< 2 ਯੂਹੰਨਾ 1 >

1 ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਸੱਚੀਂ ਮੁੱਚੀਂ ਉਸ ਸਚਿਆਈ ਦੇ ਕਾਰਨ ਪਿਆਰ ਕਰਦਾ ਹਾਂ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਉਹ ਵੀ ਸੱਭੇ ਪਿਆਰ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ।
Старец избранной госпоже и детям ее, которых я люблю по истине, и не только я, но и все, познавшие истину,
2 ਇਹ ਉਸ ਸਚਿਆਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ। (aiōn g165)
ради истины, которая пребывает в нас и будет с нами вовек. (aiōn g165)
3 ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਸਚਿਆਈ ਅਤੇ ਪਿਆਰ ਸਹਿਤ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਅੰਗ-ਸੰਗ ਰਹੇਗੀ।
Да будет с вами благодать, милость, мир от Бога Отца и от Господа Иисуса Христа, Сына Отчего, в истине и любви.
4 ਮੈਂ ਬਹੁਤ ਅਨੰਦ ਹੋਇਆ ਜਦ ਮੈਂ ਤੇਰੇ ਬੱਚਿਆਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚਲਦੇ ਵੇਖਿਆ, ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ।
Я весьма обрадовался, что нашел из детей твоих, ходящих в истине, как мы получили заповедь от Отца.
5 ਹੁਣ ਹੇ ਔਰਤ, ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ, ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪਸ ਵਿੱਚ ਪਿਆਰ ਰੱਖੀਏ।
И ныне прошу тебя, госпожа, не как новую заповедь предписывая тебе, но ту, которую имеем от начала, чтобы мы любили друг друга.
6 ਅਤੇ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ। ਹੁਕਮ ਇਹ ਹੈ ਜਿਵੇਂ ਤੁਸੀਂ ਸ਼ੁਰੂ ਤੋਂ ਸੁਣਿਆ, ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ।
Любовь же состоит в том, чтобы мы поступали по заповедям Его. Это та заповедь, которую вы слышали от начала, чтобы поступали по ней.
7 ਕਿਉਂ ਜੋ ਬਹੁਤ ਧੋਖ਼ੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ।
Ибо многие обольстители вошли в мир, не исповедующие Иисуса Христа, пришедшего во плоти: такой человек есть обольститель и антихрист.
8 ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ।
Наблюдайте за собою, чтобы нам не потерять того, над чем мы трудились, но чтобы получить полную награду.
9 ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ।
Всякий, преступающий учение Христово и не пребывающий в нем, не имеет Бога; пребывающий в учении Христовом имеет и Отца и Сына.
10 ੧੦ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ।
Кто приходит к вам и не приносит сего учения, того не принимайте в дом и не приветствуйте его.
11 ੧੧ ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।
Ибо приветствующий его участвует в злых делах его.
12 ੧੨ ਲਿਖਣਾ ਤਾਂ ਤੁਹਾਨੂੰ ਬਹੁਤ ਕੁਝ ਸੀ ਪਰ ਮੈਂ ਨਾ ਚਾਹਿਆ ਜੋ ਕਾਗਜ਼ ਅਤੇ ਸਿਆਹੀ ਨਾਲ ਲਿਖਾਂ, ਪਰ ਮੈਨੂੰ ਆਸ ਹੈ ਕਿ ਤੁਹਾਡੇ ਕੋਲ ਆਵਾਂ ਅਤੇ ਆਹਮਣੇ ਸਾਹਮਣੇ ਗੱਲਾਂ ਕਰਾਂ ਤਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ।
Многое имею писать вам, но не хочу на бумаге чернилами, а надеюсь придти к вам и говорить устами к устам, чтобы радость ваша была полна.
13 ੧੩ ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੇਰੀ ਸੁੱਖ-ਸਾਂਦ ਪੁੱਛਦੇ ਹਨ।
Приветствуют тебя дети сестры твоей избранной. Аминь.

< 2 ਯੂਹੰਨਾ 1 >