< 2 ਸਮੂਏਲ 14 >

1 ਸਰੂਯਾਹ ਦੇ ਪੁੱਤਰ ਯੋਆਬ ਨੇ ਜਾਣ ਲਿਆ ਕਿ ਰਾਜਾ ਦਾ ਦਿਲ ਅਬਸ਼ਾਲੋਮ ਵੱਲ ਹੈ।
וידע יואב בן צריה כי לב המלך על אבשלום
2 ਇਸ ਲਈ ਯੋਆਬ ਨੇ ਤਕੋਆਹ ਵਿੱਚ ਮਨੁੱਖ ਭੇਜ ਕੇ ਉੱਥੋਂ ਇੱਕ ਸਮਝਦਾਰ ਇਸਤਰੀ ਨੂੰ ਬੁਲਵਾਇਆ ਅਤੇ ਉਸ ਨੂੰ ਆਖਿਆ, ਜੋ ਸੋਗ ਦਾ ਪਹਿਰਾਵਾ ਪਾ ਕੇ ਸੋਗ ਕਰਨ ਵਾਲੀ ਬਣ ਅਤੇ ਤੇਲ ਨਾ ਲਗਾ ਸਗੋਂ ਅਜਿਹੀ ਬਣ ਜੋ ਬਹੁਤ ਦਿਨਾਂ ਤੋਂ ਮੌਤ ਦਾ ਵਿਰਲਾਪ ਕਰ ਰਹੀ ਹੋਵੇ।
וישלח יואב תקועה ויקח משם אשה חכמה ויאמר אליה התאבלי נא ולבשי נא בגדי אבל ואל תסוכי שמן והיית כאשה זה ימים רבים מתאבלת על מת
3 ਰਾਜੇ ਕੋਲ ਜਾ ਕੇ ਉਸ ਨਾਲ ਇਹ ਗੱਲ ਕਰ। ਤਦ ਯੋਆਬ ਨੇ ਜੋ ਕੁਝ ਉਸ ਨੇ ਆਖਣਾ ਸੀ ਉਸ ਨੂੰ ਸਿਖਾ ਦਿੱਤਾ।
ובאת אל המלך ודברת אליו כדבר הזה וישם יואב את הדברים בפיה
4 ਜਦ ਤਕੋਆਹ ਦੀ ਉਹ ਇਸਤਰੀ ਰਾਜੇ ਕੋਲ ਆਈ ਤਾਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗੀ ਅਤੇ ਮੱਥਾ ਟੇਕਿਆ ਅਤੇ ਆਖਣ ਲੱਗੀ, ਹੇ ਰਾਜਾ, ਮੇਰੀ ਦੁਹਾਈ ਸੁਣ!
ותאמר האשה התקעית אל המלך ותפל על אפיה ארצה ותשתחו ותאמר הושעה המלך
5 ਤਦ ਰਾਜਾ ਨੇ ਉਸ ਨੂੰ ਆਖਿਆ, ਤੈਨੂੰ ਕੀ ਹੋਇਆ? ਉਹ ਬੋਲੀ, ਮੈਂ ਸੱਚ-ਮੁੱਚ ਵਿਧਵਾ ਇਸਤਰੀ ਹਾਂ ਅਤੇ ਮੇਰਾ ਪਤੀ ਮਰ ਗਿਆ ਹੈ।
ויאמר לה המלך מה לך ותאמר אבל אשה אלמנה אני--וימת אישי
6 ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਸੋ ਦੋਵੇ ਖੇਤ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਨੂੰ ਮਾਰਿਆ ਅਤੇ ਵੱਢ ਸੁੱਟਿਆ।
ולשפחתך שני בנים וינצו שניהם בשדה ואין מציל ביניהם ויכו האחד את האחד וימת אתו
7 ਹੁਣ ਵੇਖੋ, ਸਾਰਾ ਘਰਾਣਾ ਤੁਹਾਡੀ ਦਾਸੀ ਦਾ ਵਿਰੋਧੀ ਹੋ ਗਿਆ ਅਤੇ ਉਹ ਆਖਦੇ ਹਨ ਕਿ ਜਿਸ ਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਤਾਂ ਜੋ ਅਸੀਂ ਉਹ ਦੇ ਮਾਰੇ ਹੋਏ ਭਰਾ ਦੇ ਬਦਲੇ ਉਹ ਨੂੰ ਵੱਢ ਸੁੱਟੀਏ। ਇਸ ਤਰ੍ਹਾਂ ਉਹ ਵਾਰਿਸ ਨੂੰ ਵੀ ਮਾਰ ਸੁੱਟਣਗੇ! ਅਤੇ ਉਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਂ ਅਤੇ ਵੰਸ਼ ਨੂੰ ਧਰਤੀ ਉੱਤੋਂ ਮਿਟਾ ਦੇਣਗੇ।
והנה קמה כל המשפחה על שפחתך ויאמרו תני את מכה אחיו ונמתהו בנפש אחיו אשר הרג ונשמידה גם את היורש וכבו את גחלתי אשר נשארה לבלתי שום (שים) לאישי שם ושארית על פני האדמה
8 ਇਸ ਲਈ ਰਾਜੇ ਨੇ ਉਸ ਇਸਤਰੀ ਨੂੰ ਆਖਿਆ, ਤੂੰ ਆਪਣੇ ਘਰ ਜਾ ਅਤੇ ਮੈਂ ਤੇਰੇ ਲਈ ਆਗਿਆ ਦਿਆਂਗਾ।
ויאמר המלך אל האשה לכי לביתך ואני אצוה עליך
9 ਤਦ ਉਸ ਤਕੋਆਹ ਦੀ ਇਸਤਰੀ ਨੇ ਰਾਜਾ ਨੂੰ ਆਖਿਆ, ਹੇ ਮੇਰੇ ਮਹਾਰਾਜ ਰਾਜਾ, ਸਾਰਾ ਦੋਸ਼ ਮੇਰੇ ਉੱਤੇ ਅਤੇ ਮੇਰੇ ਪਿਤਾ ਦੇ ਘਰਾਣੇ ਉੱਤੇ ਹੋਵੇ ਅਤੇ ਰਾਜਾ ਅਤੇ ਉਸ ਦਾ ਸਿੰਘਾਸਣ ਨਿਰਦੋਸ਼ ਹੋਵੇ।
ותאמר האשה התקועית אל המלך עלי אדני המלך העון ועל בית אבי והמלך וכסאו נקי
10 ੧੦ ਤਦ ਰਾਜਾ ਨੇ ਆਖਿਆ, ਜੋ ਕੋਈ ਤੈਨੂੰ ਕੁਝ ਬੋਲੇ ਉਸ ਨੂੰ ਮੇਰੇ ਕੋਲ ਲੈ ਆ ਫਿਰ ਉਹ ਤੈਨੂੰ ਛੂਹ ਨਾ ਸਕੇਗਾ।
ויאמר המלך המדבר אליך והבאתו אלי ולא יסיף עוד לגעת בך
11 ੧੧ ਤਦ ਉਸ ਨੇ ਆਖਿਆ, ਮੈਂ ਬੇਨਤੀ ਕਰਦੀ ਹਾਂ, ਹੇ ਰਾਜਾ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਧਿਆਨ ਲਾ ਕੇ ਖੂਨ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦਿਓ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ। ਤਦ ਉਸ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਤੇਰੇ ਪੁੱਤਰ ਦਾ ਇੱਕ ਵਾਲ਼ ਵੀ ਧਰਤੀ ਉੱਤੇ ਨਾ ਡਿੱਗੇਗਾ।
ותאמר יזכר נא המלך את יהוה אלהיך מהרבית (מהרבת) גאל הדם לשחת ולא ישמידו את בני ויאמר חי יהוה אם יפל משערת בנך ארצה
12 ੧੨ ਤਦ ਉਸ ਇਸਤਰੀ ਨੇ ਆਖਿਆ, ਆਪਣੀ ਦਾਸੀ ਨੂੰ ਆਗਿਆ ਦੇ ਜੋ ਆਪਣੇ ਮਹਾਰਾਜ ਰਾਜਾ ਅੱਗੇ ਇੱਕ ਗੱਲ ਹੋਰ ਬੋਲੇ
ותאמר האשה תדבר נא שפחתך אל אדני המלך דבר ויאמר דברי
13 ੧੩ ਉਸ ਨੇ ਆਖਿਆ, ਬੋਲ ਤਦ ਉਸ ਇਸਤਰੀ ਨੇ ਆਖਿਆ, ਫਿਰ ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ? ਕਿਉਂਕਿ ਜੋ ਬਚਨ ਰਾਜਾ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਠਹਿਰਦਾ ਹੈ ਕਿਉਂ ਜੋ ਰਾਜਾ ਆਪਣੇ ਕੱਢੇ ਹੋਏ ਨੂੰ ਫਿਰ ਨਹੀਂ ਸੱਦਦਾ।
ותאמר האשה ולמה חשבתה כזאת על עם אלהים ומדבר המלך הדבר הזה כאשם לבלתי השיב המלך את נדחו
14 ੧੪ ਅਸੀਂ ਸਭ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਚੁੱਕਿਆ ਨਹੀਂ ਜਾ ਸਕਦਾ। ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਅਜਿਹਾ ਹਲ ਕਰਦਾ ਹੈ ਕਿ ਕੱਢਿਆ ਹੋਇਆ ਉਸ ਕੋਲੋਂ ਕੱਢਿਆ ਹੋਇਆ ਨਾ ਰਹੇ।
כי מות נמות--וכמים הנגרים ארצה אשר לא יאספו ולא ישא אלהים נפש וחשב מחשבות לבלתי ידח ממנו נדח
15 ੧੫ ਸੋ ਹੁਣ ਮੈਂ ਆਪਣੇ ਮਹਾਰਾਜ ਰਾਜਾ ਅੱਗੇ ਇਹ ਆਖਣ ਲਈ ਆਈਂ ਹਾਂ ਕਿਉਂ ਜੋ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਆਖਿਆ ਕਿ ਮੈਂ ਆਪ ਰਾਜਾ ਅੱਗੇ ਬੇਨਤੀ ਕਰਾਂਗੀ। ਕੀ ਜਾਣੀਏ ਜੋ ਰਾਜਾ ਆਪਣੀ ਦਾਸੀ ਦੀ ਬੇਨਤੀ ਅਨੁਸਾਰ ਕਰੇ?
ועתה אשר באתי לדבר אל המלך אדני את הדבר הזה--כי יראני העם ותאמר שפחתך אדברה נא אל המלך אולי יעשה המלך את דבר אמתו
16 ੧੬ ਕਿਉਂ ਜੋ ਰਾਜਾ ਜ਼ਰੂਰ ਸੁਣ ਕੇ ਆਪਣੀ ਦਾਸੀ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ੁਰ ਦੇ ਦਿੱਤੇ ਹੋਏ ਭਾਗ ਵਿੱਚੋਂ ਕੱਢ ਕੇ ਮਾਰਨਾ ਚਾਹੁੰਦੇ ਹਨ, ਛੁਡਾਵੇਗਾ।
כי ישמע המלך להציל את אמתו מכף האיש להשמיד אתי ואת בני יחד מנחלת אלהים
17 ੧੭ ਤਦ ਤੁਹਾਡੀ ਦਾਸੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਦੀ ਗੱਲ ਸੁਖਦਾਇਕ ਹੋਵੇਗੀ ਕਿਉਂ ਜੋ ਮੇਰਾ ਰਾਜਾ ਭਲਿਆਈ ਅਤੇ ਬੁਰਿਆਈ ਦੇ ਪਰਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਹੈ ਸੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ!
ותאמר שפחתך יהיה נא דבר אדני המלך למנחה כי כמלאך האלהים כן אדני המלך לשמע הטוב והרע ויהוה אלהיך יהי עמך
18 ੧੮ ਤਦ ਰਾਜਾ ਨੇ ਉਸ ਇਸਤਰੀ ਨੂੰ ਆਖਿਆ ਜਿਹੜੀ ਗੱਲ ਮੈਂ ਪੁੱਛਦਾ ਹਾਂ ਸੋ ਤੂੰ ਮੈਥੋਂ ਨਾ ਲੁਕਾਵੀਂ, ਤਦ ਉਸ ਇਸਤਰੀ ਨੇ ਕਿਹਾ, ਜੀ ਮਹਾਰਾਜ ਰਾਜਾ, ਦੱਸੋ
ויען המלך ויאמר אל האשה אל נא תכחדי ממני דבר אשר אנכי שאל אתך ותאמר האשה ידבר נא אדני המלך
19 ੧੯ ਸੋ ਰਾਜਾ ਨੇ ਆਖਿਆ, ਭਲਾ, ਇਸ ਸਾਰੇ ਕੰਮ ਵਿੱਚ ਯੋਆਬ ਦਾ ਹੱਥ ਤੇਰੇ ਨਾਲ ਨਹੀਂ?
ויאמר המלך היד יואב אתך בכל זאת ותען האשה ותאמר חי נפשך אדני המלך אם אש להמין ולהשמיל מכל אשר דבר אדני המלך--כי עבדך יואב הוא צוני והוא שם בפי שפחתך את כל הדברים האלה
20 ੨੦ ਉਸ ਇਸਤਰੀ ਨੇ ਉੱਤਰ ਦੇ ਕੇ ਆਖਿਆ ਤੁਹਾਡੀ ਜਾਨ ਦੀ ਸਹੁੰ, ਹੇ ਮੇਰੇ ਮਹਾਰਾਜ ਰਾਜਾ, ਕਿਸੇ ਨੂੰ ਉਨ੍ਹਾਂ ਗੱਲਾਂ ਤੋਂ ਜੋ ਮੇਰੇ ਮਹਾਰਾਜ ਰਾਜਾ ਨੇ ਆਖੀਆਂ ਹਨ ਸੱਜੇ ਜਾਂ ਖੱਬੇ ਵੱਲ ਮੁੜਨਾ ਅਣਹੋਣਾ ਹੈ! ਤੁਹਾਡੇ ਸੇਵਕ ਯੋਆਬ ਨੇ ਹੀ ਮੈਨੂੰ ਆਗਿਆ ਦਿੱਤੀਆਂ ਸੀ ਅਤੇ ਉਸ ਨੇ ਇਹ ਸਭ ਗੱਲਾਂ ਤੁਹਾਡੀ ਦਾਸੀ, ਤੇਰੇ ਦਾਸ ਯੋਆਬ ਨੇ ਇਹ ਕੰਮ ਇਸ ਕਰਕੇ ਕੀਤਾ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਉੱਤੇ ਹੁੰਦਾ ਹੈ ਉਹ ਦੇ ਜਾਣਨ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ।
לבעבור סבב את פני הדבר עשה עבדך יואב את הדבר הזה ואדני חכם כחכמת מלאך האלהים לדעת את כל אשר בארץ
21 ੨੧ ਤਦ ਰਾਜਾ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਇਹ ਕੰਮ ਕਰਦਾ ਹਾਂ! ਤੂੰ ਜਾ ਅਤੇ ਉਸ ਜੁਆਨ ਅਬਸ਼ਾਲੋਮ ਨੂੰ ਮੋੜ ਲਿਆ।
ויאמר המלך אל יואב הנה נא עשיתי את הדבר הזה ולך השב את הנער את אבשלום
22 ੨੨ ਤਦ ਯੋਆਬ ਧਰਤੀ ਉੱਤੇ ਮੂੰਹ ਭਾਰ ਡਿੱਗ ਪਿਆ ਅਤੇ ਮੱਥਾ ਟੇਕ ਕੇ ਰਾਜਾ ਨੂੰ ਧੰਨ ਆਖਿਆ। ਤਦ ਯੋਆਬ ਬੋਲਿਆ, ਹੇ ਮੇਰੇ ਮਹਾਰਾਜਾ, ਅੱਜ ਤੁਹਾਡਾ ਸੇਵਕ ਜਾਣ ਗਿਆ ਹੈ ਕਿ ਤੁਹਾਡੀ, ਮੇਰੇ ਉੱਤੇ ਕਿਰਪਾ ਦੀ ਨਜ਼ਰ ਹੈ, ਇਸ ਲਈ ਜੋ ਰਾਜਾ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।
ויפל יואב אל פניו ארצה וישתחו ויברך את המלך ויאמר יואב היום ידע עבדך כי מצאתי חן בעיניך אדני המלך אשר עשה המלך את דבר עבדו (עבדך)
23 ੨੩ ਫਿਰ ਯੋਆਬ ਉੱਠਿਆ ਅਤੇ ਗਸ਼ੂਰ ਨੂੰ ਜਾ ਕੇ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲੈ ਆਇਆ।
ויקם יואב וילך גשורה ויבא את אבשלום ירושלם
24 ੨੪ ਤਦ ਰਾਜਾ ਨੇ ਆਖਿਆ, ਉਹ ਆਪਣੇ ਘਰ ਮੁੜ ਜਾਏ ਮੇਰਾ ਮੂੰਹ ਨਾ ਵੇਖੇ! ਸੋ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜਾ ਦਾ ਮੂੰਹ ਨਾ ਵੇਖਿਆ।
ויאמר המלך יסב אל ביתו ופני לא יראה ויסב אבשלום אל ביתו ופני המלך לא ראה
25 ੨੫ ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਅਬਸ਼ਾਲੋਮ ਦੇ ਵਰਗਾ ਸੁਹੱਪਣ ਦੇ ਕਾਰਨ ਪ੍ਰਸ਼ੰਸਾ ਦੇ ਜੋਗ ਨਹੀਂ ਸੀ ਕਿਉਂ ਜੋ ਉਹ ਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੋਈ ਕਮੀ ਨਹੀਂ ਸੀ।
וכאבשלום לא היה איש יפה בכל ישראל--להלל מאד מכף רגלו ועד קדקדו לא היה בו מום
26 ੨੬ ਸਾਲ ਦੇ ਅੰਤ ਵਿੱਚ ਉਹ ਆਪਣੇ ਵਾਲ਼ ਕਟਾਉਂਦਾ ਸੀ ਕਿਉਂ ਜੋ ਉਸ ਦੇ ਵਾਲ਼ ਬਹੁਤ ਭਾਰੇ ਸਨ, ਇਸ ਕਰਕੇ ਉਨ੍ਹਾਂ ਨੂੰ ਕੱਟਦਾ ਸੀ ਅਤੇ ਆਪਣੇ ਸਿਰ ਦੇ ਵਾਲ਼ ਤੋਲਦਾ ਸੀ ਜੋ ਰਾਜਾ ਦੀ ਤੋਲ ਅਨੁਸਾਰ ਢਾਈ ਸੇਰ ਹੁੰਦੇ ਸਨ।
ובגלחו את ראשו והיה מקץ ימים לימים אשר יגלח כי כבד עליו וגלחו ושקל את שער ראשו מאתים שקלים באבן המלך
27 ੨੭ ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ ਜਿਸ ਦਾ ਨਾਮ ਤਾਮਾਰ ਸੀ। ਉਹ ਬਹੁਤ ਸੋਹਣੀ ਸੀ।
ויולדו לאבשלום שלושה בנים ובת אחת ושמה תמר היא היתה אשה יפת מראה
28 ੨੮ ਅਬਸ਼ਾਲੋਮ ਪੂਰੇ ਦੋ ਸਾਲ ਯਰੂਸ਼ਲਮ ਵਿੱਚ ਰਿਹਾ ਪਰ ਰਾਜਾ ਦਾ ਮੂੰਹ ਨਾ ਵੇਖਿਆ।
וישב אבשלום בירושלם שנתים ימים ופני המלך לא ראה
29 ੨੯ ਸੋ ਅਬਸ਼ਾਲੋਮ ਨੇ ਯੋਆਬ ਨੂੰ ਸੱਦਿਆ ਤਾਂ ਜੋ ਉਹ ਉਸ ਨੂੰ ਰਾਜਾ ਕੋਲ ਭੇਜੇ ਪਰ ਉਹ ਉਸ ਦੇ ਕੋਲ ਨਹੀਂ ਆਇਆ ਅਤੇ ਫਿਰ ਉਸ ਨੇ ਉਹ ਨੂੰ ਦੂਜੀ ਵਾਰ ਸੱਦਿਆ ਪਰ ਉਹ ਨਾ ਆਇਆ
וישלח אבשלום אל יואב לשלח אתו אל המלך ולא אבה לבוא אליו וישלח עוד שנית ולא אבה לבוא
30 ੩੦ ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, ਵੇਖੋ, ਯੋਆਬ ਦੇ ਖੇਤ ਜੋ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫ਼ਸਲ ਤਿਆਰ ਹੈ, ਸੋ ਉਸ ਨੂੰ ਜਾ ਕੇ ਅੱਗ ਨਾਲ ਸਾੜ ਸੁੱਟੋ! ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ
ויאמר אל עבדיו ראו חלקת יואב אל ידי ולו שם שערים--לכו והוצתיה (והציתוה) באש ויצתו עבדי אבשלום את החלקה--באש
31 ੩੧ ਤਦ ਯੋਆਬ ਉੱਠਿਆ ਅਤੇ ਅਬਸ਼ਾਲੋਮ ਦੇ ਘਰ ਆਇਆ ਅਤੇ ਉਹ ਨੂੰ ਆਖਿਆ, ਤੇਰੇ ਸੇਵਕਾਂ ਨੇ ਮੇਰੇ ਖੇਤ ਕਿਉਂ ਸਾੜ ਦਿੱਤੇ?
ויקם יואב ויבא אל אבשלום הביתה ויאמר אליו למה הציתו עבדיך את החלקה אשר לי באש
32 ੩੨ ਤਦ ਅਬਸ਼ਾਲੋਮ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਕਿ ਐਥੇ ਆ ਜੋ ਮੈਂ ਤੈਨੂੰ ਇਹ ਸੁਨੇਹਾ ਦੇ ਕੇ ਰਾਜਾ ਕੋਲ ਭੇਜਾਂ ਕਿ ਮੈਂ ਗਸ਼ੂਰ ਤੋਂ ਇੱਥੇ ਕਿਉਂ ਆਇਆ? ਮੇਰੇ ਲਈ ਤਾਂ ਉੱਥੇ ਰਹਿਣਾ ਹੀ ਚੰਗਾ ਸੀ, ਸੋ ਹੁਣ ਰਾਜਾ ਦਾ ਦਰਸ਼ਣ ਮੈਨੂੰ ਕਰਾਈਂ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ।
ויאמר אבשלום אל יואב הנה שלחתי אליך לאמר בא הנה ואשלחה אתך אל המלך לאמר למה באתי מגשור--טוב לי עד אני שם ועתה אראה פני המלך ואם יש בי עון והמתני
33 ੩੩ ਤਦ ਯੋਆਬ ਨੇ ਰਾਜਾ ਕੋਲ ਜਾ ਕੇ ਉਸ ਨੂੰ ਇਹ ਗੱਲ ਆਖੀ ਅਤੇ ਜਦ ਉਸ ਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਰਾਜਾ ਕੋਲ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਰਾਜਾ ਨੇ ਅਬਸ਼ਾਲੋਮ ਨੂੰ ਚੁੰਮਿਆ।
ויבא יואב אל המלך ויגד לו ויקרא אל אבשלום ויבא אל המלך וישתחו לו על אפיו ארצה לפני המלך וישק המלך לאבשלום

< 2 ਸਮੂਏਲ 14 >