< ਬਿਵਸਥਾ ਸਾਰ 1 >

1 ਇਹ ਉਹ ਬਚਨ ਹਨ ਜਿਹੜੇ ਮੂਸਾ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰ ਉਜਾੜ ਵਿੱਚ ਆਖੇ, ਜੋ ਸੂਫ ਦੇ ਸਾਹਮਣੇ ਦੇ ਅਰਾਬਾਹ ਵਿੱਚ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ।
אלה הדברים אשר דבר משה אל כל ישראל בעבר הירדן במדבר בערבה מול סוף בין פארן ובין תפל ולבן וחצרת--ודי זהב
2 ਹੋਰੇਬ ਤੋਂ ਕਾਦੇਸ਼-ਬਰਨੇਆ ਤੱਕ ਸੇਈਰ ਪਰਬਤ ਦਾ ਗਿਆਰ੍ਹਾਂ ਦਿਨ ਦਾ ਸਫ਼ਰ ਹੈ।
אחד עשר יום מחרב דרך הר שעיר עד קדש ברנע
3 ਅਜਿਹਾ ਹੋਇਆ ਕਿ ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੂਸਾ ਨੇ ਇਸਰਾਏਲੀਆਂ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ, ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਉਨ੍ਹਾਂ ਦੇ ਲਈ ਹੁਕਮ ਦਿੱਤਾ ਸੀ,
ויהי בארבעים שנה בעשתי עשר חדש באחד לחדש דבר משה אל בני ישראל ככל אשר צוה יהוה אתו אלהם
4 ਅਰਥਾਤ ਜਦ ਮੂਸਾ ਨੇ ਅਮੋਰੀਆਂ ਦੇ ਰਾਜਾ ਸੀਹੋਨ ਨੂੰ ਜਿਹੜਾ ਹਸ਼ਬੋਨ ਦਾ ਵਾਸੀ ਸੀ ਅਤੇ ਬਾਸ਼ਾਨ ਦੇ ਰਾਜਾ ਓਗ ਨੂੰ ਜਿਹੜਾ ਅਸ਼ਤਾਰੋਥ ਦਾ ਵਾਸੀ ਸੀ, ਅਦਰਈ ਵਿੱਚ ਮਾਰ ਦਿੱਤਾ,
אחרי הכתו את סיחן מלך האמרי אשר יושב בחשבון--ואת עוג מלך הבשן אשר יושב בעשתרת באדרעי
5 ਤਦ ਯਰਦਨ ਦੇ ਪਾਰ ਮੋਆਬ ਦੇ ਦੇਸ਼ ਵਿੱਚ ਮੂਸਾ ਬਿਵਸਥਾ ਦੀ ਵਿਆਖਿਆ ਇਸ ਤਰ੍ਹਾਂ ਕਰਨ ਲੱਗਾ,
בעבר הירדן בארץ מואב הואיל משה באר את התורה הזאת לאמר
6 “ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿੱਚ ਸਾਨੂੰ ਕਿਹਾ ਸੀ, ਤੁਹਾਨੂੰ ਇਸ ਪਰਬਤ ਵਿੱਚ ਰਹਿੰਦੇ ਹੋਏ ਬਹੁਤ ਦਿਨ ਹੋ ਗਏ ਹਨ,
יהוה אלהינו דבר אלינו בחרב לאמר רב לכם שבת בהר הזה
7 ਇਸ ਲਈ ਹੁਣ ਤੁਸੀਂ ਇੱਥੋਂ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਨੂੰ ਅਤੇ ਅਰਾਬਾਹ ਦੇ ਨੇੜੇ-ਤੇੜੇ ਦੇ ਸਥਾਨਾਂ ਵਿੱਚ, ਪਹਾੜੀ ਦੇਸ਼ ਵਿੱਚ, ਮੈਦਾਨ ਵਿੱਚ, ਦੱਖਣ ਵੱਲ ਅਤੇ ਸਮੁੰਦਰ ਦੇ ਕੰਢਿਆਂ ਉੱਤੇ, ਲਬਾਨੋਨ ਪਰਬਤ ਵਿੱਚ ਅਤੇ ਵੱਡੇ ਦਰਿਆ ਫ਼ਰਾਤ ਤੱਕ ਰਹਿਣ ਵਾਲੇ ਕਨਾਨੀਆਂ ਦੇ ਦੇਸ਼ ਵਿੱਚ ਚਲੇ ਜਾਓ।
פנו וסעו לכם ובאו הר האמרי ואל כל שכניו בערבה בהר ובשפלה ובנגב ובחוף הים--ארץ הכנעני והלבנון עד הנהר הגדל נהר פרת
8 ਵੇਖੋ, ਮੈਂ ਇਸ ਦੇਸ਼ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਜਿਸ ਦੇਸ਼ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਦੇ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿ ਮੈਂ ਇਸ ਦੇਸ਼ ਨੂੰ ਤੁਹਾਨੂੰ ਅਤੇ ਤੁਹਾਡੇ ਬਾਅਦ ਤੁਹਾਡੇ ਵੰਸ਼ ਨੂੰ ਦਿਆਂਗਾ, ਇਸ ਲਈ ਜਾਓ ਅਤੇ ਇਸ ਦੇਸ਼ ਨੂੰ ਆਪਣੇ ਅਧੀਨ ਕਰ ਲਓ।”
ראה נתתי לפניכם את הארץ באו ורשו את הארץ אשר נשבע יהוה לאבתיכם לאברהם ליצחק וליעקב לתת להם ולזרעם אחריהם
9 ਫਿਰ ਉਸੇ ਸਮੇਂ ਮੈਂ ਤੁਹਾਨੂੰ ਕਿਹਾ, “ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ,
ואמר אלכם בעת ההוא לאמר לא אוכל לבדי שאת אתכם
10 ੧੦ ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇਸ ਹੱਦ ਤੱਕ ਵਧਾਇਆ ਹੈ ਕਿ ਵੇਖੋ, ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗੂੰ ਹੋ ਗਏ ਹੋ।
יהוה אלהיכם הרבה אתכם והנכם היום ככוכבי השמים לרב
11 ੧੧ ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ।
יהוה אלהי אבותכם יסף עליכם ככם--אלף פעמים ויברך אתכם כאשר דבר לכם
12 ੧੨ ਮੈਂ ਇਕੱਲਾ ਕਿਵੇਂ ਤੁਹਾਡੀਆਂ ਮੁਸੀਬਤਾਂ, ਤੁਹਾਡਾ ਭਾਰ ਅਤੇ ਤੁਹਾਡਾ ਕੁੜਕੁੜਾਉਣਾ ਸਹਿਣ ਕਰਾਂ?
איכה אשא לבדי טרחכם ומשאכם וריבכם
13 ੧੩ ਤੁਸੀਂ ਆਪਣੇ ਵਿੱਚੋਂ ਬੁੱਧਵਾਨ, ਸਿਆਣੇ ਅਤੇ ਗਿਆਨ ਰੱਖਣ ਵਾਲੇ ਮਨੁੱਖ ਗੋਤਾਂ ਅਨੁਸਾਰ ਚੁਣ ਲਓ ਤਾਂ ਜੋ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਠਹਿਰਾਵਾਂ।”
הבו לכם אנשים חכמים ונבנים וידעים--לשבטיכם ואשימם בראשיכם
14 ੧੪ ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਇਹ ਚੰਗੀ ਗੱਲ ਹੈ, ਜਿਹੜੀ ਤੂੰ ਸਾਨੂੰ ਕਰਨ ਲਈ ਆਖੀ ਹੈ।”
ותענו אתי ותאמרו טוב הדבר אשר דברת לעשות
15 ੧੫ ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ।
ואקח את ראשי שבטיכם אנשים חכמים וידעים ואתן אותם ראשים עליכם שרי אלפים ושרי מאות ושרי חמשים ושרי עשרת ושטרים לשבטיכם
16 ੧੬ ਉਸੇ ਵੇਲੇ ਮੈਂ ਤੁਹਾਡੇ ਨਿਆਂਈਆਂ ਨੂੰ ਹੁਕਮ ਦੇ ਕੇ ਆਖਿਆ, “ਆਪਣੇ ਭਰਾਵਾਂ ਦੇ ਵਿਚਕਾਰਲੇ ਝਗੜੇ ਸੁਣੋ ਅਤੇ ਮਨੁੱਖ ਅਤੇ ਉਸ ਦੇ ਭਰਾ ਦਾ ਅਤੇ ਉਸ ਪਰਦੇਸੀ ਦਾ ਜਿਹੜਾ ਤੁਹਾਡੇ ਵਿੱਚ ਰਹਿੰਦਾ ਹੈ, ਧਰਮ ਨਾਲ ਨਿਆਂ ਕਰੋ।
ואצוה את שפטיכם בעת ההוא לאמר שמע בין אחיכם ושפטתם צדק בין איש ובין אחיו ובין גרו
17 ੧੭ ਨਿਆਂ ਕਰਨ ਦੇ ਵੇਲੇ ਕਿਸੇ ਦਾ ਪੱਖਪਾਤ ਨਾ ਕਰਿਓ। ਤੁਸੀਂ ਵੱਡੇ-ਛੋਟੇ ਦੀ ਗੱਲ ਨੂੰ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ, ਕਿਉਂ ਜੋ ਨਿਆਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਹੁਤ ਔਖੀ ਹੋਵੇ, ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਸ ਨੂੰ ਸੁਣਾਂਗਾ।”
לא תכירו פנים במשפט כקטן כגדל תשמעון--לא תגורו מפני איש כי המשפט לאלהים הוא והדבר אשר יקשה מכם תקרבון אלי ושמעתיו
18 ੧੮ ਮੈਂ ਉਸ ਵੇਲੇ ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਹੁਕਮ ਦਿੱਤਾ, ਜਿਹੜੀਆਂ ਤੁਹਾਡੇ ਕਰਨ ਦੀਆਂ ਸਨ।
ואצוה אתכם בעת ההוא את כל הדברים אשר תעשון
19 ੧੯ ਫੇਰ ਅਸੀਂ ਹੋਰੇਬ ਤੋਂ ਕੂਚ ਕਰ ਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚੋਂ ਦੀ ਗਏ ਜਿਹੜੀ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਦੇ ਕੋਲ ਵੇਖੀ ਸੀ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼-ਬਰਨੇਆ ਵਿੱਚ ਆਏ।
ונסע מחרב ונלך את כל המדבר הגדול והנורא ההוא אשר ראיתם דרך הר האמרי כאשר צוה יהוה אלהינו אתנו ונבא עד קדש ברנע
20 ੨੦ ਫੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਕੋਲ ਪਹੁੰਚ ਗਏ ਹੋ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।
ואמר אלכם באתם עד הר האמרי אשר יהוה אלהינו נתן לנו
21 ੨੧ ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਇਹ ਦੇਸ਼ ਰੱਖਿਆ ਹੈ। ਅੱਗੇ ਵਧ ਕੇ ਹਮਲਾ ਕਰੋ ਅਤੇ ਇਸ ਨੂੰ ਅਧਿਕਾਰ ਵਿੱਚ ਲੈ ਲਓ, ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਹੈ! ਨਾ ਡਰੋ ਅਤੇ ਨਾ ਘਬਰਾਓ!”
ראה נתן יהוה אלהיך לפניך--את הארץ עלה רש כאשר דבר יהוה אלהי אבתיך לך--אל תירא ואל תחת
22 ੨੨ ਫਿਰ ਤੁਸੀਂ ਸਾਰੇ ਮੇਰੇ ਕੋਲ ਆ ਕੇ ਆਖਣ ਲੱਗੇ, “ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਭੇਜਾਂਗੇ ਤਾਂ ਜੋ ਉਹ ਸਾਡੇ ਲਈ ਉਸ ਦੇਸ਼ ਦਾ ਭੇਤ ਲੈਣ ਅਤੇ ਵਾਪਸ ਆ ਕੇ ਸਾਨੂੰ ਉਸ ਰਾਹ ਦਾ ਪਤਾ ਦੇਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਸਾਨੂੰ ਕਿਹੜੇ ਸ਼ਹਿਰਾਂ ਵਿੱਚ ਪਹੁੰਚਣਾ ਹੈ।”
ותקרבון אלי כלכם ותאמרו נשלחה אנשים לפנינו ויחפרו לנו את הארץ וישבו אתנו דבר--את הדרך אשר נעלה בה ואת הערים אשר נבא אליהן
23 ੨੩ ਇਹ ਗੱਲ ਮੈਨੂੰ ਚੰਗੀ ਲੱਗੀ, ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਮਨੁੱਖ ਅਰਥਾਤ ਹਰੇਕ ਗੋਤ ਤੋਂ ਇੱਕ-ਇੱਕ ਮਨੁੱਖ ਚੁਣ ਲਿਆ।
וייטב בעיני הדבר ואקח מכם שנים עשר אנשים איש אחד לשבט
24 ੨੪ ਉਹ ਮੁੜ ਕੇ ਉਸ ਪਹਾੜੀ ਦੇਸ਼ ਨੂੰ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਉਸ ਦੇਸ਼ ਦਾ ਭੇਤ ਲਿਆ।
ויפנו ויעלו ההרה ויבאו עד נחל אשכל וירגלו אתה
25 ੨੫ ਉਨ੍ਹਾਂ ਨੇ ਉਸ ਦੇਸ਼ ਦੇ ਫਲਾਂ ਵਿੱਚੋਂ ਕੁਝ ਆਪਣੇ ਹੱਥਾਂ ਵਿੱਚ ਲਿਆ ਅਤੇ ਉਸ ਨੂੰ ਸਾਡੇ ਕੋਲ ਲਿਆਏ ਅਤੇ ਸਾਨੂੰ ਖ਼ਬਰ ਦਿੰਦੇ ਹੋਏ ਆਖਿਆ, “ਉਹ ਦੇਸ਼ ਚੰਗਾ ਹੈ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ।”
ויקחו בידם מפרי הארץ ויורדו אלינו וישבו אתנו דבר ויאמרו טובה הארץ אשר יהוה אלהינו נתן לנו
26 ੨੬ ਪਰ ਤੁਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਸੀ, ਸਗੋਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਹੋ ਗਏ
ולא אביתם לעלת ותמרו את פי יהוה אלהיכם
27 ੨੭ ਜਦ ਕਿ ਤੁਸੀਂ ਆਪਣੇ ਤੰਬੂਆਂ ਵਿੱਚ ਬੁੜਬੁੜ ਕਰਨ ਲੱਗ ਪਏ ਅਤੇ ਆਖਿਆ, “ਯਹੋਵਾਹ ਸਾਡੇ ਨਾਲ ਵੈਰ ਰੱਖਦਾ ਹੈ, ਇਸ ਲਈ ਸਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲੈ ਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ, ਜੋ ਸਾਡਾ ਨਾਸ ਕਰ ਦੇਣ।
ותרגנו באהליכם ותאמרו בשנאת יהוה אתנו הוציאנו מארץ מצרים--לתת אתנו ביד האמרי להשמידנו
28 ੨੮ ਅਸੀਂ ਕਿੱਧਰ ਜਾਈਏ? ਸਾਡੇ ਭਰਾਵਾਂ ਨੇ ਇਹ ਆਖ ਕੇ ਸਾਡਾ ਹੌਂਸਲਾ ਤੋੜ ਦਿੱਤਾ ਹੈ ਕਿ ਉਹ ਲੋਕ ਸਾਡੇ ਤੋਂ ਵੱਡੇ ਅਤੇ ਉੱਚੇ-ਲੰਮੇ ਹਨ! ਉਹਨਾਂ ਦੇ ਸ਼ਹਿਰ ਵੱਡੇ ਅਤੇ ਅਕਾਸ਼ ਤੱਕ ਉੱਚੇ ਗੜ੍ਹਾਂ ਵਾਲੇ ਹਨ ਅਤੇ ਅਸੀਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਹੈ!”
אנה אנחנו עלים אחינו המסו את לבבנו לאמר עם גדול ורם ממנו ערים גדלת ובצורת בשמים וגם בני ענקים ראינו שם
29 ੨੯ ਤਦ ਮੈਂ ਤੁਹਾਨੂੰ ਆਖਿਆ, “ਤੁਸੀਂ ਉਨ੍ਹਾਂ ਤੋਂ ਨਾ ਘਬਰਾਓ ਅਤੇ ਨਾ ਹੀ ਡਰੋ।
ואמר אלכם לא תערצון ולא תיראון מהם
30 ੩੦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ, ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਿਸਰ ਵਿੱਚ ਕੀਤਾ
יהוה אלהיכם ההלך לפניכם הוא ילחם לכם ככל אשר עשה אתכם במצרים--לעיניכם
31 ੩੧ ਅਤੇ ਉਜਾੜ ਵਿੱਚ ਵੀ, ਜਿੱਥੇ ਤੁਸੀਂ ਵੇਖਿਆ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੇ ਸਾਰੇ ਰਾਹਾਂ ਵਿੱਚ ਜਿੱਥੇ ਤੁਸੀਂ ਜਾਂਦੇ ਸੀ ਚੁੱਕ ਕੇ ਰੱਖਿਆ, ਜਦ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚੇ।”
ובמדבר אשר ראית אשר נשאך יהוה אלהיך כאשר ישא איש את בנו--בכל הדרך אשר הלכתם עד באכם עד המקום הזה
32 ੩੨ ਪਰ ਇਸ ਗੱਲ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕੀਤਾ,
ובדבר הזה--אינכם מאמינם ביהוה אלהיכם
33 ੩੩ ਜੋ ਰਾਹ ਵਿੱਚ ਤੁਹਾਡੇ ਅੱਗੇ-ਅੱਗੇ ਚੱਲਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਸਥਾਨ ਲੱਭੇ, ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਹੋ ਕੇ ਉਹ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ, ਜਿਸ ਵਿੱਚ ਤੁਸੀਂ ਜਾਣਾ ਹੁੰਦਾ ਸੀ।
ההלך לפניכם בדרך לתור לכם מקום--לחנתכם באש לילה לראתכם בדרך אשר תלכו בה ובענן יומם
34 ੩੪ ਯਹੋਵਾਹ ਨੇ ਤੁਹਾਡੀਆਂ ਗੱਲਾਂ ਦਾ ਰੌਲ਼ਾ ਸੁਣਿਆ, ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਇਹ ਆਖ ਕੇ ਸਹੁੰ ਖਾਧੀ,
וישמע יהוה את קול דבריכם ויקצף וישבע לאמר
35 ੩੫ “ਇਸ ਬੁਰੀ ਪੀੜ੍ਹੀ ਵਿੱਚੋਂ ਇੱਕ ਵੀ ਮਨੁੱਖ ਉਸ ਚੰਗੇ ਦੇਸ਼ ਨੂੰ ਨਾ ਵੇਖੇਗਾ, ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ।
אם יראה איש באנשים האלה הדור הרע הזה--את הארץ הטובה אשר נשבעתי לתת לאבתיכם
36 ੩੬ ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਦੇਸ਼ ਨੂੰ ਵੇਖੇਗਾ ਅਤੇ ਮੈਂ ਉਹ ਦੇਸ਼ ਜਿੱਥੇ ਉਸ ਨੇ ਪੈਰ ਰੱਖੇ ਹਨ, ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ।”
זולתי כלב בן יפנה הוא יראנה ולו אתן את הארץ אשר דרך בה ולבניו--יען אשר מלא אחרי יהוה
37 ੩੭ ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਵੀ ਇਹ ਆਖ ਕੇ ਗੁੱਸੇ ਹੋਇਆ, “ਤੂੰ ਵੀ ਉੱਥੇ ਨਹੀਂ ਜਾਵੇਂਗਾ।
גם בי התאנף יהוה בגללכם לאמר גם אתה לא תבא שם
38 ੩੮ ਨੂਨ ਦਾ ਪੁੱਤਰ ਯਹੋਸ਼ੁਆ ਜਿਹੜਾ ਤੇਰੇ ਅੱਗੇ ਖੜ੍ਹਾ ਰਹਿੰਦਾ ਹੈ, ਉਹ ਉੱਥੇ ਜਾਵੇਗਾ। ਉਹ ਨੂੰ ਹੌਂਸਲਾ ਦੇ ਕਿਉਂ ਜੋ ਉਹ ਇਸਰਾਏਲ ਨੂੰ ਉਸ ਦੀ ਵਿਰਾਸਤ ਦੁਆਵੇਗਾ।”
יהושע בן נון העמד לפניך הוא יבא שמה אתו חזק כי הוא ינחלנה את ישראל
39 ੩੯ ਫਿਰ ਤੁਹਾਡੇ ਬੱਚੇ ਜਿਨ੍ਹਾਂ ਦੇ ਵਿਖੇ ਤੁਸੀਂ ਆਖਦੇ ਸੀ ਕਿ ਉਹ ਲੁੱਟ ਵਿੱਚ ਚਲੇ ਜਾਣਗੇ ਅਤੇ ਤੁਹਾਡੇ ਪੁੱਤਰ ਜੋ ਹੁਣੇ ਭਲੇ ਬੁਰੇ ਦੀ ਸਿਆਣ ਨਹੀਂ ਰੱਖਦੇ, ਉਹ ਉੱਥੇ ਪ੍ਰਵੇਸ਼ ਕਰਨਗੇ ਅਤੇ ਮੈਂ ਉਹ ਦੇਸ਼ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਨੂੰ ਅਧਿਕਾਰ ਵਿੱਚ ਲੈ ਲੈਣਗੇ।
וטפכם אשר אמרתם לבז יהיה ובניכם אשר לא ידעו היום טוב ורע--המה יבאו שמה ולהם אתננה והם יירשוה
40 ੪੦ ਪਰ ਤੁਸੀਂ ਘੁੰਮ ਕੇ ਕੂਚ ਕਰੋ ਅਤੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਜਾਓ।
ואתם פנו לכם וסעו המדברה דרך ים סוף
41 ੪੧ ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, “ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਹੁਣ ਅਸੀਂ ਉੱਪਰ ਜਾ ਕੇ ਲੜਾਂਗੇ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਹੈ।” ਫਿਰ ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਯੁੱਧ ਦੇ ਸ਼ਸਤਰ ਬੰਨ੍ਹੇ ਅਤੇ ਪਹਾੜੀ ਦੇਸ਼ ਉੱਤੇ ਹਮਲਾ ਕਰਨ ਨੂੰ ਇੱਕ ਛੋਟੀ ਜਿਹੀ ਗੱਲ ਜਾਣਿਆ।
ותענו ותאמרו אלי חטאנו ליהוה--אנחנו נעלה ונלחמנו ככל אשר צונו יהוה אלהינו ותחגרו איש את כלי מלחמתו ותהינו לעלת ההרה
42 ੪੨ ਪਰ ਯਹੋਵਾਹ ਨੇ ਮੈਨੂੰ ਆਖਿਆ, “ਉਨ੍ਹਾਂ ਨੂੰ ਆਖ ਕਿ ਉੱਪਰ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਨਾਲ ਨਹੀਂ ਹਾਂ, ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਮਾਰੇ ਜਾਓ।”
ויאמר יהוה אלי אמר להם לא תעלו ולא תלחמו--כי אינני בקרבכם ולא תנגפו לפני איביכם
43 ੪੩ ਮੈਂ ਤੁਹਾਨੂੰ ਇਹ ਗੱਲ ਆਖ ਦਿੱਤੀ, ਪਰ ਤੁਸੀਂ ਨਾ ਸੁਣਿਆ ਸਗੋਂ ਤੁਸੀਂ ਯਹੋਵਾਹ ਦੇ ਹੁਕਮ ਦੇ ਵਿਰੁੱਧ ਹੋ ਗਏ ਅਤੇ ਢਿਠਾਈ ਨਾਲ ਪਹਾੜੀ ਦੇਸ਼ ਵਿੱਚ ਚੜ੍ਹ ਗਏ।
ואדבר אליכם ולא שמעתם ותמרו את פי יהוה ותזדו ותעלו ההרה
44 ੪੪ ਤਦ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ਼ ਵਿੱਚ ਵੱਸਦੇ ਸਨ, ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਭਜਾਇਆ, ਜਿਵੇਂ ਸ਼ਹਿਦ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੱਕ ਮਾਰਦੇ ਗਏ।
ויצא האמרי הישב בהר ההוא לקראתכם וירדפו אתכם כאשר תעשינה הדברים ויכתו אתכם בשעיר עד חרמה
45 ੪੫ ਫੇਰ ਤੁਸੀਂ ਵਾਪਸ ਆ ਕੇ ਯਹੋਵਾਹ ਅੱਗੇ ਰੋਏ, ਪਰ ਯਹੋਵਾਹ ਨੇ ਤੁਹਾਡੀ ਅਵਾਜ਼ ਨਾ ਸੁਣੀ ਅਤੇ ਨਾ ਹੀ ਆਪਣਾ ਕੰਨ ਤੁਹਾਡੇ ਵੱਲ ਲਾਇਆ।
ותשבו ותבכו לפני יהוה ולא שמע יהוה בקלכם ולא האזין אליכם
46 ੪੬ ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨਾਂ ਤੱਕ ਟਿਕੇ ਰਹੇ, ਸਗੋਂ ਬਹੁਤ ਹੀ ਲੰਮੇ ਸਮੇਂ ਤੱਕ ਟਿਕੇ ਰਹੇ।
ותשבו בקדש ימים רבים כימים אשר ישבתם

< ਬਿਵਸਥਾ ਸਾਰ 1 >