< ਉਪਦੇਸ਼ਕ 4 >

1 ਤਦ ਮੈਂ ਫੇਰ ਮੁੜ ਕੇ ਸਾਰੇ ਹਨੇਰ ਨੂੰ ਵੇਖਿਆ ਜੋ ਸੂਰਜ ਦੇ ਹੇਠ ਹੁੰਦਾ ਹੈ ਅਤੇ ਵੇਖੋ ਸਤਾਇਆਂ ਹੋਇਆਂ ਦੇ ਹੰਝੂ ਵਗਦੇ ਸਨ ਅਤੇ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਉਹਨਾਂ ਉੱਤੇ ਹਨੇਰ ਕਰਨ ਵਾਲੇ ਬਲਵੰਤ ਸਨ ਪਰ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ।
پس من برگشته، تمامی ظلمهایی را که زیرآفتاب کرده می‌شود، ملاحظه کردم. واینک اشکهای مظلومان و برای ایشان تسلی دهنده‌ای نبود! و زور بطرف جفاکنندگان ایشان بود اما برای ایشان تسلی دهنده‌ای نبود!۱
2 ਇਸ ਲਈ ਮੈਂ ਮੁਰਦਿਆਂ ਦੀ ਜੋ ਪਹਿਲਾਂ ਮਰ ਚੁੱਕੇ ਸਨ, ਉਹਨਾਂ ਜੀਉਂਦਿਆਂ ਨਾਲੋਂ ਜੋ ਹੁਣ ਜੀਉਂਦੇ ਹਨ, ਸਰਾਹੁਣਾ ਕੀਤੀ
ومن مردگانی را که قبل از آن مرده بودند، بیشتر اززندگانی که تا بحال زنده‌اند آفرین گفتم.۲
3 ਪਰ ਦੋਹਾਂ ਨਾਲੋਂ ਜ਼ਿਆਦਾ ਚੰਗਾ ਉਹ ਹੈ ਜੋ ਅਜੇ ਹੋਇਆ ਹੀ ਨਹੀਂ, ਜਿਸ ਨੇ ਹੁਣੇ ਤੱਕ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਵੇਖਿਆ।
و کسی را که تا بحال بوجود نیامده است، از هر دو ایشان بهتر دانستم چونکه عمل بد را که زیر آفتاب کرده می‌شود، ندیده است.۳
4 ਇਸ ਤੋਂ ਬਾਅਦ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ, ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।
و تمامی محنت و هر کامیابی را دیدم که برای انسان باعث حسد از همسایه او می‌باشد. وآن نیز بطالت و در‌پی باد زحمت کشیدن است.۴
5 ਮੂਰਖ ਆਪਣੇ ਹੱਥ ਉੱਤੇ ਹੱਥ ਰੱਖਦਾ ਹੈ ਅਤੇ ਆਪਣਾ ਵਿਨਾਸ਼ ਆਪ ਹੀ ਕਰਦਾ ਹੈ ।
مرد کاهل دستهای خود را بر هم نهاده، گوشت خویشتن را می‌خورد.۵
6 ਸੁੱਖ ਦਾ ਇੱਕ ਮੁੱਠੀ ਭਰ ਉਨ੍ਹਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ।
یک کف پر از راحت ازدو کف پر از مشقت و در‌پی باد زحمت کشیدن بهتر است.۶
7 ਤਦ ਮੈਂ ਫੇਰ ਸੂਰਜ ਦੇ ਹੇਠ ਹੋਣ ਵਾਲੇ ਵਿਅਰਥ ਨੂੰ ਵੇਖਿਆ,
پس برگشته، بطالت دیگر را زیر آسمان ملاحظه نمودم.۷
8 ਕੋਈ ਤਾਂ ਇਕੱਲਾ ਹੈ ਅਤੇ ਉਸ ਦੇ ਨਾਲ ਕੋਈ ਦੂਜਾ ਨਹੀਂ, ਨਾ ਉਸ ਦਾ ਪੁੱਤਰ ਹੈ ਨਾ ਭਰਾ, ਤਾਂ ਵੀ ਉਹ ਦੇ ਸਾਰੇ ਧੰਦੇ ਦਾ ਅੰਤ ਨਹੀਂ ਅਤੇ ਉਸ ਦੀ ਅੱਖ ਧਨ ਨਾਲ ਨਹੀਂ ਰੱਜਦੀ, ਨਾ ਹੀ ਉਹ ਆਖਦਾ ਹੈ ਕਿ ਮੈਂ ਕਿਸ ਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਦੇ ਸੁੱਖ ਨੂੰ ਗੁਆਉਂਦਾ ਹਾਂ? ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ।
یکی هست که ثانی ندارد و او راپسری یا برادری نیست و مشقتش را انتها نی و چشمش نیز از دولت سیر نمی شود. و می‌گوید ازبرای که زحمت کشیده، جان خود را از نیکویی محروم سازم؟ این نیز بطالت و مشقت سخت است.۸
9 ਇੱਕ ਨਾਲੋਂ ਦੋ ਚੰਗੇ ਹਨ, ਕਿਉਂ ਜੋ ਉਨ੍ਹਾਂ ਦੀ ਮਿਹਨਤ ਤੋਂ ਚੰਗਾ ਫਲ ਮਿਲਦਾ ਹੈ,
دو از یک بهترند چونکه ایشان را ازمشقتشان اجرت نیکو می‌باشد؛۹
10 ੧੦ ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ, ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ, ਕਿਉਂ ਜੋ ਉਸ ਦੇ ਲਈ ਕੋਈ ਦੂਜਾ ਨਹੀਂ ਜੋ ਉਹ ਨੂੰ ਚੁੱਕ ਕੇ ਖੜ੍ਹਾ ਕਰੇ!
زیرا اگربیفتند، یکی از آنها رفیق خود را خواهدبرخیزانید. لکن وای بر آن یکی که چون بیفتددیگری نباشد که او را برخیزاند.۱۰
11 ੧੧ ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਉਹ ਗਰਮ ਹੁੰਦੇ ਹਨ ਪਰ ਇਕੱਲਾ ਕਿਸ ਤਰ੍ਹਾਂ ਗਰਮ ਹੋ ਸਕਦਾ ਹੈ?
و اگر دو نفرنیز بخوابند، گرم خواهند شد اما یک نفر چگونه گرم شود.۱۱
12 ੧੨ ਜੇ ਕੋਈ ਇੱਕ ਉੱਤੇ ਭਾਰੀ ਪੈ ਜਾਵੇ ਤਾਂ ਉਹ ਦੋਵੇਂ ਉਸ ਦਾ ਸਾਹਮਣਾ ਕਰ ਸਕਦੇ ਹਨ ਅਤੇ ਤੇਹਰੀ ਰੱਸੀ ਛੇਤੀ ਨਹੀਂ ਟੁੱਟਦੀ।
و اگر کسی بر یکی از ایشان حمله آورد، هر دو با او مقاومت خواهند نمود. وریسمان سه لا بزودی گسیخته نمی شود.۱۲
13 ੧੩ ਇੱਕ ਬੁੱਢੇ ਅਤੇ ਮੂਰਖ ਰਾਜਾ ਨਾਲੋਂ, ਜੋ ਸਿੱਖਿਆ ਦੀ ਸਹਾਰਨਾ ਕਰਨਾ ਨਾ ਜਾਣੇ, ਇੱਕ ਦੀਨ ਪਰ ਬੁੱਧਵਾਨ ਜੁਆਨ ਚੰਗਾ ਹੈ,
جوان فقیر و حکیم از پادشاه پیر و خرف که پذیرفتن نصیحت را دیگر نمی داند بهتر است.۱۳
14 ੧੪ ਭਾਵੇਂ ਉਹ ਕੈਦਖ਼ਾਨੇ ਦੇ ਵਿੱਚੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਰਾਜ ਵਿੱਚ ਗਰੀਬ ਜੰਮਿਆ ਸੀ।
زیرا که او از زندان به پادشاهی بیرون می‌آید وآنکه به پادشاهی مولود شده است فقیر می‌گردد.۱۴
15 ੧੫ ਮੈਂ ਉਹਨਾਂ ਸਾਰੇ ਜੀਉਂਦਿਆਂ ਨੂੰ ਜੋ ਸੂਰਜ ਦੇ ਹੇਠ ਤੁਰਦੇ ਹਨ ਵੇਖਿਆ ਕਿ ਉਸ ਦੂਜੇ ਜੁਆਨ ਨਾਲ ਹੋ ਗਏ, ਜੋ ਉਸ ਦੀ ਥਾਂ ਲੈਣ ਲਈ ਖੜ੍ਹਾ ਹੋਇਆ।
دیدم که تمامی زندگانی که زیر آسمان راه می‌روند، بطرف آن پسر دوم که بجای او برخیزد، می‌شوند.۱۵
16 ੧੬ ਉਹਨਾਂ ਸਾਰਿਆਂ ਲੋਕਾਂ ਦੀ ਕੋਈ ਹੱਦ ਨਹੀਂ ਜਿਨ੍ਹਾਂ ਉੱਤੇ ਉਹ ਪ੍ਰਧਾਨ ਹੋਇਆ, ਤਾਂ ਵੀ ਜਿਹੜੇ ਉਸ ਤੋਂ ਬਾਅਦ ਹੋਣਗੇ, ਉਹ ਉਸ ਨਾਲ ਖੁਸ਼ ਨਾ ਹੋਣਗੇ। ਸੱਚ-ਮੁੱਚ ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!
و تمامی قوم یعنی همه کسانی را که او بر ایشان حاکم شود انتها نیست. لیکن اعقاب ایشان به او رغبت ندارند. به درستی که این نیزبطالت و در‌پی باد زحمت کشیدن است.۱۶

< ਉਪਦੇਸ਼ਕ 4 >