< ਲੇਵੀਆਂ ਦੀ ਪੋਥੀ 18 >

1 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
וידבר יהוה אל משה לאמר
2 ਇਸਰਾਏਲੀਆਂ ਨਾਲ ਗੱਲ ਕਰ ਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
דבר אל בני ישראל ואמרת אלהם אני יהוה אלהיכם
3 ਤੁਸੀਂ ਮਿਸਰ ਦੇ ਦੇਸ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਨਾ ਹੀ ਤੁਸੀਂ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਣਾ।
כמעשה ארץ מצרים אשר ישבתם בה לא תעשו וכמעשה ארץ כנען אשר אני מביא אתכם שמה לא תעשו ובחקתיהם לא תלכו
4 ਤੁਸੀਂ ਮੇਰੇ ਹੀ ਨਿਯਮਾਂ ਨੂੰ ਮੰਨਣਾ ਅਤੇ ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
את משפטי תעשו ואת חקתי תשמרו ללכת בהם אני יהוה אלהיכם
5 ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ। ਜਿਹੜਾ ਇਨ੍ਹਾਂ ਦੀ ਪਾਲਣਾ ਕਰੇਗਾ, ਉਹ ਇਨ੍ਹਾਂ ਦੇ ਕਾਰਨ ਜੀਉਂਦਾ ਰਹੇਗਾ। ਮੈਂ ਹੀ ਯਹੋਵਾਹ ਹਾਂ।
ושמרתם את חקתי ואת משפטי אשר יעשה אתם האדם וחי בהם אני יהוה
6 ਤੁਹਾਡੇ ਵਿੱਚੋਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰ ਦਾ ਨੰਗੇਜ਼ ਉਘਾੜਨ ਲਈ ਉਨ੍ਹਾਂ ਦੇ ਕੋਲ ਨਾ ਜਾਵੇ। ਮੈਂ ਯਹੋਵਾਹ ਹਾਂ।
איש איש אל כל שאר בשרו לא תקרבו לגלות ערוה אני יהוה
7 ਤੂੰ ਆਪਣੇ ਪਿਤਾ ਦਾ ਨੰਗੇਜ਼ ਅਤੇ ਆਪਣੀ ਮਾਂ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
ערות אביך וערות אמך לא תגלה אמך הוא לא תגלה ערותה
8 ਤੂੰ ਆਪਣੀ ਸੌਤੇਲੀ ਮਾਂ ਦਾ ਨੰਗੇਜ਼ ਨਾ ਉਘਾੜੀਂ, ਇਹ ਤਾਂ ਤੇਰੇ ਪਿਤਾ ਦਾ ਹੀ ਨੰਗੇਜ਼ ਹੈ।
ערות אשת אביך לא תגלה ערות אביך הוא
9 ਤੂੰ ਆਪਣੀ ਭੈਣ ਭਾਵੇਂ ਉਹ ਤੇਰੀ ਸੱਕੀ ਭੈਣ ਹੋਵੇ ਜਾਂ ਸੌਤੇਲੀ, ਭਾਵੇਂ ਘਰ ਵਿੱਚ ਜੰਮੀ ਹੋਏ ਭਾਵੇਂ ਬਾਹਰ, ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
ערות אחותך בת אביך או בת אמך מולדת בית או מולדת חוץ--לא תגלה ערותן
10 ੧੦ ਤੂੰ ਆਪਣੀ ਪੋਤਰੀ ਜਾਂ ਆਪਣੀ ਦੋਤਰੀ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਨ੍ਹਾਂ ਦਾ ਨੰਗੇਜ਼ ਤਾਂ ਤੇਰਾ ਆਪਣਾ ਹੀ ਹੈ।
ערות בת בנך או בת בתך לא תגלה ערותן כי ערותך הנה
11 ੧੧ ਤੂੰ ਆਪਣੀ ਸੌਤੇਲੀ ਭੈਣ ਦਾ, ਜੋ ਤੇਰੇ ਪਿਤਾ ਤੋਂ ਜੰਮੀ ਹੈ, ਉਸ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਭੈਣ ਹੈ।
ערות בת אשת אביך מולדת אביך אחותך הוא--לא תגלה ערותה
12 ੧੨ ਤੂੰ ਆਪਣੇ ਪਿਤਾ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
ערות אחות אביך לא תגלה שאר אביך הוא
13 ੧੩ ਤੂੰ ਆਪਣੀ ਮਾਂ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
ערות אחות אמך לא תגלה כי שאר אמך הוא
14 ੧੪ ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ।
ערות אחי אביך לא תגלה אל אשתו לא תקרב דדתך הוא
15 ੧੫ ਤੂੰ ਆਪਣੀ ਨੂੰਹ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
ערות כלתך לא תגלה אשת בנך הוא לא תגלה ערותה
16 ੧੬ ਤੂੰ ਆਪਣੇ ਭਰਾ ਦੀ ਪਤਨੀ ਦਾ ਨੰਗੇਜ਼ ਨਾ ਉਘਾੜੀਂ, ਉਹ ਤਾਂ ਤੇਰੇ ਭਰਾ ਦਾ ਨੰਗੇਜ਼ ਹੈ।
ערות אשת אחיך לא תגלה ערות אחיך הוא
17 ੧੭ ਤੂੰ ਕਿਸੇ ਇਸਤਰੀ ਅਤੇ ਉਸ ਦੀ ਧੀ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪੋਤਰੀ ਨੂੰ ਜਾਂ ਉਸ ਦੀ ਦੋਤਰੀ ਨੂੰ ਉਸ ਦਾ ਨੰਗੇਜ਼ ਉਘਾੜਨ ਲਈ ਲਿਆਵੀਂ, ਕਿਉਂ ਜੋ ਉਹ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ, ਅਜਿਹਾ ਕਰਨਾ ਦੁਸ਼ਟਤਾ ਹੈ।
ערות אשה ובתה לא תגלה את בת בנה ואת בת בתה לא תקח לגלות ערותה--שארה הנה זמה הוא
18 ੧੮ ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨੂੰ ਉਸ ਦਾ ਨੰਗੇਜ਼ ਉਘਾੜਨ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ।
ואשה אל אחתה לא תקח לצרר לגלות ערותה עליה--בחייה
19 ੧੯ ਜਦ ਤੱਕ ਕੋਈ ਇਸਤਰੀ ਆਪਣੀ ਮਾਹਵਾਰੀ ਕਾਰਨ ਅਸ਼ੁੱਧ ਹੈ, ਤਾਂ ਤੂੰ ਉਸ ਦਾ ਨੰਗੇਜ਼ ਉਘਾੜਨ ਲਈ ਉਸ ਦੇ ਕੋਲ ਨਾ ਜਾਵੀਂ।
ואל אשה בנדת טמאתה--לא תקרב לגלות ערותה
20 ੨੦ ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ।
ואל אשת עמיתך--לא תתן שכבתך לזרע לטמאה בה
21 ੨੧ ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ।
ומזרעך לא תתן להעביר למלך ולא תחלל את שם אלהיך אני יהוה
22 ੨੨ ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।
ואת זכר--לא תשכב משכבי אשה תועבה הוא
23 ੨੩ ਤੂੰ ਕਿਸੇ ਪਸ਼ੂ ਦੇ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ ਅਤੇ ਨਾ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਤੋਂ ਸੰਗ ਕਰਵਾਏ, ਇਹ ਘਿਣਾਉਣਾ ਕੰਮ ਹੈ।
ובכל בהמה לא תתן שכבתך לטמאה בה ואשה לא תעמד לפני בהמה לרבעה--תבל הוא
24 ੨੪ ਅਜਿਹਾ ਕੋਈ ਵੀ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਕਿਉਂ ਜੋ ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਣ ਵਾਲਾ ਹਾਂ, ਅਜਿਹੇ ਹੀ ਕੰਮ ਕਰਕੇ ਭਰਿਸ਼ਟ ਹੋ ਗਈਆਂ ਹਨ,
אל תטמאו בכל אלה כי בכל אלה נטמאו הגוים אשר אני משלח מפניכם
25 ੨੫ ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ।
ותטמא הארץ ואפקד עונה עליה ותקא הארץ את ישביה
26 ੨੬ ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਸਦਾ ਪਾਲਣਾ ਕਰਨਾ ਅਤੇ ਭਾਵੇਂ ਆਪਣੇ ਦੇਸ ਦਾ ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਵੱਸਦਾ ਹੈ, ਕੋਈ ਵੀ ਅਜਿਹੇ ਘਿਣਾਉਣੇ ਕੰਮ ਨਾ ਕਰੇ।
ושמרתם אתם את חקתי ואת משפטי ולא תעשו מכל התועבת האלה האזרח והגר הגר בתוככם
27 ੨੭ ਕਿਉਂ ਜੋ ਅਜਿਹੇ ਘਿਣਾਉਣੇ ਕੰਮ ਕਰਕੇ ਹੀ ਉਸ ਦੇਸ ਦੇ ਵਾਸੀਆਂ ਨੇ ਜੋ ਉੱਥੇ ਰਹਿੰਦੇ ਸਨ, ਉਸ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ।
כי את כל התועבת האל עשו אנשי הארץ אשר לפניכם ותטמא הארץ
28 ੨੮ ਅਜਿਹਾ ਨਾ ਹੋਵੇ ਕਿ ਜਿਵੇਂ ਉਸ ਧਰਤੀ ਨੇ ਉਨ੍ਹਾਂ ਕੌਮਾਂ ਨੂੰ ਉਗਲ ਦਿੱਤਾ, ਜਿਹੜੀਆਂ ਤੁਹਾਡੇ ਤੋਂ ਪਹਿਲਾਂ ਉੱਥੇ ਸਨ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਵੀ ਉਗਲ ਦੇਵੇ, ਜਦ ਤੁਸੀਂ ਅਸ਼ੁੱਧਤਾਈ ਦੇ ਕੰਮ ਕਰੋ।
ולא תקיא הארץ אתכם בטמאכם אתה כאשר קאה את הגוי אשר לפניכם
29 ੨੯ ਜਿਹੜੇ ਵੀ ਲੋਕ ਅਜਿਹੇ ਘਿਣਾਉਣੇ ਕੰਮ ਕਰਨ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
כי כל אשר יעשה מכל התועבת האלה--ונכרתו הנפשות העשת מקרב עמם
30 ੩੦ ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨਣਾ ਅਤੇ ਜੋ ਘਿਣਾਉਣੀਆਂ ਰੀਤਾਂ ਤੁਹਾਡੇ ਤੋਂ ਪਹਿਲਾਂ ਉੱਥੇ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਨਾ ਚੱਲਣਾ ਅਤੇ ਨਾ ਉਨ੍ਹਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰਨਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
ושמרתם את משמרתי לבלתי עשות מחקות התועבת אשר נעשו לפניכם ולא תטמאו בהם אני יהוה אלהיכם

< ਲੇਵੀਆਂ ਦੀ ਪੋਥੀ 18 >