< ਦਾਨੀਏਲ 10 >

1 ਫ਼ਾਰਸ ਦੇ ਪਾਤਸ਼ਾਹ ਕੋਰਸ਼ ਦੇ ਤੀਜੇ ਸਾਲ ਵਿੱਚ ਦਾਨੀਏਲ ਨੂੰ ਜਿਹ ਦਾ ਨਾਮ ਬੇਲਟਸ਼ੱਸਰ ਕਹਿੰਦੇ ਸਨ, ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ ਕਿ ਬਹੁਤ ਵੱਡੀ ਜੰਗ ਹੋਵੇਗੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ।
पारसाचा राजा कोरेश हयाच्या तिसऱ्या वर्षी दानीएल (ज्याला बेल्टशस्सर हे नाव होते) यास संदेश प्राप्त झाला जो सत्य होता, म्हणजे तो एक मोठ्या युध्दाविषयी होता. दानीएलास तो दृष्टांत व त्या दृष्टांताचा समज प्राप्त झाला.
2 ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ ਤਿੰਨ ਹਫ਼ਤਿਆਂ ਤੱਕ ਅਫ਼ਸੋਸ ਕਰਦਾ ਰਿਹਾ।
त्या दिवसात मी दानीएल, तीन आठवडे शोक करत होतो.
3 ਮੈਂ ਸੁਆਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਜਦ ਤੱਕ ਉਹ ਤਿੰਨ ਹਫ਼ਤੇ ਪੂਰੇ ਨਾ ਹੋਏ।
ते तिन आठवडे संपेपर्यंत मी पक्वान्न खाल्ले नाही मी द्राक्षरस प्यालो, नाही माझ्या डोक्याला तेल लावले नाही.
4 ਪਹਿਲੇ ਮਹੀਨੇ ਦੇ ਚੌਵੀਵੇਂ ਦਿਨ ਵਿੱਚ ਮੈਂ ਵੱਡੇ ਦਰਿਆ ਹਿੱਦਕਲ ਦਜ਼ਲੇ ਦੇ ਕੰਢੇ ਉੱਤੇ ਸੀ।
पहिल्या महिन्याच्या चोविसाव्या दिवशी मी महानदीच्या काठावर होतो.
5 ਮੈਂ ਅੱਖਾਂ ਚੁੱਕ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਕੱਪੜੇ ਪਾਏ ਹੋਏ ਜਿਹ ਦੇ ਲੱਕ ਨਾਲ ਊਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਖੜ੍ਹਾ ਹੈ।
मी डोळे वर करून पाहिले तर मला तागाची वस्त्रे घातलेला आणि कंबरेत उफाज देशाच्या शुध्द सोन्याचा पट्टा घातलेला एक पुरुष दिसला.
6 ਉਹ ਦਾ ਸਰੀਰ ਬੈਰੂਜ਼ ਵਰਗਾ ਅਤੇ ਉਹ ਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹ ਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ। ਉਸ ਦੀਆਂ ਬਾਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਅਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ।
त्याचे शरीर रत्नासारखे असून त्याचा चेहरा विजेसारखा होता, त्याचे डोळे जळणाऱ्या मशालीसारखे असून त्याचे बाहू आणि पाय उजळ पितळेसारखे होते आणि त्याचा शब्दाचा आवाज मोठ्या समुदायाच्या आवाजासारखा होता.
7 ਮੈਂ ਦਾਨੀਏਲ ਨੇ ਇਕੱਲੇ ਨੇ ਇਹ ਦਰਸ਼ਣ ਦੇਖਿਆ ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਹਨਾਂ ਨੇ ਇਸ ਦਰਸ਼ਣ ਨੂੰ ਨਾ ਦੇਖਿਆ ਪਰ ਉਹਨਾਂ ਨੂੰ ਅਜਿਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਦੌੜੇ।
मी दानीएल एकट्याने हा दृष्टांत पाहिला माझ्याबरोबर असणाऱ्या लोकांनी काही पाहिले नाही तरीही त्यांना मोठी भिती वाटली आणि लपण्यासाठी तेथून ते पळून गेले.
8 ਇਸ ਲਈ ਮੈਂ ਇਕੱਲਾ ਹੀ ਰਹਿ ਗਿਆ ਅਤੇ ਇਹ ਵੱਡਾ ਦਰਸ਼ਣ ਦੇਖਿਆ ਅਤੇ ਮੇਰੇ ਵਿੱਚ ਸਾਹ ਸੱਤ ਨਾ ਰਿਹਾ ਕਿਉਂ ਜੋ ਮੇਰਾ ਰੂਪ ਰੰਗ ਪਰੇਸ਼ਾਨ ਹੋ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ।
मग मी एकटाच राहिलो आणि तो मोठा दृष्टांत मी पाहिला. माझ्यात बळ उरले नाही. माझा चेहरा भितीने बदलून गेला आणि माझ्यात बळ राहीले नाही.
9 ਪਰ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ ਵਿੱਚ ਮੂੰਹ ਦੇ ਬਲ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ।
मग मी त्याची वाणी एकेली आणि ती ऐकत असता पालथा पडलो आणि मला गाढ झोप लागली.
10 ੧੦ ਵੇਖੋ, ਇੱਕ ਹੱਥ ਨੇ ਮੈਨੂੰ ਆ ਛੂਹਿਆ ਅਤੇ ਮੈਨੂੰ ਗੋਡਿਆਂ ਅਤੇ ਤਲੀਆਂ ਉੱਤੇ ਬਿਠਾਇਆ।
१०एका हाताने मला स्पर्श केला आणि माझे गुडगे आणि तळहात थरथरु लागले.
11 ੧੧ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖੜਾ ਹੋ ਜਾ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ-ਕੰਬਦਾ ਖੜਾ ਹੋ ਗਿਆ।
११तो दूत मला म्हणाला, “दानीएला परमप्रिय पुरुषा मी जे सांगतो ते मन लावून समजून घे; आणि स्थिर रहा, तुला हे सांगण्यासाठी मला पाठवले आहे,” जेव्हा तो हे शब्द बोलला मी थरथरत उभा राहिलो.
12 ੧੨ ਤਦ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ।
१२तेव्हा त्याने मला म्हटले, हे दानीएला, भिऊ नको, कारण ज्या प्रथम दिवशी तू समजून घ्यायला व आपणाला आपल्या देवासमोर नम्र करायला आपले मन लावले त्या दिवसापासून तुझे शब्द ऐकण्यात आले, आणि तुझ्या शब्दांमुळे मी आलो आहे.
13 ੧੩ ਪਰ ਫ਼ਾਰਸ ਦੇ ਰਾਜ ਦੇ ਪ੍ਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੱਕ ਰੋਕ ਛੱਡਿਆ। ਵੇਖ, ਮੀਕਾਏਲ ਜੋ ਪ੍ਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ, ਇਸ ਲਈ ਮੈਂ ਉੱਥੇ ਫ਼ਾਰਸ ਦੇ ਰਾਜਿਆਂ ਨਾਲ ਰਿਹਾ।
१३परंतु पारसाच्या राज्याच्या एका अधिपतीने एकवीस दिवस मला आवरिले; आणि पाहा, मीखाएल, मुख्य अधिपतींपैकी एक, माझे साहाय्य करायला आला; मग मी तेथे पारसाच्या राजांजवळ राहिलो.
14 ੧੪ ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ, ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਪੂਰਾ ਹੋਣ ਵਿੱਚ ਬਹੁਤ ਸਾਰੇ ਦਿਨ ਬਾਕੀ ਹਨ।
१४आता मी तुला हे समजविण्यास आलो आहे की, शेवटच्या दिवसात तुझ्या लोकांचे काय होणार कारण हा दृष्टांत पूर्ण होण्यास बराच वेळ आहे.
15 ੧੫ ਜਦ ਉਸ ਨੇ ਇਹ ਗੱਲਾਂ ਮੈਨੂੰ ਆਖੀਆਂ ਮੈਂ ਆਪਣਾ ਮੂੰਹ ਧਰਤੀ ਵੱਲ ਝੁਕਾਇਆ ਅਤੇ ਗੂੰਗਾ ਹੋ ਗਿਆ।
१५जेव्हा तो हे शब्द बोलून थांबला; मी माझे मुख जमिनीकडे लावले आणि मी त्यावेळी बोलू शकलो नाही.
16 ੧੬ ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗੂੰ ਸੀ ਮੇਰੇ ਬੁਲ੍ਹਾਂ ਨੂੰ ਛੂਹਿਆ, ਤਦ ਮੈਂ ਆਪਣਾ ਮੂੰਹ ਖੋਲਿਆ ਅਤੇ ਬੋਲਿਆ ਜੋ ਮੇਰੇ ਸਾਹਮਣੇ ਖੜਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਸ ਦਰਸ਼ਣ ਦੇ ਕਾਰਨ ਮੇਰੇ ਦੁੱਖਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ ਅਤੇ ਮੇਰੇ ਵਿੱਚ ਕੁਝ ਵੀ ਬਲ ਨਹੀਂ ਰਿਹਾ।
१६तो जो मनुष्यासारखा दिसत होता त्याने माझ्या ओठास स्पर्श केला व मी माझे तोंड उघडले आणि जो माझ्यापुढे उभा होता त्याच्याशी मी बोललो, “हे प्रभू या दृष्टांतामुळे माझे मन अधिर झाले आहे आणि माझ्यात बळ राहीले नाही.
17 ੧੭ ਇਸ ਲਈ ਪ੍ਰਭੂ ਦਾ ਦਾਸ ਆਪਣੇ ਪ੍ਰਭੂ ਦੇ ਨਾਲ ਕਿਵੇਂ ਗੱਲਾਂ ਕਰ ਸਕਦਾ ਹੈ? ਕਿਉਂ ਜੋ ਮੇਰੇ ਅੰਦਰ ਕੋਈ ਸ਼ਕਤੀ ਨਾ ਰਹੀ ਨਾ ਮੇਰੇ ਵਿੱਚ ਸਾਹ ਰਿਹਾ।
१७मी तुझा दास आहे मी आपल्या स्वामीबरोबर कसा बोलू? कारण माझ्यात बळ आणि दम उरला नाही.”
18 ੧੮ ਤਦ ਇੱਕ ਜਨ ਨੇ ਜਿਸ ਦਾ ਮੂੰਹ ਮਨੁੱਖ ਵਰਗਾ ਸੀ ਮੁੜ ਮੈਨੂੰ ਛੂਹਿਆ ਅਤੇ ਉਸ ਨੇ ਮੈਨੂੰ ਜ਼ੋਰ ਦਿੱਤਾ।
१८तो जो मनुष्यासारखा दिसत होता त्याने मला स्पर्श करून मला बळ दिले.
19 ੧੯ ਅਤੇ ਉਹ ਬੋਲਿਆ, ਹੇ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁੱਖ-ਸਾਂਦ ਹੋਵੇ! ਜ਼ੋਰ ਫੜ, ਹਾਂ, ਬਲਵਾਨ ਹੋ! ਜਦੋਂ ਉਸ ਨੇ ਮੈਨੂੰ ਇਹ ਆਖਿਆ ਮੈਂ ਜ਼ੋਰ ਪਾਇਆ ਅਤੇ ਬੋਲਿਆ, ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੂੰ ਹੀ ਮੈਨੂੰ ਜ਼ੋਰ ਦਿੱਤਾ ਹੈ!
१९तो म्हणाला, “हे परमप्रिय मानवा घाबरू नकोस, तुला शांती असो हिंमत धर. आता, नेट धर!” तो जेव्हा हे बोलला तेव्हा मला बळ मिळाले आहे व मी म्हणालो, “माझ्या स्वामीने आता बोलावे, कारण तू मला सबळ केले आहे.”
20 ੨੦ ਤਦ ਉਹ ਬੋਲਿਆ, ਕੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ? ਮੈਂ ਹੁਣ ਫ਼ਾਰਸ ਦੇ ਪ੍ਰਧਾਨ ਨਾਲ ਲੜਨ ਨੂੰ ਫੇਰ ਜਾਂਵਾਂਗਾ ਅਤੇ ਜਦੋਂ ਮੈਂ ਚਲਿਆ ਜਾਂਵਾਂਗਾ ਤਾਂ ਵੇਖ, ਯੂਨਾਨ ਦਾ ਪ੍ਰਧਾਨ ਆਵੇਗਾ।
२०तो म्हणाला, मी तुझ्याकडे का आलो हे तुला ठाऊक आहे काय? आता मी परत जाऊन पारसाच्या अधिपतीबरोबर लढणार, मी गेलो म्हणजे ग्रीसचा अधिपती येईल.
21 ੨੧ ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਮੈਂ ਤੈਨੂੰ ਦੱਸਦਾ ਹਾਂ; ਉਹਨਾਂ ਪ੍ਰਧਾਨਾਂ ਦੇ ਵਿਰੁੱਧ, ਤੁਹਾਡੇ ਪ੍ਰਧਾਨ ਮੀਕਾਏਲ ਤੋਂ ਬਿਨਾਂ ਮੇਰੇ ਨਾਲ ਸਥਿਰ ਰਹਿਣ ਵਾਲਾ ਕੋਈ ਨਹੀਂ ਹੈ।
२१परंतु जे सत्याच्या लेखांत लिहिले आहे ते मी तुला प्रगट करतो; आणि त्यांच्याविरुद्ध बळ धरणारा असा तुमचा अधिपती मीखाएल याच्यावाचून माझ्याबरोबर कोणी नाही.

< ਦਾਨੀਏਲ 10 >