< ਕੂਚ 6 >

1 ਯਹੋਵਾਹ ਨੇ ਮੂਸਾ ਨੂੰ ਆਖਿਆ, ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ ਕਿਉਂ ਜੋ ਉਹ ਮੇਰੇ ਹੱਥ ਦੇ ਬਲ ਕਾਰਨ ਉਨ੍ਹਾਂ ਨੂੰ ਜਾਣ ਦੇਵੇਗਾ ਸਗੋਂ ਹੱਥ ਦੇ ਬਲ ਨਾਲ ਉਹ ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਕੱਢ ਦੇਵੇਗਾ।
ויאמר יהוה אל משה עתה תראה אשר אעשה לפרעה כי ביד חזקה ישלחם וביד חזקה יגרשם מארצו
2 ਫਿਰ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੂੰ ਆਖਿਆ, ਮੈਂ ਯਹੋਵਾਹ ਹਾਂ
וידבר אלהים אל משה ויאמר אליו אני יהוה
3 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਣ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ।
וארא אל אברהם אל יצחק ואל יעקב--באל שדי ושמי יהוה לא נודעתי להם
4 ਮੈਂ ਉਨ੍ਹਾਂ ਨਾਲ ਆਪਣੇ ਨੇਮ ਵੀ ਕਾਇਮ ਕੀਤਾ ਤਾਂ ਜੋ ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂ ਅਰਥਾਤ ਉਹਨਾਂ ਦੀ ਮੁਸਾਫ਼ਰੀ ਦਾ ਦੇਸ ਜਿਸ ਵਿੱਚ ਉਹ ਪਰਦੇਸੀ ਰਹੇ।
וגם הקמתי את בריתי אתם לתת להם את ארץ כנען--את ארץ מגריהם אשר גרו בה
5 ਮੈਂ ਇਸਰਾਏਲੀਆਂ ਦੇ ਹਾਉਂਕੇ ਵੀ ਸੁਣੇ ਜਿਨ੍ਹਾਂ ਨੂੰ ਮਿਸਰੀ ਗ਼ੁਲਾਮੀ ਵਿੱਚ ਰੱਖਦੇ ਹਨ ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ।
וגם אני שמעתי את נאקת בני ישראל אשר מצרים מעבדים אתם ואזכר את בריתי
6 ਇਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗ਼ਾਰ ਹੇਠੋਂ ਕੱਢ ਲਵਾਂਗਾ ਅਤੇ ਮੈਂ ਤੁਹਾਨੂੰ ਉਨ੍ਹਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਦਿਆਂਗਾ ਅਤੇ ਮੈਂ ਆਪਣੀ ਬਾਂਹ ਲੰਮੀ ਕਰ ਕੇ ਵੱਡੇ ਨਿਆਂਵਾਂ ਨਾਲ ਤੁਹਾਨੂੰ ਛੁਡਾਵਾਂਗਾ।
לכן אמר לבני ישראל אני יהוה והוצאתי אתכם מתחת סבלת מצרים והצלתי אתכם מעבדתם וגאלתי אתכם בזרוע נטויה ובשפטים גדלים
7 ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗ਼ਾਰ ਹੇਠੋਂ ਕੱਢ ਲਿਆਉਂਦਾ ਹਾਂ।
ולקחתי אתכם לי לעם והייתי לכם לאלהים וידעתם כי אני יהוה אלהיכם המוציא אתכם מתחת סבלות מצרים
8 ਮੈਂ ਤੁਹਾਨੂੰ ਉਸ ਦੇਸ ਵਿੱਚ ਲਿਆਵਾਂਗਾ, ਜਿਸ ਦੇ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ, ਮੈਂ ਤੁਹਾਨੂੰ ਉਹ ਮਿਲਖ਼ ਵਿੱਚ ਦਿਆਂਗਾ। ਮੈਂ ਯਹੋਵਾਹ ਹਾਂ।
והבאתי אתכם אל הארץ אשר נשאתי את ידי לתת אתה לאברהם ליצחק וליעקב ונתתי אתה לכם מורשה אני יהוה
9 ਉਪਰੰਤ ਮੂਸਾ ਨੇ ਇਸਰਾਏਲੀਆਂ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਪਰ ਉਨ੍ਹਾਂ ਨੇ ਆਤਮਾ ਦੇ ਦੁੱਖ ਅਤੇ ਗ਼ੁਲਾਮੀ ਦੀ ਸਖਤੀ ਦੇ ਕਾਰਨ ਮੂਸਾ ਦੀ ਨਾ ਸੁਣੀ।
וידבר משה כן אל בני ישראל ולא שמעו אל משה מקצר רוח ומעבדה קשה
10 ੧੦ ਤਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ ਜਾ ਅਤੇ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲ ਕਰ
וידבר יהוה אל משה לאמר
11 ੧੧ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਵਿੱਚੋਂ ਜਾਣ ਦੇਵੇ।
בא דבר אל פרעה מלך מצרים וישלח את בני ישראל מארצו
12 ੧੨ ਤਦ ਮੂਸਾ ਨੇ ਯਹੋਵਾਹ ਦੇ ਸਨਮੁਖ ਇਸ ਤਰ੍ਹਾਂ ਗੱਲ ਕੀਤੀ, ਵੇਖ, ਇਸਰਾਏਲੀਆਂ ਨੇ ਤਾਂ ਮੇਰੀ ਨਾ ਸੁਣੀ, ਤਦ ਫ਼ਿਰਊਨ ਕਿਵੇਂ ਮੇਰੀ ਸੁਣੇਗਾ, ਮੈਂ ਜਿਹੜਾ ਅਟਕ-ਅਟਕ ਕੇ ਬੋਲਣ ਵਾਲਾ ਹਾਂ?
וידבר משה לפני יהוה לאמר הן בני ישראל לא שמעו אלי ואיך ישמעני פרעה ואני ערל שפתים
13 ੧੩ ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸਰਾਏਲੀਆਂ ਲਈ ਅਤੇ ਮਿਸਰ ਦੇ ਰਾਜਾ ਫ਼ਿਰਊਨ ਲਈ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲੈ ਜਾਣ।
וידבר יהוה אל משה ואל אהרן ויצום אל בני ישראל ואל פרעה מלך מצרים--להוציא את בני ישראל מארץ מצרים
14 ੧੪ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੋਹਰੀ ਇਹ ਹਨ - ਰਊਬੇਨ ਇਸਰਾਏਲ ਦੇ ਪਹਿਲੌਠੇ ਦੇ ਪੁੱਤਰ ਹਨੋਕ ਅਤੇ ਪੱਲੂ, ਹਸਰੋਨ ਅਤੇ ਕਰਮੀ ਹਨ, ਇਹ ਰਊਬੇਨ ਦੀਆਂ ਕੁੱਲਾਂ ਹਨ।
אלה ראשי בית אבתם בני ראובן בכר ישראל חנוך ופלוא חצרן וכרמי--אלה משפחת ראובן
15 ੧੫ ਸ਼ਿਮਓਨ ਦੇ ਪੁੱਤਰ ਯਮੂਏਲ ਯਾਮੀਨ ਓਹਦ ਯਾਕੀਨ ਸੋਹਰ ਅਤੇ ਸ਼ਾਊਲ ਕਨਾਨੀ ਔਰਤ ਦਾ ਪੁੱਤਰ, ਇਹ ਸ਼ਿਮਓਨ ਦੀਆਂ ਮੂੰਹੀਆਂ ਹਨ।
ובני שמעון ימואל וימין ואהד ויכין וצחר ושאול בן הכנענית אלה משפחת שמעון
16 ੧੬ ਲੇਵੀ ਦੇ ਪੁੱਤਰਾਂ ਦੇ ਨਾਮ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ - ਗੇਰਸ਼ੋਨ, ਕਹਾਥ, ਮਰਾਰੀ ਅਤੇ ਲੇਵੀ ਦੇ ਜੀਵਨ ਦੇ ਸਾਲ, ਇੱਕ ਸੌ ਸੈਂਤੀ ਸਨ।
ואלה שמות בני לוי לתלדתם--גרשון וקהת ומררי ושני חיי לוי שבע ושלשים ומאת שנה
17 ੧੭ ਗੇਰਸ਼ੋਨ ਦੇ ਪੁੱਤਰ ਲਿਬਨੀ ਅਤੇ ਸ਼ਿਮਈ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ।
בני גרשון לבני ושמעי למשפחתם
18 ੧੮ ਕਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਹਨ ਅਤੇ ਕਹਾਥ ਦੇ ਜੀਵਨ ਦੇ ਸਾਲ ਇੱਕ ਸੌ ਤੇਂਤੀ ਸਨ।
ובני קהת--עמרם ויצהר וחברון ועזיאל ושני חיי קהת שלש ושלשים ומאת שנה
19 ੧੯ ਮਰਾਰੀ ਦੇ ਪੁੱਤਰ ਮਹਲੀ ਅਤੇ ਮੂਸ਼ੀ ਹਨ। ਲੇਵੀ ਦੀਆਂ ਮੂੰਹੀਆਂ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ।
ובני מררי מחלי ומושי אלה משפחת הלוי לתלדתם
20 ੨੦ ਅਮਰਾਮ ਨੇ ਆਪਣੀ ਫੁੱਫੀ ਯੋਕਬਦ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਹਾਰੂਨ ਅਤੇ ਮੂਸਾ ਨੂੰ ਜਨਮ ਦਿੱਤਾ ਅਤੇ ਅਮਰਾਮ ਦੇ ਜੀਵਨ ਦੇ ਸਾਲ ਇੱਕ ਸੌ ਸੈਂਤੀ ਸਨ।
ויקח עמרם את יוכבד דדתו לו לאשה ותלד לו את אהרן ואת משה ושני חיי עמרם שבע ושלשים ומאת שנה
21 ੨੧ ਯਿਸਹਾਰ ਦੇ ਪੁੱਤਰ ਕੋਰਹ ਅਤੇ ਨਫ਼ਗ ਅਤੇ ਜ਼ਿਕਰੀ ਹਨ।
ובני יצהר--קרח ונפג וזכרי
22 ੨੨ ਉੱਜ਼ੀਏਲ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਅਤੇ ਸਿਤਰੀ ਹਨ।
ובני עזיאל--מישאל ואלצפן וסתרי
23 ੨੩ ਹਾਰੂਨ ਨੇ ਨਹਸ਼ੋਨ ਦੀ ਭੈਣ ਅੰਮੀਨਾਦਾਬ ਦੀ ਧੀ, ਅਲੀਸਬਾ ਨੂੰ ਵਿਆਹ ਲਿਆ ਅਤੇ ਉਸ ਨੇ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਉਸ ਲਈ ਜਨਮ ਦਿੱਤਾ।
ויקח אהרן את אלישבע בת עמינדב אחות נחשון--לו לאשה ותלד לו את נדב ואת אביהוא את אלעזר ואת איתמר
24 ੨੪ ਕੋਰਹ ਦੇ ਪੁੱਤਰ ਅੱਸੀਰ, ਅਲਕਾਨਾਹ ਅਤੇ ਅਬੀਆਸਾਫ਼ ਹਨ ਇਹ ਕੋਰਹ ਦੀਆਂ ਮੂੰਹੀਆਂ ਹਨ।
ובני קרח אסיר ואלקנה ואביאסף אלה משפחת הקרחי
25 ੨੫ ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫੂਟੀਏਲ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਫ਼ੀਨਹਾਸ ਨੂੰ ਜਣੀ। ਇਹ ਲੇਵੀਆਂ ਦੇ ਪੁਰਖਿਆਂ ਦੇ ਮੋਹਰੀ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ।
ואלעזר בן אהרן לקח לו מבנות פוטיאל לו לאשה ותלד לו את פינחס אלה ראשי אבות הלוים--למשפחתם
26 ੨੬ ਹਾਰੂਨ ਅਤੇ ਮੂਸਾ ਉਹ ਹਨ, ਜਿਨ੍ਹਾਂ ਨੂੰ ਯਹੋਵਾਹ ਨੇ ਆਖਿਆ ਸੀ ਕਿ ਇਸਰਾਏਲੀਆਂ ਨੂੰ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਮਿਸਰ ਦੇਸ ਤੋਂ ਕੱਢ ਲਿਆਓ।
הוא אהרן ומשה--אשר אמר יהוה להם הוציאו את בני ישראל מארץ מצרים על צבאתם
27 ੨੭ ਇਹ ਉਹ ਹਨ ਜਿਨ੍ਹਾਂ ਨੇ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲਾਂ ਕੀਤੀਆਂ ਕਿ ਉਹ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲੈਣ। ਇਹ ਉਹ ਮੂਸਾ ਅਤੇ ਹਾਰੂਨ ਹਨ।
הם המדברים אל פרעה מלך מצרים להוציא את בני ישראל ממצרים הוא משה ואהרן
28 ੨੮ ਤਦ ਅਜਿਹਾ ਹੋਇਆ ਕਿ ਜਿਸ ਦਿਨ ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਨਾਲ ਗੱਲ ਕੀਤੀ
ויהי ביום דבר יהוה אל משה--בארץ מצרים
29 ੨੯ ਤਦ ਯਹੋਵਾਹ ਮੂਸਾ ਨੂੰ ਇਸ ਤਰ੍ਹਾਂ ਬੋਲਿਆ ਕਿ ਮੈਂ ਯਹੋਵਾਹ ਹਾਂ, ਮਿਸਰ ਦੇ ਰਾਜਾ ਫ਼ਿਰਊਨ ਨਾਲ ਉਹ ਸਾਰੀਆਂ ਗੱਲਾਂ ਕਰ, ਜਿਹੜੀਆਂ ਮੈਂ ਤੈਨੂੰ ਆਖੀਆਂ ਹਨ।
וידבר יהוה אל משה לאמר אני יהוה דבר אל פרעה מלך מצרים את כל אשר אני דבר אליך
30 ੩੦ ਫਿਰ ਮੂਸਾ ਨੇ ਯਹੋਵਾਹ ਦੇ ਸਨਮੁਖ ਆਖਿਆ, ਵੇਖ, ਮੈਂ ਅਟਕ-ਅਟਕ ਕੇ ਬੋਲਣ ਵਾਲਾ ਹਾਂ। ਫ਼ਿਰਊਨ ਮੇਰੀ ਕਿਵੇਂ ਸੁਣੇਗਾ?
ויאמר משה לפני יהוה הן אני ערל שפתים ואיך ישמע אלי פרעה

< ਕੂਚ 6 >