< ਜ਼ਬੂਰ 74 >

1 ਆਸਾਫ਼ ਦਾ ਮਸ਼ਕੀਲ। ਹੇ ਪਰਮੇਸ਼ੁਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ? ਤੇਰੀ ਜੂਹ ਦੀਆਂ ਭੇਡਾਂ ਉੱਤੇ ਤੇਰੇ ਕ੍ਰੋਧ ਦਾ ਧੂੰਆਂ ਕਿਉਂ ਉੱਠਦਾ ਹੈ?
משכיל לאסף למה אלהים זנחת לנצח יעשן אפך בצאן מרעיתך
2 ਆਪਣੀ ਪਰਜਾ ਨੂੰ ਜਿਸ ਨੂੰ ਤੂੰ ਮੁੱਢ ਤੋਂ ਮੁੱਲ ਲਿਆ ਹੈ, ਅਤੇ ਆਪਣੇ ਅਧਿਕਾਰ ਦੇ ਗੋਤ ਹੋਣ ਲਈ ਛੁਡਾਇਆ ਹੈ ਚੇਤੇ ਕਰ, ਨਾਲੇ ਇਸ ਸੀਯੋਨ ਪਰਬਤ ਨੂੰ ਜਿੱਥੇ ਤੂੰ ਰਿਹਾ ਹੈ।
זכר עדתך קנית קדם-- גאלת שבט נחלתך הר-ציון זה שכנת בו
3 ਸਦਾ ਦੇ ਉਜੜੇ ਥਾਵਾਂ ਵੱਲ ਕਦਮ ਉਠਾ, ਅਰਥਾਤ ਉਸ ਸਾਰੀ ਖਰਾਬੀ ਵੱਲ ਵੀ, ਜਿਹੜੀ ਪਵਿੱਤਰ ਥਾਂ ਵਿੱਚ ਵੈਰੀ ਨੇ ਕੀਤੀ ਹੈ।
הרימה פעמיך למשאות נצח כל-הרע אויב בקדש
4 ਤੇਰੇ ਵਿਰੋਧੀ ਤੇਰੀ ਪਰਜਾ ਵਿੱਚ ਗੱਜਦੇ ਰਹੇ, ਉਨ੍ਹਾਂ ਨੇ ਨਿਸ਼ਾਨ ਲਈ ਆਪਣੇ ਝੰਡੇ ਖੜੇ ਕੀਤੇ ਹਨ।
שאגו צרריך בקרב מועדך שמו אותתם אתות
5 ਓਹ ਅਜਿਹੇ ਦਿੱਸਦੇ ਪਏ ਹਨ ਕਿ ਜਿਵੇਂ ਦਰੱਖਤਾਂ ਉੱਤੇ ਮਨੁੱਖ ਕੁਹਾੜੇ ਚਲਾ ਰਹੇ ਹਨ!
יודע כמביא למעלה בסבך-עץ קרדמות
6 ਹੁਣ ਉਹ ਦੀਆਂ ਉੱਕਰੀਆਂ ਹੋਇਆ ਵਸਤਾਂ ਨੂੰ ਕੁਹਾੜੀਆਂ ਅਤੇ ਹਥੌੜਿਆਂ ਨਾਲ ਭੰਨ ਸੁੱਟਦੇ ਹਨ!
ועת (ועתה) פתוחיה יחד-- בכשיל וכילפות יהלמון
7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨਾਂ ਨੂੰ ਅੱਗ ਲਾਈ ਹੈ, ਉਨ੍ਹਾਂ ਨੇ ਤੇਰੇ ਨਾਮ ਦੇ ਡੇਰੇ ਨੂੰ ਭੋਂ ਤੱਕ ਢਾਹ ਕੇ ਭਰਿਸ਼ਟ ਕੀਤਾ ਹੈ।
שלחו באש מקדשך לארץ חללו משכן-שמך
8 ਉਨ੍ਹਾਂ ਨੇ ਆਪਣੇ ਮਨ ਵਿੱਚ ਆਖਿਆ ਹੈ, ਆਓ, ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੀ ਦਬਾ ਦੇਈਏ! ਉਨ੍ਹਾਂ ਨੇ ਦੇਸ ਵਿੱਚ ਪਰਮੇਸ਼ੁਰ ਦੇ ਸਾਰੇ ਸਭਾ ਘਰਾਂ ਨੂੰ ਫੂਕ ਸੁੱਟਿਆ ਹੈ।
אמרו בלבם נינם יחד שרפו כל-מועדי-אל בארץ
9 ਅਸੀਂ ਹੁਣ ਕੋਈ ਨਿਸ਼ਾਨ ਨਹੀਂ ਵੇਖਦੇ, ਹੁਣ ਕੋਈ ਨਬੀ ਨਹੀਂ ਰਿਹਾ, ਨਾ ਕੋਈ ਸਾਡੇ ਵਿੱਚ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।
אותתינו לא ראינו אין-עוד נביא ולא-אתנו ידע עד-מה
10 ੧੦ ਕਦੋਂ ਤੱਕ, ਹੇ ਪਰਮੇਸ਼ੁਰ, ਵਿਰੋਧੀ ਨਿੰਦਿਆ ਕਰੇਗਾ? ਭਲਾ, ਵੈਰੀ ਸਦਾ ਤੱਕ ਤੇਰੇ ਨਾਮ ਉੱਤੇ ਕੁਫ਼ਰ ਬਕੇਗਾ?
עד-מתי אלהים יחרף צר ינאץ אויב שמך לנצח
11 ੧੧ ਤੂੰ ਆਪਣਾ ਹੱਥ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈਂ? ਉਹ ਨੂੰ ਆਪਣੀ ਬਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਅੰਤ ਕਰ!
למה תשיב ידך וימינך מקרב חוקך (חיקך) כלה
12 ੧੨ ਪਰ ਪਰਮੇਸ਼ੁਰ ਪ੍ਰਾਚੀਨ ਕਾਲ ਤੋਂ ਮੇਰਾ ਪਾਤਸ਼ਾਹ ਹੈ, ਉਹ ਧਰਤੀ ਉੱਤੇ ਛੁਟਕਾਰੇ ਦੇ ਕੰਮ ਕਰਦਾ ਆਇਆ ਹੈ।
ואלהים מלכי מקדם פעל ישועות בקרב הארץ
13 ੧੩ ਤੂੰ ਆਪਣੀ ਸਮਰੱਥਾ ਨਾਲ ਸਮੁੰਦਰ ਨੂੰ ਪਾੜਿਆ ਹੈ, ਪਾਣੀ ਵਿੱਚ ਜਲ ਜੰਤੂਆਂ ਦੇ ਸਿਰ ਤੂੰ ਭੰਨ ਸੁੱਟੇ।
אתה פוררת בעזך ים שברת ראשי תנינים על-המים
14 ੧੪ ਤੂੰ ਵੱਡੇ ਸੱਪਾਂ ਦੇ ਸਿਰਾਂ ਨੂੰ ਫ਼ੇਹ ਸੁੱਟਿਆ, ਤੂੰ ਉਹ ਜੰਗਲੀ ਜਾਨਵਰਾਂ ਨੂੰ ਖੁਆਇਆ।
אתה רצצת ראשי לויתן תתננו מאכל לעם לציים
15 ੧੫ ਤੂੰ ਸੋਤਾ ਅਤੇ ਨਦੀ ਖੋਲ੍ਹੀ, ਤੂੰ ਬਾਰਾਂ ਮਾਸੀ ਦਰਿਆਵਾਂ ਨੂੰ ਸੁਕਾ ਦਿੱਤਾ।
אתה בקעת מעין ונחל אתה הובשת נהרות איתן
16 ੧੬ ਦਿਨ ਤੇਰਾ ਅਤੇ ਰਾਤ ਵੀ ਤੇਰੀ ਹੈ, ਤੂੰ ਉਜਾਲੇ ਅਤੇ ਸੂਰਜ ਨੂੰ ਕਾਇਮ ਰੱਖਿਆ ਹੈ।
לך יום אף-לך לילה אתה הכינות מאור ושמש
17 ੧੭ ਤੂੰ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, ਗਰਮੀ ਅਤੇ ਸਿਆਲ ਨੂੰ ਤੂੰ ਹੀ ਬਣਾਇਆ ਹੈ।
אתה הצבת כל-גבולות ארץ קיץ וחרף אתה יצרתם
18 ੧੮ ਹੇ ਯਹੋਵਾਹ, ਤੂੰ ਇਹ ਨੂੰ ਚੇਤੇ ਰੱਖ ਕਿ ਵੈਰੀ ਨੇ ਨਿੰਦਿਆ ਕੀਤੀ, ਅਤੇ ਮੂਰਖ ਲੋਕਾਂ ਨੇ ਤੇਰੇ ਨਾਮ ਉੱਤੇ ਕੁਫ਼ਰ ਬਕਿਆ ਹੈ!
זכר-זאת--אויב חרף יהוה ועם נבל נאצו שמך
19 ੧੯ ਆਪਣੀ ਘੁੱਗੀ ਦੇ ਪ੍ਰਾਣਾਂ ਨੂੰ ਜੰਗਲੀ ਚੌਪਾਏ ਦੇ ਵੱਸ ਵਿੱਚ ਨਾ ਕਰ, ਆਪਣੇ ਮਸਕੀਨਾਂ ਦੀ ਜਾਨ ਨੂੰ ਸਦਾ ਤੱਕ ਨਾ ਵਿਸਾਰ!
אל-תתן לחית נפש תורך חית ענייך אל-תשכח לנצח
20 ੨੦ ਆਪਣੇ ਨੇਮ ਵੱਲ ਧਿਆਨ ਰੱਖ, ਕਿਉਂ ਜੋ ਧਰਤੀ ਦੇ ਅਨ੍ਹੇਰੇ ਥਾਂ ਅਨ੍ਹੇਰ ਦਿਆਂ ਨਿਵਾਸਾਂ ਨਾਲ ਭਰੇ ਪਏ ਹਨ!
הבט לברית כי מלאו מחשכי-ארץ נאות חמס
21 ੨੧ ਸਤਾਏ ਹੋਏ ਨੂੰ ਲੱਜਿਆਵਾਨ ਹੋ ਕੇ ਮੁੜਨਾ ਨਾ ਪਵੇ, ਮਸਕੀਨ ਅਤੇ ਕੰਗਾਲ ਤੇਰੇ ਨਾਮ ਦੀ ਉਸਤਤ ਕਰਨ।
אל-ישב דך נכלם עני ואביון יהללו שמך
22 ੨੨ ਹੇ ਪਰਮੇਸ਼ੁਰ, ਉੱਠ, ਆਪਣਾ ਮੁਕੱਦਮਾ ਆਪ ਹੀ ਲੜ, ਚੇਤੇ ਰੱਖ ਕਿ ਮੂਰਖ ਸਾਰਾ ਦਿਨ ਕਿਵੇਂ ਤੇਰੀ ਨਿੰਦਿਆ ਕਰਦਾ ਹੈ!
קומה אלהים ריבה ריבך זכר חרפתך מני-נבל כל-היום
23 ੨੩ ਆਪਣੇ ਵਿਰੋਧੀਆਂ ਦੀ ਅਵਾਜ਼ ਨੂੰ ਨਾ ਵਿਸਾਰ, ਤੇਰੇ ਮੁਖਾਲਿਫ਼ਾਂ ਦਾ ਰੌਲ਼ਾ ਨਿੱਤ ਉੱਠਦਾ ਰਹਿੰਦਾ ਹੈ।
אל-תשכח קול צרריך שאון קמיך עלה תמיד

< ਜ਼ਬੂਰ 74 >