< 2 ਸਮੂਏਲ 21 >

1 ਫਿਰ ਦਾਊਦ ਦੇ ਸਮੇਂ ਵਿੱਚ ਤਿੰਨ ਸਾਲ ਤੱਕ ਲਗਾਤਾਰ ਕਾਲ ਪਿਆ ਅਤੇ ਦਾਊਦ ਨੇ ਯਹੋਵਾਹ ਦੀ ਹਜ਼ੂਰੀ ਨੂੰ ਭਾਲਿਆ ਸੋ ਯਹੋਵਾਹ ਨੇ ਆਖਿਆ, ਇਹ ਸ਼ਾਊਲ ਦੇ ਅਤੇ ਉਹ ਦੇ ਖੂਨੀ ਘਰਾਣੇ ਦੇ ਕਾਰਨ ਹੈ ਕਿਉਂ ਜੋ ਉਸ ਨੇ ਗਿਬਓਨੀਆਂ ਨੂੰ ਵੱਡ ਸੁੱਟਿਆ
ויהי רעב בימי דוד שלש שנים שנה אחרי שנה ויבקש דוד את פני יהוה ויאמר יהוה אל שאול ואל בית הדמים על אשר המית את הגבענים
2 ਤਦ ਰਾਜਾ ਨੇ ਗਿਬਓਨੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ (ਇਹ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਅਮੋਰੀਆਂ ਦੇ ਬਚੇ ਹੋਏ ਸਨ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਪਰ ਸ਼ਾਊਲ ਨੇ ਇਸਰਾਏਲੀਆਂ ਅਤੇ ਯਹੂਦੀਆਂ ਲਈ ਜਤਨ ਕਰ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ)
ויקרא המלך לגבענים ויאמר אליהם והגבענים לא מבני ישראל המה כי אם מיתר האמרי ובני ישראל נשבעו להם ויבקש שאול להכתם בקנאתו לבני ישראל ויהודה
3 ਇਸ ਲਈ ਦਾਊਦ ਨੇ ਗਿਬਓਨੀਆਂ ਨੂੰ ਆਖਿਆ, ਮੈਂ ਤੁਹਾਡੇ ਲਈ ਕੀ ਕਰਾਂ ਅਤੇ ਕਿਸ ਵਸਤੂ ਨਾਲ ਮੈਂ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਹੋਵਾਹ ਦੇ ਨਿੱਜ-ਭਾਗ ਨੂੰ ਅਸੀਸ ਦਿਓ?
ויאמר דוד אל הגבענים מה אעשה לכם ובמה אכפר וברכו את נחלת יהוה
4 ਤਦ ਗਿਬਓਨੀਆਂ ਨੇ ਉਹ ਨੂੰ ਆਖਿਆ, ਸਾਡਾ ਸ਼ਾਊਲ ਤੋਂ ਅਤੇ ਉਸ ਦੇ ਘਰਾਣੇ ਤੋਂ ਸੋਨੇ-ਚਾਂਦੀ ਦਾ ਕੋਈ ਝਗੜਾ ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਜਾਨ ਤੋਂ ਦਿੱਤਾ। ਸੋ ਉਸ ਆਖਿਆ, ਫ਼ੇਰ ਤੁਸੀਂ ਕੀ ਆਖਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?
ויאמרו לו הגבענים אין לי (לנו) כסף וזהב עם שאול ועם ביתו ואין לנו איש להמית בישראל ויאמר מה אתם אמרים אעשה לכם
5 ਤਦ ਉਨ੍ਹਾਂ ਨੇ ਰਾਜਾ ਨੂੰ ਉੱਤਰ ਦਿੱਤਾ, ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ ਅਤੇ ਸਾਡੇ ਵਿਰੁੱਧ ਵਿੱਚ ਸਾਨੂੰ ਨਾਸ ਕਰਨ ਦੀ ਅਜਿਹੀ ਯੋਜਨਾ ਬਣਾਈ ਕਿ ਅਸੀਂ ਇਸਰਾਏਲ ਦੇ ਕਿਸੇ ਬੰਨੇ ਵਿੱਚ ਨਾ ਟਿਕੀਏ।
ויאמרו אל המלך האיש אשר כלנו ואשר דמה לנו נשמדנו מהתיצב בכל גבל ישראל
6 ਸੋ ਉਹ ਦੇ ਪੁੱਤਰਾਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਲਈ ਯਹੋਵਾਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਫਾਹੇ ਦੇਈਏ। ਤਦ ਰਾਜਾ ਨੇ ਆਖਿਆ, ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ
ינתן (יותן) לנו שבעה אנשים מבניו והוקענום ליהוה בגבעת שאול בחיר יהוה ויאמר המלך אני אתן
7 ਪਰ ਰਾਜਾ ਨੇ ਸ਼ਾਊਲ ਦੇ ਪੋਤਰੇ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਉੱਤੇ ਤਰਸ ਕੀਤਾ ਅਤੇ ਉਸ ਸਹੁੰ ਦੇ ਕਾਰਨ ਜੋ ਉਨ੍ਹਾਂ ਨੇ ਅਰਥਾਤ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਨ ਨੇ ਯਹੋਵਾਹ ਨੂੰ ਵਿੱਚ ਰੱਖ ਕੇ ਖਾਧੀ ਸੀ।
ויחמל המלך על מפיבשת בן יהונתן בן שאול על שבעת יהוה אשר בינתם--בין דוד ובין יהונתן בן שאול
8 ਪਰ ਰਾਜਾ ਨੇ ਅੱਯਾਹ ਦੀ ਧੀ ਰਿਜ਼ਪਾਹ ਦੇ ਦੋ ਪੁੱਤਰ ਜਿਨ੍ਹਾਂ ਨੂੰ ਉਸ ਨੇ ਸ਼ਾਊਲ ਦੇ ਲਈ ਜਣਿਆ ਸੀ ਅਰਥਾਤ ਅਰਮੋਨੀ ਅਤੇ ਮਫ਼ੀਬੋਸ਼ਥ ਅਤੇ ਸ਼ਾਊਲ ਦੀ ਧੀ ਮੀਕਲ ਦੇ ਪੰਜ ਪੁੱਤਰ ਜੋ ਉਸ ਨੇ ਬਰਜ਼ਿੱਲਈ ਮਹੋਲਾਥੀ ਦੇ ਪੁੱਤਰ ਅਦਰੀਏਲ ਦੇ ਲਈ ਜਣੇ ਸਨ, ਫੜ੍ਹ ਲਏ
ויקח המלך את שני בני רצפה בת איה אשר ילדה לשאול את ארמני ואת מפבשת ואת חמשת בני מיכל בת שאול אשר ילדה לעדריאל בן ברזלי המחלתי
9 ਅਤੇ ਉਨ੍ਹਾਂ ਨੂੰ ਗਿਬਓਨੀਆਂ ਦੇ ਹੱਥ ਸੌਂਪ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਟਿੱਬੇ ਉੱਤੇ ਯਹੋਵਾਹ ਦੇ ਸਨਮੁਖ ਫਾਹੇ ਦੇ ਦਿੱਤਾ। ਓਹ ਸੱਤੇ ਦੇ ਸੱਤੇ ਨਾਸ ਹੋ ਗਏ ਅਤੇ ਫ਼ਸਲ ਦੇ ਦਿਨਾਂ ਵਿੱਚ ਅਰਥਾਤ ਉਨ੍ਹਾਂ ਪਹਿਲੇ ਦਿਨਾਂ ਵਿੱਚ ਜਦੋਂ ਜੌਂਵਾਂ ਦੀਆਂ ਵਾਢੀਆਂ ਅਰੰਭ ਹੁੰਦੀਆਂ ਹਨ, ਮਾਰੇ ਗਏ।
ויתנם ביד הגבענים ויקיעם בהר לפני יהוה ויפלו שבעתים (שבעתם) יחד והם (והמה) המתו בימי קציר בראשנים תחלת (בתחלת) קציר שערים
10 ੧੦ ਤਦ ਅੱਯਾਹ ਦੀ ਧੀ ਰਿਜ਼ਪਾਹ ਨੇ ਤੱਪੜ ਲੈ ਕੇ ਵਾਢੀਆਂ ਦੇ ਅਰੰਭ ਵਿੱਚ ਆਪਣੇ ਲਈ ਪੱਥਰ ਦੇ ਉੱਤੇ ਵਿਛਾ ਦਿੱਤਾ ਜਦ ਤੱਕ ਅਕਾਸ਼ੋਂ ਉਹਨਾਂ ਉੱਤੇ ਕਣੀਆਂ ਨਾ ਵਰ੍ਹੀਆਂ ਅਤੇ ਉਸ ਨੇ ਉਹਨਾਂ ਨੂੰ ਦਿਨ ਵਿੱਚ ਅਕਾਸ਼ ਦੇ ਪੰਛੀਆਂ ਅਤੇ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਿਆ ਜੋ ਉਹਨਾਂ ਨੂੰ ਨਾ ਛੂਹਣ
ותקח רצפה בת איה את השק ותטהו לה אל הצור מתחלת קציר עד נתך מים עליהם מן השמים ולא נתנה עוף השמים לנוח עליהם יומם ואת חית השדה לילה
11 ੧੧ ਤਦ ਦਾਊਦ ਨੂੰ ਖ਼ਬਰ ਹੋਈ ਕਿ ਸ਼ਾਊਲ ਦੀ ਰਖ਼ੈਲ ਅੱਯਾਹ ਦੀ ਧੀ ਰਿਜ਼ਪਾਹ ਨੇ ਇਸ ਤਰ੍ਹਾਂ ਕੀਤਾ।
ויגד לדוד את אשר עשתה רצפה בת איה פלגש שאול
12 ੧੨ ਸੋ ਦਾਊਦ ਨੇ ਜਾ ਕੇ ਸ਼ਾਊਲ ਦੀਆਂ ਹੱਡੀਆਂ ਅਤੇ ਉਹ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਯਾਬੇਸ਼ ਗਿਲਆਦੀਆਂ ਤੋਂ ਵਾਪਿਸ ਲਿਆ ਕਿਉਂ ਜੋ ਓਹ ਉਨ੍ਹਾਂ ਨੂੰ ਬੈਤ ਸ਼ਾਨ ਦੇ ਚੌਂਕ ਵਿੱਚੋਂ ਜਿਸ ਵੇਲੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਵਿੱਚ ਮਾਰਿਆ ਅਤੇ ਉਨ੍ਹਾਂ ਨੂੰ ਟੰਗ ਦਿੱਤਾ ਸੀ ਚੁਰਾ ਲੈ ਗਏ ਸਨ।
וילך דוד ויקח את עצמות שאול ואת עצמות יהונתן בנו מאת בעלי יביש גלעד--אשר גנבו אתם מרחב בית שן אשר תלום (תלאום) שם הפלשתים (שמה פלשתים) ביום הכות פלשתים את שאול בגלבע
13 ੧੩ ਸੋ ਉਹ ਸ਼ਾਊਲ ਅਤੇ ਉਸ ਦੇ ਪੁੱਤਰ ਦੀਆਂ ਹੱਡੀਆਂ ਨੂੰ ਉੱਥੋਂ ਲੈ ਆਇਆ ਅਤੇ ਇਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਜੋ ਟੰਗੇ ਗਏ ਸਨ ਇਕੱਠਾ ਕੀਤਾ।
ויעל משם את עצמות שאול ואת עצמות יהונתן בנו ויאספו את עצמות המוקעים
14 ੧੪ ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਦੇ ਸੇਲਾ ਵਿੱਚ ਉਸ ਦੇ ਪਿਤਾ ਕੀਸ਼ ਦੇ ਮਕਬਰੇ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਰਾਜਾ ਨੇ ਹੁਕਮ ਦਿੱਤਾ ਸੀ ਉਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਇਸ ਤੋਂ ਬਾਅਦ ਉਸ ਦੇਸ਼ ਦੇ ਲਈ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ।
ויקברו את עצמות שאול ויהונתן בנו בארץ בנימן בצלע בקבר קיש אביו ויעשו כל אשר צוה המלך ויעתר אלהים לארץ אחרי כן
15 ੧੫ ਫ਼ਲਿਸਤੀ ਫਿਰ ਇਸਰਾਏਲ ਦੇ ਨਾਲ ਲੜੇ ਅਤੇ ਦਾਊਦ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਉਤਰਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਦਾਊਦ ਥੱਕ ਗਿਆ।
ותהי עוד מלחמה לפלשתים את ישראל וירד דוד ועבדיו עמו וילחמו את פלשתים--ויעף דוד
16 ੧੬ ਉਸ ਵੇਲੇ ਦੈਂਤ ਦੇ ਪੁੱਤਰਾਂ ਵਿੱਚੋਂ ਇਸ਼ਬੀ-ਬਨੋਬ ਨੇ ਜਿਸ ਦੇ ਬਰਛੇ ਦਾ ਫਲ ਤੋਲ ਵਿੱਚ ਪੋਣੇ ਚਾਰ ਸੇਰ ਪਿੱਤਲ ਦਾ ਸੀ ਉਹ ਇੱਕ ਨਵੀਂ ਤਲਵਾਰ ਬੰਨ੍ਹ ਕੇ ਦਾਊਦ ਨੂੰ ਮਾਰਨਾ ਚਾਹੁੰਦਾ ਸੀ।
וישבו (וישבי) בנב אשר בילידי הרפה ומשקל קינו שלש מאות משקל נחשת והוא חגור חדשה ויאמר להכות את דוד
17 ੧੭ ਪਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਦਾਊਦ ਦੀ ਸਹਾਇਤਾ ਕੀਤੀ ਅਤੇ ਉਸ ਨੇ ਫ਼ਲਿਸਤੀ ਨੂੰ ਮਾਰ ਕੇ ਵੱਢ ਸੁੱਟਿਆ। ਤਦ ਦਾਊਦ ਦੇ ਲੋਕਾਂ ਨੇ ਉਹ ਦੇ ਨਾਲ ਸਹੁੰ ਖਾ ਕੇ ਆਖਿਆ, ਤੁਸੀਂ ਫਿਰ ਕਦੀ ਸਾਡੇ ਨਾਲ ਲੜਾਈ ਵਿੱਚ ਨਾ ਨਿੱਕਲੋ ਕਿਤੇ ਇਸਰਾਏਲ ਦਾ ਦੀਵਾ ਨਾ ਬੁਝ ਜਾਵੇ।
ויעזר לו אבישי בן צרויה ויך את הפלשתי וימתהו אז נשבעו אנשי דוד לו לאמר לא תצא עוד אתנו למלחמה ולא תכבה את נר ישראל
18 ੧੮ ਅਤੇ ਅਜਿਹਾ ਹੋਇਆ ਜੋ ਇਸ ਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਨਾਲ ਫਿਰ ਲੜਾਈ ਹੋਈ ਤਦ ਹੁਸ਼ਾਥੀ ਸਿਬਕੀ ਨੇ ਸਫ ਨੂੰ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ ਵੱਢ ਸੁੱਟਿਆ।
ויהי אחרי כן ותהי עוד המלחמה בגוב עם פלשתים אז הכה סבכי החשתי את סף אשר בילדי הרפה
19 ੧੯ ਅਤੇ ਫਿਰ ਫ਼ਲਿਸਤੀਆਂ ਨਾਲ ਗੋਬ ਵਿੱਚ ਇੱਕ ਹੋਰ ਲੜਾਈ ਹੋਈ ਤਦ ਯਆਰੇ ਓਰਗੀਮ ਦੇ ਪੁੱਤਰ ਅਲਹਨਾਨ ਨੇ ਜੋ ਬੈਤਲਹਮ ਦਾ ਸੀ ਗਿੱਤੀ ਗੋਲਿਅਥ ਦੇ ਭਰਾ ਨੂੰ ਜਿਸ ਦੀ ਬਰਛੀ ਜੁਲਾਹੇ ਦੇ ਸ਼ਤੀਰ ਵਰਗੀ ਸੀ, ਮਾਰ ਸੁੱਟਿਆ।
ותהי עוד המלחמה בגוב עם פלשתים ויך אלחנן בן יערי ארגים בית הלחמי את גלית הגתי ועץ חניתו כמנור ארגים
20 ੨੦ ਫਿਰ ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡੀ ਡੀਲ ਡੌਲ ਵਾਲਾ ਮਨੁੱਖ ਸੀ। ਉਹ ਦੇ ਇੱਕ-ਇੱਕ ਹੱਥ ਵਿੱਚ ਛੇ-ਛੇ ਉਂਗਲੀਆਂ ਅਤੇ ਇੱਕ-ਇੱਕ ਪੈਰ ਵਿੱਚ ਵੀ ਛੇ-ਛੇ ਉਂਗਲੀਆਂ ਸਨ ਅਰਥਾਤ ਚੌਵੀ ਉਂਗਲੀਆਂ ਸਨ ਅਤੇ ਇਹ ਵੀ ਦੈਂਤ ਦੇ ਵੰਸ਼ ਵਿੱਚੋਂ ਸੀ।
ותהי עוד מלחמה בגת ויהי איש מדין (מדון) ואצבעת ידיו ואצבעת רגליו שש ושש עשרים וארבע מספר וגם הוא ילד להרפה
21 ੨੧ ਜਦੋਂ ਉਸ ਨੇ ਇਸਰਾਏਲ ਨੂੰ ਬਹੁਤ ਲਲਕਾਰਿਆ, ਤਾਂ ਦਾਊਦ ਦੇ ਭਰਾ ਸ਼ਿਮਆਹ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ।
ויחרף את ישראל ויכהו יהונתן בן שמעי (שמעה) אחי דוד
22 ੨੨ ਇਹ ਚਾਰੇ ਗਥ ਵਿੱਚ ਦੈਂਤ ਤੋਂ ਜੰਮੇ ਸਨ ਅਤੇ ਦਾਊਦ ਦੇ ਹੱਥੋਂ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ ਸਨ।
את ארבעת אלה ילדו להרפה בגת ויפלו ביד דוד וביד עבדיו

< 2 ਸਮੂਏਲ 21 >