< ਹਿਜ਼ਕੀਏਲ 20 >

1 ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਇਹ ਹੋਇਆ ਕਿ ਇਸਰਾਏਲ ਦੇ ਕੁਝ ਬਜ਼ੁਰਗ ਮਨੁੱਖ ਯਹੋਵਾਹ ਤੋਂ ਕੁਝ ਪੁੱਛਣ ਨੂੰ ਆਏ ਅਤੇ ਮੇਰੇ ਸਾਹਮਣੇ ਬੈਠ ਗਏ।
Godine sedme, petoga mjeseca, desetoga dana, dođoše k meni neke od starješina izraelskih da se s Jahvom svjetuju. Posjedaše preda me.
2 ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
I dođe mi riječ Jahvina:
3 ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਮੇਰੇ ਕੋਲੋਂ ਪੁੱਛਣ ਆਏ ਹੋ? ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਮੇਰੇ ਕੋਲੋਂ ਕੁਝ ਨਾ ਪੁੱਛ ਸਕੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
“Sine čovječji! Govori starješinama Izraelovim! Reci im: Ovako govori Jahve Gospod: 'Došli ste me pitati za savjet? Života mi moga, nećete me pitati!' - riječ je Jahve Gospoda.
4 ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ, ਹੇ ਮਨੁੱਖ ਦੇ ਪੁੱਤਰ? ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ? ਉਹਨਾਂ ਦੇ ਪੁਰਖਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ।
Hoćeš li im suditi, hoćeš li suditi, sine čovječji? Pokaži im gadosti otaca njihovih.
5 ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਚੁਣ ਲਿਆ ਅਤੇ ਯਾਕੂਬ ਦੇ ਘਰਾਣੇ ਨਾਲ ਸਹੁੰ ਖਾਧੀ ਅਤੇ ਮਿਸਰ ਦੇਸ ਵਿੱਚ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਮੈਂ ਉਹਨਾਂ ਦੇ ਸਾਹਮਣੇ ਸਹੁੰ ਖਾ ਕੇ ਆਖਿਆ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
Reci im: Ovako govori Jahve Gospod: 'Onoga dana kad izabrah Izraela i ruku stavih na potomstvo doma Jakovljeva te im se objavih u zemlji egipatskoj, zakleh im se: Ja sam Jahve, Bog vaš!
6 ਉਸੇ ਦਿਨ ਮੈਂ ਉਹਨਾਂ ਨਾਲ ਸਹੁੰ ਖਾਧੀ ਤਾਂ ਜੋ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਉਸ ਦੇਸ ਵਿੱਚ ਲਿਆਵਾਂ ਜੋ ਮੈਂ ਉਹਨਾਂ ਦੇ ਲਈ ਚੁਣਿਆ ਸੀ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ।
Toga im se dana rukom podignutom zakleh da ću ih izvesti iz zemlje egipatske u zemlju koju za njih izabrah, u zemlju kojom teče med i mlijeko, od svih zemalja najljepšu.
7 ਮੈਂ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਹਰ ਇੱਕ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਦੂਰ ਕਰ ਦੇਵੇ ਅਤੇ ਤੁਸੀਂ ਆਪਣੇ ਆਪ ਨੂੰ ਮਿਸਰ ਦੀਆਂ ਮੂਰਤੀਆਂ ਨਾਲ ਭਰਿਸ਼ਟ ਨਾ ਕਰੋ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
I rekoh im: Odbacite od sebe sve gadosti što vam oči privlače i ne kaljajte se kumirima egipatskim jer - ja sam Jahve, Bog vaš!'
8 ਪਰ ਉਹ ਮੇਰੇ ਤੋਂ ਬਾਗੀ ਹੋਏ ਅਤੇ ਮੇਰੀ ਗੱਲ ਸੁਣਨੀ ਨਾ ਚਾਹੀ। ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਨਾ ਸੁੱਟਿਆ, ਨਾ ਮਿਸਰ ਦੀਆਂ ਮੂਰਤੀਆਂ ਨੂੰ ਛੱਡਿਆ। ਤਦੋਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ, ਤਾਂ ਜੋ ਆਪਣੇ ਕ੍ਰੋਧ ਨੂੰ ਮਿਸਰ ਦੇ ਦੇਸ ਵਿੱਚ ਉਹਨਾਂ ਤੇ ਪੂਰਾ ਕਰਾਂ।
Ali se oni odvrgoše od mene i ne htjedoše me poslušati: nijedan ne odbaci gadosti koje mu oči zaniješe i ne okani se kumira egipatskih. Tad odlučih izliti gnjev svoj na njih i iskaliti srdžbu na njima u zemlji egipatskoj.
9 ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਅੱਖਾਂ ਵਿੱਚ ਪਲੀਤ ਨਾ ਕੀਤਾ ਜਾਵੇ, ਜਿਹਨਾਂ ਦੇ ਵਿੱਚ ਉਹ ਸਨ ਅਤੇ ਜਿਹਨਾਂ ਦੀਆਂ ਅੱਖਾਂ ਸਾਹਮਣੇ ਮੈਂ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਜਦੋਂ ਮੈਂ ਉਹਨਾਂ ਨੂੰ ਮਿਸਰ ਤੋਂ ਕੱਢ ਲਿਆਇਆ।
Ali radi imena svojega - da se ne kalja na oči naroda među kojima obitavahu i pred kojima im bijah objavio da ću ih izvesti -
10 ੧੦ ਇਸ ਲਈ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਉਜਾੜ ਵਿੱਚ ਲਿਆਇਆ
izvedoh ih iz zemlje egipatske i odvedoh ih u pustinju;
11 ੧੧ ਅਤੇ ਮੈਂ ਆਪਣੀਆਂ ਬਿਧੀਆਂ ਉਹਨਾਂ ਨੂੰ ਦਿੱਤੀਆਂ ਅਤੇ ਆਪਣੇ ਹੁਕਮਾਂ ਬਾਰੇ ਉਹਨਾਂ ਨੂੰ ਦੱਸਿਆ, ਤਾਂ ਕਿ ਮਨੁੱਖ ਉਹਨਾਂ ਤੇ ਅਮਲ ਕਰ ਕੇ ਉਹਨਾਂ ਵਿੱਚ ਜੀਉਂਦਾ ਰਹੇ।
i dadoh im svoje uredbe i objavih svoje zakone, koje svatko mora vršiti da bi živio;
12 ੧੨ ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।
dadoh im i svoje subote, kao znak između sebe i njih, neka znaju da sam ja Jahve koji ih posvećujem.
13 ੧੩ ਪਰ ਇਸਰਾਏਲ ਦਾ ਘਰਾਣਾ ਉਜਾੜ ਵਿੱਚ ਮੇਰੇ ਤੋਂ ਬਾਗੀ ਹੋ ਗਿਆ, ਉਹ ਮੇਰੀਆਂ ਬਿਧੀਆਂ ਉੱਤੇ ਨਾ ਤੁਰੇ ਅਤੇ ਮੇਰੇ ਹੁਕਮਾਂ ਨੂੰ ਰੱਦ ਕੀਤਾ, ਜਿਹਨਾਂ ਉੱਤੇ ਮਨੁੱਖ ਜੇਕਰ ਅਮਲ ਕਰੇ ਤਾਂ ਉਹਨਾਂ ਦੇ ਵਿੱਚ ਜੀਉਂਦਾ ਰਹੇ, ਪਰ ਉਹਨਾਂ ਮੇਰੇ ਸਬਤਾਂ ਨੂੰ ਬਹੁਤ ਪਲੀਤ ਕੀਤਾ। ਤਦ ਮੈਂ ਆਖਿਆ ਕਿ ਮੈਂ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਕਹਿਰ ਪਾ ਕੇ ਉਹਨਾਂ ਦਾ ਵਿਨਾਸ਼ ਕਰ ਦਿਆਂਗਾ।
Ali se i u pustinji dom Izraelov odmetnu od mene: nisu hodili po mojim uredbama; odbaciše moje zakone, koje svatko mora vršiti da bi živio; subote moje oskvrnjivahu. I zato odlučih u pustinji gnjev svoj na njih izliti da ih zatrem.
14 ੧੪ ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਲੀਤ ਨਾ ਹੋਵੇ, ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ ਸੀ।
Ali ni toga ne učinih radi svojeg imena, da se ono ne kalja pred narodima kojima ih naočigled izvedoh.
15 ੧੫ ਨਾਲੇ ਮੈਂ ਉਜਾੜ ਵਿੱਚ ਉਹਨਾਂ ਦੇ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਨਹੀਂ ਲਿਆਵਾਂਗਾ, ਜੋ ਮੈਂ ਉਹਨਾਂ ਨੂੰ ਦਿੱਤਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਸੀ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ।
Ali im se zakleh u pustinji da ih neću uvesti u zemlju koju sam im bio dao, u zemlju kojom teče med i mlijeko, od svih zemalja najljepšu,
16 ੧੬ ਕਿਉਂ ਜੋ ਉਹਨਾਂ ਨੇ ਮੇਰੇ ਹੁਕਮਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਵਿੱਚ ਨਾ ਚਲੇ ਸਗੋਂ ਮੇਰੇ ਸਬਤਾਂ ਨੂੰ ਪਲੀਤ ਕੀਤਾ, ਇਸ ਲਈ ਕਿ ਉਹਨਾਂ ਦੇ ਦਿਲ ਉਹਨਾਂ ਦੀਆਂ ਮੂਰਤਾਂ ਦੇ ਪਿੱਛੇ ਸਨ।
jer odbaciše moje zakone, i ne hodiše po mojim uredbama, i subote moje oskvrnjivahu, a srce im iđaše za njihovim kumirima.
17 ੧੭ ਤਾਂ ਵੀ ਮੇਰੀਆਂ ਅੱਖਾਂ ਨੇ ਉਹਨਾਂ ਨੂੰ ਬਰਬਾਦ ਕਰਨ ਤੋਂ ਲਿਹਾਜ਼ ਕੀਤਾ, ਨਾ ਹੀ ਮੈਂ ਉਹਨਾਂ ਦਾ ਉਜਾੜ ਵਿੱਚ ਪੂਰਾ ਅੰਤ ਕੀਤਾ।
Oči se moje ipak sažališe da ih ne zatrem. I tako ih u pustinji ne uništih,
18 ੧੮ ਮੈਂ ਉਜਾੜ ਵਿੱਚ ਉਹਨਾਂ ਦੇ ਪੁੱਤਰਾਂ ਨੂੰ ਆਖਿਆ ਕਿ ਤੁਸੀਂ ਆਪਣੇ ਪੁਰਖਿਆਂ ਦੀਆਂ ਬਿਧੀਆਂ ਅਨੁਸਾਰ ਨਾ ਚੱਲੋ, ਨਾ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਦੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਭਰਿਸ਼ਟ ਨਾ ਕਰੋ।
nego rekoh sinovima njihovim u pustinji: 'Ne hodite po uredbama svojih otaca, ne čuvajte zakona njihovih i ne kaljajte se kumirima njihovim!
19 ੧੯ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਮੇਰੀਆਂ ਬਿਧੀਆਂ ਤੇ ਚੱਲੋ, ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨੋ
Ja sam Jahve, Bog vaš! Po uredbama mojim hodite, čuvajte i vršite moje zakone
20 ੨੦ ਅਤੇ ਮੇਰੇ ਸਬਤਾਂ ਨੂੰ ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
i svetkujte moje subote, neka one budu znak između mene i vas, kako bi se znalo da sam ja Jahve, Bog vaš!'
21 ੨੧ ਪਰ ਪੁੱਤਰ ਮੇਰੇ ਵਿਰੁੱਧ ਵਿਦਰੋਹੀ ਹੋਏ, ਉਹ ਮੇਰੀਆਂ ਬਿਧੀਆਂ ਉੱਤੇ ਨਾ ਚੱਲੇ, ਨਾ ਮੇਰੇ ਹੁਕਮਾਂ ਦੀ ਪਾਲਣਾ ਕਰ ਕੇ ਅਮਲ ਕੀਤਾ, ਜਿਹਨਾਂ ਤੇ ਜੇਕਰ ਕੋਈ ਮਨੁੱਖ ਅਮਲ ਕਰੇ ਤਾਂ ਉਹਨਾਂ ਵਿੱਚ ਜੀਉਂਦਾ ਰਹੇਗਾ। ਉਹਨਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ ਜੋ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ।
Ali se i sinovi odmetnuše od mene: po mojim uredbama nisu hodili i nisu čuvali ni vršili mojih zakona, koje svatko mora vršiti da bi živio, a subote su moje oskvrnjivali. I zato odlučih gnjev svoj izliti i iskaliti srdžbu svoju na njima u pustinji.
22 ੨੨ ਫਿਰ ਵੀ ਮੈਂ ਆਪਣਾ ਹੱਥ ਰੋਕੀ ਰੱਖਿਆ ਅਤੇ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਉਹ ਉਹਨਾਂ ਕੌਮਾਂ ਦੀ ਨਜ਼ਰ ਵਿੱਚ ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ, ਪਲੀਤ ਨਾ ਕੀਤਾ ਜਾਵੇ।
Ali opet ruku svoju sustegoh radi svojeg imena, da se ono ne kalja pred narodima kojima ih naočigled izvedoh.
23 ੨੩ ਨਾਲੇ ਮੈਂ ਉਜਾੜ ਵਿੱਚ ਉਹਨਾਂ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰਾਂਗਾ ਅਤੇ ਦੇਸਾਂ ਵਿੱਚ ਬਖੇਰਾਂਗਾ।
No zakleh se u pustinji da ću ih raspršiti među narode i rasijati po zemljama,
24 ੨੪ ਇਸ ਲਈ ਜੋ ਉਹ ਮੇਰੇ ਹੁਕਮਾਂ ਤੇ ਅਮਲ ਨਹੀਂ ਕਰਦੇ ਸਨ, ਪਰ ਮੇਰੀਆਂ ਬਿਧੀਆਂ ਨੂੰ ਉਹਨਾਂ ਰੱਦਿਆ ਸੀ ਅਤੇ ਮੇਰੇ ਸਬਤਾਂ ਨੂੰ ਪਲੀਤ ਕਰਦੇ ਸਨ ਅਤੇ ਉਹਨਾਂ ਦੀ ਨਿਗਾਹ ਉਹਨਾਂ ਦੇ ਪੁਰਖਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀ ਹੋਈ ਸੀ।
jer nisu vršili mojih zakona i jer prezreše moje uredbe i jer subote moje oskvrnjivahu i oči upirahu u kumire svojih otaca.
25 ੨੫ ਨਾਲੇ ਮੈਂ ਉਹਨਾਂ ਨੂੰ ਬਿਧੀਆਂ ਜਿਹੜੀਆਂ ਚੰਗੀਆਂ ਨਹੀਂ ਸਨ ਅਤੇ ਹੁਕਮ ਦਿੱਤੇ ਜਿਹਨਾਂ ਵਿੱਚ ਉਹ ਜੀਉਂਦੇ ਨਾ ਰਹਿਣ।
I zato im dadoh uredbe koje ne bijahu dobre, zakone koji usmrćuju:
26 ੨੬ ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫ਼ਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਹੋਵਾਹ ਮੈਂ ਹਾਂ!
da se oskvrnjuju svojim prinosima, provodeći kroz oganj svoju prvorođenčad. Htjedoh tako da ih zastrašim, neka znaju da sam ja Jahve.
27 ੨੭ ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਐਥੋਂ ਤੱਕ ਤੁਹਾਡੇ ਪੁਰਖਿਆਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਅਤੇ ਮੇਰੇ ਵਿਰੁੱਧ ਬੇਈਮਾਨੀ ਕੀਤੀ
Sine čovječji, reci domu Izraelovu: 'Ovako govori Jahve Gospod! I ovim me oci vaši još uvrijediše: nevjerom mi se iznevjeriše!
28 ੨੮ ਕਿ ਜਦੋਂ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਲਿਆਇਆ ਜਿਹੜਾ ਉਹਨਾਂ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਤਾਂ ਉਹਨਾਂ ਨੇ ਜਿਸ ਉੱਚੇ ਪਰਬਤ ਅਤੇ ਜਿਸ ਸੰਘਣੇ ਰੁੱਖ ਨੂੰ ਵੇਖਿਆ, ਉੱਥੇ ਹੀ ਆਪਣੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਹੀ ਕ੍ਰੋਧ ਦਿਵਾਉਣ ਵਾਲੇ ਚੜ੍ਹਾਵੇ ਚੜ੍ਹਾਏ। ਉੱਥੇ ਹੀ ਆਪਣੀ ਸੁਗੰਧੀ ਧੂਫ਼ ਧੁਖਾਈ ਅਤੇ ਉੱਥੇ ਆਪਣੀਆਂ ਪੀਣ ਦੀਆਂ ਭੇਟਾਂ ਡੋਲ੍ਹੀਆਂ।
Kad ih uvedoh u zemlju koju im se zakleh dati, gdje god bi ugledali povišen brežuljak ili stablo krošnjato, prinosili bi žrtve, donosili izazovne prinose, metali mirise ugodne, nalijevali ljevanice.
29 ੨੯ ਮੈਂ ਉਹਨਾਂ ਨੂੰ ਇਹ ਆਖਿਆ ਕਿ ਇਹ ਕੀ ਉੱਚਾ ਸਥਾਨ ਹੈ ਜਿੱਥੇ ਤੁਸੀਂ ਜਾਂਦੇ ਹੋ? ਉਹਨਾਂ ਨੇ ਉਸ ਦਾ ਨਾਮ ਬਾਮਾਹ ਰੱਖਿਆ ਜਿਹੜਾ ਅੱਜ ਤੱਕ ਹੈ।
Upitah ih: što li znači ta uzvišica na koju se penjete?' I tako osta ime 'bama', uzvišica, do dana današnjega.
30 ੩੦ ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਵੀ ਆਪਣੇ ਪੁਰਖਿਆਂ ਦੇ ਰਾਹ ਵਿੱਚ ਭਰਿਸ਼ਟ ਹੁੰਦੇ ਹੋ? ਅਤੇ ਉਹਨਾਂ ਦੇ ਘਿਣਾਉਣੇ ਕੰਮਾਂ ਦੇ ਮਗਰ ਤੁਸੀਂ ਵੀ ਵਿਭਚਾਰ ਕਰਦੇ ਹੋ?
Zato reci domu Izraelovu: 'Ovako govori Jahve Gospod: Ne kaljate li se i vi kao oci vaši, ne provodite li i vi blud s gadostima njihovim?
31 ੩੧ ਜਦੋਂ ਤੁਸੀਂ ਆਪਣੀਆਂ ਭੇਟਾਂ ਚੜ੍ਹਾਉਂਦੇ ਹੋ ਅਤੇ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਲੰਘਾ ਕੇ ਆਪਣੀਆਂ ਸਾਰੀਆਂ ਮੂਰਤੀਆਂ ਤੋਂ ਆਪਣੇ ਆਪ ਨੂੰ ਅੱਜ ਦੇ ਦਿਨ ਤੱਕ ਭਰਿਸ਼ਟ ਕਰਦੇ ਹੋ, ਤਾਂ ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੇਰੇ ਕੋਲੋਂ ਕੁਝ ਪੁੱਛ ਸਕਦੇ ਹੋ? ਪ੍ਰਭੂ ਯਹੋਵਾਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੇ ਕੋਲੋਂ ਤੁਸੀਂ ਕੁਝ ਨਾ ਪੁੱਛ ਸਕੋਗੇ।
Kaljate se prinoseći im darove, provodeći kroz oganj svoje sinove u čast svim kumirima svojim sve do dana današnjega. I da me onda za savjet pitaš, dome Izraelov! Života mi moga - riječ je Jahve Gospoda - nećete me za savjet pitati!
32 ੩੨ ਉਹ ਗੱਲ ਜਿਹੜੀ ਤੁਹਾਡੇ ਮਨ ਵਿੱਚ ਆਉਂਦੀ ਹੈ, ਕਦੇ ਵੀ ਨਹੀਂ ਹੋਵੇਗੀ, ਕਿਉਂ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਦੇਸਾਂ ਦੀਆਂ ਕੌਮਾਂ ਤੇ ਟੱਬਰਾਂ ਵਾਂਗੂੰ ਲੱਕੜ ਅਤੇ ਪੱਥਰ ਦੀ ਪੂਜਾ ਕਰਾਂਗੇ।
I neće se zbiti o čemu sanjate kad govorite: 'Bit ćemo kao drugi narodi, kao narodi ostalih zemalja što služe drveću i kamenju.'
33 ੩੩ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਆਪਣੇ ਬਲਵਾਨ ਹੱਥ ਨਾਲ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਡੇ ਉੱਤੇ ਕਹਿਰ ਵਹਾ ਕੇ ਤੁਹਾਡੇ ਉੱਤੇ ਰਾਜ ਕਰਾਂਗਾ।
Života mi moga - riječ je Jahve Gospoda - vladat ću vama rukom krepkom i mišicom uzdignutom, u svoj žestini svoje jarosti.
34 ੩੪ ਮੈਂ ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਕਹਿਰ ਵਹਾ ਕੇ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿਹਨਾਂ ਵਿੱਚ ਤੁਸੀਂ ਖਿੱਲਰੇ ਹੋ ਇਕੱਠਿਆਂ ਕਰਾਂਗਾ।
Izvest ću vas iz naroda, skupiti vas iz svih zemalja u koje bijaste raspršeni rukom krepkom i mišicom uzdignutom, u svem plamu jarosti moje!
35 ੩੫ ਮੈਂ ਤੁਹਾਨੂੰ ਲੋਕਾਂ ਦੀ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ-ਸਾਹਮਣੇ ਤੁਹਾਡਾ ਨਿਆਂ ਕਰਾਂਗਾ।
Odvest ću vas u pustinju naroda i ondje vam licem u lice suditi!
36 ੩੬ ਜਿਵੇਂ ਮੈਂ ਤੁਹਾਡੇ ਪੁਰਖਿਆਂ ਦਾ ਮਿਸਰ ਦੇਸ ਦੀ ਉਜਾੜ ਵਿੱਚ ਨਿਆਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਸੇ ਤਰ੍ਹਾਂ ਹੀ ਮੈਂ ਤੁਹਾਡਾ ਵੀ ਨਿਆਂ ਕਰਾਂਗਾ।
Kao što sudih ocima vašim u pustinji zemlje egipatske, i vama ću suditi - riječ je Jahve Gospoda!
37 ੩੭ ਮੈਂ ਤੁਹਾਨੂੰ ਆੱਸੇ ਦੇ ਹੇਠੋਂ ਦੀ ਲੰਘਾਵਾਂਗਾ ਅਤੇ ਨੇਮ ਦੇ ਬੰਧਨ ਵਿੱਚ ਲਿਆਵਾਂਗਾ।
Provest ću vas ispod štapa svojega, podvrći vas brojenju:
38 ੩੮ ਮੈਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵਿਰੁੱਧ ਬਾਗੀ ਹਨ ਅੱਡ ਕਰਾਂਗਾ, ਮੈਂ ਉਹਨਾਂ ਨੂੰ ਉਸ ਦੇਸ ਵਿੱਚੋਂ ਜਿੱਥੇ ਉਹ ਪਰਦੇਸੀ ਹਨ, ਬਾਹਰ ਕੱਢ ਲਿਆਵਾਂਗਾ ਪਰ ਉਹ ਇਸਰਾਏਲ ਦੇ ਦੇਸ ਵਿੱਚ ਨਾ ਵੜਨਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
razlučit ću između vas sve koji se pobuniše i odvrgoše od mene: izvest ću ih iz zemlje u kojoj kao došljaci borave, ali - u zemlju Izraelovu nikad ući neće! I znat ćete da sam ja Jahve!'
39 ੩੯ ਤੈਨੂੰ ਹੇ ਇਸਰਾਏਲ ਦੇ ਘਰਾਣੇ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਾਓ ਅਤੇ ਆਪਣੀ-ਆਪਣੀ ਮੂਰਤੀ ਦੀ ਪੂਜਾ ਕਰੋ ਅਤੇ ਅੱਗੇ ਨੂੰ ਵੀ, ਜੇਕਰ ਤੁਸੀਂ ਮੇਰੀ ਨਾ ਸੁਣੋਗੇ, ਪਰ ਆਪਣੀਆਂ ਭੇਟਾਂ ਨਾਲ ਅਤੇ ਆਪਣੀਆਂ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅੱਗੇ ਨੂੰ ਪਲੀਤ ਨਾ ਕਰੋਗੇ।
'A vi, dome Izraelov' - ovako govori Jahve Gospod - 'samo idite i dalje služite svaki svom kumiru! Jednom ćete, kunem vas se, poslušati i nećete više kaljati moje sveto ime svojim prinosima i kumirima:
40 ੪੦ ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੇਰੇ ਪਵਿੱਤਰ ਪਰਬਤ ਅਰਥਾਤ ਇਸਰਾਏਲ ਦੇ ਉੱਚੇ ਪਰਬਤ ਤੇ ਸਾਰਾ ਇਸਰਾਏਲ ਦਾ ਘਰਾਣਾ, ਸਾਰੇ ਦੇ ਸਾਰੇ ਦੇਸ ਵਿੱਚ ਮੇਰੀ ਉਪਾਸਨਾ ਕਰਨਗੇ। ਉੱਥੇ ਮੈਂ ਉਹਨਾਂ ਨੂੰ ਪਰਵਾਨ ਕਰਾਂਗਾ ਅਤੇ ਉੱਥੇ ਤੁਹਾਡੀਆਂ ਚੁੱਕਣ ਦੀਆਂ ਭੇਟਾਂ, ਤੁਹਾਡੇ ਚੜ੍ਹਾਵੇ ਦੇ ਪਹਿਲੇ ਫਲ ਅਤੇ ਤੁਹਾਡੀਆਂ ਸਾਰੀਆਂ ਪਵਿੱਤਰ ਵਸਤਾਂ ਮੰਗਾਂਗਾ।
na Svetoj gori mojoj, na visokoj gori Izraelovoj - riječ je Jahve Gospoda - služit će mi sav dom Izraelov, u svojoj zemlji. Ondje će mi oni omiljeti i ondje ću iskati vaše podizanice i prinose vaših prvina sa svim svetinjama.
41 ੪੧ ਜਦੋਂ ਮੈਂ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਸੀ, ਇਕੱਠਾ ਕਰਾਂਗਾ ਤਦ ਮੈਂ ਤੁਹਾਨੂੰ ਸੁਗੰਧੀ ਧੂਫ਼ ਨਾਲ ਪਰਵਾਨ ਕਰਾਂਗਾ ਅਤੇ ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ ਦੁਆਰਾ ਪਰਗਟ ਕਰਾਂਗਾ।
Omiljet ćete mi kao miris ugodan kad vas izvedem iz narodÄa i skupim iz zemalja u kojima bjeste rasijani. I na vama ću očitovati svetost svoju naočigled svih naroda.
42 ੪੨ ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਭੂਮੀ ਤੋਂ ਅਰਥਾਤ ਉਸ ਧਰਤੀ ਤੇ ਜਿਸ ਦੇ ਲਈ ਮੈਂ ਸਹੁੰ ਖਾਧੀ ਕਿ ਤੁਹਾਡੇ ਪੁਰਖਿਆਂ ਨੂੰ ਦੇਵਾਂ, ਲੈ ਆਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
Tada ćete znati da sam ja Jahve, kada vas dovedem u zemlju Izraelovu, u zemlju koju se zakleh dati očevima vašim.
43 ੪੩ ਉੱਥੇ ਤੁਸੀਂ ਆਪਣਿਆਂ ਮਾਰਗਾਂ ਅਤੇ ਆਪਣਿਆਂ ਸਾਰਿਆਂ ਕੰਮਾਂ ਨੂੰ ਜਿਹਨਾਂ ਵਿੱਚ ਤੁਸੀਂ ਭਰਿਸ਼ਟ ਹੋਏ, ਯਾਦ ਕਰੋਗੇ ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ।
Ondje ćete se spomenuti svih svojih putova i nedjela kojima se okaljaste: sami ćete sebi omrznuti zbog nedjela što ih počiniste.
44 ੪੪ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਜਦੋਂ ਮੈਂ ਤੁਹਾਡੇ ਬੁਰਿਆਂ ਮਾਰਗਾਂ ਅਤੇ ਕੁਕਰਮਾਂ ਦੇ ਅਨੁਸਾਰ ਨਹੀਂ, ਸਗੋਂ ਆਪਣੇ ਨਾਮ ਦੇ ਨਮਿੱਤ ਤੁਹਾਡੇ ਨਾਲ ਵਰਤਾਓ ਕਰਾਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
I tada ćete spoznati da sam ja Jahve kad, radi imena svojega, ne postupim s vama po zloći vaših putova ni po vašim pokvarenim djelima, dome Izraelov! Tako govori Jahve Gospod!'”
45 ੪੫ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
I dođe mi riječ Jahvina:
46 ੪੬ ਹੇ ਮਨੁੱਖ ਦੇ ਪੁੱਤਰ, ਤੂੰ ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਵੱਲ ਨੂੰ ਮੂੰਹ ਕਰਕੇ ਦੱਖਣ ਦੇ ਜੰਗਲੀ ਮੈਦਾਨ ਦੇ ਬਾਰੇ ਭਵਿੱਖਬਾਣੀ ਕਰ
“Sine čovječji, okreni lice k jugu i prospi besjedu prema jugu te prorokuj protiv šume u kraju negepskom.
47 ੪੭ ਅਤੇ ਦੱਖਣ ਦੇ ਜੰਗਲ ਨੂੰ ਆਖ, ਯਹੋਵਾਹ ਦਾ ਵਾਕ ਸੁਣ! ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰੇ ਵਿੱਚ ਅੱਗ ਭੜਕਾਵਾਂਗਾ ਅਤੇ ਉਹ ਹਰੇਕ ਸੁੱਕੇ ਤੇ ਹਰੇ ਰੁੱਖ ਨੂੰ ਭਸਮ ਕਰ ਦੇਵੇਗੀ। ਭੜਕਦਾ ਹੋਇਆ ਚਿੰਗਾੜਾ ਨਾ ਬੁਝੇਗਾ ਅਤੇ ਦੱਖਣ ਤੋਂ ਉਤਰ ਤੱਕ ਸਾਰਿਆਂ ਦੇ ਮੂੰਹ ਉਹ ਦੇ ਨਾਲ ਝੁਲਸੇ ਜਾਣਗੇ।
Reci šumi negepskoj: 'Poslušaj riječ Jahvinu! Ovako govori Jahve Gospod: Evo, zapalit ću usred tebe oganj i on će proždrijeti u tebi svako drvo, zeleno i suho! Razgorjeli se oganj neće utrnuti dok sve ne izgori od sjevera do juga.
48 ੪੮ ਸਾਰੇ ਪ੍ਰਾਣੀ ਵੇਖਣਗੇ ਕਿ ਮੈਂ ਯਹੋਵਾਹ ਨੇ ਉਹ ਨੂੰ ਭੜਕਾਇਆ ਹੈ, ਉਹ ਨਾ ਬੁਝੇਗੀ।
I svi će vidjeti da sam ja, Jahve, zapalio taj oganj i neće se ugasiti.'”
49 ੪੯ ਤਦ ਮੈਂ ਆਖਿਆ ਕਿ ਹਾਏ, ਪ੍ਰਭੂ ਯਹੋਵਾਹ! ਉਹ ਤਾਂ ਮੇਰੇ ਬਾਰੇ ਆਖਦੇ ਹਨ, ਕੀ ਇਹ ਦ੍ਰਿਸ਼ਟਾਂਤਾਂ ਵਿੱਚ ਨਹੀਂ ਬੋਲਦਾ?
Rekoh na to: “Jao, Jahve Gospode, tÓa oni će za mene reći: 'Evo opet pričalice s pričama!'”

< ਹਿਜ਼ਕੀਏਲ 20 >