< ਹੋਸ਼ੇਆ 3 >

1 ਯਹੋਵਾਹ ਨੇ ਮੈਨੂੰ ਆਖਿਆ, ਫੇਰ ਜਾ, ਇੱਕ ਔਰਤ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਦਾਖ਼ਾਂ ਦੇ ਪੂੜਿਆਂ ਨੂੰ ਪਿਆਰ ਕਰਦੇ ਹਨ।
ויאמר יהוה אלי עוד לך אהב אשה אהבת רע ומנאפת כאהבת יהוה את בני ישראל והם פנים אל אלהים אחרים ואהבי אשישי ענבים
2 ਸੋ ਮੈਂ ਉਹ ਨੂੰ ਪੰਦਰਾਂ ਸ਼ਕਲ ਅਤੇ ਜੌਂ ਦਾ ਡੇਢ ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ
ואכרה לי בחמשה עשר כסף וחמר שערים ולתך שערים
3 ਅਤੇ ਮੈਂ ਉਹ ਨੂੰ ਆਖਿਆ, ਤੂੰ ਬਹੁਤ ਦਿਨਾਂ ਤੱਕ ਮੇਰੇ ਨਾਲ ਵੱਸੇਂਗੀ, ਤੂੰ ਨਾ ਵਿਭਚਾਰ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਪਤਨੀ ਹੋਵੇਂਗੀ, ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ।
ואמר אליה ימים רבים תשבי לי--לא תזני ולא תהיי לאיש וגם אני אליך
4 ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ।
כי ימים רבים ישבו בני ישראל--אין מלך ואין שר ואין זבח ואין מצבה ואין אפוד ותרפים
5 ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ। ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈਅ ਮੰਨ ਕੇ ਮੁੜਨਗੇ।
אחר ישבו בני ישראל ובקשו את יהוה אלהיהם ואת דויד מלכם ופחדו אל יהוה ואל טובו באחרית הימים

< ਹੋਸ਼ੇਆ 3 >