar nda duru anan kagbiri vat da zuro inan lanza uliru Ncikilari.
੪੪ਅਗਲੇ ਸਬਤ ਦੇ ਦਿਨ ਲੱਗਭਗ ਸਾਰਾ ਨਗਰ ਪਰਮੇਸ਼ੁਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ।
45 Na Ayahudawa in yene ligozi nanite, ikulo nin shina isu uliru uganbalang nin nilenge na Bulus nbelle izoguzo ghe.
੪੫ਪਰ ਯਹੂਦੀ ਵੱਡੀ ਭੀੜ ਨੂੰ ਵੇਖ ਕੇ ਗੁੱਸੇ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਅਤੇ ਨਿੰਦਾ ਕਰਨ ਲੱਗੇ।
46 Amma Bulus nin Barnabas su uliru nin nayi akone i woro, “Uso gbas i cizin ubelu anughe ku uliru Kutelle. Na iyene nworu anung nfillo unin ina nin yira ati mine na ucaun ise ulai nsa ligan ba, yeneng, tima kpillu kiti na wurmi. (aiōnios )
੪੬ਤਦ ਪੌਲੁਸ ਅਤੇ ਬਰਨਬਾਸ ਨਿਡਰ ਹੋ ਕੇ ਬੋਲੇ, ਕਿ ਜ਼ਰੂਰੀ ਸੀ ਜੋ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ। (aiōnios )
47 Bara nanere Cikilari na bellin nari, aworo, 'Nna ceo minu nafo nkanan ucin du kiti na wurmi, nworo adak nin adak nin tucu nan nyan vat niti nan nya in yii vat'”
੪੭ਕਿਉਂ ਜੋ ਪ੍ਰਭੂ ਨੇ ਸਾਨੂੰ ਇਹ ਹੀ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤ ਠਹਿਰਾਇਆ ਹੈ, ਕਿ ਤੂੰ ਧਰਤੀ ਦੀਆਂ ਹੱਦਾਂ ਤੱਕ ਮੁਕਤੀ ਦਾ ਕਾਰਨ ਹੋਵੇਂ।
48 Na Awurme nlanza nani, ilanza mmang kang izazina lissa Ncikilari. Ngbardang nalenge na ina fere nani bara ulai nsa ligang wa yinnin. (aiōnios )
੪੮ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਅਨੰਦ ਹੋਏ, ਅਤੇ ਪਰਮੇਸ਼ੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਵਿਸ਼ਵਾਸ ਕੀਤਾ। (aiōnios )
49 Uliru Kutelle wa malu kiti vat nan nya nmine.
੪੯ਅਤੇ ਉਸ ਸਾਰੇ ਦੇਸ ਵਿੱਚ ਪ੍ਰਭੂ ਦਾ ਬਚਨ ਫੈਲਦਾ ਗਿਆ।
50 Amma Ayahudawa su ubeleng nawani anan ni nati alenge na idi nin nimon icine. Ileli imon ta nworu ipiziru umonlun Bulus ku nin Barnabas iko nani inutuno nani unuzu kipin mine.
੫੦ਪਰ ਯਹੂਦੀਆਂ ਨੇ, ਭਗਤਣਾਂ, ਪਤਵੰਤੀਆਂ ਔਰਤਾਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਭਰਮਾਇਆ ਅਤੇ ਪੌਲੁਸ, ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ।
51 Amma Bulus nin Barnabas kotuno lidau nabunu mine liso nati mine. Inya ucindu kipin Ikoniya.
੫੧ਪਰ ਉਹਨਾਂ ਨੇ ਉਨ੍ਹਾਂ ਦੇ ਸਾਹਮਣੇ ਆਪਣਿਆਂ ਪੈਰਾਂ ਦੀ ਧੂੜ ਨੂੰ ਝਾੜ ਕੇ, ਇਕੋਨਿਯੁਮ ਵਿੱਚ ਆਏ।
52 Nono kadura wa kulo nin nayi abo a Uruhu Ulau.
੫੨ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਦੇ ਗਏ।