< ਸੁਲੇਮਾਨ ਦਾ ਗੀਤ 5 >

1 ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਸਮੇਤ ਆਪਣਾ ਛੱਤਾ ਖਾ ਲਿਆ ਹੈ, ਮੈਂ ਆਪਣੀ ਮਧ ਦੁੱਧ ਸਮੇਤ ਪੀ ਲਈ ਹੈ। ਸਹੇਲੀਆਂ ਸਾਥੀਓ, ਖਾਓ! ਪਿਆਰਿਓ, ਪੀਓ, ਰੱਜ ਕੇ ਪੀਓ!
באתי לגני אחתי כלה--אריתי מורי עם בשמי אכלתי יערי עם דבשי שתיתי ייני עם חלבי אכלו רעים שתו ושכרו דודים
2 ਮੈਂ ਸੁੱਤੀ ਹੋਈ ਸੀ ਪਰ ਮੇਰਾ ਮਨ ਜਾਗਦਾ ਸੀ, ਇਹ ਮੇਰੇ ਬਾਲਮ ਦੀ ਅਵਾਜ਼ ਹੈ ਜਿਹੜਾ ਖੜਕਾਉਂਦਾ ਹੈ, “ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਬੂਹਾ ਖੋਲ੍ਹ! ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ ਭਿੱਜੀਆਂ ਹੋਈਆਂ ਹਨ।”
אני ישנה ולבי ער קול דודי דופק פתחי לי אחתי רעיתי יונתי תמתי--שראשי נמלא טל קוצותי רסיסי לילה
3 ਮੈਂ ਆਪਣਾ ਕੁੜਤਾ ਲਾਹ ਚੁੱਕੀ ਹਾਂ, ਮੈਂ ਉਹ ਨੂੰ ਕਿਵੇਂ ਪਾਵਾਂ? ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਨ੍ਹਾਂ ਨੂੰ ਮੈਲੇ ਕਿਵੇਂ ਕਰਾਂ?
פשטתי את כתנתי--איככה אלבשנה רחצתי את רגלי איככה אטנפם
4 ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ, ਮੇਰਾ ਦਿਲ ਉਹ ਦੇ ਕਾਰਨ ਉੱਛਲ ਪਿਆ!
דודי שלח ידו מן החר ומעי המו עליו
5 ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵਾਜ਼ਾ ਖੋਲ੍ਹਾਂ, ਮੇਰੇ ਹੱਥਾਂ ਤੋਂ ਗੰਧਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ ਬੂਹੇ ਦੇ ਕੁੰਡੇ ਉੱਤੇ ਚੋ ਪਿਆ।
קמתי אני לפתח לדודי וידי נטפו מור ואצבעתי מור עבר על כפות המנעול
6 ਮੈਂ ਆਪਣੇ ਬਾਲਮ ਲਈ ਖੋਲ੍ਹਿਆ ਪਰ ਮੇਰਾ ਬਾਲਮ ਮੁੜ ਕੇ ਚਲਾ ਗਿਆ ਸੀ, ਮੇਰਾ ਦਿਲ ਘਬਰਾ ਗਿਆ ਜਦ ਉਹ ਬੋਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਲੱਭਾ ਨਾ, ਮੈਂ ਉਹ ਨੂੰ ਪੁਕਾਰਿਆ ਪਰ ਉਸ ਮੈਨੂੰ ਉੱਤਰ ਨਾ ਦਿੱਤਾ।
פתחתי אני לדודי ודודי חמק עבר נפשי יצאה בדברו--בקשתיהו ולא מצאתיהו קראתיו ולא ענני
7 ਪਹਿਰੇਦਾਰ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਜ਼ਖ਼ਮੀ ਕਰ ਸੁੱਟਿਆ, ਸ਼ਹਿਰ ਪਨਾਹ ਦੇ ਪਹਿਰੇਦਾਰਾਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ।
מצאני השמרים הסבבים בעיר הכוני פצעוני נשאו את רדידי מעלי שמרי החמות
8 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ, ਤਾਂ ਉਸ ਨੂੰ ਦੱਸਣਾ ਕਿ ਮੈ ਪ੍ਰੀਤ ਦੀ ਰੋਗਣ ਹਾਂ।
השבעתי אתכם בנות ירושלם אם תמצאו את דודי--מה תגידו לו שחולת אהבה אני
9 ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ, ਹੇ ਇਸਤਰੀਆਂ ਵਿੱਚੋਂ ਰੂਪਵੰਤ! ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ, ਜੋ ਤੂੰ ਸਾਨੂੰ ਅਜਿਹੀ ਸਹੁੰ ਚੁਕਾਉਂਦੀ ਹੈਂ!
מה דודך מדוד היפה בנשים מה דודך מדוד שככה השבעתנו
10 ੧੦ ਮੇਰਾ ਬਾਲਮ ਗੋਰਾ ਤੇ ਸੁਰਖ਼ ਲਾਲ ਹੈ, ਉਹ ਦਸ ਹਜ਼ਾਰਾਂ ਜਵਾਨਾਂ ਵਿੱਚੋਂ ਉੱਤਮ ਹੈ!
דודי צח ואדום דגול מרבבה
11 ੧੧ ਉਸ ਦਾ ਸਿਰ ਕੁੰਦਨ ਸੋਨਾ ਹੈ, ਉਸ ਦੇ ਵਾਲ਼ ਘੁੰਗਰਾਲੇ ਤੇ ਪਹਾੜੀ ਕਾਂ ਵਾਂਗੂੰ ਕਾਲੇ ਹਨ।
ראשו כתם פז קוצותיו תלתלים שחרות כעורב
12 ੧੨ ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਾਂਗੂੰ ਹਨ, ਜਿਹੜੇ ਦੁੱਧ ਨਾਲ ਨਹਾ ਕੇ ਆਪਣੇ ਝੁੰਡ ਦੇ ਨਾਲ ਕਤਾਰ ਵਿੱਚ ਬੈਠੇ ਹਨ।
עיניו כיונים על אפיקי מים רחצות בחלב--ישבות על מלאת
13 ੧੩ ਉਸ ਦੀਆਂ ਗੱਲਾਂ ਬਲਸਾਨ ਦੀਆਂ ਕਿਆਰੀਆਂ, ਅਤੇ ਸੁਗੰਧ ਦੀਆਂ ਬੁਰਜ਼ੀਆਂ ਵਾਂਗੂੰ ਹਨ, ਉਸ ਦੇ ਬੁੱਲ ਸੋਸਨ ਹਨ, ਜਿਨ੍ਹਾਂ ਤੋਂ ਤਰਲ ਗੰਧਰਸ ਚੋਂਦਾ ਹੈ।
לחיו כערוגת הבשם מגדלות מרקחים שפתותיו שושנים--נטפות מור עבר
14 ੧੪ ਉਸ ਦੇ ਹੱਥ ਸੋਨੇ ਦੀਆਂ ਛੜਾਂ ਵਰਗੇ ਹਨ ਜਿਨ੍ਹਾਂ ਦੇ ਉੱਤੇ ਪੁਖਰਾਜ ਜੜੇ ਹੋਣ। ਉਸ ਦਾ ਸਰੀਰ ਹਾਥੀ ਦੇ ਦੰਦ ਦੀ ਬਣਤ ਦਾ ਹੈ, ਜਿਸ ਦੇ ਉੱਤੇ ਨੀਲਮ ਦੀ ਸਜਾਵਟ ਹੈ।
ידיו גלילי זהב ממלאים בתרשיש מעיו עשת שן מעלפת ספירים
15 ੧੫ ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਜਿਹੜੀਆਂ ਕੁੰਦਨ ਸੋਨੇ ਦੇ ਤਲ ਉੱਤੇ ਰੱਖੀਆਂ ਹੋਈਆਂ ਹਨ। ਉਹ ਵੇਖਣ ਵਿੱਚ ਲਬਾਨੋਨ ਵਰਗਾ, ਅਤੇ ਦਿਆਰ ਵਾਂਗੂੰ ਉੱਤਮ ਹੈ।
שוקיו עמודי שש מיסדים על אדני פז מראהו כלבנון--בחור כארזים
16 ੧੬ ਉਸ ਦਾ ਬੋਲ ਬਹੁਤ ਮਿੱਠਾ ਹੈ, ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ! ਹੇ ਯਰੂਸ਼ਲਮ ਦੀਓ ਧੀਓ, ਇਹ ਮੇਰਾ ਬਾਲਮ ਅਤੇ ਇਹੋ ਮੇਰਾ ਪਿਆਰਾ ਹੈ।
חכו ממתקים וכלו מחמדים זה דודי וזה רעי בנות ירושלם

< ਸੁਲੇਮਾਨ ਦਾ ਗੀਤ 5 >