< ਜ਼ਬੂਰ 127 >

1 ਸੁਲੇਮਾਨ ਦਾ ਯਾਤਰਾ ਦਾ ਗੀਤ ਜੇਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਜੇਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਾਗਣਾ ਵਿਅਰਥ ਹੈ।
שיר המעלות לשלמה אם-יהוה לא-יבנה בית-- שוא עמלו בוניו בו אם-יהוה לא-ישמר-עיר שוא שקד שומר
2 ਤੁਹਾਡਾ ਸਵੇਰ ਦਾ ਉੱਠਣਾ ਅਤੇ ਦੇਰ ਤੱਕ ਬੈਠੇ ਰਹਿਣਾ, ਅਤੇ ਦੁੱਖਾਂ ਦੀ ਰੋਟੀ ਖਾਣੀ ਵਿਅਰਥ ਹੈ, ਉਹ ਤਾਂ ਆਪਣੇ ਪਿਆਰਿਆਂ ਨੂੰ ਨੀਂਦ ਵਿੱਚ ਹੀ ਦੇ ਦਿੰਦਾ ਹੈ।
שוא לכם משכימי קום מאחרי-שבת-- אכלי לחם העצבים כן יתן לידידו שנא
3 ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਗਰਭ ਦਾ ਫਲ ਇੱਕ ਅਸੀਸ ਹੈ,
הנה נחלת יהוה בנים שכר פרי הבטן
4 ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ, ਤਿਵੇਂ ਜਵਾਨੀ ਦੇ ਪੁੱਤਰ ਹਨ,
כחצים ביד-גבור-- כן בני הנעורים
5 ਧੰਨ ਹੈ ਉਹ ਮਨੁੱਖ ਜਿਸ ਦਾ ਤਰਕਸ਼ ਉਨ੍ਹਾਂ ਨਾਲ ਭਰਿਆ ਹੋਇਆ ਹੈ! ਉਹ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਦੇ ਹੋਏ ਸ਼ਰਮਿੰਦੇ ਨਾ ਹੋਣਗੇ!
אשרי הגבר-- אשר מלא את-אשפתו מהם לא-יבשו-- כי-ידברו את-אויבים בשער

< ਜ਼ਬੂਰ 127 >